ਪੀਸੀਐਲ ਕੁੰਭੜਾ ਸੜਕ ਹਾਦਸਾ: ਕਾਰ ਚਾਲਕ ਨੌਜਵਾਨ ਦੀ ਮੌਤ

ਅਮਨਦੀਪ ਸਿੰਘ
ਮੁਹਾਲੀ, 4 ਦਸੰਬਰ
ਇੱਥੋਂ ਦੇ ਕੁੰਭੜਾ ਤੋਂ ਪੀਸੀਐਲ ਸੜਕ ਵਾਪਰੇ ਭਿਆਨਕ ਹਾਦਸੇ ਵਿੱਚ ਮੋਗਾ ਦੇ ਇੱਕ ਨੌਜਵਾਨ ਦੀ ਮੌਕੇ ’ਤੇ ਹੀ ਮੌਤ ਹੋ ਗਈ। ਜਦੋਂ ਕਿ ਉਸ ਨਾਲ ਵਾਲੀ ਸੀਟ ’ਤੇ ਬੈਠਾ ਉਸ ਦਾ ਪਿਤਾ ਅਤੇ ਦੋਸਤ ਹਾਦਸੇ ਦੌਰਾਨ ਵਾਲ-ਵਾਲ ਬਚ ਗਏ। ਉਂਜ ਉਨ੍ਹਾਂ ਨੂੰ ਥੋੜ੍ਹੀ ਬਹੁਤ ਸੱਟਾਂ ਲੱਗੀਆਂ ਹਨ। ਮ੍ਰਿਤਕ ਦੀ ਪਛਾਣ ਕੁਲਦੀਪ ਸਿੰਘ 27 ਸਾਲ ਵਾਸੀ ਪਿੰਡ ਸੇਖਾ ਖੁਰਦ ਜ਼ਿਲ੍ਹਾ ਮੋਗਾ ਵਜੋਂ ਹੋਈ ਹੈ। ਉਹ ਆਪਣੇ ਦੋਸਤ ਨਾਲ ਸੈਕਟਰ-79 ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿੰਦਾ ਸੀ।
ਸੂਚਨਾ ਮਿਲਦੇ ਹੀ ਮਟੌਰ ਥਾਣੇ ਦੇ ਏਐਸਆਈ ਸੁਖਮੰਦਰ ਸਿੰਘ ਮੌਕੇ ’ਤੇ ਪਹੁੰਚ ਗਏ। ਜਿਨ੍ਹਾਂ ਨੇ ਨੁਕਸਾਨੀ ਗੱਡੀ ਨੂੰ ਕਬਜ਼ੇ ਵਿੱਚ ਲਿਆ ਅਤੇ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਫੇਜ਼-6 ਦੇ ਹਸਪਤਾਲ ਪਹੁੰਚਾਇਆ। ਪੁਲਿਸ ਨੇ ਇਸ ਮਾਮਲੇ ਵਿੱਚ 174 ਦੀ ਕਾਰਵਾਈ ਕੀਤੀ ਹੈ। ਜਾਂਚ ਅਧਿਕਾਰੀ ਸੁਖਮੰਦਰ ਸਿੰਘ ਨੇ ਦੱਸਿਆ ਕਿ ਕੁਲਦੀਪ ਸਿੰਘ ਫੇਜ਼-7 ਟਾਟਾ ਸਕਾਈ ਨਾਂਅ ਦੀ ਇੱਕ ਪ੍ਰਾਈਵੇਟ ਕੰਪਨੀ ਵਿੱਚ ਨੌਕਰੀ ਕਰਦਾ ਸੀ ਅਤੇ ਆਪਣੇ ਦੋਸਤ ਰਪਿੰਦਰ ਸਿੰਘ ਨਾਲ ਸੈਕਟਰ -79 ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿੰਦਾ ਸੀ। ਉਨ੍ਹਾਂ ਦੱਸਿਆ ਕਿ ਸ਼ਨਿਚਰਵਾਰ ਸਵੇਰੇ ਕੁਲਦੀਪ ਦੇ ਪਿਤਾ ਬਲਦੇਵ ਸਿੰਘ ਮੋਗੇ ਤੋਂ ਆਪਣੇ ਲੜਕੇ ਨੂੰ ਮਿਲਣ ਲਈ ਮੁਹਾਲੀ ਆਏ ਹੋਏ ਸਨ ਅਤੇ ਮਸਹਾਲੀ ਵਿੱਚ ਘਰੇਲੂ ਕੰਮ ਕਰਦੇ ਕਾਫੀ ਲੇਟ ਹੋ ਗਏ ਸਨ। ਪੁਲਿਸ ਅਨੁਸਾਰ ਰਾਤ ਕਰੀਬ 1 ਵਜੇ ਕੁਲਦੀਪ ਸਿੰਘ, ਉਸ ਦੇ ਪਿਤਾ ਬਲਦੇਵ ਸਿੰਘ ਅਤੇ ਦੋਸਤ ਰੁਪਿੰਦਰ ਆਈ -20 ਗੱਡੀ ਵਿੱਚ ਖਾਣਾ ਖਾਣ ਲਈ ਫੇਜ਼-5 ਜਾ ਰਹੇ ਸਨ, ਇਹ ਗੱਡੀ ਕੁਲਦੀਪ ਦੇ ਕਿਸੇ ਹੋਰ ਦੋਸਤ ਦੀ ਸੀ ਜਿਸ ਨੂੰ ਕੁਲਦੀਪ ਆਪ ਚਲਾ ਰਿਹਾ ਸੀ। ਜਦੋਂ ਉਹ ਕੁੰਭੜਾ ਚੌਂਕ ਤੋਂ ਥੋੜਾ ਅੱਗੇ ਪਹੁੰਚੇ ਤਾਂ ਅਚਾਨਕ ਹਨੇਰਾ ਹੋਣ ਕਰਕੇ ਸਾਹਮਣੇ ਤੋਂ ਤੇਜ ਲਾਇਟਾਂ ਪੈਣ ਕਰਕੇ ਉਨ੍ਹਾਂ ਦੀ ਗੱਡੀ ਖੱਬੇ ਪਾਸੇ ਫੁੱਟਪਾਥ ਨਾਲ ਟਕਰਾ ਗਈ ਅਤੇ ਗੱਡੀ ਦਾ ਬੈਲੈਂਸ ਵਿਗੜਨ ਕਾਰਨ ਕਾਰ ਦੇ ਚਾਰੇ ਟਾਇਰ ਉਪਰ ਵੱਲ ’ਤੇ ਕਾਰ ਪਲਟ ਕੇ ਕਾਫੀ ਦੂਰ ਤੱਕ ਰਗੜਾਂ ਖਾਂਦੀ ਹੋਈ ਅੱਗੇ ਚਲੀ ਗਈ। ਇਸ ਹਾਦਸੇ ਵਿੱਚ ਕੁਲਦੀਪ ਸਿੰਘ ਦੇ ਸਿਰ ਵਿੱਚ ਕਾਫੀ ਸੱਟ ਲੱਗਣ ਕਾਰਨ ਉਸਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦੋਂ ਕਿ ਬਲਦੇਵ ਸਿੰਘ ਅਤੇ ਰਪਿੰਦਰ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ।
ਉਧਰ, ਇਹ ਸੂਚਨਾ ਮਿਲੀ ਹੈ ਕਿ ਪੰਜਾਬੀ ਗਾਇਕ ਬੱਬਲ ਗਿੱਲ ਅਤੇ ਜੱਸੀ ਗਿੱਲ ਨੇ ਸੜਕ ’ਤੇ ਪਲਟੀ ਹੋਈ ਕਾਰ ਦੀ ਤਾਕੀ ਦਾ ਸ਼ੀਸ਼ਾ ਤੋੜ ਕੇ ਬੜੀ ਮੁਸ਼ਕਲ ਨਾਲ ਕਾਰ ਚਾਲਕ ਨੌਜਵਾਨ ਨੂੰ ਬਾਹਰ ਕੱਢਿਆ ਗਿਆ ਅਤੇ ਕਲਾਕਾਰਾਂ ਨੇ ਖੂਨ ਨਾਲ ਲੱਥਪੱਥ ਨੌਜਵਾਨ ਦੀ ਜਾਨ ਬਚਾਉਣ ਦੀ ਬਹੁਤ ਕੋਸ਼ਿਸ਼ ਕੀਤੀ ਅਤੇ ਉਹ ਉਸ ਨੂੰ ਇਲਾਜ ਲਈ ਤੁਰੰਤ ਸਰਕਾਰੀ ਹਸਪਤਾਲ ਵਿੱਚ ਲੈ ਗਏ। ਲੇਕਿਨ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਡਾਕਟਰਾਂ ਦਾ ਕਹਿਣਾ ਸੀ ਕਿ ਨੌਜਵਾਨ ਦੇ ਸਿਰ ਵਿੱਚ ਡੂੰਘੀ ਸੱਟ ਵੱਜਣ ਕਾਰਨ ਉਸ ਦੀ ਮੌਤ ਮੌਕੇ ’ਤੇ ਹੀ ਹੋ ਗਈ ਸੀ।

Load More Related Articles

Check Also

ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਹਮਲਾਵਰਾਂ ਨੇ ਕਿੱਥੇ ਛੁਪਾਏ ਹਥਿਆਰ?

ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਹਮਲਾਵਰਾਂ ਨੇ ਕਿੱਥੇ ਛੁਪਾਏ ਹਥਿਆਰ? ਗੈਂਗਸਟਰ ਗੋਲਡੀ ਬਰਾੜ ਦੇ ਜੀਜਾ ਗ…