nabaz-e-punjab.com

ਮੁਹਾਲੀ ਫੇਜ਼-3ਬੀ2 ਦੀ ਮਾਰਕੀਟ ਦੀ ਪਾਰਕਿੰਗ ਵਿੱਚ ਲਾਈਨਾਂ ਨਾ ਲੱਗੀਆਂ ਹੋਣ ਕਾਰਨ ਵਾਹਨਾਂ ਦਾ ਘੜਮੱਸ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 19 ਅਗਸਤ:
ਸਥਾਨਕ ਫੇਜ਼-3ਬੀ2 ਦੀ ਮਾਰਕੀਟ ਵਿਚਲੀ ਪਾਰਕਿੰਗ ਵਿਚ ਹਰ ਸਮੇੱ ਹੀ ਵੱਡੀ ਗਿਣਤੀ ਵਾਹਨਾਂ ਦਾ ਘੜਮੱਸ ਪਿਆ ਰਹਿੰਦਾ ਹੈ। ਜਿਸ ਕਾਰਨ ਇਸ ਮਾਰਕੀਟ ਵਿਚ ਆਉਣ ਵਾਲੇ ਲੋਕਾਂ ਦੇ ਨਾਲ ਹੀ ਮਾਰਕੀਟ ਦੇ ਦੁਕਾਨਦਾਰ ਵੀ ਪ੍ਰੇਸ਼ਾਨ ਹੋ ਰਹੇ ਹਨ।
ਇਸ ਮਾਰਕੀਟ ਦੀ ਪਾਰਕਿੰਗ ਵਿਚ ਵਾਹਨ ਖੜੇ ਕਰਨ ਲਈ ਕੋਈ ਲਾਈਨਾਂ ਨਾ ਲੱਗੀਆਂ ਹੋਣ ਕਾਰਨ ਵਾਹਨ ਚਾਲਕ ਆਪਣੀ ਮਰਜੀ ਨਾਲ ਹੀ ਇਧਰ ਉੱਧਰ ਵਾਹਨ ਖੜੇ ਕਰ ਦਿੰਦੇ ਹਨ। ਇਕ ਹੀ ਕਾਰ ਦੇ ਅੱਗੇ ਪਿੱਛੇ 2-2 ਕਾਰਾਂ ਹੋਰ ਖੜ੍ਹੀਆਂ ਕਰ ਦਿਤੀਆਂ ਜਾਂਦੀਆਂ ਹਨ। ਜਿਸ ਕਰਕੇ ਵਿਚਾਲੇ ਖੜੀ ਕਾਰ ਨੂੰ ਬਾਹਰ ਨਿਕਲਨ ਦਾ ਰਸਤਾ ਹੀ ਨਹੀੱ ਮਿਲਦਾ ਅਤੇ ਕਈ ਵਾਰ ਇਸ ਕਾਰਨ ਵਾਹਨ ਚਾਲਕਾਂ ਵਿਚ ਝਗੜਾ ਵੀ ਹੋ ਜਾਂਦਾ ਹੈ ਅਤੇ ਜਾਮ ਲੱਗ ਜਾਂਦਾ ਹੈ।
ਇਸ ਤੋੱ ਇਲਾਵਾ ਕਈ ਵਾਹਨ ਚਾਲਕ ਪਾਰਕਿੰਗ ਦੇ ਅੰਦਰ-ਬਾਹਰ ਆਉਣ ਵਾਲੇ ਰਸਤੇ ਤੇ ਹੀ ਵਿਚ ਵਿਚਾਲੇ ਗੱਡੀਆਂ ਖੜੀਆਂ ਕਰ ਦਿੰਦੇ ਹਨ। ਜਿਸ ਕਾਰਨ ਮਾਰਕੀਟ ਦੀ ਪਾਰਕਿੰਗ ਵਿਚ ਆਉਣ ਵਾਲੇ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਸ ਤੋੱ ਇਲਾਵਾ ਵੱਡੀ ਗਿਣਤੀ ਵਾਹਨ ਚਾਲਕ ਇਸ ਪਾਰਕਿੰਗ ਵਿਚ ਬਣੇ ਹੋਏ ਕੱਟਾਂ, ਸਿੰਧੀ ਸਵੀਟਸ ਵਾਲਾ ਮੋੜ ਅਤੇ ਕੇ ਐਫ ਸੀ ਵਾਲੇ ਮੋੜ ਤੇ ਵੀ ਆਪਣੇ ਵਾਹਨ ਖੜਾ ਕੇ ਸਾਰਾ ਸਾਰਾ ਦਿਨ ਗਾਇਬ ਰਹਿੰਦੇ ਹਨ। ਜਿਸ ਕਾਰਨ ਉੱਥੇ ਹੋਰ ਵਾਹਨਾਂ ਨੂੰ ਲੰਘਣ ਵੇਲੇ ਕਾਫੀ ਮਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਤੋੱ ਇਲਾਵਾ ਅਨੇਕਾਂ ਨੌਜਵਾਨ ਗਲਤ ਢੰਗ ਨਾਲ ਆਪਣੇ ਵਾਹਨ ਖੜਾ ਕੇ ਇੱਥੇ ਹੁਲੜਬਾਜੀ ਅਤੇ ਗਲਤ ਹਰਕਤਾਂ ਕਰਦੇ ਹਨ। ਲੋਕਾਂ ਨਾਲ ਬਹਿਸਬਾਜੀ ਕਰਦੇ ਹਨ ਜਿਸ ਕਾਰਨ ਪਰਿਵਾਰ ਸਮੇਤ ਇਸ ਪਾਰਕਿੰਗ ਵਿਚ ਆਏ ਲੋਕਾਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਵੇਖਣ ਵਿਚ ਆਇਆ ਹੈ ਕਿ ਹਰ ਦਿਨ ਹੀ ਸਕੂਲ ਅਤੇ ਕਾਲਜ ਲੱਗਣ ਦੇ ਸਮੇੱ ਇਸ ਪਾਰਕਿੰਗ ਵਿੱਚ ਅਜਿਹੇ ਵਾਹਨ ਵੀ ਆ ਖੜੇ ਹੁੰਦੇ ਹਨ। ਜਿਹਨਾਂ ਦੇ ਸ਼ੀਸ਼ਿਆਂ ਉੱਪਰ ਕਾਲੀਆਂ ਜਾਲੀਆਂ ਲੱਗੀਆਂ ਹੁੰਦੀਆਂ ਹਨ ਅਤੇ ਅਜਿਹੇ ਵਾਹਨਾਂ ਵਿਚ ਸ਼ੱਕੀ ਕਿਸਮ ਦੇ ਨੌਜਵਾਨ ਬੈਠੇ ਦਿਖਾਈ ਦਿੰਦੇ ਹਨ।
ਪਾਰਕਿੰਗ ਵਿਚ ਵਾਹਨ ਖੜ੍ਹੇ ਕਰਨ ਲਈ ਲਾਈਨਾਂ ਲਗਾਈਆਂ ਜਾਣ: ਜੇ ਪੀ ਸਿੰਘ
ਮਾਰਕੀਟ ਐਸੋਸੀਏਸ਼ਨ ਫੇਜ਼-3ਬੀ2 ਦੇ ਪ੍ਰਧਾਨ ਸ਼ ਜਤਿੰਦਰਪਾਲ ਸਿੰਘ ਜੇ ਪੀ ਨੇ ਇਸ ਸਬੰਧੀ ਕਿਹਾ ਕਿ ਪਾਰਕਿੰਗ ਦੇ ਅੰਦਰ ਆਉਣ ਵਾਲੇ ਰਸਤੇ ਤੇ ਵਾਹਨ ਖੜੇ ਕਰਨ ਵਾਲਿਆਂ ਦੇ ਚਲਾਨ ਕੀਤੇ ਜਾਣੇ ਚਾਹੀਦੇ ਹਨ ਅਤੇ ਗਲਤ ਤਰੀਕੇ ਨਾਲ ਖੜ੍ਹੀਆਂ ਗੱਡੀਆਂ ਨੂੰ ਜਬਤ ਕੀਤਾ ਜਾਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਇਸ ਪਾਰਕਿੰਗ ਵਿਚ ਵਾਹਨ ਖੜ੍ਹੇ ਕਰਨ ਲਈ ਲਾਈਨਾਂ ਨਾ ਲੱਗੀਆਂ ਹੋਣ ਕਾਰਨ ਹਰ ਸਮੇੱ ਘੜਮੱਸ ਜਿਹਾ ਹੀ ਪਿਆ ਰਹਿੰਦਾ ਹੈ। ਜਿਸ ਨਾਲ ਆਮ ਲੋਕਾਂ ਦੇ ਨਾਲ ਹੀ ਮਾਰਕੀਟ ਦੇ ਦੁਕਾਨਦਾਰ ਵੀ ਬਹੁਤ ਪ੍ਰੇਸ਼ਾਨ ਹਨ। ਉਹਨਾਂ ਮੰਗ ਕੀਤੀ ਕਿ ਇਸ ਮਾਰਕੀਟ ਦੀ ਪਾਰਕਿੰਗ ਵਿਚ ਵਾਹਨ ਖੜ੍ਹੇ ਕਰਨ ਲਈ ਲਾਈਨਾਂ ਲਗਾਈਆਂ ਜਾਣ।

Load More Related Articles
Load More By Nabaz-e-Punjab
Load More In Problems

Check Also

ਮੁਹਾਲੀ ਹਲਕੇ ਵਿੱਚ ਸੀਵਰੇਜ, ਟੁੱਟੀਆਂ ਸੜਕਾਂ ਤੇ ਸਿਹਤ ਸਹੂਲਤਾਂ ਦੀ ਵੱਡੀ ਘਾਟ: ਬੱਬੀ ਬਾਦਲ

ਮੁਹਾਲੀ ਹਲਕੇ ਵਿੱਚ ਸੀਵਰੇਜ, ਟੁੱਟੀਆਂ ਸੜਕਾਂ ਤੇ ਸਿਹਤ ਸਹੂਲਤਾਂ ਦੀ ਵੱਡੀ ਘਾਟ: ਬੱਬੀ ਬਾਦਲ ਬੱਬੀ ਬਾਦਲ ਵੱ…