nabaz-e-punjab.com

ਪੀਸੀਐਮਐਸ ਸਪੈਸ਼ਲਿਸਟ ਡਾਕਟਰਜ਼ ਐਸੋਸੀਏਸ਼ਨ ਵੱਲੋਂ 6ਵੇਂ ਤਨਖ਼ਾਹ ਕਮਿਸ਼ਨ ਦੀ ਰਿਪੋਰਟ ਲਾਗੂ ਕਰਨ ਦੀ ਮੰਗ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 24 ਜੁਲਾਈ:
ਪੀਸੀਐਮਐਸ ਸਪੈਸ਼ਲਿਸਟ ਡਾਕਟਰਜ ਐਸੋਸੀਏਸ਼ਨ ਦੀ ਮੀਟਿੰਗ ਡਾ. ਮਨਜੀਤ ਸਿੰਘ ਸੀਨੀਅਰ ਮੀਤ ਪ੍ਰਧਾਨ ਪੰਜਾਬ ਦੀ ਅਗਵਾਈ ਵਿੱਚ ਹੋਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸੋਸੀਏਸ਼ਨ ਦੇ ਬੁਲਾਰੇ ਨੇ ਦੱਸਿਆ ਕਿ ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਬੁਲਾਰਿਆਂ ਨੇ ਮੰਗ ਕੀਤੀ ਕਿ ਛੇਵੇਂ ਤਨਖ਼ਾਹ ਕਮਿਸ਼ਨ ਦੀ ਰਿਪੋਰਟ ਜਲਦੀ ਲਾਗੂ ਕੀਤੀ ਜਾਵੇ ਅਤੇ ਨਵੀਂ ਨਿਯੁਕਤੀ ਵੇਲੇ ਡਾਕਟਰਾਂ ਦੀ ਤਨਖ਼ਾਹ ਬੇਸਿਕ ਦੀ ਥਾਂ ਪੂਰੀ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਪ੍ਰੋਬੇਸ਼ਨ ਪੀਰੀਅਡ 3 ਸਾਲ ਤੋਂ ਘਟਾ ਕੇ 2 ਸਾਲ ਕੀਤਾ ਜਾਵੇ। ਪੀਜੀ ਵਿੱਚ ਪੀਸੀਐਮਐਸ ਦਾ 60 ਫੀਸਦੀ ਕੋਟਾ ਬਹਾਲ ਰੱਖਿਆ ਜਾਵੇ। ਪੀਜੀ ਕੋਰਸ ਵਿੱਚ ਐਨਪੀਏ ਮੁੜ ਲਾਗੂ ਕੀਤਾ ਜਾਵੇ। ਇਸ ਮੌਕੇ ਡਾ. ਜਸਵੰਤ ਸਿੰਘ ਪ੍ਰਧਾਨ ਮੁਹਾਲੀ ਯੂਨਿਟ, ਡਾ. ਅਸ਼ੋਕ ਕੁਮਾਰ ਪ੍ਰਧਾਨ ਜਲੰਧਰ ਯੂਨਿਟ, ਡਾ. ਜਗਦੀਸ਼ ਸਿੰਘ ਗਿੱਲ ਸੀਨੀਅਰ ਮੀਤ ਪ੍ਰਧਾਨ ਮੁਹਾਲੀ ਯੂਨਿਟ, ਡਾ. ਐਸ.ਪੀ ਭਗਤ ਜਨਰਲ ਸਕੱਤਰ, ਡਾ. ਪਰਮਿੰਦਰ ਸਾਂਘਾ, ਡਾ. ਦਰਸ਼ਨ ਸਿੰਘ, ਡਾ. ਸੰਦੀਪ ਬਾਂਸਲ, ਡਾ. ਐਚ.ਐਸ ਚੀਮਾ, ਡਾ. ਸੁਰਿੰਦਰ ਸਿੰਘ ਅਤੇ ਡਾ. ਕਰਮਜੀਤ ਸਿੰਘ ਵੀ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…