nabaz-e-punjab.com

ਪੇਂਡੂ ਸੰਘਰਸ਼ ਕਮੇਟੀ ਵੱਲੋਂ ਪੰਜਾਬੀ ਬਚਾਓ ਮੰਚ ਦੇ ਸੰਘਰਸ਼ ਦੀ ਪੂਰਨ ਹਮਾਇਤ ਦਾ ਐਲਾਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 30 ਮਈ:
ਪੇਂਡੂ ਸੰਘਰਸ਼ ਕਮੇਟੀ ਮੁਹਾਲੀ ਦੀ ਇੱਕ ਮੀਟਿੰਗ ਪ੍ਰਧਾਨ ਪਰਮਦੀਪ ਸਿੰਘ ਬੈਦਵਾਨ ਦੀ ਅਗਵਾਈ ਵਿੱਚ ਹੋਈ। ਇਸ ਮੌਕੇ ਬੋਲਦਿਆਂ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਚੰਡੀਗੜ੍ਹ ਵਿੱਚ ਪ੍ਰਸ਼ਾਸਨ ਵੱਲੋਂ ਪੰਜਾਬੀ ਨਾਲ ਜੋ ਵਿਤਕਰਾ ਕੀਤਾ ਜਾ ਰਿਹਾ ਹੈ। ਉਸ ਦੀ ਜਿੰਨੀ ਨਿੰਦਾ ਕੀਤੀ ਜਾਵੇ, ਉਹ ਘੱਟ ਹੈ। ਉਹਨਾਂ ਕਿਹਾ ਕਿ ਚੰਡੀਗੜ੍ਹ ਪੰਜਾਬ ਦੇ ਪਿੰਡਾਂ ਦੀ ਜ਼ਮੀਨ ਉਪਰ ਹੀ ਬਣਿਆ ਹੈ ਅਤੇ ਇੱਥੋਂ ਦੇ ਵੱਡੀ ਗਿਣਤੀ ਵਸਨੀਕ ਪੰਜਾਬੀ ਹੀ ਬੋਲਦੇ ਹਨ। ਪਰ ਚੰਡੀਗੜ੍ਹ ਪ੍ਰਸ਼ਾਸਨ ਵਲੋੱ ਪੰਜਾਬੀ ਨੂੰ ਅਣਗੌਲਿਆ ਕਰਕੇ ਅੰਗਰੇਜ਼ੀ ਨੂੰ ਹਰ ਖੇਤਰ ਵਿੱਚ ਅੱਗੇ ਰੱਖਿਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਪੰਜਾਬੀ ਬਚਾਓ ਮੰਚ ਵਲੋੱ ਇਕ ਜੂਨ ਨੂੰ ਸੈਕਟਰ-17 ਬ੍ਰਿਜ ਮਾਰਕੀਟ ਵਿਖੇ ਜੋ ਧਰਨਾ ਦਿਤਾ ਜਾ ਰਿਹਾ ਹੈ, ਉਸ ਵਿੱਚ ਸੰਘਰਸ਼ ਕਮੇਟੀ ਵੱਲੋਂ ਵੀ ਵੱਧ ਚੜ੍ਹ ਕੇ ਹਿਸਾ ਲਿਆ ਜਾਵੇਗਾ।
ਇਸ ਮੌਕੇ ਕਮੇਟੀ ਦੇ ਚੇਅਰਮੈਨ ਬੂਟਾ ਸਿੰਘ ਸੋਹਾਣਾ, ਵਾਈਸ ਚੇਅਰਮੈਨ ਅਮਰੀਕ ਸਿੰਘ ਸਰਪੰਚ, ਵਾਈਸ ਪ੍ਰਧਾਨ ਰਵਿੰਦਰ ਸਿੰਘ ਐਮ ਸੀ, ਮਨਜੀਤ ਸਿੰਘ, ਬੰਤ ਸਿੰਘ ਸ਼ਾਹੀਮਾਜਰਾ, ਜਨਰਲ ਸਕੱਤਰ ਹਰਵਿੰਦਰ ਸਿੰਘ ਨੰਬਰਦਾਰ ਮੁਹਾਲੀ, ਕਾਮਰੇਡ ਜਸਵੰਤ ਸਿੰਘ ਮਟੌਰ, ਬਹਾਦਰ ਸਿੰਘ ਮਦਨਪੁਰ, ਗੁਰਮੇਲ ਸਿੰਘ ਫੌਜੀ, ਪੰਡਤ ਲਾਲ ਕ੍ਰਿਸ਼ਨ, ਗੁਰਬਖ਼ਸ਼ ਸਿੰਘ ਬਾਵਾ, ਹਰਜੀਤ ਸਿੰਘ ਭੋਲੂ ਸੋਹਾਣਾ, ਗੁਰਜੀਤ ਸਿੰਘ ਮਾਮਾ, ਜਗਦੇਵ ਸਿੰਘ ਜੱਗਾ ਸ਼ਾਹੀਮਾਜਰਾ ਵੀ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਦਾਨੀ ਸੱਜਣ ਵੱਲੋਂ ਜੌਨ ਡੀਅਰ-5210 ਟਰੈਕਟਰ ਤੇ ਹਾਈਡਰੋਲਿਕ ਟਰਾਲੀ ਭੇਂਟ

ਦਾਨੀ ਸੱਜਣ ਵੱਲੋਂ ਜੌਨ ਡੀਅਰ-5210 ਟਰੈਕਟਰ ਤੇ ਹਾਈਡਰੋਲਿਕ ਟਰਾਲੀ ਭੇਂਟ ਨਬਜ਼-ਏ-ਪੰਜਾਬ, ਮੁਹਾਲੀ, 22 ਫਰਵਰੀ…