ਡੇਰਾ ਮੁਖੀ ਨੂੰ ਸਜ਼ਾ ਮਿਲਣ ਮਗਰੋਂ ਇਲਾਕੇ ਵਿੱਚ ਮਾਹੌਲ ਸ਼ਾਂਤ

ਬਾਜ਼ਾਰਾਂ ਵਿੱਚ ਗ੍ਰਾਹਕਾਂ ਦੀ ਆਮਦ ਨਾ ਮਾਤਰ ਹੋਣ ਕਾਰਨ ਵਪਾਰੀਆਂ ਦਾ ਕੰਮਕਾਰ ਅਜੇ ਵੀ ਠੰਢਾ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 28 ਅਗਸਤ:
ਬੀਤੇ ਦਿਨੀਂ ਪੰਚਕੁਲਾ ਦੀ ਸੀ.ਬੀ.ਆਈ ਅਦਾਲਤ ਵੱਲੋਂ ਸੌਦਾ ਸਾਧ ਨੂੰ ਬਲਾਤਕਾਰ ਮਾਮਲੇ ਵਿਚ ਦੋਸ਼ੀ ਐਲਾਨਣ ਮਗਰੋਂ ਇਲਾਕੇ ਵਿਚ ਡਰ ਦਾ ਮਹੌਲ ਬਣਿਆ ਹੋਇਆ ਸੀ ਪਰ ਜਿਲ੍ਹਾ ਪੁਲਿਸ ਮੁਖੀ ਕੁਲਦੀਪ ਸਿੰਘ ਚਾਹਲ ਦੀ ਯੋਗ ਅਗਵਾਈ ਅਤੇ ਡਿਪਟੀ ਕਮਿਸ਼ਨਰ ਗੁਰਪ੍ਰੀਤ ਕੌਰ ਸਪਰਾ ਦੀ ਦੇਖ ਰੇਖ ਵਿਚ ਸਮੱੁਚੇ ਜਿਲ੍ਹੇ ਵਿਚ ਮਹੌਲ ਸ਼ਾਂਤ ਰਿਹਾ। ਬੇਸ਼ੱਕ ਅੱਜ ਅਦਾਲਤ ਵੱਲੋਂ ਸੌਦਾ ਸਾਧ ਨੂੰ ਬਲਕਾਰ ਦੇ ਮਾਮਲੇ ਵਿਚ ਦਸ ਸਾਲ ਦੀ ਸਜਾ ਸੁਣਾ ਦਿੱਤੀ ਗਈ ਪਰ ਬੀਤੇ ਦਿਨਾਂ ਤੋਂ ਸ਼ਹਿਰ ਅਤੇ ਇਲਾਕੇ ਵਿਚ ਲੋਕ ਡਰ ਦੇ ਸਾਏ ਹੇਠ ਦਿਨ ਬਤੀਤ ਕਰ ਰਹੇ ਸਨ।
ਜਿਲ੍ਹਾ ਪੁਲਿਸ ਮੁਖੀ ਕੁਲਦੀਪ ਸਿੰਘ ਚਾਹਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਜਿਲ੍ਹੇ ਅੰਦਰ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਹੋਏ ਸਨ ਜਿਸ ਤਹਿਤ ਜਿਲ੍ਹਾ ਮੋਹਾਲੀ ਦੇ ਹਰੇਕ ਐਂਟਰੀ ਪੁਆਇੰਟ ਤੇ ਨਾਕੇਬੰਦੀ ਕਰਕੇ ਸਖਤੀ ਨਾਲ ਵਾਹਨਾਂ ਦੀ ਜਾਂਚ ਕੀਤੀ ਗਈ ਤਾਂ ਜੋ ਗਲਤ ਅਨਸਰ ਕਿਸੇ ਵੀ ਤਰ੍ਹਾਂ ਨਾਲ ਮਹੌਲ ਨੂੰ ਵਿਗਾੜ ਨਾ ਸਕਣ। ਇਸ ਤਹਿਤ ਰੋਪੜ ਤੋਂ ਮੁਹਾਲੀ ਜਿਲ੍ਹੇ ਵਿਚ ਪ੍ਰਵੇਸ਼ ਕਰਦਿਆਂ ਹੀ ਥਾਣੇਦਾਰ ਤਲਵਿੰਦਰ ਸਿੰਘ ਦੀ ਅਗਵਾਈ ਵਿਚ ਪੁਲਿਸ ਕਰਮਚਾਰੀਆਂ ਨੇ ਨਾਕੇਬੰਦੀ ਕਰਕੇ ਹਰੇਕ ਸ਼ੱਕੀ ਵਾਹਨ ਦੀ ਜਾਂਚ ਕੀਤੀ ਜਾ ਰਹੀ ਸੀ ਅਤੇ ਗੁਜਰਨ ਵਾਲੇ ਹਰੇਕ ਵਾਹਨ ਤੇ ਬਾਜ਼ ਆਖ ਰੱਖੀ ਜਾ ਰਹੀ ਸੀ ਤੇ ਇਲਾਕੇ ਵਿਚ ਕਈ ਥਾਂਈ ਪੁਲਿਸ ਵੱਲੋਂ ਨਾਕੇਬੰਦੀ ਕੀਤੀ ਗਈ ਸੀ।
ਪੁਲਿਸ ਵੱਲੋਂ ਵਰਤੀ ਮੁਸਤੈਦੀ ਕਾਰਨ ਇਲਾਕੇ ਵਿਚ ਕਿਸੇ ਵੀ ਤਰ੍ਹਾਂ ਦੀ ਅਣਸੁਖਾਵੀਂ ਘਟਨਾ ਨੂੰ ਗਲਤ ਅਨਸਰ ਅੰਜਾਮ ਨਹੀਂ ਦੇ ਸਕੇ। ਭਰੋਸੇਯੋਗ ਸੂਤਰਾਂ ਅਨੁਸਾਰ ਕੁਰਾਲੀ ਸਮੇਤ ਨੇੜਲੇ ਕਈ ਪਿੰਡਾਂ ਵਿਚ ਸੌਦਾ ਸਾਧ ਦੇ ਚੇਲੇ ਹਨ ਜਿਨ੍ਹਾਂ ਦੀ ਗਿਣਤੀ ਇੱਕ ਹਜ਼ਾਰ ਦੇ ਕਰੀਬ ਦੱਸੀ ਜਾ ਰਹੀ ਹੈ ਪਰ ਪ੍ਰਸ਼ਾਸਨ ਵੱਲੋਂ ਇਨ੍ਹਾਂ ਤੇ ਰੱਖੀ ਬਾਜ਼ ਅੱਖ ਰੱਖੀ ਗਈ ਅਤੇ ਨਾਲ ਖੁਫੀਆ ਏਜੰਸੀਆਂ ਵੀ ਪਲ ਪਲ ਦੀ ਰਿਪੋਰਟ ਲੈ ਰਹੀਆਂ ਸਨ ਜਿਸ ਕਾਰਨ ਇਲਾਕੇ ਵਿਚ ਅਮਨ ਸ਼ਾਂਤੀ ਬਹਾਲ ਰੱਖਣ ਵਿਚ ਵੱਡੀ ਸਫਲਤਾ ਮਿਲੀ। ਪ੍ਰਸ਼ਾਸਨ ਵੱਲੋਂ ਲੋਕਾਂ ਦੀ ਸੁਰਖਿਆ ਲਈ ਢੁਕਵੇਂ ਪ੍ਰਬੰਧ ਕਰਨ ਦੇ ਬਾਵਜੂਦ 24 ਅਗਸਤ ਤੋਂ ਬਾਅਦ ਕੁਰਾਲੀ ਦੇ ਬਾਜ਼ਾਰਾਂ ਵਿਚ ਗ੍ਰਾਹਕਾਂ ਦੀ ਆਮਦ ਨਾ ਮਾਤਰ ਰਹੀ ਅਤੇ ਵਪਾਰੀਆਂ ਦਾ ਕੰਮਕਾਰ ਠੱਪ ਹੋ ਕੇ ਰਹਿ ਗਿਆ।

Load More Related Articles
Load More By Nabaz-e-Punjab
Load More In General News

Check Also

ਬੰਦੀ ਸਿੰਘਾਂ ਦੀ ਰਿਹਾਈ: ਮੁੱਖ ਮੰਤਰੀ ਦੀ ਕੋਠੀ ਵੱਲ ਕੂਚ ਕਰ ਰਹੇ ਸਿੱਖਾਂ ਦਾ ਰਾਹ ਰੋਕਿਆ, ਅੱਥਰੂ ਗੈੱਸ ਦੇ ਗੋਲੇ ਸੁੱਟੇ

ਬੰਦੀ ਸਿੰਘਾਂ ਦੀ ਰਿਹਾਈ: ਮੁੱਖ ਮੰਤਰੀ ਦੀ ਕੋਠੀ ਵੱਲ ਕੂਚ ਕਰ ਰਹੇ ਸਿੱਖਾਂ ਦਾ ਰਾਹ ਰੋਕਿਆ, ਅੱਥਰੂ ਗੈੱਸ ਦੇ…