Share on Facebook Share on Twitter Share on Google+ Share on Pinterest Share on Linkedin ਅਕਾਲੀ ਕੌਂਸਲਰ ਜਸਪ੍ਰੀਤ ਕੌਰ ਦੇ ਉਪਰਾਲਿਆਂ ਸਦਕਾ ਰਿਹਾਇਸ਼ੀ ਇਲਾਕਿਆਂ ਵਿੱਚ ਪਾਰਕਿੰਗ ਦੀ ਸਮੱਸਿਆ ਹੋਈ ਹੱਲ ਇਲਾਕਾ ਨਿਵਾਸੀਆਂ ਨਾਲ ਕੀਤਾ ਹਰ ਵਾਅਦਾ ਪੂਰਾ ਕੀਤਾ ਜਾਵੇਗਾ: ਜਸਪ੍ਰੀਤ ਕੌਰ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 5 ਮਈ: ਇੱਥੋਂ ਦੇ ਫੇਜ਼-2 ਵਿੱਚ ਕਨਾਲ ਦੀਆਂ ਕੋਠੀਆਂ ਅਤੇ ਐਚਐਮ, ਐਚਐਲ ਦੇ ਘਰਾਂ ਵਿਚਲੀਆਂ ਸੜਕਾਂ ਅਤੇ ਪਾਰਕਿੰਗ ਦੀ ਬਹੁਤ ਵੱਡੀ ਸਮੱਸਿਆ ਸੀ। ਲੋਕਾਂ ਵੱਲੋਂ ਨਗਰ ਨਿਗਮ ਚੋਣਾਂ ਦੌਰਾਨ ਇਸ ਸਮੱਸਿਆ ਬਾਰੇ ਕੌਂਸਲਰ ਜਸਪ੍ਰੀਤ ਕੌਰ ਮੁਹਾਲੀ ਨੂੰ ਜਾਣੂ ਕਰਵਾਇਆ ਸੀ। ਕੌਂਸਲਰ ਜਸਪ੍ਰੀਤ ਕੌਰ ਮੁਹਾਲੀ ਨੇ ਕੀਤਾ ਵਾਅਦਾ ਪੂਰਾ ਕਰਦਿਆਂ ਪਾਰਕਿੰਗ ਦੀ ਸਮੱਸਿਆ ਬਾਰੇ ਨਗਰ ਨਿਗਮ ਦੇ ਉੱਚ ਅਧਿਕਾਰੀਆਂ ਨਾਲ ਗੱਲ ਕਰਕੇ ਇਸ ਦਾ ਢੁੱਕਵਾਂ ਹੱਲ ਕਰਵਾਇਆ। ਘਰਾਂ ਵਿੱਚ ਇੱਕ ਤੋਂ ਜ਼ਿਆਦਾ ਕਾਰਾਂ ਹੋਣ ਕਾਰਨ ਇਹ ਸਮੱਸਿਆ ਆ ਰਹੀ ਸੀ। ਫੇਜ਼-2 ਦੀਆਂ ਸੜਕਾਂ ਦੇ ਦੁਆਲੇ ਫੁੱਟਪਾਥ ਦੀ ਜਗ੍ਹਾ ਛੱਡ ਕੇ ਪੇਵਰ ਬਲਾਕ ਲਗਾ ਕੇ ਕਾਰਾਂ ਖੜ੍ਹੀਆਂ ਕਰਨ ਲਈ ਜਗਾਂ ਦੀ ਵਿਵਸਥਾ ਕੀਤੀ ਗਈ ਜਿੱਥੇ ਕਿ ਲੋਕਾਂ ਵੱਲੋਂ ਆਪਣੀਆਂ ਕਾਰਾਂ ਖੜ੍ਹੀਆਂ ਕੀਤੀਆਂ ਜਾ ਸਕਣਗੀਆਂ। ਇਸ ਕੰਮ ਦੀ ਸ਼ੁਰੂਆਤ ਰਾਜਾ ਕੰਵਰਜੋਤ ਸਿੰਘ ਮੁਹਾਲੀ, ਕੌਮੀ ਮੀਤ ਪ੍ਰਧਾਨ ਯੂਥ ਅਕਾਲੀ ਦਲ, ਕੌਂਸਲਰ ਜਸਪ੍ਰੀਤ ਕੌਰ ਮੁਹਾਲੀ ਅਤੇ ਪਤਵੰਤੇ ਸੱਜਣਾਂ ਨੇ ਸਾਂਝੇ ਤੌਰ ਤੇ ਕੀਤੀ। ਫੇਜ਼-2 ਦੇ ਵਸਨੀਕਾਂ ਨੇ ਵੀ ਜਿੱਥੇ ਇਸ ਕੰਮ ਦੀ ਸ਼ਲਾਘਾ ਕੀਤੀ ਉੱਥੇ ਕੌਂਸਲਰ ਜਸਪ੍ਰੀਤ ਕੌਰ ਮੁਹਾਲੀ ਦਾ ਧੰਨਵਾਦ ਵੀ ਕੀਤਾ। ਰਿਹਾਇਸ਼ੀ ਇਲਾਕੇ ਵਿੱਚ ਪਾਰਕਿੰਗ ਦੀ ਸਮੱਸਿਆ ਦਾ ਹੱਲ ਹੋਣ ਤੇ ਇਲਾਕਾ ਨਿਵਾਸੀ ਖੁਸ਼ ਹਨ। ਇਸ ਕੰਮ ਦੀ ਸ਼ੁਰੂਆਤ ਮੌਕੇ ਹੋਰਨਾਂ ਤੋਂ ਇਲਾਵਾ ਅਮਰਜੀਤ ਸਿੰਘ ਸਿੱਧੂ ਆਈ.ਜੀ. ਰਿਟਾ., ਚਰਨਜੋਤ ਸਿੰਘ, ਸਤਨਾਮ ਸਿੰਘ, ਜਸਦੀਪ ਸਿੰਘ ਮੌਂਟੀ, ਇੰਦਰਜੀਤ ਸ਼ਰਮਾ, ਸਿਮੀ ਸੋਫਤੀ, ਸੀਰਤ ਕੌਰ, ਬਿਨੂ ਭੁੱਲਰ, ਕੁਲਵੰਤ ਕੌਰ, ਗੌਰਵ ਲੁਥਰਾ, ਰਾਜ ਕੁਮਾਰ, ਸੁਧੀਰ ਕੁਮਾਰ, ਸੋਨੂੰ ਕੁਮਾਰ, ਸਟਾਰ ਯੂਥ ਕਲੱਬ ਆਦਿ ਹਾਜ਼ਰ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