Share on Facebook Share on Twitter Share on Google+ Share on Pinterest Share on Linkedin ਬੁੱਤਸਾਜ ਪਰਵਿੰਦਰ ਸਿੰਘ ਵੱਲੋਂ ਸਿੱਖ ਅਜਾਇਬਘਰ ਦੀ ਸੱਤ ਮੰਜ਼ਲਾਂ ਆਲੀਸ਼ਾਨ ਇਮਾਰਤ ਦਾ ਮਾਡਲ ਤਿਆਰ ਸੋਲਰ ਸਿਸਟਮ ਰਾਹੀਂ ਪੈਦਾ ਕੀਤੀ ਜਾਵੇਗੀ 90 ਫੀਸਦੀ ਬਿਜਲੀ, 12 ਤੋਂ 15 ਫੁੱਟ ਚੌੜੇ ਰਸਤੇ ਨੂੰ ਦਿੱਤੀ ਜਾਵੇਗੀ ਜੰਗਲੀ ਲੁੱਕ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 29 ਜੂਨ: ਬੁੱਤਸਾਜ ਪਰਵਿੰਦਰ ਸਿੰਘ ਨੇ ਮੁਹਾਲੀ ਅਤੇ ਪਿੰਡ ਬਲੌਂਗੀ ਦੀ ਹੱਦ ’ਤੇ ਆਰਜ਼ੀ ਤੌਰ ’ਤੇ ਸਥਾਪਿਤ ਸਿੱਖ ਅਜਾਇਬਘਰ ਦੀ ਸੱਤ ਮੰਜ਼ਲਾਂ ਅਲੌਕਿਕ ਇਮਾਰਤ ਦਾ ਵਿਲੱਖਣ ਕਿਸਮ ਦਾ ਮਾਡਲ ਤਿਆਰ ਕਰਕੇ ਸੰਸਥਾ ਦੇ ਬਾਹਰ ਲਗਾ ਦਿੱਤਾ ਹੈ। ਅੱਜ ਇੱਥੇ ਮੀਡੀਆ ਨਾਲ ਗੱਲਬਾਤ ਦੌਰਾਨ ਉਨ੍ਹਾਂ ਦੱਸਿਆ ਕਿ ਤਿੰਨ ਮਹੀਨੇ ਦੀ ਸਖ਼ਤ ਮਿਹਨਤ ਨਾਲ ਸਿੱਖ ਅਜਾਇਬਘਰ ਦਾ ਮਾਡਲ\ਨਕਸ਼ਾ ਬਣਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਵੱਲੋਂ ਸਿੱਖ ਅਜਾਇਬਘਰ ਨੂੰ ਪੱਕੇ ਤੌਰ ’ਤੇ ਜ਼ਮੀਨ ਅਲਾਟ ਕੀਤੀ ਜਾਂਦੀ ਹੈ ਤਾਂ ਸੰਗਤ ਦੇ ਸਹਿਯੋਗ ਨਾਲ ਸੱਤ ਮੰਜ਼ਲਾਂ ਇਮਾਰਤ ਬਣਾਈ ਜਾਵੇਗੀ। ਇਸ ਇਮਾਰਤ ਦੇ ਬਾਹਰ ਬਾਰ ਪੌੜੀਆਂ ਅਤੇ ਰੈਂਪ ਦੀ ਵਿਵਸਥਾ ਕੀਤੀ ਜਾਵੇਗੀ। ਜਦੋਂਕਿ ਅੰਦਰ ਚਾਰ ਲਿਫ਼ਟਾਂ ਲਗਾਈਆਂ ਜਾਣਗੀਆਂ। ਵਾਹਨ ਪਾਰਕਿੰਗ ਲਈ ਬੇਸਮੈਂਟ ਬਣਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਬਾਕੀ ਮੰਜ਼ਲਾਂ ਵਿੱਚ ਸਿੰਘ ਸ਼ਹੀਦਾਂ ਦੇ ਮਾਡਲ ਪ੍ਰਦਰਸ਼ਿਤ ਕੀਤੇ ਜਾਣਗੇ ਅਤੇ ਬਿਲਡਿੰਗ ਦੀ ਛੱਤ ’ਤੇ ਸੋਲਰ ਸਿਸਟਮ ਲਗਾਇਆ ਜਾਵੇਗਾ ਅਤੇ ਸਿੱਖ ਅਜਾਇਬਘਰ ਲਈ 90 ਫੀਸਦੀ ਬਿਜਲੀ ਸੋਲਰ ਊਰਜਾ ਤੋਂ ਲਈ ਜਾਵੇਗੀ। ਪਰਵਿੰਦਰ ਸਿੰਘ ਨੇ ਅਜਾਇਬਘਰ ਵਿੱਚ ਹਰਿਆਲੀ ਦਾ ਪੁਰਾ ਧਿਆਨ ਰੱਖਿਆ ਜਾਵੇਗਾ। ਇਸ ਸਬੰਧੀ 12 ਤੋਂ 15 ਫੁੱਟ ਚੌੜੇ ਬਾਹਰੀ ਰਸਤੇ ਵਿੱਚ ਥਾਂ ਥਾਂ ’ਤੇ ਵੱਡੇ ਗਮਲਿਆਂ ਵਿੱਚ ਵੱਖ ਵੱਖ ਕਿਸਮਾਂ ਦੇ ਪੌਦੇ ਲਗਾ ਕੇ ਜੰਗਲੀ ਦ੍ਰਿਸ਼ ਪੇਸ਼ ਕੀਤਾ ਜਾਵੇਗਾ ਤਾਂ ਜੋ ਸਿੱਖ ਅਜਾਇਬਘਰ ਦੇ ਦਰਸ਼ਨਾਂ ਲਈ ਆਉਣ ਵਾਲੀ ਸੰਗਤ ਨੂੰ ਬਾਹਰੋਂ ਵੀ ਖੂਬਸੂਰਤ ਨਜ਼ਾਰਾ ਨਜ਼ਰ ਆਵੇ। ਬੁੱਤਸਾਜ ਪਰਵਿੰਦਰ ਸਿੰਘ ਨੇ ਸਿੱਖ ਅਜਾਇਬ ਘਰ ਦੀ ਸੁਸਾਇਟੀ ਸਿੱਖ ਹੈਰੀਟੇਜ ਐਂਡ ਕਲਚਰਲ ਵੱਲੋਂ ਪਿਛਲੇ ਸਾਲ ਗੁਰਦੁਆਰਾ ਤਾਲਮੇਲ ਕਮੇਟੀ ਅਤੇ ਵੱਖ ਵੱਖ ਧਰਮਾਂ ਦੇ ਸਹਿਯੋਗ ਨਾਲ ਸਿੱਖ ਅਜਾਇਬਘਰ ਲਈ ਲੋੜੀਂਦੀ ਜ਼ਮੀਨ ਪ੍ਰਾਪਤੀ ਲਈ ਲੜੀਵਾਰ ਧਰਨਾ ਦਿੱਤਾ ਗਿਆ ਸੀ ਅਤੇ ਭੁੱਖ ਹੜਤਾਲ ਕੀਤੀ ਗਈ ਸੀ। 34 ਦਿਨ ਚੱਲੇ ਧਰਨੇ ਦੌਰਾਨ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਇੱਥੋਂ ਦੇ ਦਾਰਾ ਸਟੂਡੀਓ ਨੇੜੇ ਜੁਝਾਰ ਨਗਰ ਵਿੱਚ ਲੋੜੀਂਦੀ ਜ਼ਮੀਨ ਮੁਹੱਈਆ ਕਰਵਾਉਣ ਦਾ ਭਰੋਸਾ ਦਿੱਤਾ ਸੀ ਅਤੇ ਸਿੱਖ ਅਜਾਇਬਘਰ ਦੇ ਵਿਕਾਸ ਲਈ ਇਕ ਲੱਖ ਰੁਪਏ ਗਰਾਂਟ ਦੇਣ ਦਾ ਐਲਾਨ ਕੀਤਾ ਸੀ ਲੇਕਿਨ ਹੁਣ ਤੱਕ ਨਾ ਤਾਂ ਮੰਤਰੀ ਵੱਲੋਂ ਐਲਾਨੀ ਗਰਾਂਟ ਹੀ ਮਿਲੀ ਅਤੇ ਨਾ ਹੀ ਜ਼ਮੀਨ ਮੁਹੱਈਆ ਕੀਤੀ ਗਈ। ਇਹੀ ਨਹੀਂ ਮੰਤਰੀ ਨੂੰ ਵਾਅਦਾ ਚੇਤੇ ਕਰਵਾਉਣ ਗਏ ਬੁੱਤਸਾਜ ਨੂੰ ਝਿੜਕਾ ਮਾਰ ਕੇ ਵਾਪਸ ਮੋੜ ਦਿੱਤਾ। ਬੁੱਤਸਾਜ ਨੇ ਕਿਹਾ ਕਿ ਜਲਦੀ ਹੀ ਸੰਗਤਾਂ ਦਾ ਵਫ਼ਦ ਨਵੇਂ ਸੈਰ ਸਪਾਟਾ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਮਿਲੇਗਾ ਅਤੇ ਮੁਹਾਲੀ ਵਿੱਚ ਸਿੱਖ ਅਜਾਇਬਘਰ ਲਈ ਲੋੜੀਂਦੀ ਜ਼ਮੀਨ ਮੁਹੱਈਆ ਕਰਵਾਉਣ ਦੀ ਮੰਗ ਕੀਤੀ ਜਾਵੇਗੀ। ਇਸ ਮਗਰੋਂ ਪੰਜਾਬ ਸਰਕਾਰ ਨੂੰ ਇਕ ਮਹੀਨੇ ਦਾ ਅਲਟੀਮੇਟਮ ਦੇ ਕੇ ਮੌਜੂਦਾ ਸਥਾਨ ’ਤੇ ਸਿੱਖ ਅਜਾਇਬਘਰ ਦੀ ਇਮਾਰਤ ਦੀ ਉਸਾਰੀ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