Nabaz-e-punjab.com

ਸਾਬਕਾ ਫੌਜੀ ਨੂੰ ਪੰਜ ਦਹਾਕੇ ਬਾਅਦ ਮਿਲੀ ਪੈਨਸ਼ਨ

ਭਾਰਤੀ ਫੌਜ ਨੇ ਸਾਲ 1967 ਵਿੱਚ ਮੈਡੀਕਲ ਤੌਰ ’ਤੇ ਅਣਫਿਟ ਕਰਾਰ ਦੇ ਕੇ ਯੂਨਿਟ ’ਚੋਂ ਤੋਰ ਦਿੱਤਾ ਸੀ ਘਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 29 ਮਾਰਚ:
ਐਕਸ ਸਰਵਿਸਮੈਨ ਗ੍ਰੀਵੈਂਸਿਸ ਸੈਲ ਮੁਹਾਲੀ ਦੇ ਯਤਨਾਂ ਨਾਲ ਇੱਕ ਸਾਬਕਾ ਫੌਜੀ ਨੂੰ ਕਰੀਬ 52 ਸਾਲਾਂ ਬਾਅਦ ਪੈਨਸ਼ਨ ਮਿਲਣੀ ਸ਼ੁਰੂ ਹੋਈ ਹੈ। ਪੰਚਕੂਲਾ ਦਾ ਰਹਿਣ ਵਾਲਾ ਸਿਪਾਹੀ ਲਛਮਣ ਦਾਸ (64) 1963 ਵਿੱਚ ਫੌਜ ਵਿੱਚ ਭਰਤੀ ਹੋਇਆ ਸੀ। ਚਾਰ ਸਾਲ ਬਾਅਦ 1967 ਭਾਰਤੀ ਫੌਜ ਵੱਲੋਂ ਉਸ ਨੂੰ ਮੈਡੀਕਲ ਤੌਰ ’ਤੇ ਅਣਫਿਟ ਕਰਾਰ ਦੇ ਕੇ ਵਾਪਸ ਘਰ ਭੇਜ ਦਿੱਤਾ ਅਤੇ ਉਸ ਨੂੰ ਪੈਨਸ਼ਨ ਵੀ ਨਹੀਂ ਸੀ ਦਿੱਤੀ ਜਾ ਰਹੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਐਕਸ ਸਰਵਿਸਮੈਨ ਗ੍ਰੀਵੈਂਸਿਸ ਸੈਲ ਮੁਹਾਲੀ ਦੇ ਪ੍ਰਧਾਨ ਲੈਫ਼ ਕਰਨਲ (ਸੇਵਾਮੁਕਤ) ਐਸਐਸ ਸੋਹੀ ਨੇ ਦੱਸਿਆ ਕਿ ਅਸਲ ਵਿੱਚ ਜੰਮੂ ਕਸ਼ਮੀਰ ਵਿੱਚ ਡਿਊਟੀ ਦੌਰਾਨ ਲਛਮਣ ਦਾਸ ਦੀ ਕਿਡਨੀ ਵਿੱਚ ਨੁਕਸ ਪੈ ਗਿਆ ਸੀ। ਜਿਸ ਕਾਰਨ ਉਸ ਨੂੰ ਇਲਾਜ ਲਈ ਪਹਿਲਾਂ ਪੀਜੀਆਈ ਹਸਪਤਾਲ ਚੰਡੀਗੜ੍ਹ ਅਤੇ ਫਿਰ ਆਰਮੀ ਹਸਪਤਾਲ ਚੰਡੀਮੰਦਰ ਵਿੱਚ ਦਾਖ਼ਲ ਕਰਵਾਇਆ ਗਿਆ। ਇਸ ਮਗਰੋਂ ਉਸ ਨੂੰ ਮੈਡੀਕਲ ਤੌਰ ’ਤੇ ਅਣਫਿਟ ਕਰਾਰ ਦੇ ਕੇ ਘਰ ਭੇਜ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਜਦੋਂ ਉਸਨੇ ਫੌਜ ਕੋਲ ਪੈਨਸ਼ਨ ਲਈ ਅਪਲਾਈ ਕੀਤਾ ਤਾਂ ਫੌਜ ਨੇ ਉਸ ਨੂੰ ਪੈਨਸ਼ਨ ਦੇਣ ਤੋਂ ਇਹ ਕਹਿ ਕੇ ਜਵਾਬ ਦੇ ਦਿੱਤਾ ਕਿ ਸਿਪਾਹੀ ਦੀ ਬਿਮਾਰੀ ਲਈ ਫੌਜ ਜ਼ਿੰਮੇਵਾਰ ਨਹੀਂ ਹੈ।
ਕਰਨਲ ਸੋਹੀ ਨੇ ਦੱਸਿਆ ਕਿ ਤਿੰਨ ਸਾਲ ਪਹਿਲਾਂ ਪੀੜਤ ਲਛਮਣ ਦਾਸ ਨੇ ਉਨ੍ਹਾਂ ਦੀ ਸੰਸਥਾ ਨਾਲ ਤਾਲਮੇਲ ਕਰਕੇ ਇਨਸਾਫ਼ ਦੀ ਗੁਹਾਰ ਲਗਾਈ ਸੀ। ਇਸ ਤਰ੍ਹਾਂ ਉਨ੍ਹਾਂ ਨੇ ਵਕੀਲ ਅੌਝਾ ਰਾਹੀਂ ਸਾਲ 2016 ਵਿੱਚ ਲਛਮਣ ਦਾਸ ਦਾ ਕੇਸ ਆਰਮਡ ਫੌਰਸਿਸ ਟ੍ਰਿਬਿਊਨਲ ਚੰਡੀਮੰਦਰ ਵਿੱਚ ਦਾਇਰ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਹੁਣ ਉਸ ਨੂੰ 15 ਹਜ਼ਾਰ ਰੁਪਏ ਪ੍ਰਤੀ ਮਹੀਨਾ ਪੈਨਸ਼ਨ ਮਿਲਣੀ ਸ਼ੁਰੂ ਹੋ ਗਈ ਹੈ ਅਤੇ ਟ੍ਰਿਬਿਊਨਲ ਨੇ ਪੀੜਤ ਫੌਜੀ ਨੂੰ ਪਿਛਲੇ 6 ਸਾਲ ਦਾ ਬਕਾਇਆ ਦੇਣ ਦੇ ਹੁਕਮ ਜਾਰੀ ਕੀਤੇ ਹਨ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ ਮੀਟਿੰਗ ਵਿੱਚ…