ਤਹਿਸੀਲ ਕੰਪਲੈਕਸ ਖਰੜ ਵਿੱਚ ਪਟਵਾਰੀਆਂ ਨੇ ਦਿੱਤਾ ਵਿਸ਼ਾਲ ਰੋਸ ਧਰਨਾ

ਈ ਓ ਵਿੰਗ ਵੱਲੋਂ ਪਟਵਾਰੀਆਂ ਨੂੰ ਨਾਜਾਇਜ਼ ਤੰਗ ਪ੍ਰੇਸ਼ਾਨ ਕਰਨ ਦਾ ਮਾਮਲਾ

ਨਬਜ਼-ਏ-ਪੰਜਾਬ ਬਿਊਰੋ, ਖਰੜ, 10 ਮਾਰਚ:
ਜ਼ਿਲ੍ਹਾ ਮੁਹਾਲੀ ਦੇ ਈ.ਓ. ਵਿੰਗ ਵਲੋਂ ਪਟਵਾਰੀਆਂ ਨੂੰ ਨਾਜਾਇਜ਼ ਤੌਰ ’ਤੇ ਤੰਗ ਪ੍ਰੇਸ਼ਾਨ ਕਰਨ ਨੂੰ ਲੈ ਕੇ ਤਹਿਸੀਲ ਖਰੜ ਦੇ ਸਮੂਹ ਪਟਵਾਰੀਆਂ ਵੱਲੋਂ ਦੀ ਰੈਵੀਨਿਊ ਪਟਵਾਰ ਯੂਨੀਅਨ ਤਹਿਸੀਲ ਖਰੜ ਦੇ ਪ੍ਰਧਾਨ ਹਰਵਿੰਦਰ ਸਿੰਘ, ਸੂਬਾ ਸੀਨੀਅਰ ਮੀਤ ਪ੍ਰਧਾਨ ਜਸਵੀਰ ਸਿੰਘ ਖੇੜਾ, ਜਨਰਲ ਸਕੱਤਰ ਜਗਪ੍ਰੀਤ ਸਿੰਘ ਅਤੇ ਕਾਨੂੰਗੋ ਐਸੋਸੀਏਸ਼ਨ ਦੇ ਜਿਲ੍ਹਾ ਪ੍ਰਧਾਨ ਰਘਵੀਰ ਸਿੰਘ ਦੀ ਰਹਿਨੁਮਾਈ ਵਿਚ ਤਹਿਸੀਲ ਕੰਪਲੈਕਸ ਖਰੜ ਵਿਖੇ ਰੋਸ ਧਰਨਾ ਦਿੱਤਾ ਗਿਆ। ਤਹਿਸੀਲ ਪ੍ਰਧਾਨ ਹਰਵਿੰਦਰ ਸਿੰਘ ਸਮੇਤ ਹੋਰ ਵੱਖ ਵੱਖ ਬੁਲਾਰਿਆਂ ਨੇ ਕਿਹਾ ਕਿ ਮਾਲ ਵਿਭਾਗ ਵਿਚ ਪੁਲਿਸ ਵਿਭਾਗ ਦੀ ਸਿੱਧੀ ਦਖਲਅੰਦਾਜ਼ੀ ਬੰਦ ਕੀਤੀ ਜਾਵੇ ਅਤੇ ਪਿਛਲੇ ਦਿਨੀ ਸਵਰਨ ਸਿੰਘ ਪਟਵਾਰੀ ਹਲਕਾ ਖਾਨਪੁਰ ਦੇ ਘਰ ਰਾਤ ਨੂੰ ਈ.ਓ.ਵਿੰਗ ਦੇ ਏ.ਐਸ.ਆਈ. ਸਮੇਤ ਪੁਲਿਸ ਪਾਰਟੀ ਵਲੋਂ ਘਰ ਆ ਕੇ ਉਨ੍ਹਾਂ ਦੇ ਪਰਿਵਾਰ ਨੂੰ ਡਰਾਇਆ ਧਮਕਾਇਆ ਗਿਆ। ਜਥੇਬੰਦੀ ਨੇ ਸਰਕਾਰ ਤੋਂ ਮੰਗ ਕੀਤੀ ਕਿ ਇਸ ਏ.ਐਸ.ਆਈ. ਦੇ ਖਿਲਾਫ ਕਾਰਵਾਈ ਕੀਤੀ ਜਾਵੇ। ਜਥੇਬੰਦੀ ਦੇ ਸਪੱਸ਼ਟ ਕੀਤਾ ਕਿ ਅੱਗੇ ਤੋਂ ਕੋਈ ਵੀ ਪਟਵਾਰੀ ਪੁਲਿਸ ਕੇਸਾਂ ਵਿਚ ਕੋਈ ਰਿਕਾਰਡ ਜਾਂ ਬਿਆਨ ਉਨ੍ਹਾਂ ਦੇ ਦਫਤਰ ਜਾ ਕੇ ਨਹੀ ਦੇਵੇਗਾ ਜੇਕਰ ਪੁਲਿਸ ਨੂੰ ਕਿਸੇ ਕੇਸ ਸਬੰਧੀ ਮਾਲ ਰਿਕਾਰਡ ਦੀ ਲੋੜ ਪੈਦੀ ਹੈ ਤਾਂ ਉਹ ਸਬੰਧਤ ਪਟਵਾਰੀ ਦੇ ਦਫਤਰ ਤੋਂ ਮਾਲ ਕਿਰਾਰਡ ਦੀਆਂ ਨਕਲਾਂ ਮਾਨਯੋਗ ਜਿਲ੍ਹਾ ਕੁਲੈਕਟਰ ਐਸ.ਏ.ਐਸ਼.ਨਗਰ ਦੀ ਪ੍ਰਵਾਨਗੀ ਤੋਂ ਬਾਅਤ ਪ੍ਰਾਪਤ ਕਰ ਸਕਦੇ ਹਨ। ਬੁਲਾਰਿਆਂ ਨੇ ਦੱਸਿਆ ਕਿ ਜੇਕਰ ਇਸ ਮਾਮਲੇ ਸਬੰਧੀ ਕੋਈ ਕਾਰਵਾਈ ਨਾ ਹੋਈ ਤਾਂ ਯੂਨੀਅਨ ਵਲੋਂ 15 ਮਈ ਨੂੰ ਜਿਲੇ ਦੀ ਮੀਟਿੰਗ ਤੋਂ ਬਾਅਦ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ ਜਿਸਦੀ ਜਿੰਮ੍ਰੇਵਾਰੀ ਪ੍ਰਸ਼ਾਸ਼ਨ ਦੀ ਹੋਵੇਗੀ। ਇਸ ਸਬੰਧੀ ਪੰਜਾਬ ਸਰਕਾਰ ਵਲੋਂ ਮਿਤੀ 16 ਮਈ 2001 ਅਤੇ ਅਰਧ ਸਰਕਾਰੀ ਪੱਤਰ ਨੰਬਰ: 25-1-2012 ਸਬ-/978-9806, ਮਿਤੀ 17 ਮਈ 2013 ਲੈਂਡ ਰਿਕਾਰਡ ਦੇ ਪੈਰਾ ਨੰਬਰ: 3.19 ਅਤੇ ਸਮੇ ਸਮੇ ਸਿਰ ਜਾਰੀ ਹੋਈਆਂ ਹਦਾਇਤਾਂ ਦੇ ਅਨੁਸਾਰ ਪਟਵਾਰੀਆਂ ਤੋਂ ਕਤਲ ਕੇਸ ਦੇ ਨਕਸੇ ਤਿਆਰ ਕਰਵਾਉਣ ਤੋਂ ਇਲਾਵਾ ਪੁਲਿਸ ਵਲੋ ਹੋਰ ਕਿਸੇ ਕਿਸਮ ਦੇ ਕੇਸ ਵਿਚ ਨਹੀਂ ਬੁਲਾਇਆ ਜਾ ਸਕਦਾ। ਪਰ ਹੁਣ ਪੁਲਿਸ ਵਲੋਂ ਪਟਵਾਰੀਆਂ ਨੂੰ ਆਪਣੇ ਦਫਤਰ ਵਿਚ ਬੁਲਾ ਕੇ ਨਜਾਇਜ਼ ਤੌਰ ਤੇ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਹੈ। ਇਸ ਮੌਕੇ ਗੁਰਚਰਨ ਸਿੰਘ, ਸੰਦੀਪ ਕੁਮਾਰ ਸ਼ਰਮਾ, ਬਲਵਿੰਦਰ ਸਿੰਘ, ਬਲਜੀਤ ਸਿੰਘ, ਤਿਰਲੋਚਨ ਗੋਇਲ, ਕੁਲਦੀਪ ਸਿੰਘ, ਤੇਜਪਾਲ ਸਿੰਘ ਸਮੇਤ ਸਮੂਹ ਪਟਵਾਰੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਪੁਲੀਸ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਦੀ ਮੀਟਿੰਗ ਵਿੱਚ ਵੱਖ-ਵੱਖ ਮੁੱਦਿਆਂ ’ਤੇ ਚਰਚਾ

ਪੰਜਾਬ ਪੁਲੀਸ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਦੀ ਮੀਟਿੰਗ ਵਿੱਚ ਵੱਖ-ਵੱਖ ਮੁੱਦਿਆਂ ’ਤੇ ਚਰਚਾ ਨਬਜ਼-ਏ-ਪੰਜਾਬ,…