ਮੁਹਾਲੀ ਸਮੇਤ ਸਮੁੱਚੇ ਪੰਜਾਬ ਵਿੱਚ ਕੜਾਕੇ ਦੀ ਠੰਡ ਕਾਰਨ ਜਨ ਜੀਵਨ ਪ੍ਰਭਾਵਿਤ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 5 ਜਨਵਰੀ:
ਪੰਜਾਬ ਸਮੇਤ ਪੂਰੇ ਉਤਰੀ ਭਾਰਤ ਵਿਚ ਪੈ ਰਹੀ ਕੜਾਕੇ ਦੀ ਠੰਡ ਕਾਰਨ ਜਨਜੀਵਨ ਪੂਰੀ ਤਰਾਂ ਪ੍ਰਭਾਵਿਤ ਹੋ ਗਿਆ ਹੈ। ਰਾਤ ਨੂੰ ਅਤੇ ਸਵੇਰ ਵੇਲੇ ਪੈ ਰਹੀ ਸੰਘਣੀ ਧੁੰਦ ਕਾਰਨ ਆਵਾਜਾਈ ਦੀ ਰਫਤਾਰ ਮੱਠੀ ਪੈ ਗਈ ਹੈ। ਠੰਡ ਕਾਰਨ ਲੋਕ ਘਰਾਂ ਵਿਚੋੱ ਨਿਕਲਣ ਤੋਂ ਗੁਰੇਜ ਕਰ ਰ ਹੇ ਹਨ। ਸਿਰਫ ਜਰੂਰੀ ਕੰਮਾਂ ਵੇਲੇ ਹੀ ਲੋਕ ਘਰਾਂ ਵਿਚੋੱ ਨਿਕਲ ਰਹੇ ਹਨ। ਵੱਖ ਵੱਖ ਬਾਜਾਰਾਂ ਅਤੇ ਮਾਰਕੀਟਾਂ ਵਿਚ ਵੱਡੀ ਗਿਣਤੀ ਲੋਕ ਧੂਣੀ ਸੇਕ ਕੇ ਦਿਨ ਲੰਘਾ ਰਹੇ ਹਨ ਅਮੀਰ ਲੋਕ ਦੁਕਾਨਾਂ ਅਤੇ ਸ਼ੋਅਰੂਮਾਂ ਵਿਚ ਹੀਟਰ ਲਗਾ ਕੇ ਬੈਠੇ ਦੇਖੇ ਗਏ। ਇਸ ਠੰਡ ਕਾਰਨ ਗਰਮ ਚੀਜਾਂ ਦੀ ਵਿਕਰੀ ਕਾਫੀ ਵੱਧ ਗਈ ਹੈ ਅਤੇ ਥਾਂ ਥਾਂ ਅੰਡੇ, ਮੀਟ, ਚਿਕਨ ਸੂਪ ਵੇਚਣ ਵਾਲੀਆਂ ਰੇਹੜੀਆਂ ਦੀ ਭਰਮਾਰ ਹੋ ਗਈ ਹੈ, ਇਹਨਾਂ ਰੇਹੜੀਆਂ ਉਪਰ ਵੀ ਕਾਫੀ ਭੀੜ ਹਰ ਸਮੇੱ ਹੀ ਦਿਖਾਈ ਦੇ ਰਹੀ ਹੈ। ਵੱਡੀ ਗਿਣਤੀ ਲੋਕ ਗਰਮ ਕਪੜਿਆਂ ਵਿੱਚ ਲਿਪਏ ਹੋਏ ਮੁੰਹ ਸਿਰ ਲਪੇਟ ਕੇ ਹੀ ਤੁਰਦੇ ਫਿਰਦੇ ਨਜਰ ਆ ਰਹੇ ਹਨ। ਬੀਤੇ ਚਾਰ ਦਿਨਾਂ ਤੋੱ ਤਾਂ ਕਾਫੀ ਠੰਡ ਅਤੇ ਸੰਘਣੀ ਧੁੰਦ ਪੈ ਰਹੀ ਹੈ ਅਤੇ ਸੂਰਜ ਵੀ ਸਿਰਫ ਕੁਝ ਸਮੇਂ ਲਈ ਹੀ ਦਿਖਾਈ ਦੇ ਰਿਹਾ ਹੈ ਜਿਸ ਕਾਰਨ ਠੰਡ ਬਹੁਤ ਹੀ ਜਿਆਦਾ ਮਹਿਸੂਸ ਹੋ ਰਹੀ ਹੈ।
