nabaz-e-punjab.com

ਜੁਝਾਰ ਨਗਰ ਦੀ ਪਾਣੀ ਵਾਲੀ ਟੈਂਕੀ ਕੋਲ ਫੈਲੀ ਗੰਦਗੀ ਤੋਂ ਲੋਕ ਪ੍ਰੇਸ਼ਾਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 25 ਅਗਸਤ:
ਪਿੰਡ ਜੁਝਾਰ ਨਗਰ ਦੇ ਵਸਨੀਕਾਂ ਨੇ ਮੰਗ ਕੀਤੀ ਹੈ ਕਿ ਇਸ ਪਿੰਡ ਦੀ ਪਾਣੀ ਦੀ ਟੈਂਕੀ ਨੇੜੇ ਪਈ ਗੰਦਗੀ ਨੂੰ ਚੁਕਵਾਇਆ ਜਾਵੇ। ਇਸ ਸਬੰਧੀ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜੁਝਾਰ ਨਗਰ ਵਾਸੀ ਹਰਬੰਸ ਸਿੰਘ, ਪ੍ਰੇਮ ਚੰਦ ਅਤੇ ਹੋਰਨਾਂ ਵਿਅਕਤੀਆਂ ਨੇ ਦੱਸਿਆ ਕਿ ਜੁਝਾਰ ਨਗਰ ਵਿੱਚ ਪਾਣੀ ਵਾਲੀ ਟੈਂਕੀ ਦੇ ਕੋਲ ਬਹੁਤ ਜ਼ਿਅਦਾਾਤ ਗੰਦਗੀ ਫੈਲੀ ਹੋਈ ਹੈ। ਇਸ ਤੋਂ ਇਲਾਵਾ ਸੀਵਰੇਜ ਦੀ ਗੰਦਗੀ ਦੀ ਵੀ ਇਸ ਥਾਂ ਉੱਤੇ ਭਰਮਾਰ ਹੈ। ਜਿਸ ਕਾਰਨ ਇੱਥੇ ਕਾਫ਼ੀ ਬਦਬੂ ਫੈਲੀ ਰਹਿੰਦੀ ਹੈ। ਇਸ ਤੋਂ ਇਲਾਵਾ ਸੂਰ ਅਤੇ ਕੁੱਤੇ ਵੀ ਇਸ ਗੰਦਗੀ ਨੂੰ ਫਰੋਲਦੇ ਰਹਿੰਦੇ ਹਨ। ਇਸ ਗੰਦਗੀ ਕਾਰਨ ਕਦੇ ਵੀ ਕੋਈ ਵੀ ਬਿਮਾਰੀ ਫੈਲ ਸਕਦੀ ਹੈ। ਇਹ ਗੰਦਗੀ ਪੀਣ ਵਾਲੇ ਪਾਣੀ ਦੀ ਟੈਂਕੀ ਨੇੜੇ ਹੋਣ ਕਰਕੇ ਇਸ ਦਾ ਅਸਰ ਪੀਣ ਵਾਲੇ ਪਾਣੀ ਉੱਤੇ ਵੀ ਹੋ ਰਿਹਾ ਹੈ।
ਪਿੰਡ ਵਾਸੀਆਂ ਨੇ ਇਸ ਸਬੰਧੀ ਪੰਜਾਬ ਦੇ ਕੈਬਿਨਟ ਮੰਤਰੀ ਬਲਬੀਰ ਸਿੰਘ ਸਿੱਧੂ ਨੂੰ ਵੀ ਪੱਤਰ ਲਿਖਿਆ ਹੈ। ਉਹਨਾਂ ਮੰਗ ਕੀਤੀ ਕਿ ਇਸ ਗੰਦਗੀ ਨੂੰ ਤੁਰੰਤ ਚੁਕਵਾਇਆ ਜਾਵੇ ਅਤੇ ਪਿੰਡ ਵਾਸੀਆਂ ਨੂੰ ਪਹਿਲ ਦੇ ਆਧਾਰ ’ਤੇ ਬੁਨਿਆਦੀ ਸਹੂਲਤਾਂ ਪ੍ਰਦਾਨ ਕੀਤੀਆਂ ਜਾਣ। ਇਸ ਮੌਕੇ ਪਿੰਡ ਵਾਸੀ ਪ੍ਰੇਮ ਚੰਦ, ਸੁਜਾਨ ਸਿੰਘ, ਗੁਰਸਿਮਰਨ, ਕਿਰਨਦੀਪ, ਹਰਵਿੰਦਰ ਸਿੰਘ, ਨੀਲਮ ਕੁਮਾਰੀ, ਰਾਜੇਸ਼, ਸਿਮਰ, ਰੀਆ, ਭੂਪ ਸਿੰਘ, ਰਾਜਪ੍ਰੀਤ ਕੌਰ, ਹਰਚਰਨ ਕੌਰ, ਜਸ਼ਨਦੀਪ ਕੌਰ, ਬਲਵਿੰਦਰ ਕੌਰ ਵੀ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…