ਢੀਂਡਸਾ ਦੀ ਬੇਟੀ, ਪਟਵਾਰੀ ਤੇ ਸ਼ਾਮਪੁਰ ਨੇ ਕੈਪਟਨ ਸਿੱਧੂ ਲਈ ਘਰ ਘਰ ਜਾ ਕੇ ਮੰਗੀਆਂ ਵੋਟਾਂ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 17 ਜਨਵਰੀ:
ਅਕਾਲੀ ਦਲ ਦੇ ਸਕੱਤਰ ਜਨਰਲ ਤੇ ਰਾਜ ਸਭਾ ਦੇ ਮੈਂਬਰ ਸੁਖਦੇਵ ਸਿੰਘ ਢੀਂਡਸਾ ਦੀ ਬੇਟੀ ਗਗਨਦੀਪ ਕੌਰ, ਅਕਾਲੀ ਕੌਂਸਲਰ ਸੁਖਦੇਵ ਸਿੰਘ ਪਟਵਾਰੀ ਅਤੇ ਸਰਕਲ ਪ੍ਰਧਾਨ ਗੁਰਮੀਤ ਸਿੰਘ ਸ਼ਾਮਪੁਰ ਦੀ ਅਗਵਾਈ ਹੇਠ ਅਕਾਲੀ ਦਲ ਤੇ ਭਾਜਪਾ ਦੇ ਸਾਂਝੇ ਉਮੀਦਵਾਰ ਕੈਪਟਨ ਤੇਜਿੰਦਰਪਾਲ ਸਿੰਘ ਸਿੱਧੂ ਦੇ ਹੱਕ ਵਿੱਚ ਮੰਗਲਵਾਰ ਨੂੰ ਮੁਹਾਲੀ ਦੇ ਸੈਕਟਰ-70 ਵਿੱਚ ਵੱਖ-ਵੱਖ ਬਲਾਕਾਂ ਵਿੱਚ ਘਰ-ਘਰ ਜਾ ਕੇ ਚੋਣ ਪ੍ਰਚਾਰ ਕੀਤਾ ਅਤੇ ਵਿਕਾਸ ਦੇ ਨਾਂ ’ਤੇ ਵੋਟਾਂ ਮੰਗੀਆਂ।
ਇਸ ਦੌਰਾਨ ਉਨ੍ਹਾਂ ਨੇ ਸੈਕਟਰ-70 (ਵਾਰਡ ਨੰਬਰ-47) ਅਧੀਨ ਆਉਂਦੇ 6 ਤੇ 8 ਮਰਲਾ ਬਲਾਕ, ਐਮਆਈਜੀ ਸੁਪਰ ਅਤੇ ਵਾਰਡ ਨੰਬਰ-45 ਵਿੱਚ ਐਲਆਈਜੀ, ਐਮਆਈਜੀ ਇੰਡੀਪੈਂਡਿੰਗ ਬਲਾਕਾਂ ਵਿੱਚ ਘਰ ਘਰ ਜਾ ਕੇ ਚੋਣ ਪ੍ਰਚਾਰ ਕੀਤਾ। ਉਨ੍ਹਾਂ ਸੈਕਟਰ ਵਾਸੀਆਂ ਨੂੰ ਕੈਪਟਨ ਸਿੱਧੂ ਵੱਲੋਂ ਮੁਹਾਲੀ ਸ਼ਹਿਰ ਲਈ ਕੀਤੇ ਵਿਕਾਸ ਕੰਮਾਂ ਅਤੇ ਬਾਕੀ ਰਹਿੰਦੇ ਕੰਮਾ ਬਾਰੇ ਵਿਸਥਾਰ ਪੂਰਵਕ ਚਾਨਣਾ ਪਾਇਆ। ਸ੍ਰੀ ਪਟਵਾਰੀ ਅਤੇ ਸ੍ਰੀ ਸ਼ਾਮਪੁਰ ਨੇ ਦੱਸਿਆ ਕਿ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਲੋਕਾਂ ਵਿੱਚ ਅਕਾਲੀ-ਭਾਜਪਾ ਦੀ ਮੁੜ ਸਰਕਾਰ ਲਿਆਉਣ ਲਈ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਕੈਪਟਨ ਸਿੱਧੂ ਨੂੰ ਸ਼ਹਿਰੀ ਖੇਤਰ ’ਚੋਂ ਵੱਡੀ ਗਿਣਤੀ ਵੋਟਾਂ ਨਾਲ ਲੀਡ ਦੁਆਈ ਜਾਵੇਗੀ।
ਇਸ ਮੌਕੇ ਚੋਣ ਪ੍ਰਚਾਰ ਟੀਮ ਵਿੱਚ ਆਰ.ਪੀ. ਕੰਬੋਜ, ਆਰ.ਕੇ. ਗੁਪਤਾ, ਕਰਨਲ ਸ਼ਮਸ਼ੇਰ ਸਿੰਘ ਤਡਵਾਲ, ਵਰਮਾ ਜੀ, ਗਿਆਨ ਸਿੰਘ ਗੌਤਰਾ, ਸੁਦਰਸ਼ਨ ਅਰੋੜਾ, ਜੇ.ਪੀ.ਨੀਟੂ, ਸ਼ੋਭਾ ਗੋਰੀਆ, ਕੁਲਦੀਪ ਸਿੰਘ ਭਿੰਡਰ, ਅਜੀਤ ਸਿੰਘ ਗੋਗਨਾ, ਜਸਪਿੰਦਰ ਕੌਰ, ਨੀਲਮ ਚੋਪੜਾ, ਨਰਿੰਦਰ ਕੌਰ, ਦਲਜੀਤ ਕੌਰ, ਸ੍ਰੀਮਤੀ ਤਰੁਣਾ, ਹਰਜਿੰਦਰ ਕੌਰ, ਪ੍ਰੀਤਮਾ ਦੇਵੀ, ਸ੍ਰੀਮਤੀ ਬਿੰਦਰ, ਹਰਜਿੰਦਰ ਕੌਰ ਨਾਰੰਗ, ਸੱਤੀ ਤੇ ਹੋਰ ਵਰਕਰ ਸ਼ਾਮਲ ਸਨ।

Load More Related Articles
Load More By Nabaz-e-Punjab
Load More In Politics

Check Also

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਮ…