Nabaz-e-punjab.com

ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਦੇ ਪਾਰਕਿੰਗ ਠੇਕੇਦਾਰ ’ਤੇ ਹੱਥੋਪਾਈ ਕਰਨ ਤੇ ਦੁੱਗਣੇ ਪੈਸੇ ਲੈਣ ਦਾ ਦੋਸ਼

ਵਾਹਨ ਪਾਰਕਿੰਗ ਠੇਕੇਦਾਰ ਖ਼ਿਲਾਫ਼ ਸੋਹਾਣਾ ਪੁਲੀਸ ਨੂੰ ਦਿੱਤੀ ਲਿਖਤੀ ਸ਼ਿਕਾਇਤ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 17 ਜਨਵਰੀ:
ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਮੁਹਾਲੀ ਵਿੱਚ ਪਾਰਕਿੰਗ ਦੇ ਠੇਕੇਦਾਰ ਵੱਲੋਂ ਅੱਜ ਇਕ ਵਿਅਕਤੀ ਨਾਲ ਹੱਥੋਪਾਈ ਕਰਕੇ ਉਸ ਤੋਂ ਸਕੂਟਰ ਖੜਾਉਣ ਦੇ ਦੁਗਣੇ ਰੁਪਏ ਵਸੂਲੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਵਿਅਕਤੀ ਵੱਲੋਂ ਇਸ ਸੰਬੰਧੀ ਸੋਹਾਣਾ ਥਾਣਾ ਵਿੱਚ ਸ਼ਿਕਾਇਤ ਦਿੱਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਨਰਿੰਦਰ ਸਿੰਘ ਵਸਨੀਕ ਸੈਕਟਰ-66 ਮੁਹਾਲੀ ਨੇ ਦੱਸਿਆ ਕਿ ਉਹ ਕਿਸੇ ਕੰਮ ਸਥਾਨਕ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਵਿੱਚ ਕਰੀਬ 11 ਵਜੇ ਗਏ ਸਨ, ਉਥੇ ਉਹਨਾਂ ਤੋਂ ਸਕੂਟਰ ਪਾਰਕਿੰਗ ਦੀ ਫੀਸ 10 ਰੁਪਏ ਲਏ ਗਏ ਜਦੋਂਕਿ ਸਕੂਟਰ ਪਾਰਕਿੰਗ ਫੀਸ ਪੰਜ ਰੁਪਏ ਹੈ। ਜਦੋਂ ਠੇਕੇਦਾਰ ਦੇ ਕਰਿੰਦੇ ਨੂੰ ਪਰਚੀ 5 ਰੁਪਏ ਦੀ ਥਾਂ ਦਸ ਰੁਪਏ ਦੀ ਕੱਟਣ ਬਾਰੇ ਪੁੱਛਿਆ ਤਾਂ ਉਸਨੇ ਕਿਹਾ ਕਿ ਇਹ ਪਰਚੀ ਸਕੂਟਰਾਂ ਲਈ 10 ਰੁਪਏ ਦੀ ਲੱਗੇਗੀ। ਜਦੋਂ ਉਹਨਾਂ ਕਿਹਾ ਕਿ ਉਸ ਵੱਲੋਂ ਦਿੱਤੀ ਗਈ ਪਰਚੀ ਉਪਰ ਕੋਈ ਰੇਟ ਨਹੀਂ ਲਿਖਿਆ ਹੋਇਆ ਤਾਂ ਕਰਿੰਦੇ ਨੇ ਉਸ ਪਰਚੀ ਉਪਰ 10 ਰੁਪਏ ਲਿਖ ਕੇ ਆਪਣੇ ਹਸਤਾਖਰ ਕਰ ਦਿੱਤੇ।
