Nabaz-e-punjab.com

ਮੁਹਾਲੀ ਵਿੱਚ ਪਾਰਕਾਂ ਦੀ ਹਾਲਤ ਮਾੜੀ, ਸੁੱਕੇ ਪੱਤੇ ਤੇ ਗੰਦਗੀ ਖਿੱਲਰੀ, ਲੋਕ ਪ੍ਰੇਸ਼ਾਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 1 ਅਪਰੈਲ:
ਸਥਾਨਕ ਸੈਕਟਰ-70 ਦੇ ਪਾਰਕ ਨੰਬਰ-16 ਦਾ ਬੁਰਾ ਹਾਲ ਹੈ। ਇਲਾਕਾ ਵਾਸੀ ਮਨੋਹਰ ਮੁੰਜਾਲ, ਰਾਜਨ ਮੁੰਜਾਲ, ਅੰਕਿਤ, ਅੰਸ਼ ਨੇ ਦੱਸਿਆ ਕਿ ਇਸ ਪਾਰਕ ਵਿੱਚ ਬੁਨਿਆਦੀ ਸਹੂਲਤਾਂ ਦੀ ਭਾਰੀ ਘਾਟ ਹੈ, ਪਾਰਕ ਵਿਚ ਹਰ ਪਾਸੇ ਸੁਕੇ ਪੱਤੇ ਅਤੇ ਹੋਰ ਗੰਦਗੀ ਫੈਲੀ ਹੋਈ ਹੈ। ਇਸ ਪਾਰਕ ਵਿਚ ਕੋਈ ਸਫਾਈ ਕਰਮਚਾਰੀ ਵੀ ਨਹੀਂ ਆ ਰਿਹਾ ਜਿਸ ਕਰਕੇ ਹਰ ਪਾਸੇ ਸੁੱਕੇ ਪੱਤਿਆਂ ਤੇ ਗੰਦਗੀ ਦੀ ਭਰਮਾਰ ਹੋ ਗਈ ਹੈ।
ਇਸ ਪਾਰਕ ਵਿੱਚ ਲੋਕਾਂ ਦੇ ਬੈਠਣ ਲਈ ਲਗਾਏ ਗਏ ਬੈਂਚ ਵੀ ਟੁਟੇ ਹੋਏ ਹਨ, ਜਿਸ ਕਾਰਨ ਇਸ ਪਾਰਕ ਵਿੱਚ ਆਉਣ ਵਾਲੇ ਬਜੁਰਗਾਂ ਨੂੰ ਬਹੁਤ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਪਾਰਕ ਵਿੱਚ ਬੱਚਿਆਂ ਲਈ ਲੱਗੇ ਹੋਏ ਝੁੱਲੇ ਵੀ ਟੁੱਟ ਗਏ ਹਨ, ਜਿਸ ਕਾਰਨ ਬੱਚਿਆਂ ਨੂੰ ਨਿਰਾਸ਼ ਹੋਣਾ ਪੈਂਦਾ ਹੈ। ਇਸ ਪਾਰਕ ਵਿੱਚ ਲੱਗੇ ਫੁਹਾਰੇ ਵੀ ਖਰਾਬ ਹੋ ਚੁਕੇ ਹਨ। ਇਸ ਤੋਂ ਇਲਾਵਾ ਲੋਕਾਂ ਦੇ ਪੀਣ ਲਈ ਪਾਣੀ ਵਾਲੀ ਟੁੂਟੀ ਵੀ ਟੁੱਟੀ ਹੋਈ ਹੈ।
ਇਸ ਪਾਰਕ ਦੇ ਗੇਟਾਂ ਨੂੰ ਕੁਝ ਲੋਕਾਂ ਵਲੋੱ ਤੋੜ ਦਿੱਤਾ ਗਿਆ ਹੈ, ਜਿਸ ਕਾਰਨ ਸਾਰਾ ਦਿਨ ਆਵਾਰਾ ਡੰਗਰ ਇਸ ਪਾਰਕ ਅੰਦਰ ਆ ਕੇ ਖੋਰੂ ਪਾਉੱਦੇ ਰਹਿੰਦੇ ਹਨ। ਇਸ ਤੋਂ ਇਲਾਵਾ ਕੁਝ ਲੋਕ ਇਸ ਪਾਰਕ ਵਿਚ ਆਪਣੇ ਵਾਹਨ ਵੀ ਖੜੇ ਕਰ ਦਿੰਦੇ ਹਨ। ਇਸ ਪਾਰਕ ਵਿੱਚ ਇੱਕ ਟਰਾਂਸਫਾਰਮਰ ਲੱਗਿਆ ਹੋਇਆ ਹੈ, ਜਿਸ ਦੀਆਂ ਤਾਰਾਂ ਢਿੱਲੀਆਂ ਲਮਕ ਰਹੀਆਂ ਹਨ, ਇੱਥੇ ਲੱਗੇ ਬਿਜਲੀ ਵਾਲੇ ਬਕਸੇ ਵੀ ਖੁੱਲ੍ਹੇ ਪਏ ਹਨ, ਜਿਸ ਕਾਰਨ ਕਦੇ ਵੀ ਕੋਈ ਹਾਦਸਾ ਵਾਪਰ ਸਕਦਾ ਹੈ। ਉਨ੍ਹਾਂ ਦੱਸਿਆ ਕਿ ਇਸ ਪਾਰਕ ਦੇ ਸਾਹਮਣੇ ਸਥਿਤ ਛੋਟੇ ਪਾਰਕ ਦਾ ਵੀ ਬੁਰਾ ਹਾਲ ਹੈ, ਇਸ ਪਾਰਕ ਦੀ ਸਾਂਭ ਸੰਭਾਲ ਲਈ ਵੀ ਕੋਈ ਉਪਰਾਲਾ ਨਹੀਂ ਕੀਤਾ ਜਾਂਦਾ। ਉਨ੍ਹਾਂ ਮੰਗ ਕੀਤੀ ਕਿ ਇਨ੍ਹਾਂ ਦੋਵੇੱ ਪਾਰਕਾਂ ਦੀ ਹਾਲਤ ਵਿੱਚ ਸੁਧਾਰ ਕੀਤਾ ਜਾਵੇ।

Load More Related Articles
Load More By Nabaz-e-Punjab
Load More In General News

Check Also

ਟੀਡੀਆਈ ਸਿਟੀ ਵਿੱਚ ਸ਼ੋਅਰੂਮ ਦਾ ਲੈਂਟਰ ਡਿੱਗਣ ਕਾਰਨ ਮਜ਼ਦੂਰ ਦੀ ਮੌਤ, ਤਿੰਨ ਜ਼ਖ਼ਮੀ

ਟੀਡੀਆਈ ਸਿਟੀ ਵਿੱਚ ਸ਼ੋਅਰੂਮ ਦਾ ਲੈਂਟਰ ਡਿੱਗਣ ਕਾਰਨ ਮਜ਼ਦੂਰ ਦੀ ਮੌਤ, ਤਿੰਨ ਜ਼ਖ਼ਮੀ ਜ਼ਿਲ੍ਹਾ ਪ੍ਰਸ਼ਾਸਨ ਤੇ ਪੁਲੀ…