nabaz-e-punjab.com

ਨਵੀਂ ਡਰੱਗ ਨੀਤੀ ਵਿਰੁੱਧ ਜ਼ਿਲ੍ਹਾ ਮੁਹਾਲੀ ਵਿੱਚ ਦਵਾਈਆਂ ਦੀਆਂ ਦੁਕਾਨਾਂ ਮੁਕੰਮਲ ਬੰਦ ਰਹਿਣ ਕਾਰਨ ਮਰੀਜ਼ ਪ੍ਰੇਸ਼ਾਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 30 ਮਈ:
ਮੁਹਾਲੀ ਜ਼ਿਲ੍ਹਾ ਕੈਮਿਸਟ ਐਸੋਸੀਏਸ਼ਨ ਵੱਲੋਂ ਨਵੀਂ ਡਰੱਗ ਨੀਤੀ ਖਿਲਾਫ ਜਿਲਾ ਪ੍ਰਧਾਨ ਹਰਪ੍ਰੀਤ ਸਿੰਘ ਭਾਟੀਆ ਦੀ ਅਗਵਾਈ ਵਿੱਚ ਮੁਕੰਮਲ ਹੜਤਾਲ ਕੀਤੀ ਗਈ। ਇਸ ਮੌਕੇ ਕੈਮਿਸਟਾਂ ਨੇ ਸਥਾਨਕ ਦੁਸਹਿਰਾ ਮੈਦਾਨ ਵਿੱਚ ਇਕੱਠੇ ਹੋ ਕੇ ਮਾਰਚ ਕੱਢਿਆ ਅਤੇ ਫੂਡ ਐਂਡ ਡਰੱਗ ਵਿਭਾਗ ਦੇ ਨਾਮ ਡੀ ਸੀ ਨੂੰ ਮੰਗ ਪੱਤਰ ਦਿਤਾ। ਐਸੋਸੀਏਸ਼ਨ ਦੇ ਸੈਕਟਰੀ ਅਮਰਦੀਪ ਸਿੰਘ ਨੇ ਦਸਿਆ ਕਿ ਮੰਗ ਪੱਤਰ ਰਾਹੀਂ ਮੰਗ ਕੀਤੀ ਗਈ ਕਿ ਸਰਕਾਰ ਜੋ ਨਵੇੱ ਕਾਨੂੰਨ ਬਣਾ ਰਹੀ ਹੈ, ਉਹ ਕੈਮਿਸਟਾਂ ਦੇ ਹਿਤ ਵਿੱਚ ਨਹੀਂ ਹਨ। ਪੁਲੀਸ ਵੱਲੋਂ ਕੈਮਿਸਟਾਂ ਦੀ ਜੋ ਚੈਕਿੰਗ ਕੀਤੀ ਜਾਂਦੀ ਹੈ, ਉਸ ਨੂੰ ਬਰਦਾਸਤ ਨਹੀਂ ਕੀਤਾ ਜਾਵੇਗਾ। ਉਹਨਾਂ ਮੰਗ ਕੀਤੀ ਕਿ ਇੰਟਰਨੈੱਟ ਉਪਰ ਹੁੰਦੀ ਦਵਾਈਆਂ ਦੀ ਵਿਕਰੀ ਰੋਕੀ ਜਾਵੇ। ਈਪੋਰਟਲ ਫਾਰਮੇਸੀ ਬੰਦ ਹੋਵੇ। ਕੈਮਿਸਟਾਂ ਦਾ ਦਵਾਈਆਂ ਵਿੱਚ ਜੋ ਮਾਰਜਨ ਘਟਾਇਆ ਗਿਆ ਹੈ, ਉਸ ਨੂੰ ਠੀਕ ਕੀਤਾ ਜਾਵੇ।
ਉਹਨਾਂ ਕਿਹਾ ਕਿ ਭਾਰਤ ਵਿੱਚ ਸਾਢੇ ਅੱਠ ਲੱਖ ਕੈਮਿਸਟ ਹਨ, ਜਿਹਨਾਂ ਦੇ 50 ਲੱਖ ਪਰਿਵਾਰਕ ਮੈਂਬਰ ਜੁੜੇ ਹੋਏ ਹਨ। ਹੁਣ ਕੈਮਿਸਟਾਂ ਦੇ ਰੁਜਗਾਰ ਨੂੰ ਹੀ ਖਤਰਾ ਪੈਦਾ ਹੋ ਗਿਆ ਹੈ। ਉਹਨਾਂ ਮੰਗ ਕੀਤੀ ਕਿ ਕੈਮਿਸਟਾਂ ਦੇ ਮਸਲੇ ਤੁਰੰਤ ਹਲ ਕੀਤੇ ਜਾਣ ਨਹੀਂ ਤਾਂ ਉਹਨਾਂ ਨੂੰ ਸੰਘਰਸ਼ ਤੇਜ ਕਰਨਾ ਪਵੇਗਾ। ਸਾਰੇ ਸ਼ਹਿਰ ਵਿੱਚ ਦਵਾਈਆਂ ਦੀਆਂ ਦੁਕਾਨਾਂ ਬੰਦ ਹੋਣ ਕਾਰਨ ਮਰੀਜਾਂ ਨੂੰ ਬਹੁਤ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ । ਜਿਹਨਾਂ ਮਰੀਜਾਂ ਨੂੰ ਰੋਜਾਨਾਂ ਦਵਾਈਆਂ ਲੈਣੀਆਂ ਪੈਂਦੀਆਂ ਹਨ, ਉਹਨਾਂ ਨੂੰ ਵੀ ਦਵਾਈ ਲੈਣ ਵਿੱਚ ਕਾਫੀ ਮੁਸ਼ਕਿਲ ਆਈ। ਲੋਕਾਂ ਨੂੰ ਵੱਡੇ ਹਸਪਤਾਲਾਂ ਵਿੱਚ ਜਾ ਕੇ ਹਸਪਤਾਲਾਂ ਅੰਦਰ ਖੁਲੀਆਂ ਦੁਕਾਨਾਂ ਤੇ ਜਾ ਕੇ ਦਵਾਈਆਂ ਲਿਆਉਣੀਆਂ ਪਈਆਂ।

Load More Related Articles
Load More By Nabaz-e-Punjab
Load More In Problems

Check Also

ਮੁਹਾਲੀ ਹਲਕੇ ਵਿੱਚ ਸੀਵਰੇਜ, ਟੁੱਟੀਆਂ ਸੜਕਾਂ ਤੇ ਸਿਹਤ ਸਹੂਲਤਾਂ ਦੀ ਵੱਡੀ ਘਾਟ: ਬੱਬੀ ਬਾਦਲ

ਮੁਹਾਲੀ ਹਲਕੇ ਵਿੱਚ ਸੀਵਰੇਜ, ਟੁੱਟੀਆਂ ਸੜਕਾਂ ਤੇ ਸਿਹਤ ਸਹੂਲਤਾਂ ਦੀ ਵੱਡੀ ਘਾਟ: ਬੱਬੀ ਬਾਦਲ ਬੱਬੀ ਬਾਦਲ ਵੱ…