Nabaz-e-punjab.com

ਪੱਤਰਕਾਰ ਅਵਤਾਰ ਮਹਿਰਾ ਨੂੰ ਵੱਖ ਵੱਖ ਧਾਰਮਿਕ ਤੇ ਸਿਆਸੀ ਆਗੂਆਂ ਵੱਲੋਂ ਸ਼ਰਧਾਂਜ਼ਲੀ ਭੇਂਟ

ਰੋਜ਼ਮਰਾ ਦੀ ਜ਼ਿੰਦਗੀ ਵਿੱਚ ਅੌਖੀਆਂ ਘੜੀਆਂ ਚੋਂ ਗੁਜ਼ਰਦਾ ਹੈ ਇਕ ਪੱਤਰਕਾਰ: ਵਰਿੰਦਰ ਵਾਲੀਆ

ਕੈਬਨਿਟਮੰਤਰੀ ਚਰਨਜੀਤ ਚੰਨੀ ਨੇ ਪੱਤਰਕਾਰ ਦੀ ਪਤਨੀ ਨੂੰ ਨੌਕਰੀ ਦੇਣ ਦਾ ਐਲਾਨ

ਮਲਕੀਤ ਸਿੰਘ ਸੈਣੀ
ਨਬਜ਼-ਏ-ਪੰਜਾਬ ਬਿਊਰੋ, ਖਰੜ, 7 ਜੁਲਾਈ:
ਪੰਜਾਬੀ ਜਾਗਰਣ ਅਖ਼ਬਾਰ ਦੇ ਖਰੜ ਤੋਂ ਪੱਤਰਕਾਰ ਅਵਤਾਰ ਮਹਿਰਾ ਜਿਨ੍ਹਾਂ ਦੀ ਬੀਤੀ 26 ਜੂਨ ਨੂੰ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ, ਉਨ੍ਹਾਂ ਨਮਿੱਤ ਅੰਤਿਮ ਅਰਦਾਸ਼ ਅਤੇ ਸ਼ਰਧਾਂਜਲੀ ਸਮਾਰੋਹ ਐਤਵਾਰ ਨੂੰ ਇੱਥੋਂ ਦੇ ਗੁਰਦੁਆਰਾ ਸਾਹਿਬ ਅਕਾਲੀ ਦਫ਼ਤਰ ਵਿੱਚ ਆਯੋਜਿਤ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਜ਼ਿਲ੍ਹਾ ਮੁਹਾਲੀ ਦੇ ਪੱਤਰਕਾਰ ਭਾਈਚਾਰੇ ਸਮੇਤ ਸਮਾਜਿਕ, ਰਾਜਸੀ ਅਤੇ ਧਾਰਮਿਕ ਸ਼ਖ਼ਸੀਅਤਾਂ ਨੇ ਮਰਹੂਮ ਪੱਤਰਕਾਰ ਨੂੰ ਸ਼ਰਧਾਂਜਲੀ ਭੇਟ ਕੀਤੀ। ਪੰਜਾਬੀ ਜਾਗਰਣ ਅਖ਼ਬਾਰ ਦੇ ਸੰਪਾਦਕ ਵਰਿੰਦਰ ਸਿੰਘ ਵਾਲੀਆ, ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਮਹਿਰਾ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ।
ਆਪਣੇ ਸੰਬੋਧਨ ਵਿੱਚ ਸ੍ਰੀ ਵਰਿੰਦਰ ਵਾਲੀਆ ਨੇ ਕਿਹਾ ਕਿ ਅਵਤਾਰ ਪਿਛਲੇ 8 ਸਾਲਾਂ ਤੋਂ ਜਾਗਰਣ ਅਖ਼ਬਾਰ ਨਾਲ ਇਮਾਨਦਾਰੀ ਨਾਲ ਸੇਵਾ ਨਿਭਾਅ ਰਿਹਾ ਸੀ। ਉਸ ਦੇ ਜਾਣ ਨਾਲ ਪਰਿਵਾਰ ਦੇ ਨਾਲ ਨਾਲ ਅਖ਼ਬਾਰ ਅਤੇ ਸਮਾਜ ਨੂੰ ਵੀ ਵੱਡਾ ਘਾਟਾ ਪਿਆ ਹੈ। ਉਨ੍ਹਾਂ ਕਿਹਾ ਕਿ ਮਹਿਰਾ ਦੀ ਮੌਤ ਨਾਲ ਇਕ ਕਲਾਕਾਰ ਦੀ ਵੀ ਮੌਤ ਹੋ ਗਈ ਕਿਉਂਕਿ ਉਹ ਤਬਲਾ ਵਾਦਕ ਵੀ ਸਨ ਅਤੇ ਉਨ੍ਹਾਂ ਨੇ ਸੰਗੀਤ ਵਿੱਚ ਮਾਸਟਰ ਤੱਕ ਪੜ੍ਹਾਈ ਕੀਤੀ ਸੀ। ਉਨ੍ਹਾਂ ਮਹਿਰਾ ਪਰਿਵਾਰ ਨੂੰ ਭਰੋਸਾ ਦਿੱਤਾ ਕਿ ਇਸ ਦੁੱਖ ਦੀ ਘੜੀ ਵਿੱਚ ਪੂਰਾ ਜਾਗਰਣ ਪਰਿਵਾਰ ਉਨ੍ਹਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਾ ਹੈ।
ਸ੍ਰੀ ਵਾਲੀਆ ਨੇ ਕਿਹਾ ਕਿ ਦੇਸ਼ ਵਿੱਚ ਪੱਤਰਕਾਰਾਂ ਦਾ ਦੁਖਾਂਤ ਹੈ ਕਿ ਸਰਕਾਰਾਂ ਨੇ ਇਨ੍ਹਾਂ ਲਈ ਕੋਈ ਵੱਡੀ ਨੀਤੀ ਹੀ ਨਹੀਂ ਬਣਾਈ। ਜਿਹੜੀਆਂ ਨੀਤੀਆਂ ਬਣਾਈਆਂ ਗਈਆਂ ਹਨ। ਉਨ੍ਹਾਂ ਦੇ ਨਿਯਮ ਐਨੇ ਕਠੋਰ ਹਨ ਕਿ ਉਨ੍ਹਾਂ ਨੂੰ ਪੂਰਾ ਕਰਨਾ ਹਰ ਕਿਸੇ ਦੇ ਵਸ ਦੀ ਗੱਲ ਹੀ ਨਹੀਂ ਰਹਿ ਗਈ। ਉਨ੍ਹਾਂ ਕਿਹਾ ਕਿ ਅਵਤਾਰ ਵਰਗੇ ਇਮਾਨਦਾਰ ਪੱਤਰਕਾਰ ਜਿਹੜੇ ਸਮਾਜ ਦੀ ਅਵਾਜ਼ ਸਨ। ਉਨ੍ਹਾਂ ਦੇ ਪਰਿਵਾਰਾਂ ਨੂੰ ਪਿੱਛੋਂ ਵੱਡੀਆਂ ਚੌਣਤੀਆਂ ਦਾ ਸਾਮ੍ਹਣਾ ਕਰਨਾ ਪੈਂਦਾ ਹੈ ਇਸ ਲਈ ਜ਼ਰੂਰੀ ਹੈ ਕਿ ਪਰਿਵਾਰਾਂ ਲਈ ਸਰਕਾਰ ਕੁੱਝ ਕਰੇ। ਉਨ੍ਹਾਂ ਕਿਹਾ ਕਿ ਜਾਗਰਣ ਪਰਿਵਾਰ ਉਨ੍ਹਾਂ ਦੇ ਪਰਿਵਾਰ ਦੀ ਮਾਲੀ ਮਦਦ ਕਰੇਗਾ। ਜਿਸ ਲਈ ਉਹ ਅੱਗੇ ਤੋਂ ਤਿਆਰ ਹਨ।
ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਅਵਤਾਰ ਮਹਿਰਾ ਇਕ ਨਿਰਪੱਖ ਪੱਤਰਕਾਰ ਸੀ। ਉਸ ਦੇ ਅਚਨਚੇਤ ਜਾਣ ਨਾਲ ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਉਨ੍ਹਾਂ ਕਿਹਾ ਕਿ ਉਹ ਅਵਤਾਰ ਦੀ ਪਤਨੀ ਨੂੰ ਨੌਕਰੀ ਲਗਾਉਣ ਲਈ ਹਰ ਸੰਭਵ ਮਦਦ ਕਰਨਗੇ। ਉਨ੍ਹਾਂ ਕਿਹਾ ਕਿ ਇਹ ਪਰਿਵਾਰ ਭਜੌਲੀ ਪਿੰਡ ਤੋਂ ਆਇਆ ਹੋਇਆ ਹੈ ਅਤੇ ਉਸ ਪਿੰਡ ਵਿੱਚ ਉਨ੍ਹਾਂ ਦੇ ਗੁਆਂਢੀ ਸਨ। ਇਸ ਲਈ ਉਨ੍ਹਾਂ ਦੀ ਇਸ ਪਰਿਵਾਰ ਨਾਲ ਦਿਲੋਂ ਸਾਂਝ ਹੈ।
