Nabaz-e-punjab.com

ਅਕਾਲੀ ਕੌਂਸਲਰ ਸੁਖਦੇਵ ਪਟਵਾਰੀ ਦੀ ਅਗਵਾਈ ਵਿੱਚ ਲੋਕਾਂ ਨੇ 1200 ਕਿਤਾਬਾਂ ਦਾਨ ਕੀਤੀਆਂ

ਲਾਇਬ੍ਰੇਰੀਆਂ ਲਈ ਕਿਤਾਬ ਦਾਨ ਦਾ ਮੰਤਵ ਸਰਕਾਰ ਨੂੰ ਗੂੜੀ ਨੀਂਦ ਤੋਂ ਜਗਾਉਣਾ: ਚੰਦੂਮਾਜਰਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 7 ਜੁਲਾਈ:
ਇੱਥੋਂ ਦੇ ਨੇਬਰਹੁੱਡ ਪਾਰਕ ਸੈਕਟਰ-70 ਸਥਿਤ ਕਿਤਾਬਾਂ ਖੁਣੋਂ ਖਾਲੀ ਲਾਇਬ੍ਰੇਰੀ ਵਿੱਚ ਕਿਤਾਬਾਂ ਮੁਹੱਈਆ ਕਰਨ ਲਈ ਅਕਾਲੀ ਕੌਂਸਲਰ ਸੁਖਦੇਵ ਸਿੰਘ ਪਟਵਾਰੀ ਵੱਲੋਂ ਸ਼ੁਰੂ ਕੀਤੀ ‘ਕਿਤਾਬਾਂ ਦਾਨ ਮੁਹਿੰਮ’ ਦੇ ਤਹਿਤ ਅੱਜ ਵੱਖ ਵੱਖ ਦਾਨੀ ਸੱਜਣਾਂ ਵੱਲੋਂ ਲਗਭਗ 1200 ਕਿਤਾਬਾਂ ਦਾਨ ਕੀਤੀਆਂ ਅਤੇ ਆਉਣ ਵਾਲੇ ਦਿਨਾਂ ਵਿੱਚ ਹੋਰ ਕਿਤਾਬਾਂ ਦਾਨ ਕਰਨ ਦੀ ਹਾਮੀ ਭਰੀ। ਅੱਜ ਇਸ ਲਾਇਬ੍ਰੇਰੀ ਵਿੱਚ ਸਮਾਗਮ ਦੌਰਾਨ 600 ਕਿਤਾਬਾਂ ਲੈ ਕੇ ਪਹੁੰਚੇ ਸਾਬਕਾ ਸੰਸਦ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਕੌਂਸਲਰ ਸੁਖਦੇਵ ਪਟਵਾਰੀ ਵੱਲੋਂ ਸ਼ੁਰੂ ਕੀਤੀ ਕਿਤਾਬਾਂ ਦਾਨ ਦੀ ਮੁਹਿੰਮ ਦਾ ਮੁੱਖ ਮੰਤਵ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਨੂੰ ਗੂੜੀ ਨੀਂਦ ਤੋਂ ਜਗਾਉਣਾ ਹੈ। ਉਨ੍ਹਾਂ ਕਿਹਾ ਕਿ ਢਾਈ ਸਾਲ ਪਹਿਲਾਂ ਉਨ੍ਹਾਂ ਨੇ ਗਮਾਡਾ ਰਾਹੀਂ 6 ਲਾਇਬ੍ਰੇਰੀਆਂ ਦੀ ਉਸਾਰੀ ਕਰਵਾਈ ਸੀ ਪਰ ਕਾਂਗਰਸ ਸਰਕਾਰ ਨੇ ਇਨ੍ਹਾਂ ਲਾਇਬ੍ਰੇਰੀਆਂ ਵਿੱਚ ਕਿਤਾਬਾਂ ਅਤੇ ਹੋਰ ਸਾਜੋ ਸਮਾਨ ਮੁਹੱਈਆ ਕਰਵਾਉਣ ਦੀ ਥਾਂ ਲਾਇਬ੍ਰੇਰੀਆਂ ਦੀਆਂ ਇਮਾਰਤਾਂ ਨੂੰ ਤਾਲੇ ਜੜ ਦਿੱਤੇ। ਉਨ੍ਹਾਂ ਸੁਝਾਅ ਦਿੱਤਾ ਕਿ ਲਾਇਬ੍ਰੇਰੀਆਂ ਨੂੰ ਗਿਆਨ ਦਾ ਸਰੋਤ ਬਣਾਉਣ ਲਈ ਜਿੱਥੇ ਕਿਤਾਬਾਂ ਦੀ ਲੋੜ ਹੈ, ਉੱਥੇ ਸੈਮੀਨਾਰ, ਗੋਸ਼ਟੀਆਂ ਆਦਿ ਰਾਹੀਂ ਚਰਚਾ ਛੇੜ੍ਹਨ ਦੀ ਵੀ ਲੋੜ ਹੈ। ਉਨ੍ਹਾਂ ਐਲਾਨ ਕੀਤਾ ਕਿ ਉਹ ਸ਼ਹਿਰ ਦੀਆਂ ਬਾਕੀ ਲਾਇਬ੍ਰੇਰੀਆਂ ਵਿੱਚ ਵੀ ਕਿਤਾਬਾਂ ਦਾਨ ਕਰਨਗੇ।
