ਸਿਵਲ ਹਸਪਤਾਲ ਮੁਹਾਲੀ ਦੇ ਬਾਹਰ ਫੁੱਟਪਾਥ ’ਤੇ ਖੜ੍ਹਦੇ ਵਾਹਨਾਂ ਤੋਂ ਲੋਕ ਤੰਗ ਪ੍ਰੇਸ਼ਾਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 27 ਅਕਤੂਬਰ:
ਸਥਾਨਕ ਫੇਜ਼-6 ਵਿੱਚ ਸਥਿਤ ਜ਼ਿਲ੍ਹਾ ਪੱਧਰੀ ਸਿਵਲ ਹਸਪਤਾਲ ਦੇ ਨੇੜੇ ਵੱਡੀ ਗਿਣਤੀ ਲੋਕਾਂ ਵੱਲੋਂ ਆਪਣੇ ਦੋ ਪਹੀਆਂ ਵਾਹਨ ਸੜਕ ਉੱਪਰ ਅਤੇ ਫੁੱਟਪਾਥ ਉੱਪਰ ਖੜ੍ਹੇ ਕਰ ਦਿੱਤੇ ਜਾਂਦੇ ਹਨ। ਫੁੱਟਪਾਥ ਉੱਪਰ ਖੜੇ ਵਾਹਨਾਂ ਕਾਰਨ ਲੋਕਾਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਫੁੱਟਪਾਥ ਉੱਪਰ ਵਾਹਨ ਖੜੇ ਹੋਣ ਕਾਰਨ ਉੱਥੇ ਲੰਘਣਾ ਦਾ ਰਸਤਾ ਵੀ ਬੰਦ ਹੋ ਜਾਂਦਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸਿਵਲ ਹਸਪਤਾਲ ਵਿੱਚ ਆਉਂਦੇ ਮਰੀਜਾਂ ਦੇ ਪਰਿਵਾਰਕ ਮੈਂਬਰ ਪਾਰਕਿੰਗ ਫੀਸ ਬਚਣ ਲਈ ਆਪਣੇ ਸਕੂਟਰ ਮੋਟਰ ਸਾਈਕਲਾਂ ਨੂੰ ਹਸਪਤਾਲ ਦੀ ਪਾਰਕਿੰਗ ਵਿੱਚ ਖੜ੍ਹੀਆਂ ਕਰਨ ਦੀ ਥਾਂ ਹਸਪਤਾਲ ਦੇ ਬਾਹਰ ਸੜਕ ਕਿਨਾਰੇ ਫੁੱਟਭਾਥ ਉੱਤੇ ਹੀ ਖੜ੍ਹੀਆ ਕਰ ਦਿੰਦੇ ਹਨ।
ਸਥਾਨਕ ਪੁਲੀਸ ਚੌਂਕੀ ਦੇ ਮੁਲਾਜਮਾਂ ਦਾ ਕਹਿਣਾ ਹੈ ਕਿ ਸੜਕ ਉੱਪਰ ਜੋ ਵੀ ਵਾਹਨ ਖੜ੍ਹਾ ਕੀਤਾ ਜਾਂਦਾ ਹੈ, ਉਸਦਾ ਚਲਾਨ ਕੀਤਾ ਜਾਂਦਾ ਹੈ। ਫੁੱਟਪਾਥ ਉੱਪਰ ਖੜੇ ਵਾਹਨਾਂ ਨੂੰ ਰੋਕਣ ਲਈ ਠੇਕੇਦਾਰ ਨੂੰ ਉੱਥੇ ਰੱਸੀ ਬੰਨਣ ਲਈ ਕਿਹਾ ਗਿਆ ਹੈ। ਦੂਜੇ ਪਾਸੇ ਸਿਵਲ ਹਸਪਤਾਲ ਦੀ ਪਾਰਕਿੰਗ ਦੇ ਠੇਕੇਦਾਰ ਦਾ ਕਹਿਣਾ ਸੀ ਕਿ ਸਰਕਾਰੀ ਥਾਂ ਹੋਣ ਕਾਰਨ ਉਹ ਫੁੱਟਪਾਥ ਉੱਪਰ ਰੱਸੀ ਨਹੀਂ ਬੰਨ ਸਕਦੇ।

Load More Related Articles
Load More By Nabaz-e-Punjab
Load More In Problems

Check Also

ਮੁਹਾਲੀ ਹਲਕੇ ਵਿੱਚ ਸੀਵਰੇਜ, ਟੁੱਟੀਆਂ ਸੜਕਾਂ ਤੇ ਸਿਹਤ ਸਹੂਲਤਾਂ ਦੀ ਵੱਡੀ ਘਾਟ: ਬੱਬੀ ਬਾਦਲ

ਮੁਹਾਲੀ ਹਲਕੇ ਵਿੱਚ ਸੀਵਰੇਜ, ਟੁੱਟੀਆਂ ਸੜਕਾਂ ਤੇ ਸਿਹਤ ਸਹੂਲਤਾਂ ਦੀ ਵੱਡੀ ਘਾਟ: ਬੱਬੀ ਬਾਦਲ ਬੱਬੀ ਬਾਦਲ ਵੱ…