ਉਹਨਾਂ ਦੱਸਿਆ ਕਿ ਜਦੋਂ ਉਹਨਾਂ ਨੇ ਇਸਦਾ ਵਿਰੋਧ ਕੀਤਾ ਤਾਂ ਕਰਿੰਦੇ ਨੇ ਕਿਹਾ ਕਿ ਤੁਸੀਂ ਇਸ ਲਈ ਠੇਕੇਦਾਰ ਨਾਲ ਗਲ ਕਰ ਲਓ। ਜਦੋਂ ਉਹਨਾਂ ਨੇ ਇਸ ਸਬੰਧੀ ਪਾਰਕਿੰਗ ਠੇਕੇਦਾਰ ਨਾਲ ਗਲ ਕੀਤੀ ਤਾਂ ਠੇਕੇਦਾਰ ਨੇ ਕਿਹਾ ਕਿ ਸਕੂਟਰ ਦੀ ਪਾਰਕਿੰਗ ਦੇ 10 ਰੁਪਏ ਲੱਗਦੇ ਹਨ। ਜਦੋਂ ਉਹਨਾਂ ਨੇ ਠੇਕੇਦਾਰ ਦੀ ਮੋਬਾਈਲ ਰਾਹੀਂ ਵੀਡੀਓ ਬਣਾਉਣ ਦਾ ਯਤਨ ਕੀਤਾ ਤਾਂ ਠੇਕੇਦਾਰ ਨੇ ਉਹਨਾਂ ਨਾਲ ਹੱਥੋਪਾਈ ਕਰਦਿਆਂ ਉਹਨਾਂ ਦਾ ਮੋਬਾਈਲ ਖੋਹਣ ਦਾ ਯਤਨ ਕੀਤਾ। ਇਸ ਮੌਕੇ ਠੇਕੇਦਾਰ ਨੇ ਉਹਨਾਂ ਨੂੰ ਬਣਾਈ ਹੋਈ ਵੀਡੀਓ ਡਿਲੀਟ ਕਰਨ ਦੀ ਧਮਕੀ ਵੀ ਦਿੱਤੀ ਪਰ ਉਹ ਕਿਸੇ ਤਰਾਂ ਮੌਕਾ ਸਾਂਭ ਕੇ ਉਥੋੱ ਨਿਕਲ ਆਏ। ਉਹਨਾਂ ਦੱਸਿਆ ਕਿ ਉਹਨਾਂ ਨੇ ਇਸ ਸੰਬੰਧੀ ਥਾਣਾ ਸੋਹਾਣਾ ਵਿੱਚ ਸ਼ਿਕਾਇਤ ਦਿੱਤੀ ਹੈ। ਉਹਨਾਂ ਮੰਗ ਕੀਤੀ ਕਿ ਵਾਹਨ ਖੜੇ ਕਰਨ ਦੇ ਵੱਧ ਪੈਸੇ ਵਸੂਲਣ ਅਤੇ ਉਹਨਾਂ ਨਾਲ ਹਥੋਪਾਈ ਕਰਨ ਵਾਲੇ ਪਾਰਕਿੰਗ ਠੇਕੇਦਾਰ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ।

Load More Related Articles
Load More By Nabaz-e-Punjab
Load More In Crime

Check Also

ਆਟੋ ਸਵਾਰ ਲੜਕੀ ਨਾਲ ਬਲਾਤਕਾਰ ਦੀ ਕੋਸ਼ਿਸ਼: ਪੁਲੀਸ ਵੱਲੋਂ ਦੋਵੇਂ ਮੁਲਜ਼ਮ ਕਾਬੂ

ਆਟੋ ਸਵਾਰ ਲੜਕੀ ਨਾਲ ਬਲਾਤਕਾਰ ਦੀ ਕੋਸ਼ਿਸ਼: ਪੁਲੀਸ ਵੱਲੋਂ ਦੋਵੇਂ ਮੁਲਜ਼ਮ ਕਾਬੂ ਅਪਰਾਧ ਨੂੰ ਅੰਜਾਮ ਦੇਣ ਲਈ ਵਰ…