ਬੂਥਗੜ੍ਹ ਤੋਗਾ ਚੰਡੀਗੜ੍ਹ ਸੜਕ ਨਾਲ ਰਸਤਾ ਨਾ ਖੋਲ੍ਹਣ ਕਾਰਨ ਲੋਕ ਤੰਗ ਪ੍ਰੇਸ਼ਾਨ: ਹਰਮੇਸ਼ ਬੜੌਦੀ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 25 ਨਵੰਬਰ:
ਪੰਜਾਬ ਸਰਕਾਰ ਵੱਲੋਂ ਕੁਰਾਲੀ ਸੀਸਵਾ ਟੋਲ ਰੋਡ ਨਾਲ ਜੋੜਦੀ ਨਵੀਂ ਬਣਾਈ ਗਈ ਬੂਥਗੜ੍ਹ ਤੋਗਾ ਚੰਡੀਗੜ੍ਹ ਸੜਕ ਨਾਲ ਕੋਈ ਰਸਤਾ ਨਾ ਖੋਲ੍ਹਣ ਕਰਕੇ ਇਲਾਕੇ ਦੇ ਲੋਕ ਕਾਫੀ ਤੰਗ ਪ੍ਰੇਸ਼ਾਨ ਹਨ। ਇਸ ਸਬੰਧੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਕਾਲੀ ਦਲ ਅੰਮ੍ਰਿਤਸਰ ਦੇ ਜ਼ਿਲ੍ਹਾ ਜਨਰਲ ਸਕੱਤਰ ਜਥੇਦਾਰ ਹਰਮੇਸ਼ ਸਿੰਘ ਬੜੌਦੀ ਨੇ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਰੋਜ਼ਾਨਾ ਹੀ ਪਬਲਿਕ ਇੱਥੇ ਪ੍ਰੇਸ਼ਾਨ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਰਸਤੇ ’ਤੇ ਰਤਵਾੜਾ ਸਾਹਿਬ ਵਿਖੇ ਸਕੂਲ ਕਾਲਜ ਅਤੇ ਹੋਰ ਵੀ ਕਈ ਵਿਦਿਅਕ ਅਦਾਰੇ ਹਨ ਅਤੇ ਸਕੂਲਾਂ ਨੂੰ ਜਾਣ ਵਾਲੇ ਵਿਦਿਆਰਥੀ ਇਸੇ ਰਸਤੇ ਤੋਂ ਲੰਘਦੇ ਹਨ। ਉਨ੍ਹਾਂ ਕਿਹਾ ਕਿ ਬੂਥਗੜ੍ਹ ਦੇ ਸਰਕਾਰੀ ਹਸਪਤਾਲ ਲਈ ਵੀ ਇਹ ਹੀ ਸੜਕ ਲਗਭਗ 10 ਪਿੰਡਾਂ ਨੂੰ ਲਗਦੀ ਹੈ। ਉਨ੍ਹਾਂ ਕਿਹਾ ਕਿ ਨਵੇਂ ਵਸ ਰਹੇ ਸ਼ਹਿਰ ਲਈ ਵੀ ਇਹ ਹੀ ਸੜਕ ਮੇਨ ਹੈ ।ਡਿਵੈਲਪਮੈਂਟ ਵਾਲੇ ਸਾਰੇ ਵਹੀਕਲ ਇਸ ਰਸਤੇ ਤੋਂ ਹੀ ਲੰਘਦੇ ਹਨ।ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਨੂੰ ਇਹ ਸੜਕ ਚੰਡੀਗੜ੍ਹ ਨਾਲ ਵੀ ਜੋੜਦੀ ਹੈ ਉਨ੍ਹਾਂ ਕਿਹਾ ਕਿ ਸਾਨੂੰ ਪੂਰਨ ਉਮੀਦ ਹੈ ਕਿ ਤੁਸੀਂ ਸਾਡੇ ਹਲਕੇ ਦੀ ਸਮੱਸਿਆ ਵੱਲ ਵਿਸ਼ੇਸ਼ ਤੌਰ ’ਤੇ ਹੱਲ ਕਰਵਾ ਦਿਓਗੇ ।ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਲਈ ਵੀ ਇਹ ਹੀ ਸੜਕ ਪ੍ਰੇਸ਼ਾਨੀ ਦਾ ਕਾਰਨ ਬਣਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵੀ ਲੋਕਾਂ ਨੂੰ ਸਹੀ ਰਸਤੇ ਤੋਂ ਲੰਘਾਉਣ ਤੋਂ ਅਸਮਰੱਥ ਹੈ ।ਉਨ੍ਹਾਂ ਕਿਹਾ ਕਿ ਸਾਰਾ ਦਿਨ ਹੀ ਇੱਥੇ ਟਰੈਫ਼ਿਕ ਦਾ ਘੜਮੱਸ ਲੱਗਿਆ ਰਹਿੰਦਾ ਹੈ।

Load More Related Articles
Load More By Nabaz-e-Punjab
Load More In Problems

Check Also

ਮੁਹਾਲੀ ਹਲਕੇ ਵਿੱਚ ਸੀਵਰੇਜ, ਟੁੱਟੀਆਂ ਸੜਕਾਂ ਤੇ ਸਿਹਤ ਸਹੂਲਤਾਂ ਦੀ ਵੱਡੀ ਘਾਟ: ਬੱਬੀ ਬਾਦਲ

ਮੁਹਾਲੀ ਹਲਕੇ ਵਿੱਚ ਸੀਵਰੇਜ, ਟੁੱਟੀਆਂ ਸੜਕਾਂ ਤੇ ਸਿਹਤ ਸਹੂਲਤਾਂ ਦੀ ਵੱਡੀ ਘਾਟ: ਬੱਬੀ ਬਾਦਲ ਬੱਬੀ ਬਾਦਲ ਵੱ…