ਮੁਹਾਲੀ ਪ੍ਰੈਸ ਕਲੱਬ ਦੀ ਸਾਲਾਨਾ ਚੋਣ ਲਈ ਪਟਵਾਰੀ-ਸ਼ਾਹੀ ਪੈਨਲ ਵੱਲੋਂ ਨਾਮਜ਼ਦਗੀ ਪੱਤਰ ਦਾਖ਼ਲ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 29 ਮਾਰਚ:
ਮੁਹਾਲੀ ਪ੍ਰੈਸ ਕਲੱਬ ਦੀ 31 ਮਾਰਚ ਨੂੰ ਹੋਣ ਵਾਲੀ ਸਲਾਨਾ ਚੋਣ ਨੂੰ ਲੈ ਕੇ ਅੱਜ ਪਟਵਾਰੀ-ਸ਼ਾਹੀ ਗਰੁੱਪ ਵਲੋਂ ਆਪਣੇ ਪੈਨਲ ਦੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਗਏ। ਕਲੱਬ ਦੀਆਂ ਨਿਰਧਾਰਿਤ 9 ਅਹੁਦੇਦਾਰੀਆਂ ਲਈ 11 ਮੈਂਬਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ। ਮੁੱਖ ਚੋਣ ਅਧਿਕਾਰੀ ਹਰਿੰਦਰ ਪਾਲ ਸਿੰਘ ਹੈਰੀ, ਚੋਣ ਅਧਿਕਾਰੀ ਕਿਰਪਾਲ ਸਿੰਘ ਅਤੇ ਗੁਰਮੀਤ ਸਿੰਘ ਰੰਧਾਵਾ ਨੇ ਦੱਸਿਆ ਕਿ ਅੱਜ ਨਾਮਜ਼ਦਗੀ ਪੱਤਰ ਭਰਨ ਦੀ ਪ੍ਰਕਿਰਿਆ ਮੁਕੰਮਲ ਹੋ ਚੁੱਕੀ ਹੈ। ਜਿਸ ਵਿੱਚ ਪਟਵਾਰੀ-ਸ਼ਾਹੀ ਪੈਨਲ ਵੱਲੋਂ ਸੁਖਦੇਵ ਸਿੰਘ ਪਟਵਾਰੀ (ਪ੍ਰਧਾਨ), ਗੁਰਮੀਤ ਸਿੰਘ ਸ਼ਾਹੀ (ਜਨਰਲ ਸਕੱਤਰ), ਮਨਜੀਤ ਸਿੰਘ ਚਾਨਾ (ਸੀਨੀਅਰ ਮੀਤ ਪ੍ਰਧਾਨ), ਸੁਸ਼ੀਲ ਗਰਚਾ (ਮੀਤ ਪ੍ਰਧਾਨ), ਧਰਮ ਸਿੰਘ (ਮੀਤ ਪ੍ਰਧਾਨ), ਕੁਲਵੰਤ ਸਿੰਘ ਕੋਟਲੀ (ਮੀਤ ਪ੍ਰਧਾਨ), ਰਾਜ ਕੁਮਾਰ ਅਰੋੜਾ (ਜਥੇਬੰਦਕ ਸਕੱਤਰ), ਸਰੋਜ ਕੁਮਾਰੀ ਵਰਮਾ (ਜੁਆਇੰਟ ਸਕੱਤਰ), ਨੀਲਮ ਕੁਮਾਰੀ ਠਾਕੁਰ (ਜੁਆਇੰਟ ਸਕੱਤਰ), ਭੁਪਿੰਦਰ ਬੱਬਰ (ਜੁਆਇੰਟ ਸਕੱਤਰ) ਅਤੇ ਰਾਜੀਵ ਤਨੇਜਾ (ਕੈਸ਼ੀਅਰ) ਦੇ ਨਾਮਜ਼ਦਗੀ ਪੱਤਰ ਪ੍ਰਾਪਤ ਹੋਏ।
ਇੱਥੇ ਦੱਸਣਯੋਗ ਹੈ ਕਿ ਚੋਣ ਕਮਿਸ਼ਨ ਵੱਲੋਂ ਜਾਰੀ ਚੋਣ ਸ਼ਡਿਊਲ ਮੁਤਾਬਕ ਨਾਮਜ਼ਦਗੀਆਂ ਭਰਨ ਲਈ 29 ਮਾਰਚ ਨੂੰ ਸਵੇਰੇ 11 ਵਜੇ ਤੋਂ ਲੈ ਕੇ ਬਾਅਦ ਦੁਪਹਿਰ 1 ਵਜੇ ਤੱਕ ਦਾ ਸਮਾਂ ਰੱਖਿਆ ਗਿਆ ਸੀ ਜਦੋਂਕਿ ਨਾਮਜ਼ਦਗੀ ਵਾਪਸ ਲੈਣ ਦਾ ਸਮਾਂ 30 ਮਾਰਚ ਨੂੰ ਦੁਪਹਿਰ 12 ਵਜੇ ਤੋਂ ਸ਼ਾਮ 4 ਵਜੇ ਤੱਕ ਨਿਰਧਾਰਿਤ ਕੀਤਾ ਗਿਆ ਹੈ। ਨਾਮਜ਼ਦਗੀ ਫਾਰਮਾਂ ਦੀ ਪੜਤਾਲ 30 ਮਾਰਚ ਨੂੰ ਦੁਪਹਿਰ 4 ਵਜੇ ਤੋਂ 5 ਵਜੇ ਤੱਕ ਹੋਵੇਗੀ।
ਚੋਣ ਪ੍ਰਕਿਰਿਆ 31 ਮਾਰਚ ਨੂੰ ਸਵੇਰੇ 10 ਵਜੇ ਤੋਂ ਬਾਅਦ ਦੁਪਹਿਰ 4 ਵਜੇ ਤੱਕ ਹੋਵੇਗੀ। ਇਹ ਚੋਣ ਮੁਹਾਲੀ ਪ੍ਰੈਸ ਕਲੱਬ, ਕੋਠੀ ਨੰਬਰ 384, ਫੇਜ਼-4 ਵਿਖੇ ਹੋਵੇਗੀ ਜਦਕਿ ਚੋਣ ਨਤੀਜੇ 31 ਮਾਰਚ ਨੂੰ ਸ਼ਾਮੀ 4 ਵਜੇ ਤੋਂ ਬਾਅਦ ਐਲਾਨੇ ਜਾਣਗੇ। ਜੇਕਰ ਬਿਨਾਂ ਮੁਕਾਬਲੇ ਦੌਰਾਨ ਅਹੁਦੇਦਾਰ ਚੁਣੇ ਜਾਂਦੇ ਹਨ ਤਾਂ ਇਸ ਦੇ ਨਤੀਜੇ ਦਾ ਐਲਾਨ 30 ਮਾਰਚ ਨੂੰ ਹੀ ਸ਼ਾਮ 5 ਵਜੇ ਤੋਂ ਬਾਅਦ ਕਰ ਦਿੱਤਾ ਜਾਵੇਗਾ।

Load More Related Articles
Load More By Nabaz-e-Punjab
Load More In General News

Check Also

ਕੁੰਭੜਾ ਕਤਲ-ਕਾਂਡ: ਐੱਸਐੱਸਪੀ ਦਫ਼ਤਰ ਦੇ ਘਿਰਾਓ ਲਈ ਆਮ ਲੋਕਾਂ ਦੀ ਲਾਮਬੰਦੀ ਜ਼ੋਰਾਂ ’ਤੇ ਸ਼੍ਰੋਮਣੀ ਅਕਾਲੀ ਦਲ …