Share on Facebook Share on Twitter Share on Google+ Share on Pinterest Share on Linkedin ਪਰਮੀਸ਼ ਵਰਮਾ ਕੇਸ: 3 ਮੁਲਜ਼ਮਾਂ ਹਰਜਿੰਦਰ ਉਰਫ਼ ਆਕਾਸ਼, ਅਰਸ਼ਦੀਪ ਉਰਫ਼ ਅਰਸ਼ ਤੇ ਰੇਨੂੰ ਪਟਿਆਲਾ ਦੇ ਖ਼ਿਲਾਫ਼ ਚਲਾਨ ਪੇਸ਼ ਮੁਹਾਲੀ ਪੁਲੀਸ ਵੱਲੋਂ ਮੁਲਜ਼ਮ ਹਰਵਿੰਦਰ ਹੈਪੀ ਤੇ ਧਰਮਿੰਦਰ ਗੁਗਨੀ ਨੂੰ ਡਿਸਚਾਰਜ ਕਰਨ ਦੀ ਅਰਜ਼ੀ ਦਾਇਰ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 12 ਫਰਵਰੀ: ਮੁਹਾਲੀ ਪੁਲੀਸ ਨੇ ਪੰਜਾਬ ਦੇ ਮਸ਼ਹੂਰ ਗਾਇਕ ਅਤੇ ਅਦਾਕਾਰ ਪਰਮੀਸ਼ ਵਰਮਾ ਅਤੇ ਉਸ ਦੇ ਦੋਸਤ ਕੁਲਵੰਤ ਚਾਹਲ ’ਤੇ ਗੋਲੀ ਚਲਾਉਣ ਦੇ ਮਾਮਲੇ ਵਿੱਚ ਨਾਮਜ਼ਦ ਹਰਵਿੰਦਰ ਸਿੰਘ ਹੈਪੀ ਅਤੇ ਧਰਮਿੰਦਰ ਸਿੰਘ ਗੁਗਨੀ ਨੂੰ ਉਕਤ ਕੇਸ ’ਚੋਂ ਡਿਸਚਾਰਜ ਕਰਨ ਲਈ ਮੁਹਾਲੀ ਅਦਾਲਤ ਵਿੱਚ ਅਰਜ਼ੀ ਦਾਇਰ ਕੀਤੀ ਹੈ। ਪੁਲੀਸ ਨੇ ਹਰਵਿੰਦਰ ਨੂੰ ਬੱਦੀ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ ਜਦੋਂਕਿ ਧਰਮਿੰਦਰ ਗੁਗਨੀ ਪਹਿਲਾਂ ਹੀ ਮੁਹਾਲੀ ਦੇ ਵਸਨੀਕ ਅਤੇ ਹਾਈ ਕੋਰਟ ਦੇ ਨੌਜਵਾਨ ਵਕੀਲ ਦੀ ਹੱਤਿਆ ਦੇ ਮਾਮਲੇ ਵਿੱਚ ਸਜਾ ਕੱਟ ਰਿਹਾ ਹੈ। ਉਧਰ, ਮੁਹਾਲੀ ਪੁਲੀਸ ਵੱਲੋਂ ਪਰਮੀਸ਼ ਵਰਮਾ ਮਾਮਲੇ ਵਿੱਚ ਗੈਂਗਸਟਰ ਦਿਲਪ੍ਰੀਤ ਸਿੰਘ ਉਰਫ਼ ਬਾਬਾ ਦੇ ਮਦਦਗਾਰ 3 ਹੋਰ ਮੁਲਜ਼ਮਾਂ ਹਰਜਿੰਦਰ ਸਿੰਘ ਉਰਫ਼ ਆਕਾਸ਼, ਅਰਸ਼ਦੀਪ ਸਿੰਘ ਉਰਫ਼ ਅਰਸ਼ ਅਤੇ ਗੌਰਵ ਪਟਿਆਲ ਦੀ ਪਤਨੀ ਰੇਨੂੰ ਦੇ ਖ਼ਿਲਾਫ਼ ਮੁਹਾਲੀ ਅਦਾਲਤ ਵਿੱਚ ਚਲਾਨ ਪੇਸ਼ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਇਸ ਮਾਮਲੇ ਵਿੱਚ ਨਾਮਜ਼ਦ ਗੌਰਵ ਪਟਿਆਲ ਹਾਲੇ ਤੱਕ ਫਰਾਰ ਹੈ। ਜਦੋਂਕਿ ਗੈਂਗਸਟਰ ਦਿਲਪ੍ਰੀਤ ਬਾਬਾ ਅਤੇ ਉਸ ਦੇ ਸਾਥੀ ਅਰੁਣ ਕੁਮਾਰ ਉਰਫ਼ ਸੰਨੀ ਖ਼ਿਲਾਫ਼ ਪੁਲੀਸ ਪਹਿਲਾਂ ਹੀ ਧਾਰਾ 307, 148, 149, 427, 120ਬੀ, 212, 216, 201 ਅਤੇ ਅਸਲਾ ਐਕਟ ਦੇ ਤਹਿਤ ਅਦਾਲਤ ਵਿੱਚ ਚਲਾਨ ਪੇਸ਼ ਕਰ ਚੁੱਕੀ ਹੈ। ਮੁਲਜ਼ਮ ਸੰਨੀ ’ਤੇ ਦੋਸ਼ ਹੈ ਕਿ ਜਦੋਂ ਉਹ ਹਰਿਆਣਾ ਵਿੱਚ ਰਹਿੰਦਾ ਸੀ ਤਾਂ ਉਸ ਨੇ ਵਾਰਦਾਤ ਤੋਂ ਬਾਅਦ ਦਿਲਪ੍ਰੀਤ ਬਾਬੇ ਨੂੰ ਪਨਾਹ ਦਿੱਤੀ ਸੀ। ਪੁਲੀਸ ਵੱਲੋਂ ਇਸ ਮਾਮਲੇ ਵਿੱਚ ਰੁਪਿੰਦਰ ਗਾਂਧੀ ਦੇ ਭਰਾ ਮਨਵਿੰਦਰ ਸਿੰਘ ਉਰਫ਼ ਮਿੰਦੀ ਦੇ 21 ਅਗਸਤ 2017 ਨੂੰ ਉਸ ਦੇ ਹੀ ਪਿੰਡ ਰਸੂਲੜਾ (ਖੰਨਾ) ਵਿੱਚ ਹੋਏ ਕਤਲ ਵਿੱਚ ਵਰਤੀ ਗਈ ਪਿਸਤੌਲ ਗੈਂਗਸਟਰ ਦਿਲਪ੍ਰੀਤ ਸਿੰਘ ਬਾਬੇ ਦੀ ਨਿਸ਼ਾਨਦੇਹੀ ’ਤੇ ਬਰਾਮਦ ਕੀਤੀ ਗਈ ਸੀ ਅਤੇ ਦਿਲਪ੍ਰੀਤ ਦੀ ਨਿਸ਼ਾਨਦੇਹੀ ’ਤੇ ਹੀ 4 ਲੱਖ ਰੁਪਏ ਬਰਾਮਦ ਕੀਤੇ ਗਏ ਸਨ। ਪੁਲੀਸ ਅਨੁਸਾਰ ਗੈਂਗਸਟਰ ਰਿੰਦਾ ਹੀ ਦਿਲਪ੍ਰੀਤ ਬਾਬਾ ਨੂੰ ਅਸਲਾ ਮੁਹੱਈਆ ਕਰਵਾਉਂਦਾ ਸੀ ਅਤੇ ਨਸ਼ਾ ਤਸਕਰਾਂ ਨਾਲ ਵੀ ਰਿੰਦੇ ਨੇ ਹੀ ਦਿਲਪ੍ਰੀਤ ਦਾ ਤਾਲਮੇਲ ਕਰਵਾਇਆ ਸੀ ਦੇ ਸਬੰਧਾਂ ਬਾਰੇ ਪੁਲੀਸ ਦੀ ਤਫ਼ਤੀਸ਼ ਅਜੇ ਵੀ ਜਾਰੀ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