ਐਲਆਈਜੀ ਮਕਾਨਾਂ ਦੀ ਪਾਰਕਿੰਗ ਵਾਲੀ ਥਾਂ ਤੋਂ ਕਬਜ਼ਾ ਹਟਾਉਣ ਗਈ ਗਮਾਡਾ ਟੀਮ ਨੂੰ ਬੇਰੰਗ ਵਾਪਸ ਮੁੜੀ

ਅਕਾਲੀ ਆਗੂ ਬੀਬੀ ਕਸ਼ਮੀਰ ਕੌਰ ਜ਼ਮੀਨ ’ਤੇ ਲੰਮੀ ਪੈ ਕੇ ਕੀਤਾ ਵਿਰੋਧ ਪ੍ਰਦਰਸ਼ਨ, ਸੋਨੀਆ ਨੇ ਦਿਖਾਈ ਦਲੇਰੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 3 ਜੁਲਾਈ:
ਗਰੇਟਰ ਮੁਹਾਲੀ ਏਰੀਆ ਵਿਕਾਸ ਅਥਾਰਟੀ (ਗਮਾਡਾ) ਨੇ ਅੱਜ ਇੱਥੋਂ ਦੇ ਫੇਜ਼-11 ਸਥਿਤ ਐਲਆਈਜੀ ਰਿਹਾਇਸ਼ੀ ਬਲਾਕ ਵਿੱਚ ਵਾਹਨਾਂ ਦੀ ਪਾਰਕਿੰਗ ਲਈ ਪੌੜੀਆਂ ਦੇ ਨਾਲ ਲੱਗਦੀ ਸਰਕਾਰੀ ਥਾਂ ਦੇ ਦੋਵੇਂ ਪਾਸੇ ਗੇਟ ਲਗਾ ਕੇ ਰਸਤਾ ਬੰਦ ਕਰਨ ਅਤੇ ਪੌੜੀਆਂ ਦੇ ਹੇਠਲੀ ਥਾਂ ਵਿੱਚ ਲਗਾਏ ਵੱਖਰੇ ਗੇਟ ਨੂੰ ਤੋੜ ਦਾ ਯਤਨ ਕੀਤਾ। ਲੇਕਿਨ ਅਕਾਲੀ ਆਗੂ ਅਤੇ ਦੰਗਾ ਪੀੜਤਾਂ ਦੀ ਪ੍ਰਧਾਨ ਬੀਬੀ ਕਸ਼ਮੀਰ ਕੌਰ ਨੇ ਗਮਾਡਾ ਦੀ ਕਾਰਵਾਈ ਦਾ ਸਖ਼ਤ ਵਿਰੋਧ ਕਰਦਿਆਂ ਉਸ ਨਾਲ ਧੱਕਾ ਮੁੱਕੀ ਕਰਨ ਦਾ ਦੋਸ਼ ਲਾਇਆ। ਸਥਿਤੀ ਉਸ ਸਮੇਂ ਤਣਾਅ ਪੂਰਨ ਹੋ ਗਈ ਜਦੋਂਕਿ ਬੀਬੀ ਕਸ਼ਮੀਰ ਕੌਰ ਜ਼ਮੀਨ ’ਤੇ ਲੇਟ ਗਈ। ਮੌਕੇ ’ਤੇ ਪਹੁੰਚੀ ਸੋਸ਼ਲ ਵਰਕਰ ਮੈਡਮ ਸੋਨੀਆ ਸਿੱਧੂ ਨੇ ਵੀ ਗਮਾਡਾ ਟੀਮ ਨੂੰ ਖ਼ਰੀਆ ਖ਼ਰੀਆ ਸੁਣਾਈਆਂ। ਉਨ੍ਹਾਂ ਕਿਹਾ ਕਿ ਗਮਾਡਾ ਨੇ ਇਹ ਕਾਰਵਾਈ ਕਰਨ ਤੋਂ ਪਹਿਲਾਂ ਕੋਈ ਨੋਟਿਸ ਵੀ ਨਹੀਂ ਦਿੱਤਾ ਗਿਆ। ਇਸ ਤਰ੍ਹਾਂ ਗਮਾਡਾ ਨੂੰ ਆਪਣੀ ਕਾਰਵਾਈ ਅੱਧ-ਵਿਚਾਲੇ ਹੀ ਰੋਕਣੀ ਪਈ। ਹਾਲਾਂਕਿ ਗਮਾਡਾ ਪੁਲੀਸ ਅਤੇ ਆਪਣੇ ਸੁਰੱਖਿਆ ਦਸਤੇ ਨਾਲ ਪਹੁੰਚੀ ਸੀ ਪ੍ਰੰਤੂ ਵਿਰੋਧ ਹੋਣ ਕਾਰਨ ਕਰਮਚਾਰੀਆਂ ਨੂੰ ਉੱਥੋਂ ਬੇਰੰਗ ਪਰਤਣਾ ਪਿਆ।
