nabaz-e-punjab.com

ਪੀਸੀਐਸ ਮਹਿਲਾ ਅਧਿਕਾਰੀ ਹਰਗੁਣਜੀਤ ਕੌਰ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਸਕੱਤਰ ਨਿਯੁਕਤ

ਪੰਜਾਬ ਸਰਕਾਰ ਵੱਲੋਂ 3 ਆਈਏਐਸ ਅਤੇ 11 ਪੀਸੀਐਸ ਅਧਿਕਾਰੀਆਂ ਦੇ ਤਬਾਦਲੇ ਤੇ ਤਾਇਨਾਤੀਆਂ

ਅਮਰਜੀਤ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 24 ਅਕਤੂਬਰ:
ਪੰਜਾਬ ਸਰਕਾਰ ਨੇ ਅੱਜ 3 ਆਈ.ਏ.ਐਸ. ਅਤੇ 11 ਪੀ.ਸੀ.ਐਸ. ਅਫਸਰਾਂ ਦਾ ਤੁਰੰਤ ਪ੍ਰਭਾਵ ਨਾਲ ਤਬਾਦਲਾ ਕਰ ਦਿੱਤਾ ਹੈ। ਇਸ ਦਾ ਖੁਲਾਸਾ ਕਰਦਿਆਂ ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਆਈ.ਏ.ਐਸ. ਅਫਸਰ ਸ੍ਰੀਮਤੀ ਕਵਿਤਾ ਸਿੰਘ ਨੂੰ ਡਾਇਰੈਕਟਰ, ਸਮਾਜਿਕ ਸੁਰੱਖਿਆ ਅਤੇ ਮਹਿਲਾ ਤੇ ਬਾਲ ਵਿਕਾਸ ਵਾਧੂ ਚਾਰਜ ਕਮਿਸ਼ਨਰ ਐਨਆਰਆਈ ਮਾਮਲਿਆਂ ਅਤੇ ਵਿਸ਼ੇਸ਼ ਸਕੱਤਰ ਐਨ.ਆਰ.ਆਈ ਮਾਮਲਿਆਂ, ਮਹਿੰਦਰ ਪਾਲ ਨੂੰ ਵਿਸ਼ੇਸ਼ ਸਕੱਤਰ, ਸਥਾਨਕ ਸਰਕਾਰ ਅਤੇ ਸ੍ਰੀਮਤੀ ਸ਼ੀਨਾ ਅਗਰਵਾਲ ਨੂੰ ਏਡੀਸੀ (ਵਿਕਾਸ), ਬਠਿੰਡਾ ਅਤੇ ਵਾਧੂ ਚਾਰਜ ਏਡੀਸੀ (ਜਨਰਲ), ਬਠਿੰਡਾ ਲਗਾਇਆ ਗਿਆ ਹੈ।
ਉਧਰ, ਪੀਸੀਐਸ ਅਫ਼ਸਰ ਹਰਗੁਨਜੀਤ ਕੌਰ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਸਕੱਤਰ ਨਿਯੁਕਤ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਉਹ ਸਥਾਨਕ ਸਰਕਾਰਾਂ ਵਿਭਾਗ ਦੇ ਵਧੀਕ ਸਕੱਤਰ ਦੇ ਅਹੁਦੇ ’ਤੇ ਤਾਇਨਾਤ ਸਨ। ਉਨ੍ਹਾਂ ਨੇ ਗਮਾਡਾ ਵਿੱਚ ਅਸਟੇਟ ਅਫ਼ਸਰ ਅਤੇ ਸ੍ਰੀ ਆਨੰਦਪੁਰ ਸਾਹਿਬ ਵਿੱਚ ਬਤੌਰ ਐਸ.ਡੀ.ਐਮ ਸ਼ਲਾਘਾਯੋਗ ਸੇਵਾਵਾਂ ਨਿਭਾਈਆਂ ਹਨ। ਇੱਥੇ ਖਾਸ ਜ਼ਿਕਰਯੋਗ ਹੈ ਕਿ ਸਿੱਖਿਆ ਬੋਰਡ ਵਿੱਚ ਪਰਮਾਨੈੱਟ ਸਕੱਤਰ ਦਾ ਅਹੁਦਾ 22 ਅਪਰੈਲ 2016 ਤੋਂ ਖਾਲੀ ਪਿਆ ਸੀ। ਮੌਜੂਦਾ ਸਮੇਂ ਵਿੱਚ ਸੰਯੁਕਤ ਸਕੱਤਰ ਜਨਕ ਰਾਜ ਮਹਿਰੋਕ ਨੂੰ ਸਕੱਤਰ ਦੇ ਅਹੁਦੇ ਦਾ ਵਾਧੂ ਚਾਰਜ ਦਿੱਤਾ ਹੋਇਆ ਸੀ।
ਉਧਰ, ਬਾਕੀ ਪੀਸੀਐਸ ਅਫ਼ਰਾਂ ਵਿੱਚ ਸ੍ਰੀਮਤੀ ਨੀਰੂ ਕਟਿਆਲ ਗੁਪਤਾ ਨੂੰ ਭੂਮੀ ਐਕੁਜ਼ੀਸ਼ਨ ਕੁਲੈਕਟਰ, ਇੰਪਰੂਵਮੈਂਟ ਟਰੱਸਟ, ਲੁਧਿਆਣਾ ਅਤੇ ਵਾਧੂ ਚਾਰਜ ਏ ਡੀ ਸੀ, ਜਗਰਾਓਂ, ਅਜੇ ਕੁਮਾਰ ਸੂਦ ਏ ਡੀ ਸੀ, ਖੰਨਾ ਅਤੇ ਵਾਧੂ ਚਾਰਜ ਵਧੀਕ ਮੁੱਖ ਪ੍ਰਸ਼ਾਸ਼ਕ, ਗਲਾਡਾ, ਲੁਧਿਆਣਾ, ਸ੍ਰੀ ਕਮਲ ਕੁਮਾਰ ਨੂੰ ਸਕੱਤਰ, ਪੰਜਾਬ ਅਧੀਨ ਸੇਵਾਵਾਂ ਚੋਣ ਬੋਰਡ ਅਤੇ ਵਾਧੂ ਚਾਰਜ ਡਿਪਟੀ ਸੈਕਟਰੀ, ਸਿਹਤ ਅਤੇ ਪਰਿਵਾਰ ਭਲਾÎੲÎੀ, ਸ੍ਰੀਮਤੀ ਨਿਧੀ ਕਲੋਟਰਾ ਨੂੰ ਐਸ ਡੀ ਐਮ, ਧਾਰਕਲ੍ਹਾਂ ਅਤੇ ਵਾਧੂ ਚਾਰਜ ਜੁਆਇੰਟ ਕਮਿਸ਼ਨਰ, ਐਮ.ਸੀ. ਪਠਾਨਕੋਟ, ਸ੍ਰੀ ਬ੍ਰਜਿੰਦਰ ਸਿੰਘ Îਨੂੰ ਡਿਪਟੀ ਡਾਇਰੈਕਟਰ, ਸ਼ਹਿਰੀ ਸਥਾਨਕ ਸੰਸਥਾਵਾਂ, ਜਲੰਧਰ, ਸ੍ਰੀ ਸੁਭਾਸ਼ ਚੰਦਰ ਖਟਕ ਨੂੰ ਐਸ ਡੀ ਐਮ, ਰਾਮਪੁਰਾ ਫੂਲ ਅਤੇ ਵਾਧੂ ਚਾਰਜ ਲੈਂਡ ਐਕੁਜੀਸ਼ਨ ਕੁਲੈਕਟਰ, ਬਠਿੰਡਾ ਵਿਕਾਸ ਅਥਾਰਟੀ, ਬਠਿੰਡਾ, ਸ੍ਰੀ ਜੈ ਇੰਦਰ ਸਿੰਘ ਐਗਜ਼ੈਕਟਿਵ ਮੈਜਿਸਟਰੇਟ ਜਲੰਧਰ ਅਤੇ ਵਾਧੂ ਚਾਰਜ ਅਸਟੇਟ ਅਫਸਰ, ਜਲੰਧਰ ਡਿਵੈਲਪਮੈਂਟ ਅਥਾਰਟੀ, ਜਲੰਧਰ, ਸ੍ਰੀ ਹਰਬੰਸ ਸਿੰਘ-1 ਡਿਪਟੀ ਸੈਕਟਰੀ, ਪ੍ਰੋਸੋਨਲ, ਸ੍ਰੀਮਤੀ ਸਵਰਨਜੀਤ ਕੌਰ ਨੂੰ ਡਿਪਟੀ ਸੈਕਟਰੀ ਸੈਰ ਸਪਾਟਾ ਅਤੇ ਸਭਿਆਚਾਰਕ ਮਾਮਲੇ ਅਤੇ ਵਾਧੂ ਚਾਰਜ ਡਿਪਟੀ ਸੈਕਟਰੀ ਲੇਬਰ ਅਤੇ ਸ੍ਰੀ ਰਵਿੰਦਰ ਸਿੰਘ ਅਰੋੜਾ ਨੂੰ ਐਗਜ਼ੈਕਟਿਵ ਮੈਜਿਸਟਰੇਟ ਅਮ੍ਰਿਤਸਰ ਅਤੇ ਵਾਧੂ ਚਾਰਜ ਐਸ ਡੀ ਐਮ, ਬਾਬਾ ਬਕਾਲਾ ਸ਼ਾਮਲ ਹਨ।

Load More Related Articles
Load More By Nabaz-e-Punjab
Load More In Education and Board

Check Also

ਬਾਰ੍ਹਵੀਂ ਦਾ ਨਤੀਜਾ: ਵੀਆਈਪੀ ਸਿਟੀ ਦੀਆਂ ਕੁੜੀਆਂ ਨੇ ਬਾਜੀ ਮਾਰੀ, 13 ਬੱਚੇ ਮੈਰਿਟ ’ਚ ਆਏ

ਬਾਰ੍ਹਵੀਂ ਦਾ ਨਤੀਜਾ: ਵੀਆਈਪੀ ਸਿਟੀ ਦੀਆਂ ਕੁੜੀਆਂ ਨੇ ਬਾਜੀ ਮਾਰੀ, 13 ਬੱਚੇ ਮੈਰਿਟ ’ਚ ਆਏ ਸਰਕਾਰੀ ਮੈਰੀਟੋ…