Share on Facebook Share on Twitter Share on Google+ Share on Pinterest Share on Linkedin ਕੁਰਾਲੀ ਵਿੱਚ ਪਟਵਾਰਖਾਨੇ ਅੱਗੇ ਖੜਦੀਆਂ ਬੱਸਾਂ ਕਾਰਨ ਲੋਕ ਡਾਢੇ ਤੰਗ ਪ੍ਰੇਸ਼ਾਨ ਰਜਨੀਕਾਂਤ ਗਰੋਵਰ ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 31 ਅਗਸਤ: ਸਥਾਨਕ ਸ਼ਹਿਰ ਦੇ ਸਿਸਵਾਂ ਰੋਡ ਉੱਤੇ ਬਣੇ ਪਟਵਾਰਖਾਨੇ ਅੱਗੇ ਪਿੰਡਾਂ ਨੂੰ ਜਾਣ ਵਾਲੀਆਂ ਬੱਸਾਂ ਖੜਨ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਕੱਤਰ ਜਾਣਕਾਰੀ ਅਨੁਸਾਰ ਕੁਰਾਲੀ ਤੋਂ ਪੰਜਾਬ ਰੋਡਵੇਜ਼, ਸੀਟੀਯੂ ਅਤੇ ਪ੍ਰਾਈਵੇਟ ਮਿੰਨੀ ਬੱਸਾਂ ਨੇੜਲੇ ਪਿੰਡਾਂ ਖਿਜ਼ਰਾਬਾਦ, ਮੁੱਲਾਂਪੁਰ ਗਰੀਬਦਾਸ ਅਤੇ ਚੰਡੀਗੜ੍ਹ ਤੱਕ ਜਾਣ ਵਾਲੀਆਂ ਲੋਕਲ ਬੱਸਾਂ ਦਾ ਅੱਡਾ ਸਿਸਵਾਂ ਰੋਡ ਤੇ ਬਣਿਆ ਹੋਇਆ ਹੈ ਜਿਥੇ ਬਕਾਇਦਾ ਇਮਾਰਤ ਤਿਆਰ ਕਰਕੇ ਲੋਕਾਂ ਨੂੰ ਸਹੂਲਤਾਂ ਦਿੱਤੀਆਂ ਗਈਆਂ ਹਨ ਪਰ ਬੱਸ ਚਾਲਕ ਉਸ ਥਾਂ ਤੇ ਬੱਸਾਂ ਖੜੀਆਂ ਕਰਨ ਦੀ ਬਜਾਏ ਰੋਡ ਦੇ ਬਿਲਕੁੱਲ ਨਾਲ ਪਟਵਾਰਖਾਨੇ ਦੇ ਅੱਗੇ ਬੱਸਾਂ ਖੜੀਆਂ ਕਰ ਦਿੰਦੇ ਹਨ ਜਿਸ ਕਾਰਨ ਪਟਵਾਰਖਾਨੇ ਵਿਚ ਕੰਮ ਕਰਵਾਉਣ ਆਉਣ ਵਾਲੇ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਕੱਤਰ ਜਾਣਕਾਰੀ ਅਨੁਸਾਰ ਕਈ ਵਾਰ ਉਕਤ ਥਾਂ ਤੇ ਦੋ ਤੋਂ ਤਿੰਨ ਬੱਸਾਂ ਪਟਵਾਰਖਾਨੇ ਅੱਗੇ ਖੜੀਆਂ ਹੋਣ ਕਾਰਨ ਉਥੇ ਕੋਈ ਦੋ ਪਹੀਆ ਵਾਹਨ ਵੀ ਨਹੀਂ ਲੰਘ ਸਕਦਾ ਅਤੇ ਚਾਰ ਪਹੀਆ ਵਾਹਨ ਨੂੰ ਦੂਰ ਖੜੇ ਕਰਨਾ ਪੈਂਦਾ ਹੈ ਅਤੇ ਕਈ ਵਾਹਨ ਤਾਂ ਲੋਕੀ ਸੜਕ ਕਿਨਾਰੇ ਖੜੇ ਕਰਕੇ ਪਟਵਾਰਖਾਨੇ ਵਿਚ ਚਲੇ ਜਾਂਦੇ ਹਨ। ਜਿਸ ਕਾਰਨ ਜਿਥੇ ਕੋਈ ਸੜਕੀ ਹਾਦਸਾ ਵਾਪਰਨ ਦਾ ਡਰ ਬਣਿਆ ਰਹਿੰਦਾ ਹੈ ਉਥੇ ਆਵਾਜਾਈ ਵਿਚ ਵੀ ਵਿਘਨ ਪੈਂਦਾ ਹੈ। ਇਸ ਸਬੰਧੀ ਗਲਬਾਤ ਕਰਦਿਆਂ ਸੰਮਤੀ ਮੈਂਬਰ ਜ਼ੈਲਦਾਰ ਕਮਲਜੀਤ ਸਿੰਘ ਸਿੰਘਪੁਰਾ ਨੇ ਕਿਹਾ ਕਿ ਉਕਤ ਥਾਂ ਤੇ ਖੜਦੀਆਂ ਬੱਸਾਂ ਲੋਕਾਂ ਦੇ ਜੀਅ ਦਾ ਜੰਜਾਲ ਬਣੀਆਂ ਹੋਈਆਂ ਹਨ ਇਥੇ ਕਈ ਵਾਰ ਜਾਮ ਦੀ ਸਥਿਤੀ ਬਣ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਬੱਸ ਚਾਲਕਾਂ ਨੂੰ ਕਈ ਵਾਰ ਅਪੀਲ ਕਰਨ ਦੇ ਬਾਵਜੂਦ ਉਹ ਬੱਸਾਂ ਨੂੰ ਪਾਸੇ ਨਹੀਂ ਕਰਦੇ ਅਤੇ ਵਾਹਨ ਚਾਲਕਾਂ ਨੂੰ ਉਲਟ ਪਾਸੇ ਤੋਂ ਨਿਲਕਣਾ ਪੈਂਦਾ ਹੈ। ਇਸ ਸਬੰਧੀ ਸ਼ਹਿਰ ਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਉਕਤ ਥਾਂ ਤੇ ਖੜਨ ਵਾਲੀਆਂ ਬੱਸਾਂ ਨੂੰ ਅੰਦਰ ਬਣੇ ਬੱਸ ਸਟੈਂਡ ਵਿਚ ਖੜਾਉਣ ਦੀਆਂ ਹਦਾਇਤਾਂ ਦਿੱਤੀਆਂ ਜਾਣ ਤਾਂ ਜੋ ਲੋਕਾਂ ਨੂੰ ਆਉਣ ਵਾਲੀਆਂ ਸਮਸਿਆਵਾਂ ਦਾ ਹੱਲ ਹੋ ਸਕੇ। ਇਸ ਸਬੰਧੀ ਸੰਪਰਕ ਕਰਨ ਤੇ ਟਰੈਫਿਕ ਪੁਲਿਸ ਕੁਰਾਲੀ ਦੇ ਮੁਖੀ ਨਿੱਕਾ ਰਾਮ ਨੇ ਕਿਹਾ ਕਿ ਸੜਕ ਕਿਨਾਰੇ ਖੜਨ ਵਾਲੀਆਂ ਬੱਸਾਂ ਦੇ ਚਾਲਕਾਂ ਨੂੰ ਹਦਾਇਤਾਂ ਕਰਕੇ ਬੱਸਾਂ ਬਸ ਸਟੈਂਡ ਤੇ ਖੜੀਆਂ ਕਰਵਾਈਆਂ ਜਾਣਗੀਆਂ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