Nabaz-e-punjab.com

ਸੀਨੀਅਰ ਪੱਤਰਕਾਰ ਰਜਿੰਦਰ ਸੇਵਕ ਨੂੰ ਵੱਖ ਵੱਖ ਆਗੂਆਂ ਵੱਲੋਂ ਸ਼ਰਧਾਂਜਲੀ ਭੇਟ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 12 ਮਈ:
ਉੱਘੇ ਪੱਤਰਕਾਰ ਅਤੇ ਸਮਾਜ ਸੇਵੀ ਰਜਿੰਦਰ ਸੇਵਕ ਨੂੰ ਉਨ੍ਹਾਂ ਕਿਰਿਆ ਦੀ ਰਸਮ ਤੋਂ ਬਾਅਦ ਐਤਵਾਰ ਨੂੰ ਵੱਖ ਵੱਖ ਸਮਾਜਿਕ, ਧਾਰਮਿਕ ਜੱਥੇਬੰਦੀਆਂ ਅਤੇ ਪੱਤਰਕਾਰਾਂ ਵੱਲੋਂ ਭਾਵਭਿੰਨੀ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਤੋਂ ਪਹਿਲਾ ਉਨ੍ਹਾਂ ਦੇ ਸਪੁੱਤਰ ਰਿਤੂਕਮਲ ਅਗਰਵਾਲ, ਸਪੁੱਤਰੀ ਅਨੂ ਅਗਰਵਾਲ ਅਤੇ ਪਰਿਵਾਰ ਵੱਲੋਂ ਰਾਧਾ ਕ੍ਰਿਸ਼ਨ ਮੰਦਰ ਫੇਜ਼-2 ਗਰੂੜ ਦਾ ਪਾਠ ਕਰਵਾਇਆ ਗਿਆ ਅਤੇ ਉਨ੍ਹਾਂ ਦੀ ਆਤਮਿਕ ਸਾਂਤੀ ਲਈ ਅਰਦਾਸ ਕੀਤੀ ਗਈ। ਇਸ ਮੌਕੇ ਅਕਾਲੀ ਦਲ ਦੇ ਕੌਂਸਲਰ ਸੁਖਦੇਵ ਪਟਵਾਰੀ ਨੇ ਸ੍ਰੀ ਸੇਵਕ ਨੂੰ ਯਾਦ ਕਰਦਿਆਂ ਕਿਹਾ ਕਿ ਉਹ ਬੁਹਪੱਖੀ ਸਖ਼ਸੀਅਤ ਦੇ ਮਾਲਕ ਸਨ ਉਹ ਇਕ ਵੱਧੀਆ ਇਨਸਾਨ ਅਤੇ ਖੋਜੀ ਪੱਤਰਕਾਰ ਸਨ। ਸ੍ਰੀ ਸੇਵਕ ਉਥੇ ਥੀਏਟਰ ਨਾਲ ਵੀ ਜੁੜੇ ਰਹੇ। ਉਨ੍ਹਂਾਂ ਤਿੰਨ ਮਿੰਨੀ ਕਹਾਣੀਆਂ ਦੀਆਂ ਪੁਸਤਕਾਂ ਜਿੰਦਗੀ ਦੇ ਆਸਪਾਸ, ਕਲਪਨਾ ਦਾ ਪਰਛਾਵਾਂ ਅਤੇ ਤੁਮਾਹਰੀ ਕਾਹਣੀਆਂ ਵੀ ਲਿਖਿਆਂ। ਉਹ ਹਰ ਲੋੜ ਵੰਦ ਇਨਸਾਨ ਦੀ ਮਦਦ ਕਰਨ ਲਈ ਹਰ ਵੇਲੇ ਤੱਤਪਰ ਰਹਿੰਦੇ ਸਨ। ਉਨਂ੍ਹਾਂ ਪੀਐਸਆਈਸੀ ਵਿੱਚ ਸੁਪਰਡੈਂਟ ਕਮ ਪਬਲਿਕ ਰਿਲੇਸ਼ਨ ਅਫ਼ਸਰ ਦੇ ਤੌਰ ’ਤੇ ਸੇਵਾ ਨਿਭਾਈ ਅਤੇ 31 ਦਸੰਬਰ 2001 ਨੂੰ ਸੇਵਾ ਮੁਕਤ ਹੋਣ ਤੋਂ ਬਾਅਦ ਉਹ ਪਟਿਆਲਾ ਤੋਂ ਛਪਦੇ ਪੰਜਾਬ ਅਖਬਾਰ ਲਈ ਲਿਖਦੇ ਰਹੇ। ਉਨ੍ਹਾਂ ਮੋਹਾਲੀ ਪ੍ਰੈਸ ਕਲੱਬ ਦੀ ਹਰ ਗਤੀ ਵਿੱਧੀ ਵਿੱਚ ਵੱਡਾ ਯੋਗਦਾਨ ਪਾਇਆ। ਨਗਰ ਕੌਂਸਲਰ ਦੇ ਸਾਬਕਾ ਸੀਨੀਅਰ ਮੀਤ ਪ੍ਰਧਾਨ ਐਨ.ਕੇ. ਮਰਵਾਹਾ ਅਤੇ ਅਕਾਲੀ ਕੌਸਲਰ ਹਰਮਨਜੀਤ ਸਿੰਘ ਪ੍ਰਿੰਸ ਨੇ ਵੀ ਸ੍ਰੀ ਸੇਵਕ ਨਾਲ ਆਪਣੀਆਂ ਯਾਦਾਂ ਸਾਂਝੀਆਂ ਕੀਤੀਆਂ।
ਇਸ ਮੌਕੇ ਮੁਹਾਲੀ ਪ੍ਰੈਸ ਕਲੱਬ ਦੇ ਪ੍ਰਧਾਨ ਗੁਰਜੀਤ ਬਿੱਲਾ, ਜਨਰਲ ਸਕੱਤਰ ਹਰਬੰਸ ਬਾਗੜੀ, ਪੰਜਾਬ ਜੱਗਬਾਣੀ ਤੇ ਕੇਸਰੀ ਗਰੁੰਪ ਦੇ ਜ਼ਿਲ੍ਹਾ ਇੰਨਚਾਰਜ ਗੁਰਪ੍ਰੀਤ ਸਿੰਘ ਨਿਆਮੀਆਂ, ਦੈਨਿਕ ਸਵੇਰਾ ਅਖ਼ਬਾਰ ਦੇ ਜ਼ਿਲ੍ਹਾ ਇੰਚਾਰਜ ਐਮ.ਪੀ ਕੌਸ਼ਕ, ਫਿਲਮ ਪ੍ਰਮੋਟਰ ਅਰੂਣ ਨਾਭਾ, ਸਮਾਜ ਸੇਵੀ ਅਮਰਜੀਤ ਸਿੰਘ, ਗੁਰਮੀਤ ਸਿੰਘ ਸ਼ਾਹੀ, ਸੁਖਵਿੰਦਰ ਸਿੰਘ ਸ਼ਾਨ, ਨਾਹਰ ਸਿੰਘ ਧਾਲੀਵਾਲ ਸਮੇਤ ਸ਼ਹਿਰ ਦੇ ਸਾਹਿਤਕਾਰ ਅਤੇ ਬੁੱਧੀਜੀਵੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਗੁਰਦੁਆਰਾ ਸੰਤ ਮੰਡਲ ਅੰਗੀਠਾ ਸਾਹਿਬ ਵਿੱਚ ਤਿੰਨ ਰੋਜ਼ਾ ਸਾਲਾਨਾ ਧਾਰਮਿਕ ਸਮਾਗਮ ਸਮਾਪਤ

ਗੁਰਦੁਆਰਾ ਸੰਤ ਮੰਡਲ ਅੰਗੀਠਾ ਸਾਹਿਬ ਵਿੱਚ ਤਿੰਨ ਰੋਜ਼ਾ ਸਾਲਾਨਾ ਧਾਰਮਿਕ ਸਮਾਗਮ ਸਮਾਪਤ ਵੱਡੀ ਗਿਣਤੀ ਵਿੱਚ ਸ਼ਖ਼…