nabaz-e-punjab.com

ਗੰਦੇ ਨਾਲੇ ਦੀ ਸਫਾਈ ਨਾ ਹੋਣ ਕਾਰਨ ਲੋਕ ਪ੍ਰੇਸ਼ਾਨ

ਨਾਲੇ ਦੀਆਂ ਥਾਂ ਥਾਂ ਤੋਂ ਸਲੇਬਾਂ ਟੁੱਟੀਆਂ, ਹਾਦਸਿਆਂ ਦਾ ਡਰ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 28 ਜੁਲਾਈ:
ਸਥਾਨਕ ਸ਼ਹਿਰ ਦੇ ਵਾਰਡ ਨੰਬਰ 13 ਮੁਹੱਲਾ ਵਾਲਮੀਕ ਵਿਚੋਂ ਗੁਜਰਨ ਵਾਲੇ ਗੰਦੇ ਪਾਣੀ ਦੇ ਨਿਕਾਸੀ ਨਾਲੇ ਦੀ ਸਫਾਈ ਨਾ ਹੋਣ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮੁਹੱਲੇ ਦੀਆਂ ਅੌਰਤਾਂ ਅਤੇ ਮਰਦਾਂ ਨੇ ਦੱਸਿਆ ਕਿ ਉਨ੍ਹਾਂ ਦੇ ਘਰਾਂ ਅੱਗੇ ਤੋਂ ਗਲੀ ਦੇ ਵਿਚਕਾਰ ਬਣਿਆ ਗੰਦੇ ਪਾਣੀ ਦਾ ਨਿਕਾਸੀ ਨਾਲ ਉਨ੍ਹਾਂ ਲਈ ਮਸੀਬਤ ਬਣਿਆ ਹੋਇਆ ਹੈ। ਉਨ੍ਹਾਂ ਨਾਲੇ ਦੀਆਂ ਟੁੱਟੀਆਂ ਸਲੇਬਾਂ ਵਿਖਾਉਂਦੇ ਹੋਏ ਦੱਸਿਆ ਕਿ ਟੁੱਟੀਆਂ ਸਲੇਬਾਂ ਕਾਰਨ ਉੱਠ ਰਹੀ ਬਦਬੂ ਨਾਲ ਕੋਈ ਭਿਆਨਕ ਬਿਮਾਰੀ ਫੈਲਣ ਦਾ ਡਰ ਬਣਿਆ ਹੈ ਅਤੇ ਨਾਲ ਹੀ ਟੁੱਟੀਆਂ ਸਲੇਬਾਂ ਕਾਰਨ ਕਈ ਹਾਦਸੇ ਹੋ ਚੁੱਕੇ ਹਨ। ਇੱਕਤਰ ਅੌਰਤਾਂ ਨੇ ਦੱਸਿਆ ਕਿ ਮੀਂਹ ਕਾਰਨ ਨਾਲੇ ਵਿਚੋਂ ਗੰਦਗੀ ਬਾਹਰ ਗਲੀ ਤੇ ਆ ਜਾਂਦੀ ਹੈ ਜਿਸ ਕਾਰਨ ਇਥੋਂ ਲੰਘਣਾ ਵੀ ਮੁਸ਼ਕਿਲ ਹੋ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਇਸ ਨਾਲੇ ਦੀ ਸਫਾਈ ਨੂੰ ਲੰਮਾ ਸਮਾਂ ਬੀਤ ਚੁੱਕਾ ਹੈ ਜਿਸ ਕਾਰਨ ਥਾਂ ਥਾਂ ਤੋਂ ਬੰਦ ਪਏ ਨਾਲੇ ਕਾਰਨ ਮੁਹੱਲਾ ਵਾਸੀਆਂ ਨੂੰ ਨਰਕ ਭਰੀ ਜਿੰਦਗੀ ਬਤੀਤ ਕਰਨ ਲਈ ਮਜਬੂਰ ਹੋਣਾ ਪੈ ਰਿਹਾ। ਉਨ੍ਹਾਂ ਨਗਰ ਕੌਂਸਲ ਤੋਂ ਮੰਗ ਕੀਤੀ ਕਿ ਉਕਤ ਨਾਲੇ ਦੀ ਤੁਰੰਤ ਸਫਾਈ ਕਰਵਾਈ ਜਾਵੇ ਤਾਂ ਆਉਣ ਵਾਲੇ ਸਮੇਂ ਵਿਚ ਬਰਸਾਤ ਵਿਚ ਉਨਾਂ ਦੀਅ੍ਹਾਂ ਮੁਸ਼ਕਿਲਾਂ ਘੱਟ ਸਕਣ। ਇਸ ਮੌਕੇ ਗੁਰਪ੍ਰੀਤ ਸਿੰਘ, ਵਿਨੋਦ, ਜਰਨੈਲ ਸਿੰਘ, ਜਸਵੀਰ ਕੌਰ, ਚਰਨਜੀਤ ਕੌਰ, ਕੁਲਵੰਤ ਕੌਰ, ਸਰਬਜੀਤ ਕੌਰ, ਚੰਦਨ, ਜਤਿਨ ਆਦਿ ਨੇ ਮੰਗ ਕੀਤੀ ਕਿ ਉਕਤ ਨਾਲੇ ਦਾ ਨਵ ਨਿਰਮਾਣ ਕੀਤਾ ਜਾਵੇ ਤਾਂ ਜੋ ਇਸ ਸਮਸਿਆ ਦਾ ਪੁਖਤਾ ਹੱਲ ਹੋ ਸਕੇ।
‘‘ਕੀ ਕਹਿੰਦੇ ਹਨ ਨਗਰ ਕੌਂਸਲ ਦੇ ਪ੍ਰਧਾਨ’’
ਇਸ ਸਬੰਧੀ ਸੰਪਰਕ ਕਰਨ ਤੇ ਨਗਰ ਕੌਂਸਲ ਪ੍ਰਧਾਨ ਬੀਬੀ ਕ੍ਰਿਸ਼ਨਾ ਦੇਵੀ ਧੀਮਾਨ ਨੇ ਦੱਸਿਆ ਕਿ ਉਕਤ ਨਾਲੇ ਦੀ ਸਮਸਿਆ ਦੇ ਹੱਲ ਲਈ ਨਾਲੇ ਦਾ ਨਵ ਨਿਰਮਾਣ ਕਰਵਾਉਣ ਦਾ ਮਤਾ ਪ੍ਰਵਾਨ ਕੀਤਾ ਗਿਆ ਹੈ ਜਲਦ ਹੀ ਇਸ ਨਾਲੇ ਦਾ ਨਿਰਮਾਣ ਕਰ ਦਿੱਤਾ ਜਾਵੇਗਾ।

Load More Related Articles
Load More By Nabaz-e-Punjab
Load More In Problems

Check Also

ਮੁਹਾਲੀ ਹਲਕੇ ਵਿੱਚ ਸੀਵਰੇਜ, ਟੁੱਟੀਆਂ ਸੜਕਾਂ ਤੇ ਸਿਹਤ ਸਹੂਲਤਾਂ ਦੀ ਵੱਡੀ ਘਾਟ: ਬੱਬੀ ਬਾਦਲ

ਮੁਹਾਲੀ ਹਲਕੇ ਵਿੱਚ ਸੀਵਰੇਜ, ਟੁੱਟੀਆਂ ਸੜਕਾਂ ਤੇ ਸਿਹਤ ਸਹੂਲਤਾਂ ਦੀ ਵੱਡੀ ਘਾਟ: ਬੱਬੀ ਬਾਦਲ ਬੱਬੀ ਬਾਦਲ ਵੱ…