Nabaz-e-punjab.com

ਡੀਸੀ ਦਫ਼ਤਰ ਦੀ ਪਾਰਕਿੰਗ ਦੇ ਰੇਟ ਦਰਸ਼ਾਉਂਦੇ ਸੂਚਨਾ ਬੋਰਡ ਨੂੰ ਠੇਕੇਦਾਰ ਨੇ ਅਖ਼ਬਾਰਾਂ ਨਾਲ ਢੱਕਿਆਂ

ਪਾਰਕਿੰਗ ਠੇਕੇਦਾਰ ਤੇ ਬਦਸਲੂਕੀ ਤੇ ਧਮਕੀਆਂ ਦੇਣ ਸਬੰਧੀ ਡੀਸੀ ਅਤੇ ਐਸਐਸਪੀ ਨੂੰ ਦਿੱਤੀ ਸ਼ਿਕਾਇਤ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 17 ਜਨਵਰੀ:
ਸਥਾਨਕ ਸੈਕਟਰ-76 ਵਿੱਚ ਸਥਿਤ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਦੀ ਪਾਰਕਿੰਗ ਦੇ ਠੇਕੇਦਾਰ ਵੱਲੋਂ ਪ੍ਰਸ਼ਾਸਨ ਵੱਲੋਂ ਤੈਅ ਰੇਟਾਂ ਤੋਂ ਵੱਧ ਵਸੂਲੀ ਕਰਨ ਬਾਰੇ ਪਹਿਲਾਂ ਵੀ ਡਿਪਟੀ ਕਮਿਸ਼ਨਰ ਨੂੰ ਸ਼ਿਕਾਇਤ ਕਰ ਚੁੱਕੇ ਕਲਗੀਧਰ ਸੇਵਕ ਜਥੇ ਦੇ ਪ੍ਰਧਾਨ ਜਤਿੰਦਰਪਾਲ ਸਿੰਘ ਜੇਪੀ ਨੇ ਦੋਸ਼ ਲਾਇਆ ਹੈ ਕਿ ਪਾਰਕਿੰਗ ਠੇਕੇਦਾਰ ਨੇ ਪ੍ਰਸ਼ਾਸ਼ਨ ਵੱਲੋਂ ਉੱਥੇ ਲਗਵਾਏ ਗਏ ਪਾਰਕਿੰਗ ਦੇ ਰੇਟਾਂ ਵਾਲੇ ਸੂਚਨਾ ਬੋਰਡ ’ਤੇ ਕਾਗਜ ਚਿਪਕਾ ਦਿੱਤੇ ਹਨ ਅਤੇ ਲੋਕਾਂ ਤੋਂ ਵੱਧ ਵਸੂਲੀ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਜਦੋਂ ਇਸ ਸੰਬੰਧੀ ਇਤਰਾਜ ਕੀਤਾ ਜਾਂਦਾ ਹੈ ਤਾਂ ਪਾਰਕਿੰਗ ਠੇਕੇਦਾਰ ਵੱਲੋਂ ਉੱਥੇ ਆਉਣ ਵਾਲੇ ਵਾਹਨ ਚਾਲਕਾਂ ਨਾਲ ਬਦਸਲੂਕੀ ਕੀਤੀ ਜਾਂਦੀ ਹੈ ਅਤੇ ਅੱਜ ਇਸ ਠਕੇਦਾਰ ਵਲੋੱ ਉਹਨਾਂ ਨਾਲ ਵੀ ਬਦਸਲੂਕੀ ਕੀਤੀ ਗਈ ਅਤੇ ਧਮਕੀਆਂ ਦਿੱਤੀਆਂ ਗਈਆਂ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਜੇਪੀ ਨੇ ਕਿਹਾ ਕਿ ਉਹ ਬੁੱਧਵਾਰ ਨੂੰ ਸਵੇਰੇ 11 ਵਜੇ ਦੇ ਕਰੀਬ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਸਥਿਤ ਡੀ ਸੀ ਦਫਤਰ ਕਿਸੇ ਕੰਮ ਗਏ ਸਨ, ਜਦੋੱ ਉਹਨਾਂ ਨੇ ਇਸ ਦਫਤਰ ਦੀ ਪਾਰਕਿੰਗ ਵਿੱਚ ਆਪਣਾ ਵਾਹਨ ਖੜਾ ਕਰਨਾ ਚਾਹਿਆ ਤਾਂ ਠੇਕੇਦਾਰ ਵੱਲੋਂ ਵਾਹਨ ਪਾਰਕਿੰਗ ਦੀ ਨਿਰਧਾਰਿਤ ਫੀਸ 10 ਰੁਪਏ ਦੀ ਥਾਂ 20 ਰੁਪਏ ਮੰਗੇ। ਜਦੋਂ ਉਹਨਾਂ ਕਿਹਾ ਕਿ ਪਾਰਕਿੰਗ ਫੀਸ ਤਾਂ 10 ਰੁਪਏ ਹੈ ਤਾਂ ਇਸ ਠੇਕੇਦਾਰ ਵਲੋੱ ਉਹਨਾਂ ਨਾਲ ਬਦਸਲੂਕੀ ਕਰਦਿਆਂ ਅਪਸ਼ਬਦ ਬੋਲੇ ਗਏ ਅਤੇ ਦੇਖ ਲੈਣ ਦੀਆਂ ਧਮਕੀਆਂ ਦਿੱਤੀਆਂ ਗਈਆਂ। ਉਹਨਾਂ ਕਿਹਾ ਕਿ ਜੇ ਉਹ ਤੁਰੰਤ ਉਥੋੱ ਨਾ ਨਿਕਲਦੇ ਤਾਂ ਪਾਰਕਿੰਗ ਠੇਕੇਦਾਰ ਵੱਲੋਂ ਉਹਨਾਂ ਉਪਰ ਜਾਨਲੇਵਾ ਹਮਲਾ ਵੀ ਕੀਤਾ ਜਾ ਸਕਦਾ ਸੀ। ਉਹਨਾਂ ਕਿਹਾ ਕਿ ਇਸ ਮੌਕੇ ਠੇਕੇਦਾਰ ਵੱਲੋਂ ਉਹਨਾਂ ਨੂੰ ਧਮਕੀ ਦਿੱਤੀ ਗਈ ਕਿ ਤੂੰ ਪਾਰਕਿੰਗ ਫੀਸ ਸਬੰਧੀ ਆਰਟੀਆਈ ਪਾਈ ਸੀ, ਇਸ ਲਈ ਤੈਨੂੰ ਸਬਕ ਸਿਖਾਵਾਂਗੇ। ਉਹਨਾਂ ਦੱਸਿਆ ਕਿ ਇਸ ਸਬੰਧੀ ਉਹਨਾਂ ਵੱਲੋਂ ਡਿਪਟੀ ਕਮਿਸ਼ਨਰ ਅਤੇ ਥਾਣਾ ਸੋਹਾਣਾ ਦੇ ਐਸਐਚਓ ਨੂੰ ਲਿਖਤੀ ਸ਼ਿਕਾਇਤ ਵੀ ਦਿੱਤੀ ਗਈ ਹੈ।
ਸ੍ਰੀ ਜੇਪੀ ਸਿੰਘ ਨੇ ਦੱਸਿਆ ਕਿ ਉਹਨਾਂ ਵੱਲੋਂ ਇਸ ਪਾਰਕਿੰਗ ਠੇਕੇਦਾਰ ਵੱਲੋਂ ਵਾਹਨ ਚਾਲਕਾਂ ਤੋਂ ਵੱਧ ਵਸੂਲੀ ਕਰਨ ਸਬੰਧੀ ਪਹਿਲਾਂ ਵੀ ਡੀਸੀ ਨੂੰ ਸ਼ਿਕਾਇਤ ਦਿੱਤੀ ਗਈ ਸੀ ਜਿਸਤੋੱ ਬਾਅਦ ਪ੍ਰਸ਼ਾਸਨ ਵਲੋੱ ਇਸ ਪਾਰਕਿੰਗ ਵਿੱਚ ਪਾਰਕਿੰਗ ਫੀਸ ਦਾ ਬੋਰਡ ਤਾਂ ਲਗਾ ਦਿੱਤਾ ਗਿਆ ਹੈ, ਪਰ ਇਸ ਬੋਰਡ ਉਪਰ ਠੇਕੇਦਾਰ ਨੇ ਅਖਬਾਰ ਚਿਪਕਾ ਦਿੱਤੇ ਹਨ ਤਾਂ ਕਿ ਲੋਕਾਂ ਨੂੰ ਪਾਰਕਿੰਗ ਦੇ ਸਹੀ ਰੇਟ ਨਾ ਪਤਾ ਲੱਗ ਸਕਣ। ਉਹਨਾਂ ਕਿਹਾ ਕਿ ਜਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਵਿੱਚ ਆਪਣੇ ਕੰਮਾਂ ਕਾਰਾਂ ਤੇ ਜਾਣ ਵਾਲੇ ਲੋਕਾਂ ਤੋਂ ਪਾਰਕਿੰਗ ਠੇਕੇਦਾਰ ਵੱਲੋਂ 20 ਰੁਪਏ ਪਾਰਕਿੰਗ ਫੀਸ ਵਜੋ ਵਸੂਲੇ ਜਾਂਦੇ ਹਨ ਜਦੋਂਕਿ ਇੱਕ ਵਾਰ ਦਾਖ਼ਲ ਹੋਣ ਲਈ ਪਾਰਕਿੰਗ ਫੀਸ 10 ਰੁਪਏ ਅਤੇ ਪੂਰੇ ਦਿਨ ਵਿੱਚ ਕਈ ਵਾਰ ਆਉਣ ਜਾਣ ਦੀ ਫੀਸ 20 ਰੁਪਏ ਹੈ ਜਦੋਂਕਿ ਪਾਰਕਿੰਗ ਦੇ ਠੇਕੇਦਾਰ ਵਲੋੱ ਇੱਥੇ ਆਉਣ ਵਾਲੇ ਹਰੇਕ ਵਾਹਨ ਚਾਲਕ ਤੋਂ 20 ਰੁਪਏ ਹੀ ਵਸੂਲੇ ਜਾਂਦੇ ਹਨ। ਜੇਕਰ ਕੋਈ ਵਾਹਨ ਚਾਲਕ ਇਹਨਾਂ ਤੋਂ ਇੱਕ ਵਾਰ ਦੀ ਐੱਟਰੀ ਵਾਲੀ 10 ਰੁਪਏ ਦੀ ਪਰਚੀ ਕੱਟਣ ਲਈ ਆਖੇ ਤਾਂ ਇਹ ਸਾਫ ਇਨਕਾਰ ਕਰ ਦਿੰਦੇ ਹਨ ਅਤੇ ਵਾਹਨ ਚਾਲਕ ਨਾਲ ਮੰਦਾ ਚੰਗਾ ਬੋਲਦੇ ਹਨ।