ਇਸ ਮੌਕੇ ਕੌਸਲਰ ਸੁਖਦੇਵ ਪਟਵਾਰੀ ਨੇ ਕਿਹਾ ਕਿ ਨਗਰ ਨਿਗਮ ਦੀਆਂ ਮੀਟਿੰਗਾਂ ਵਿੱਚ ਵਾਰ ਵਾਰ ਲਾਇਬ੍ਰੇਰੀਆਂ ਖੋਲ੍ਹਣ ਦਾ ਮੁੱਦਾ ਚੁੱਕਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਖ਼ੁਦ 73 ਕਿਤਾਬਾਂ ਦਾਨ ਕੀਤੀਆਂ ਹਨ। ਇਸੇ ਤਰ੍ਹਾਂ ਉੱਘੇ ਕਵੀ ਆਰਐਸ ਵਾਲੀਆ ਨੇ 120, ਉੱਘੀ ਕਵਿੱਤਰੀ ਅਮਰਜੀਤ ਹਿਰਦੇ ਨੇ 71, ਇੰਜੀਨੀਅਰ ਜੋਗਿੰਦਰ ਸਿੰਘ ਨੇ 25, ਇੰਜ. ਰਜਿੰਦਰ ਗੋਇਲ ਨੇ 50, ਇੰਜ. ਲਖਵਿੰਦਰ ਸਿੰਘ ਤੇ ਵਿਪਨਜੀਤ ਸਿੰਘ ਨੇ 20, ਨੀਲਮ ਚੋਪੜਾ ਨੇ 50, ਬੇਅੰਤ ਸਿੰਘ ਨੇ 30 ਅਤੇ ਐਸਐਸ ਸੰਧੂ ਨੇ 35 ਅਤੇ ਹੋਰ ਬਹੁਤ ਸਾਰੇ ਲੋਕਾਂ ਨੇ ਕਿਤਾਬਾਂ ਦਾਨ ਕੀਤੀਆਂ ਹਨ। ਉਨ੍ਹਾਂ ਦੱਸਿਆ ਕਿ ਲਾਇਬ੍ਰੇਰੀ ਵਿੱਚ ਆਉਣ ਵਾਲੇ ਸਾਹਿਤਕ ਪ੍ਰੇਮੀਆਂ ਦੀ ਲੋੜ ਨੂੰ ਧਿਆਨ ਵਿੱਚ ਰੱਖਦਿਆਂ ਇੰਜ. ਜੇਐਸ ਭੱਠਲ ਨੇ ਚਾਹ ਦਾ ਮੁਫ਼ਤ ਲੰਗਰ ਲਗਾਉਣ ਦੀ ਸ਼ੁਰੂਆਤ ਕੀਤੀ ਹੈ। ਇਸ ਮੌਕੇ ਜ਼ਿਲ੍ਹਾ ਯੂਥ ਅਕਾਲੀ ਦਲ ਸ਼ਹਿਰੀ ਦੇ ਪ੍ਰਧਾਨ ਪਰਵਿੰਦਰ ਸਿੰਘ ਬੈਦਵਾਨ, ਅਕਾਲੀ ਕੌਂਸਲਰ ਗੁਰਮੁੱਖ ਸਿੰਘ ਸੋਹਲ, ਹਰਪਾਲ ਸਿੰਘ ਚੰਨਾ, ਇੰਜ. ਲਖਵਿੰਦਰ ਸਿੰਘ ਅਤੇ ਆਰਕੇ ਗੁਪਤਾ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ।
ਇਸ ਮੋਕੇ ਸਿਮਰਨਜੀਤ ਸਿੰਘ ਚੰਦੂਮਾਜਰਾ, ਡੀਆਈਜੀ (ਸੇਵਾਮੁਕਤ) ਦਰਸ਼ਨ ਸਿੰਘ ਮਹਿੰਮੀ, ਦਲਬੀਰ ਸਿੰਘ, ਐਡਵੋਕੇਟ ਮਹਾਂਦੇਵ ਸਿੰਘ, ਵਿਪਨਜੀਤ ਸਿੰਘ, ਦਲੀਪ ਸਿੰਘ, ਰਣਜੀਤ ਸ਼ਰਮਾ, ਅਮਰ ਸਿੰਘ ਧਾਲੀਵਾਲ, ਰਜਿੰਦਰ ਧੂਰੀਆ, ਜਸਵੀਰ ਸਿੰਘ, ਰੁਪਿੰਦਰ ਸਿੰਘ, ਪ੍ਰੋ. ਗੁਲਦੀਪ ਸਿੰਘ, ਗੁਲਜ਼ਾਰ ਸਿੰਘ, ਗੁਰਜਿੰਦਰ ਸਿੰਘ, ਸਿਕੰਦਰ ਸਿੰਘ, ਬਲਵਿੰਦਰ ਸਿੰਘ, ਵਿਜੇ ਨੱਈਅਰ, ਐਮਐਸ ਚੌਹਾਨ, ਹੰਸ ਰਾਜ ਕਟਾਰੀਆ, ਐਚਪੀ ਸਿੰਘ, ਮਦਨ ਮੋਹਨ, ਐਸਸੀ ਚੌਪੜਾ, ਨੀਟੂ ਰਾਜਪੂਤ, ਆਰਸੀ ਅਵਸਥੀ, ਸੋਭਾ ਗੌਰੀਆ, ਨੀਲਮ ਚੋਪੜਾ, ਨਰਿੰਦਰ ਕੌਰ, ਨਿਰੂਪਮਾ, ਨੀਲਮ ਧੂਰੀਆ, ਸੁਖਵਿੰਦਰ ਕੌਰ, ਨੇਹਾ ਗੌਰੀਆ, ਨੀਲਮ ਕੱਕੜ, ਕਿਰਨ ਟੰਡਨ, ਜਗਜੀਤ ਸਿੰਘ ਵੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In Social

Check Also

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ ਸਿੰ…