ਤਹਿਸੀਲਦਾਰ ਕੰਪਲੈਕਸ ਵਿੱਚ ਸਿਖਲਾਈ ਅਧੀਨ ਪੀਸੀਐਸ ਅਧਿਕਾਰੀਆਂ ਨੂੰ ਦਿੱਤੀ ਮਾਲ ਵਿਭਾਗ ਦੇ ਕੰਮਾਂ ਦੀ ਜਾਣਕਾਰੀ

ਨਬਜ਼-ਏ-ਪੰਜਾਬ ਬਿਊਰੋ, ਖਰੜ, 10 ਜਨਵਰੀ:
ਤਹਿਸੀਲ ਕੰਪਲੈਕਸ ਖਰੜ ਵਿਖੇ ਤਹਿਸੀਲਦਾਰ ਗੁਰਮੰਦਰ ਸਿੰਘ ਨੇ ਪੰਜਾਬ ਸਰਕਾਰ ਵੱਲੋਂ ਬੈਚ 2016 ਵਿੱਚ ਨਿਯੁਕਤ ਕੀਤੇ ਗਏ ਸਿਖਲਾਈ ਅਧੀਨ ਪੀਸੀਐਸਅਧਿਕਾਰੀਆਂ ਨੂੰ ਮਾਲ ਵਿਭਾਗ ਦੇ ਕੰਮਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ। ਉਨ੍ਹਾਂ ਇਨ੍ਹਾਂ ਨਵ ਨਿਯੁਕਤ ਸਿਖਲਾਈ ਅਧੀਨ ਅਧਿਕਾਰੀਆਂ ਨੂੰ ਦੱਸਿਆ ਕਿ ਮਾਲ ਵਿਭਾਗ ਦੇ ਕੰਮ ਤਹਿਸੀਲ ਦਫ਼ਤਰ ਵਿੰਚ ਜਿਵੇ ਕਿ ਵਸੀਕਾ, ਮੁਖਤਿਆਰਨਾਮੇ, ਵਸੀਅਤਨਾਮਾ ਸਮੇਤ ਦੂਜੇ ਦਸਤਾਵੇਜ਼ ਰਜਿਸਟਰਡ ਹੁੰਦੇ ਹਨ। ਉਨ੍ਹਾਂ ਨੂੰ ਪਹਿਲਾਂ ਦਫਤਰ ਦੇ ਰਜਿਸਟਰੀ ਕਲਰਕ ਅਤੇ ਫਿਰ ਸਬ ਰਜਿਸਟਰਾਰ ਪਾਸ ਦੋਵੇਂ ਧਿਰਾਂ ਵੱਲੋ ਪੇਸ਼ ਕੀਤਾ ਜਾਂਦਾ ਹੈ, ਜਿਨ੍ਹਾਂ ਦੀ ਕੰਪਿਊਟਰ ਰਾਹੀਂ ਫੋਟੋ ਖਿੱਚਣ ਤੋਂ ਬਾਅਦ ਰਜਿਸਟਰਡ ਕੀਤਾ ਜਾਂਦਾ ਹੈ। ਜਿਸ ਦੀ ਇੱਕ ਕਾਪੀ ਰਿਕਾਰਡ ਵੀ ਸਾਮਲ ਕਰਨ ਲਈ ਰੱਖੀ ਜਾਂਦੀ ਹੈ ਅਤੇ ਦੂਸਰੀ ਖਰੀਦਦਾਰ ਨੂੰ ਦਿੱਤੀ ਜਾਂਦੀ ਹੈ ਜੋ ਉਸ ਦੀ ਫੋਟੋ ਕਾਪੀ ਇੰਤਕਾਲ ਲਈ ਹਲਕਾ ਪਟਵਾਰੀ ਨੂੰ ਦਿੰਦੇ ਹਨ।
ਉਨ੍ਹਾਂ ਦੱਸਿਆ ਕਿ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਮਾਲ ਵਿਭਾਗ ਦੇ ਸਾਰੇ ਕੰਮਾਂ ਨਾਲ ਦਸਤਾਵੇਜ਼ ਦੀ ਸਰਕਾਰੀ ਫੀਸ ਆਨਲਾਈਨ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਉਨ੍ਹਾਂ ਮਾਲ ਰਿਕਾਰਡ ਵਿੱਚ ਇੰਤਕਾਲ ਤਸਦੀਕ ਕਰਨ ਸਬੰਧੀ ਜਾਣਕਾਰੀ ਦਿੱਤੀ ਗਈ। ਨਾਇਬ ਤਹਿਸੀਲਦਾਰ ਹਰਿੰਦਰਜੀਤ ਸਿੰਘ ਨੇ ਤਹਿਸੀਲ ਦਫ਼ਤਰ ਵਿੱਚ ਸਾਰੇ ਦਸਤਾਵੇਜ਼ ਦੇ ਰੱਖ-ਰਖਾਓ, ਸੰਭਾਲ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਇਸ ਮੌਕੇ ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਚੰਡੀਗੜ੍ਹ ਦੇ ਟਰੇਨਰ ਹਰਜੀਤ ਸਿੰਘ ਕਾਨੂੰਗੋ, ਸਿਖਲਾਈ ਅਧੀਨ ਨਵ-ਨਿਯੁਕਤ ਪੀਸੀਐਸ ਨਮਨ ਮੜਕਨ, ਸਹਿਜਾਰੀ ਮਲਹੋਤਰਾ, ਖੁਸ਼ਦਿਲ, ਸਿਵਰਾਜ਼ ਬੱਲ, ਹਰਸ਼ਦੀਪ ਲੁਬਾਣਾ ਸਮੇਤ ਹੋਰ ਅਧਿਕਾਰੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਪੁਲੀਸ ਵੱਲੋਂ ਖਣਨ ਵਿਭਾਗ ਦੀ ਜਾਅਲੀ ਵੈੱਬਸਾਈਟ ਦਾ ਮਾਸਟਰਮਾਈਂਡ ਗ੍ਰਿਫ਼ਤਾਰ

ਪੰਜਾਬ ਪੁਲੀਸ ਵੱਲੋਂ ਖਣਨ ਵਿਭਾਗ ਦੀ ਜਾਅਲੀ ਵੈੱਬਸਾਈਟ ਦਾ ਮਾਸਟਰਮਾਈਂਡ ਗ੍ਰਿਫ਼ਤਾਰ ਜਾਅਲੀ ਖਣਨ ਰਸੀਦਾਂ ਤਿਆਰ…