ਇਸ ਠੰਡ ਕਾਰਨ ਭਾਵੇਂ ਸੜਕਾਂ ਉਪਰ ਆਵਾਜਾਈ ਘੱਟ ਹੋ ਰਹੀ ਹੈ ਪਰ ਜਰੂਰੀ ਕੰਮ ਧੰਦੇ ਅਤੇ ਨੌਕਰੀਆਂ ਉਪਰ ਜਾਣ ਵਾਲੇ ਲੋਕ ਆਪਣੇ ਵਾਹਨਾਂ ਦੇ ਨਾਲ ਨਾਲ ਬੱਸਾਂ ਵਿਚ ਵੀ ਸਫਰ ਕਰਦੇ ਵੇਖੇ ਜਾ ਰਹੇ ਹਨ। ਹਰ ਕੋਈ ਹੀ ਠੰਡ ਵਿਚ ਠੁਰ ਠੁਰ ਕਰਦਾ ਦਿਖਾਈ ਦੇ ਰਿਹਾ ਹੈ। ਭਾਵੇੱ ਪੰਜਾਬ ਸਰਕਾਰ ਨੇ ਠੰਡ ਨੂੰ ਵੇਖਦਿਆਂ ਸਕੂਲਾਂ ਦਾ ਸਮਾਂ ਤਬਦੀਲ ਕਰ ਦਿਤਾ ਹੈ ਪਰ ਫਿਰ ਵੀ ਬੱਚੇ ਠੰਡ ਵਿਚ ਠੁਰ ਠੁਰ ਕਰਦੇ ਸਕੂਲ ਜਾਂਦੇ ਵੇਖੇ ਜਾਂਦੇ ਹਨ। ਕਈ ਸਕੂਲਾਂ ਦੇ ਬੱਚਿਆਂ ਨੇ ਤਾਂ ਸਰਕਾਰ ਤੋੱ ਠੰਡ ਦੇ ਇਹਨਾਂ ਦਿਨਾਂ ਦੌਰਾਨ ਛੂੱਟੀਆਂ ਕਰਨ ਦੀ ਹੀ ਮੰਗ ਕੀਤੀ ਹੈ।
ਦੂਜੇ ਪਾਸੇ ਕੜਾਕੇ ਦੀ ਇਸ ਪੈ ਰਹੀ ਠੰਡ ਤੋੱ ਕਿਸਾਨ ਕਾਫੀ ਖੁਸ਼ ਹਨ। ਇਸ ਇਲਾਕੇ ਦੇ ਪਿੰਡਾਂ ਦੇ ਕਈ ਕਿਸਾਨਾਂ ਨੇ ਗਲਬਾਤ ਕਰਦਿਆਂ ਦਸਿਆ ਿ ਕ ਪੈ ਰਹੀ ਕੜਾਕੇ ਦੀ ਠੰਡ ਕਣਕ ਦੀ ਫਸਲ ਲਈ ਬਹੁਤ ਹੀ ਲਾਹੇਵੰਦ ਹੈ। ਪੈ ਰਹੀ ਸੰਘਣੀ ਧੁੰਦ ਅਤੇ ਕੋਹਰਾ ਵੀ ਕਣਕ ਦੀ ਫਸਲ ਲਈ ਵਰਦਾਨ ਹਨ। ਜਿੰਨੀ ਠੰਡ ਇਹਨਾਂ ਦਿਨਾਂ ਦੌਰਾਨ ਪਵੇਗੀ ਕਣਕ ਦੀ ਫਸਲ ਉਨੀ ਹੀ ਭਰਪੂਰ ਹੋਵੇਗੀ। ਠੰਡ ਕਾਰਨ ਕਣਕ ਦੀ ਫਸਲ ਨੂੰ ਪਾਣੀ ਦੇਣ ਦੀ ਵੀ ਲੋੜ ਨਹੀਂ ਪੈਂਦੀ। ਪੈ ਰਹੀ ਠੰਡ ਨੇ ਦੁਕਾਨਾਂ ਅਤੇ ਸ਼ੋਅਰੂਮਾਂ ਦਾ ਕੰਮ ਵੀ ਪ੍ਰਭਾਵਿਤ ਕੀਤਾ ਹੈ, ਹੁਣ ਲੋਕ ਸਿਰਫ ਜਰੂਰੀ ਲੋੜਾਂ ਦੀਆਂ ਚੀਜਾਂ ਖਰੀਦਣ ਹੀ ਦੁਕਾਨਾਂ ਉਪਰ ਜਾ ਰਹੇ ਹਨ ਅਤੇ ਆਮ ਸਜਾਵਟ ਦੀਆਂ ਚੀਜਾਂ ਖਰੀਦਣ ਤੋੱ ਗੁਰੇਜ ਕਰ ਰਹੇ ਹਨ। ਅਗਲੇ ਦਿਨਾਂ ਦੌਰਾਨ ਵੀ ਠੰਡ ਇਸੇ ਤਰ੍ਹਾਂ ਪੈਣ ਦੀ ਸੰਭਾਵਨਾ ਹੈ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ ਮੀਟਿੰਗ ਵਿੱਚ…