ਉਹਨਾਂ ਕਿਹਾ ਕਿ ਜਦੋਂ ਪਾਰਕਿੰਗ ਠੇਕੇਦਾਰ ਵੱਲੋਂ ਉਹਨਾਂ ਨਾਲ ਬਦਸਲੂਕੀ ਕੀਤੀ ਗਈ ਤਾਂ ਉਹਨਾਂ ਤੁਰੰਤ ਇਸ ਦੀ ਸੂਚਨਾ ਪੁਲੀਸ ਨੂੰ 100 ਨੰਬਰ ਉਪਰ ਦਿੱਤੀ ਤਾਂ ਪੁਲੀਸ ਨੇ ਇਸ ਸਬੰਧੀ ਸੋਹਾਣਾ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਉਣ ਲਈ ਕਿਹਾ। ਉਹਨਾਂ ਮੰਗ ਕੀਤੀ ਕਿ ਪਾਰਕਿੰਗ ਫੀਸ ਦੇ ਵਧ ਪੈਸੇ ਵਸੂਲਣ, ਉਹਨਾਂ ਨਾਲ ਬਦਸਲੂਕੀ ਕਰਕੇ ਅਪਸਬਦ ਬੋਲਣ ਅਤੇ ਧਮਕੀਆਂ ਦੇਣ ਵਾਲੇ ਪਾਰਕਿੰਗ ਠੇਕੇਦਾਰ ਵਿਰੁਧ ਸਖਤ ਕਾਰਵਾਈ ਕੀਤੀ ਜਾਵੇ।
ਇਸ ਸਬੰਧੀ ਸੰਪਰਕ ਕਰਨ ’ਤੇ ਪ੍ਰਸ਼ਾਸਨਿਕ ਅਧਿਕਾਰੀ ਯਸ਼ਪਾਲ ਸ਼ਰਮਾ ਨੇ ਕਿਹਾ ਕਿ ਉਹਨਾਂ ਦੀ ਜਾਣਕਾਰੀ ਵਿੱਚ ਇਹ ਗੱਲ ਆਈ ਹੈ ਕਿ ਪਾਰਕਿੰਗ ਠੇਕੇਦਾਰ ਵੱਲੋਂ ਪਾਰਕਿੰਗ ਰੇਟਾਂ ਵਾਲੇ ਬੋਰਡ ਤੇ ਕਾਗਜ ਚਿਪਕਾ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਪ੍ਰਸ਼ਾਸ਼ਨ ਵੱਲੋਂ ਇਸ ਮਾਮਲੇ ਵਿੱਚ ਤੱਥਾਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਛੇਤੀ ਹੀ ਪਾਰਕਿੰਗ ਠੇਕਦੇਦਾਰ ਦੇ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ।

Load More Related Articles
Load More By Nabaz-e-Punjab
Load More In General News

Check Also

Excise and Taxation Department, Punjab Initiates Comprehensive GST Registration Drive for Dealers

Excise and Taxation Department, Punjab Initiates Comprehensive GST Registration Drive for …