ਜਾਣਕਾਰੀ ਅਨੁਸਾਰ ਗਮਾਡਾ ਦੀ ਟੀਮ ਅੱਜ ਜਿਵੇਂ ਹੀ ਗੇਟ ਤੋੜਨ ਲੱਗੀ ਤਾਂ ਅਕਾਲੀ ਆਗੂ ਕਸ਼ਮੀਰ ਕੌਰ ਮੌਕੇ ’ਤੇ ਪਹੁੰਚ ਗਈ ਅਤੇ ਗਮਾਡਾ ਦੀ ਕਾਰਵਾਈ ਦਾ ਸਖ਼ਤ ਵਿਰੋਧ ਕੀਤਾ। ਉਨ੍ਹਾਂ ਗਮਾਡਾ ਦੇ ਸੁਰੱਖਿਆ ਕਰਮਚਾਰੀਆਂ ਅਤੇ ਹੋਰ ਅਮਲੇ ’ਤੇ ਉਸ ਨਾਲ ਧੱਕਾ ਮੁੱਕੀ ਕਰਨ ਦਾ ਵੀ ਦੋਸ਼ ਲਾਇਆ। ਜਿਸ ਕਾਰਨ ਉਹ ਹੇਠਾਂ ਡਿੱਗ ਪਈ ਅਤੇ ੳਸ ਨੇ ਜ਼ਮੀਨ ਲੰਮੇ ਪੈ ਕੇ ਵਿਰੋਧ ਪ੍ਰਦਰਸ਼ਨ ਕੀਤਾ। ਬਾਅਦ ਵਿੱਚ ਗੁਆਂਢ ਦੇ ਲੋਕ ਵੀ ਇਕੱਠੇ ਹੋ ਗਏ ਅਤੇ ਹਾਲਾਤ ਤਣਾਅ ਪੂਰਨ ਹੁੰਦੇ ਦੇਖ ਗਮਾਡਾ ਨੂੰ ਆਪਣੀ ਕਾਰਵਾਈ ਰੋਕਣੀ ਪਈ।
ਬਾਅਦ ਵਿੱਚ ਗਮਾਡਾ ਦੇ ਐਸਡੀਓ (ਹਾਊਸਿੰਗ) ਅਵਦੀਪ ਸਿੰਘ ਵੀ ਮੌਕੇ ’ਤੇ ਪਹੁੰਚੇ ਅਤੇ ਉਨ੍ਹਾਂ ਨੇ ਧਰਨਾ ਲਗਾ ਕੇ ਬੈਠੇ ਲੋਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਉਹ ਸਰਕਾਰੀ ਕੰਮ ਵਿੱਚ ਵਿਘਨ ਨਾ ਪਾਉਣ ਪਰ ਲੋਕ ਨਹੀਂ ਮੰਨੇ। ਲੋਕਾਂ ਦਾ ਕਹਿਣਾ ਸੀ ਕਿ ਅਜਿਹੀ ਕੋਈ ਕਾਰਵਾਈ ਕਰਨ ਤੋਂ ਪਹਿਲਾਂ ਗਮਾਡਾ ਨੂੰ ਨੋਟਿਸ ਦੇਣਾ ਚਾਹੀਦਾ ਸੀ ਅਤੇ ਇਸ ਤਰ੍ਹਾਂ ਅਚਾਨਕ ਕਾਰਵਾਈ ਅਤੇ ਅੌਰਤ ਨਾਲ ਖਿੱਚਧੂਹ ਨਹੀਂ ਕੀਤੀ ਜਾਣੀ ਚਾਹੀਦੀ ਸੀ। ਇਸ ਮੌਕੇ ਬਾਲਾ ਠਾਕੂਰ, ਪਿੰਕੀ ਸੋਨੀ, ਜਸਵੰਤ ਕੌਰ ਸਰਨਾ, ਸੋਨੀਆ, ਅਮਨ ਲੂਥਰਾ, ਪ੍ਰੀਤਮ ਸਿੰਘ ਵੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਕੁੰਭੜਾ ਕਤਲ-ਕਾਂਡ: ਐੱਸਐੱਸਪੀ ਦਫ਼ਤਰ ਦੇ ਘਿਰਾਓ ਲਈ ਆਮ ਲੋਕਾਂ ਦੀ ਲਾਮਬੰਦੀ ਜ਼ੋਰਾਂ ’ਤੇ ਸ਼੍ਰੋਮਣੀ ਅਕਾਲੀ ਦਲ …