Share on Facebook Share on Twitter Share on Google+ Share on Pinterest Share on Linkedin ਨੇਬਰਹੁੱਡ ਪਾਰਕ ਸੈਕਟਰ-70 ਦਾ ਸੰਗੀਤਮਈ ਫੁਹਾਰਾ ਢਾਈ ਸਾਲਾਂ ਤੋਂ ਬੰਦ, ਲੋਕਾਂ ’ਚ ਰੋਸ 50 ਲੱਖ ਦੀ ਲਾਗਤ ਵਾਲਾ ਪੰਜਾਬ ਦਾ ਪਹਿਲਾ ਸੰਗੀਤਮਈ ਫੁਹਾਰਾ ਬਣਿਆ ਮੱਛਰ ਪੈਦਾ ਕਰਨ ਵਾਲਾ ਕਾਰਖ਼ਾਨਾ 18 ਸਾਲ ਪਹਿਲਾਂ ਬੀਬੀ ਸੁਰਿੰਦਰ ਕੌਰ ਬਾਦਲ ਨੇ ਕੀਤਾ ਸੀ ਸੰਗੀਤਮਈ ਫੁਹਾਰੇ ਦਾ ਉਦਘਾਟਨ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 27 ਜੁਲਾਈ: ਇੱਥੋਂ ਦੇ ਸੈਕਟਰ-70 ਸਥਿਤ ਨੇਬਰਹੁੱਡ ਪਾਰਕ ਵਿੱਚ ਪਿਛਲੇ ਢਾਈ ਸਾਲਾਂ ਤੋਂ ਸੰਗੀਤਮਈ ਫੁਹਾਰਾ (ਮਿਊਜ਼ੀਕਲ ਫਾਊਨਟੇਨ) ਬੰਦ ਪਿਆ ਹੈ। ਪ੍ਰਸ਼ਾਸਨ ਦੀ ਅਣਦੇਖੀ ਕਾਰਨ ਮੌਜੂਦਾ ਸਮੇਂ ਵਿੱਚ ਇਹ ਮੱਛਰ ਪੈਦਾ ਕਰਨ ਵਾਲਾ ਕਾਰਖ਼ਾਨਾ ਬਣ ਕੇ ਰਹਿ ਗਿਆ ਹੈ। ਅਕਾਲੀ ਦਲ ਦੇ ਕੌਂਸਲਰ ਸੁਖਦੇਵ ਸਿੰਘ ਪਟਵਾਰੀ ਅਤੇ ਸੈਕਟਰ ਵਾਸੀਆਂ ਨੇ ਮੁਹਾਲੀ ਪ੍ਰਸ਼ਾਸਨ ਨੂੰ 10 ਦਿਨ ਦਾ ਅਲਟੀਮੇਟਮ ਦਿੰਦਿਆਂ ਕਿਹਾ ਕਿ ਜੇਕਰ ਜਲਦੀ ਹੀ ਇਸ ਸੰਗੀਤਮਈ ਫੁਹਾਰੇ ਨੂੰ ਚਾਲੂ ਨਹੀਂ ਕੀਤਾ ਗਿਆ ਤਾਂ ਸੰਘਰਸ਼ ਵਿੱਢਿਆ ਜਾਵੇਗਾ। ਸ੍ਰੀ ਪਟਵਾਰੀ ਨੇ ਦੱਸਿਆ ਕਿ ਅਕਾਲੀ ਸਰਕਾਰ ਵੇਲੇ ਉਨ੍ਹਾਂ ਨੇ ਯਤਨ ਕਰਕੇ ਸਾਲ 2001 ਵਿੱਚ ਗਮਾਡਾ ਵੱਲੋਂ ਪਾਰਕ ਵਿੱਚ ਸੰਗੀਤਮਈ ਫੁਹਾਰਾ ਲਗਾਇਆ ਗਿਆ ਸੀ। ਜਿਸ ਦਾ ਉਦਘਾਟਨ ਮਰਹੂਮ ਬੀਬੀ ਸੁਰਿੰਦਰ ਕੌਰ ਬਾਦਲ ਅਤੇ ਉਸ ਸਮੇਂ ਦੇ ਪੁੱਡਾ ਮੰਤਰੀ ਉਪਿੰਦਰਜੀਤ ਕੌਰ ਨੇ ਕੀਤਾ ਸੀ। ਉਨ੍ਹਾਂ ਦੱਸਿਆ ਕਿ ਪੰਜਾਬ ਤੇ ਚੰਡੀਗੜ੍ਹ ਦਾ ਇਹ ਪਹਿਲਾ ਮਿਊਜ਼ੀਕਲ ਫਾਊਨਟੇਨ 15 ਸਾਲ ਲਗਾਤਾਰ ਬਹੁਤ ਵਧੀਆ ਚੱਲਦਾ ਰਿਹਾ ਹੈ ਅਤੇ ਪਾਰਕ ਵਿੱਚ ਰੋਜ਼ਾਨਾ ਸਵੇਰੇ ਅਤੇ ਸ਼ਾਮ ਨੂੰ ਸੈਰ ਕਰਨ ਆਉਂਦੇ ਸੈਂਕੜੇ ਲੋਕ ਪੂਰਾ ਆਨੰਦ ਮਾਣਦੇ ਰਹੇ ਹਨ ਲੇਕਿਨ ਕੈਪਟਨ ਸਰਕਾਰ ਬਣਨ ਤੋਂ ਬਾਅਦ ਇਹ ਫੁਹਾਰਾ ਬੰਦ ਪਿਆ ਹੈ। ਜਿਸ ਕਾਰਨ ਲੋਕਾਂ ਵਿੱਚ ਭਾਰੀ ਰੋਸ ਹੈ। ਅਕਾਲੀ ਕੌਂਸਲਰ ਨੇ ਦੱਸਿਆ ਕਿ ਲਗਭਗ 50 ਲੱਖ ਦੀ ਲਾਗਤ ਨਾਲ ਲੱਗਿਆ ਇਹ ਸੰਗੀਤਮਈ ਫੁਹਾਰਾ ਮੌਜੂਦਾ ਸਮੇਂ ਵਿੱਚ ਮੱਛਰ ਪੈਦਾ ਕਰਨ ਦਾ ਕਾਰਖ਼ਾਨਾ ਬਣ ਗਿਆ ਹੈ। ਕੰਪਿਊਟਰ ਤੇ ਮਿਊਜ਼ਿਕ ਰੂਮ ਹੁਣ ਚੌਕੀਦਾਰ ਦਾ ਰਹਿਣ ਬਸੇਰਾ ਬਣ ਗਏ ਹਨ। ਉਨ੍ਹਾਂ ਦੱਸਿਆ ਕਿ ਪਾਠਕਾਂ ਅਤੇ ਮੀਡੀਆ ਦੇ ਸਹਿਯੋਗ ਨਾਲ ਪਿਛਲੇ ਹੀ ਹਫ਼ਤੇ ਪਾਰਕ ਵਿੱਚ ਢਾਈ ਸਾਲਾਂ ਤੋਂ ਬੰਦ ਪਈ 25 ਲੱਖ ਦੀ ਲਾਗਤ ਨਾਲ ਬਣੀ ਪਬਲਿਕ ਲਾਇਬ੍ਰੇਰੀ ਦੇ ਬੂਹੇ ਤਾਂ ਖੁੱਲ ਗਏ ਹਨ, ਪ੍ਰੰਤੂ ਹਾਲੇ ਤੱਕ ਨਗਰ ਨਗਰ ਨੇ ਲੋੜੀਂਦੀਆਂ ਕਿਤਾਬਾਂ ਅਤੇ ਰਸਾਲੇ ਆਦਿ ਮੁਹੱਈਆ ਨਹੀਂ ਕਰਵਾਏ ਗਏ ਹਨ। ਇਸੇ ਤਰ੍ਹਾਂ ਅੱਧੇ ਪਾਰਕ ਦੀਆਂ ਲਾਈਟਾਂ ਬੰਦ ਹਨ, ਗੇਟ ਟੁੱਟਿਆਂ ਹੋਣ ਕਾਰਨ ਲਾਵਾਰਿਸ ਪਸ਼ੂਆਂ ਦੀ ਭਰਮਾਰ ਹੈ। ਉਨ੍ਹਾਂ ਵੱਲੋਂ ਮੇਅਰ ਅਤੇ ਕਮਿਸ਼ਨਰ ਦੇ ਧਿਆਨ ਵਿੱਚ ਇਹ ਮਾਮਲਾ ਲਿਆਉਣ ਤੋਂ ਬਾਅਦ ਸੀਵਰੇਜ ਤੇ ਲਾਈਟਾਂ ਤਾਂ ਠੀਕ ਹੋ ਗਈਆਂ ਹਨ, ਪ੍ਰੰਤੂ ਫੁਹਾਰਾ ਚਾਲੂ ਨਹੀਂ ਕੀਤਾ ਗਿਆ ਹੈ। ਇਸ ਮੌਕੇ ਆਰਕੇ ਗੁਪਤਾ, ਕਰਨਲ ਐਸਐਸ ਡਡਵਾਲ, ਜੇਐਸ ਭੱਠਲ, ਸਾਬਕਾ ਡੀਆਈਜੀ ਦਰਸ਼ਨ ਸਿੰਘ ਮਹਿੰਮੀ, ਦਲਬੀਰ ਸਿੰਘ, ਵਿਪਨਜੀਤ ਸਿੰਘ, ਲਖਵਿੰਦਰ ਸਿੰਘ, ਦਲੀਪ ਸਿੰਘ, ਪ੍ਰਮੋਦ ਕੁਮਾਰ ਮਿੱਤਰਾ, ਬੀਡੀ ਕੁਮਾਰ, ਬਲਵੀਰ ਸਿੰਘ, ਆਰਕੇ ਢੀਂਗਰਾ, ਸੁਖਦੇਵ ਸਿੰਘ ਪੰਥ, ਜਤਿੰਦਰ ਗਰਗ, ਅਮਰੀਕ ਸਿੰਘ ਗਿੱਲ, ਐਡਵੋਕੇਟ ਮਹਾਂਦੇਵ ਸਿੰਘ, ਇੰਦਰਬੀਰ ਸਿੰਘ ਚੁਘ, ਗੋਪਾਲ ਕ੍ਰਿਸ਼ਨ, ਦਿਨੇਸ਼ ਗੁਪਤਾ, ਪੀਕੇ ਚਾਂਦ, ਕੁਲਵੰਤ ਸਿੰਘ, ਸਰਬਜੀਤ ਸਿੰਘ, ਗੁਰਮੇਲ ਕੌਰ, ਨਰਿੰਦਰ ਕੌਰ, ਸੁਖਵਿੰਦਰ ਕੌਰ, ਨਿਰੂਪਮਾ ਗੁਪਤਾ, ਨੀਲਮ ਧੂਰੀਆ, ਰੁਪਿੰਦਰ ਸਿੰਘ, ਆਰਕੇ ਵਰਮਾ, ਰਜਿੰਦਰ ਗੋਇਲ, ਰਜਨੀਸ਼ ਸ਼ਰਮਾ, ਰਜਿੰਦਰ ਧੂਰੀਆ, ਪਵਿੱਤਰ ਸਿੰਘ, ਸਿਕੰਦਰ ਸਿੰਘ, ਬਲਵਿੰਦਰ ਸਿੰਘ, ਗੁਰਚਰਨ ਭਾਟੀਆ, ਰਜਿੰਦਰ ਸ਼ਰਮਾ, ਨਾਇਬ ਸੈਣੀ, ਨਰੇਸ਼ ਸੈਣੀ, ਬੀਐਮ ਪ੍ਰਾਸ਼ਰ, ਨੀਟੂ ਰਾਜਪੂਤ ਵੀ ਹਾਜ਼ਰ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