ਇਸ ਦੌਰਾਨ ਏਪੀਜੇ ਸਮਾਰਟ ਸਕੂਲ ਮੁੰਡੀ ਖਰੜ ਦੇ ਪ੍ਰਿੰਸੀਪਲ ਜਸਵੀਰ ਚੰਦਰ ਨੇ ਵੀ ਅਵਤਾਰ ਮਹਿਰਾ ਦੀ ਮੌਤ ਨਾਲ ਹਰ ਵਰਗ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ ਅਤੇ ਪਰਿਵਾਰ ਦੀ ਮਾਲੀ ਮਦਦ ਕਰਨ ਦਾ ਐਲਾਨ ਕੀਤਾ ਜਦਕਿ ਐਸਜੀਪੀਸੀ ਦੇ ਮੈਂਬਰ ਚਰਨਜੀਤ ਸਿੰਘ ਚੰਨਾ, ਆਪ ਆਗੂ ਹਰਜੀਤ ਬੰਟੀ, ਰਣਜੀਤ ਸਿੰਘ ਹੰਸ ਨੇ ਵੀ ਸ਼ਰਧਾਂਜਲੀ ਭੇਟ ਕੀਤੀ। ਪੰਚਾਇਤ ਯੂਨੀਅਨ ਪੰਜਾਬ ਦੇ ਸੂਬਾ ਹਰਮਿੰਦਰ ਸਿੰਘ ਮਾਵੀ ਨੇ ਪੱਤਰਕਾਰ ਦੀ ਮੌਤ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਨੌਜਵਾਨ ਪਹਿਰੇ ਵਿੱਚ ਦਿਲ ਦਾ ਦੌਰਾ ਪੈਣਾ ਇਹ ਕੋਈ ਆਮ ਗੱਲ ਨਹੀਂ ਹੈ। ਉਨ੍ਹਾਂ ਕਿਹਾ ਕਿ ਕਾਸ਼ਤਕਾਰ ਚੰਦ ਰੁਪਿਆ ਦੀ ਖ਼ਾਤਰ ਮਾਨਵਤਾ ਨਾਲ ਖਿਲਵਾੜ ਕਰ ਰਹੇ ਹਨ। ਟੀਕੇ ਲਗਾ ਕੇ ਪੈਦਾ ਕੀਤੀਆਂ ਸਬਜ਼ੀਆਂ ਵੇਚੀਆਂ ਜਾ ਰਹੀਆਂ ਹਨ ਪ੍ਰੰਤੂ ਇਸ ਪਾਸੇ ਸਰਕਾਰਾਂ ਦਾ ਬਿਲਕੁਲ ਵੀ ਧਿਆਨ ਨਹੀਂ ਹੈ। ਅਖੀਰ ਵਿੱਚ ਪੱਤਰਕਾਰ ਸ਼ਸ਼ੀਪਾਲ ਜੈਨ ਨੇ ਸਾਰਿਆਂ ਦਾ ਧੰਨਵਾਦ। ਸਟੇਜ ਸਕੱਤਰ ਦੀ ਭੂਮਿਕਾ ਤਰਸੇਮ ਜੰਡਪੁਰੀ ਨੇ ਨਿਭਾਈ।
ਇਸ ਮੌਕੇ ਸਾਬਕਾ ਮੰਤਰੀ ਜਗਮੋਹਨ ਸਿੰਘ ਕੰਗ, ਅਕਾਲੀ ਦਲ ਦੇ ਹਲਕਾ ਇੰਚਾਰਜ ਰਣਜੀਤ ਸਿੰਘ ਗਿੱਲ, ਡੀਪੀਆਰਓ ਅਮਨਪ੍ਰੀਤ ਸਿੰਘ, ਜ਼ਿਲ੍ਹਾ ਪ੍ਰੈੱਸ ਕਲੱਬ ਦੇ ਚੇਅਰਮੈਨ ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ ਦੇ ਜ਼ਿਲ੍ਹਾ ਇੰਚਾਰਜ ਸਤਵਿੰਦਰ ਸਿੰਘ ਧੜਾਕ, ਜਾਗਰਣ ਦੇ ਸੀਨੀਅਰ ਮੈਨੇਜਰ ਵਰਿੰਦਰ ਸਿੰਘ, ਸਹਾਇਕ ਮੈਨੇਜਰ ਗਗਨਦੀਪ ਸਿੰਘ, ਖਰੜ ਨਗਰ ਕੌਂਸਲ ਦੀ ਪ੍ਰਧਾਨ ਸ੍ਰੀਮਤੀ ਅੰਜੂ ਚੰਦਰ ਅਤੇ ਕਾਰਜਸਾਧਕ ਅਫ਼ਸਰ ਰਾਜੇਸ਼ ਸ਼ਰਮਾ, ਐਸਐਮਓ ਡਾ. ਸੁਰਿੰਦਰ ਸਿੰਘ, ਆਪ ਆਗੂ ਹਰਜੀਤ ਸਿੰਘ ਬੰਟੀ, ਸਰਦੇਵ ਸਿੰਘ ਸਾਹਦੜਾ, ਗੁਰਬਚਨ ਸਿੰਘ, ਨਵਦੀਪ ਸਿੰਘ ਬੱਬੂ, ਅਮਰੀਕ ਸਿੰਘ ਹੈਪੀ, ਕੌਂਸਲਰ ਕਮਲ ਕਿਸ਼ੋਰ ਸ਼ਰਮਾ, ਅਮਰਜੀਤ ਸਿੰਘ ਪੰਛੀ, ਸੁਰਮੁੱਖ ਸਿੰਘ, ਦਰਸ਼ਨ ਸਿੰਘ ਸ਼ਿਵਜੋਤ, ਮਲਾਗਰ ਸਿੰਘ, ਮਾਨ ਸਿੰਘ, ਰਣਧੀਰ ਸਿੰਘ ਧੀਰਾ, ਸਵਰਨਜੀਤ ਕੌਰ, ਪ੍ਰਭਮੀਤ ਸਿੰਘ ਲੂਥਰਾ, ਪ੍ਰਿੰਸੀਪਲ ਅਵਤਾਰ ਸਿੰਘ ਗਿੱਲ, ਗੁਰਮੀਤ ਸਿੰਘ ਸਾਹੀ, ਗਗਨ ਸੂਰੀ, ਮਲਕੀਤ ਸਿੰਘ ਸੈਣੀ, ਰਣਬੀਰ ਪ੍ਰਾਸ਼ਰ, ਦਵਿੰਦਰ ਚੌਹਾਨ, ਜਗਵਿੰਦਰ ਸਿੰਘ, ਅਮਰਦੀਪ ਸਿੰਘ ਸੈਣੀ, ਕੁਸ਼ਲ ਆਨੰਦ, ਰਾਜੇਸ਼ ਕੌਸ਼ਿਕ, ਕਾਲਾ ਸਿੰਘ ਸੈਣੀ, ਸੁਰਿੰਦਰ ਸ਼ਰਮਾ, ਡੈਵਿਡ ਵਰਮਾ, ਅਸ਼ਵਨੀ ਗੌੜ, ਡੀਆਰ ਸਿੰਗਲਾ, ਸੁਖਵਿੰਦਰ ਸਿੰਘ, ਦਵਿੰਦਰ ਕੌਰ ਸਹੋਤਾ, ਅਮਨਪ੍ਰੀਤ ਸਿੰਘ ਖਾਨਪੁਰੀ ਸਮੇਤ ਸਮੁੱਚੇ ਜ਼ਿਲ੍ਹੇ ’ਚੋਂ ਪੰਜਾਬੀ ਜਾਗਰਣ ਦੇ ਸਮੂਹ ਪੱਤਰਕਾਰ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਗਿਆਨ ਜਯੋਤੀ ਗਲੋਬਲ ਸਕੂਲ ਦੇ ਵਿਦਿਆਰਥੀਆਂ ਵੱਲੋਂ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਭੇਟ

ਗਿਆਨ ਜਯੋਤੀ ਗਲੋਬਲ ਸਕੂਲ ਦੇ ਵਿਦਿਆਰਥੀਆਂ ਵੱਲੋਂ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਭੇਟ ਨਬਜ਼-ਏ-ਪੰਜਾਬ, ਮੁਹਾਲ…