ਸ਼੍ਰੋਮਣੀ ਅਕਾਲੀ ਦਲ (1920) ਵਿੱਚ ਜਨਤਾ ਦਲ ਯੂਨਾਈਟਿਡ ਨੇ ਕੀਤੀ ਸ਼ਮੂਲੀਅਤ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 16 ਜਨਵਰੀ:
ਸ਼੍ਰੋਮਣੀ ਅਕਾਲੀ ਦਲ (1920) ਵੱਲੋਂ ਆਪਣੀਆਂ ਸਿਆਸੀ ਸਰਗਰਮੀਆਂ ਵਿਚ ਤੇਜੀ ਲਿਆਉਣੀ ਸ਼ੁਰੂ ਕਰ ਦਿੱਤੀ ਗਈ ਹੈ। ਜਿਸਦੇ ਚਲਦਿਆਂ ਅੱਜ ਸੈਕਟਰ-10 ਸਥਿਤ ਪਾਰਟੀ ਪ੍ਰਧਾਨ ਰਵੀਇੰਦਰ ਸਿੰਘ ਦੀ ਹਾਜ਼ਰੀ ਵਿੱਚ ਇੰਜ. ਅਨਿਲ ਕੁਮਾਰ ਗਰਗ (ਜੈਨ) ਦੀ ਅਗਵਾਈ ਵਿੱਚ ਜਨਤਾ ਦਲ ਯੁਨਾਇਟਿਡ ਦੇ ਮੈਂਬਰਾਂ ਨੇ ਅਕਾਲੀ ਦਲ (1920) ਵਿੱਚ ਸ਼ਮੂਲੀਅਤ ਕੀਤੀ। ਇਸ ਸਬੰਧੀ ਰਵੀਇੰਦਰ ਸਿੰਘ ਨੇ ਸਿਰੋਪਾਓ ਪਾ ਕੇ ਨੌਜਵਾਨਾਂ ਦਾ ਅਕਾਲੀ ਦਲ (1920) ਵਿੱਚ ਸ਼ਮੂਲੀਅਤ ਕਰਦਿਆਂ ਸਵਾਗਤ ਕੀਤਾ ਅਤੇ ਕਿਹਾ ਕਿ ਪਾਰਟੀ ਦੀਆਂ ਕਾਰਵਾਈਆਂ ਤੇਜ਼ ਕੀਤੀਆਂ ਜਾਣਗੀਆਂ ਅਤੇ ਨੋਜੁਆਨਾ ਨੂੰ ਪਾਰਟੀ ਵਿੱਚ ਅਹਿਮ ਮਾਨ ਸਤਕਾਰ ਦਿੱਤਾ ਜਾਵੇਗਾ। ਸਾਥੀਆਂ ਸਮੇਤ ਪਾਰਟੀ ਵਿਚ ਸ਼ਮੂਲੀਅਤ ਕਰਨ ਵੇਲੇ ਸ੍ਰੀ ਅਨਿਲ ਕੁਮਾਰ ਗਰਗ ਨੇ ਕਿਹਾ ਕਿ ਉਹ ਪਾਰਟੀ ਨੂੰ ਹੋਰ ਮਜ਼ਬੂਤ ਕਰਨ ਲਈ ਪੂਰੀ ਤਨਦੇਹੀ ਨਾਲ ਆਪਣੀ ਜ਼ਿੰਮੇਵਾਰੀ ਨਿਭਾਉਣਗੇ।
ਇਸ ਇੰਜ. ਅਨਿਲ ਕੁਮਾਰ ਗਰਗ(ਜੈਨ) ਦੇ ਨਾਲ ਵਕੀਲ ਪ੍ਰਦੁਮਨ ਗਰਗ, ਵਕੀਲ ਸ਼ਲਿੰਦਰ ਨਾਗਪਾਲ, ਦਵਿੰਦਰ ਸਿੰਘ ਸੇਖੋਂ, ਹਰਜਿੰਦਰ ਸਿੰਘ, ਗੁਰਨਾਮ ਸਿੰਘ, ਮਹਿੰਦਰ ਕੁਮਾਰ, ਗੁਰਮੀਤ ਸਿੰਘ ਖ਼ਾਲਸਾ ਮੁਸਤਫ਼ਾਬਾਦ, ਨਰਿੰਦਰ ਸਿੰਘ, ਵਕੀਲ ਨਵਜੋਤ ਸਿੰਘ ਅਨਮੋਲ ਅਤੇ ਜਗਦੀਪ ਸਿੰਘ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਅਕਾਲੀ ਦਲ 1920 ਤੋਂ ਹਰਬੰਸ ਸਿੰਘ ਕੰਧੋਲ ਸਕੱਤਰ, ਤਜਿੰਦਰ ਸਿੰਘ ਪੰਨੂ ਪ੍ਰੈਸ ਸਕੱਤਰ, ਹਰਦੀਪ ਸਿੰਘ ਡੋਡ ਸੋਸ਼ਲ ਮੀਡੀਆ, ਦਵਿੰਦਰ ਸਿੰਘ ਸਕੱਤਰ ਮਾਲਵਾ ਅਤੇ ਹਰਜਿੰਦਰ ਸਿੰਘ ਮਾਂਗਟ ਸਕੱਤਰ ਆਦਿ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਮੁਹਾਲੀ: ਫੇਜ਼-3ਏ ਵਿੱਚ ਬਣਾਏ ਗਏ ਆਰਐਮਸੀ ਪੁਆਇੰਟ ਨੂੰ ਖ਼ਤਮ ਕਰਨ ਦੀ ਗੁਹਾਰ

ਮੁਹਾਲੀ: ਫੇਜ਼-3ਏ ਵਿੱਚ ਬਣਾਏ ਗਏ ਆਰਐਮਸੀ ਪੁਆਇੰਟ ਨੂੰ ਖ਼ਤਮ ਕਰਨ ਦੀ ਗੁਹਾਰ ਫੇਜ਼-2 ਅਤੇ ਫੇਜ਼-3ਏ ਦੇ ਵਸਨੀਕਾਂ…