ਚਾਵਲਾ ਚੌਂਕ ਨੇੜੇ ਸੜਕ ਵਿੱਚ ਖੱਡਾ ਹੋਣ ਕਾਰਨ ਜਾਮ ਲੱਗਣ ਕਾਰਨ ਲੋਕ ਪ੍ਰੇਸ਼ਾਨ

ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਦੀ ਅਣਦੇਖ ਕਾਰਨ ਹੋ ਰਹੇ ਨੇ ਲੋਕ ਪ੍ਰੇਸ਼ਾਨ: ਕੁਲਜੀਤ ਬੇਦੀ

ਅਮਰਜੀਤ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 29 ਅਗਸਤ:
ਸਥਾਨਕ ਫੇਜ਼-7 ਦੇ ਚਾਵਲਾ ਚੌਂਕ ਵਿੱਚ ਅੱਜ ਸਵੇਰ ਤੋੱ ਹੀ ਵਾਹਨਾਂ ਦਾ ਘੜਮੱਸ ਪਿਆ ਰਿਹਾ ਤੇ ਜਾਮ ਲਗਿਆ ਹੋਣ ਕਾਰਨ ਲੋਕ ਬਹੁਤ ਪ੍ਰੇਸ਼ਾਨ ਹੋ ਰਹੇ ਸਨ। ਅੱਜ ਚਾਵਲਾ ਚੌਂਕ ਵਿਚ ਲੱਗੀਆਂ ਟ੍ਰੈਫਿਕ ਲਾਈਟਾਂ ਵੀ ਬੰਦ ਸਨ। ਇਸ ਤੋਂ ਇਲਾਵਾ ਇਸ ਚੌਂਕ ਵਿਚ ਟਰੈਫ਼ਿਕ ਕੰਟਰੋਲ ਕਰਨ ਲਈ ਕੋਈ ਵੀ ਟਰੈਫ਼ਿਕ ਪੁਲੀਸ ਕਰਮਚਾਰੀ ਮੌਜੂਦ ਨਹੀਂ ਸੀ।
ਇੱਥੇ ਇਹ ਜਿਕਰਯੋਗ ਹੈ ਕਿ ਬੀਤੀ 21 ਅਗਸਤ ਨੂੰ ਹੋਈ ਭਾਰੀ ਬਰਸਾਤ ਦੌਰਾਨ ਇਸ ਸੜਕ ਦੇ (ਫੇਜ਼-3ਬੀ2 ਵਾਲੇ ਪਾਸੇ) ਥੱਲੇ ਤੋਂ ਲੰਘ ਰਹੇ ਬਰਸਾਤੀ ਪਾਣੀ ਦੀ ਨਿਕਾਸੀ ਪਾਈਪ ਟੁੱਟ ਗਈ ਸੀ। ਜਿਸ ਕਾਰਨ ਇਹ ਸੜਕ ਧਸਣੀ ਸ਼ੁਰੂ ਹੋ ਗਈ ਸੀ ਅਤੇ 8 ਦਿਨ ਬੀਤ ਜਾਣ ਦੇ ਬਾਵਜੂਦ ਸਬੰਧਤ ਅਧਿਕਾਰੀ ਇਸ ਸੜਕ ਦੀ ਮੁਰੰਮਤ ਦਾ ਕੰਮ ਮੁਕੰਮਲ ਨਹੀਂ ਕਰ ਸਕੇ। ਜਿਸ ਕਾਰਨ ਪਿਛਲੇ ਇੱਕ ਹਫਤੇ ਤੋੱ ਇੱਥੇ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ। ਇਸ ਥਾਂ ਤੇ ਸੜਕ ਪੱਟੀ ਹੋਣ ਕਰਨ ਫੇਜ਼-7 ਤੋੱ ਆਉਣ ਵਾਲੇ ਟਰੈਫ਼ਿਕ ਨੂੰ ਅੱਗੇ ਜਾਣ ਲਈ ਸੱਜੇ ਮੁੜ ਕੇ ਫੇਜ਼3ਬੀ1 ਵਾਲੇ ਪਾਸੇ ਵਾਲੀ (ਵਨ ਵੇ) ਸੜਕ ਤੋੱ ਹੋ ਕੇ ਆਉਣਾ ਪੈਂਦਾ ਹੈ ਅਤੇ ਗੁਰਦੁਆਰਾ ਸਾਚਾ ਧਨ ਨੇੜੇ ਇਹ ਟ੍ਰੈਫਿਕ ਵਾਪਸ ਦੂਜੇ ਪਾਸੇ ਜਾਂਦਾ ਹੈ। ਅਜਿਹਾ ਹੋਣ ਕਾਰਨ ਜਿਸ ਵੇਲੇ ਟਰੈਫ਼ਿਕ ਘੱਟ ਹੁੰਦਾ ਹੈ ਉਸ ਵੇਲੇ ਤਾਂ ਫਿਰ ਵੀ ਕੰਮ ਚਲ ਜਾਂਦਾ ਹੈ ਪ੍ਰੰਤੂ ਜਦੋਂ ਟਰੈਫ਼ਿਕ ਵੱਧਦਾ ਹੈ ਤਾਂ ਇੱਥੇ ਜਾਮ ਲੱਗਣ ਦੀ ਨੌਬਤ ਆ ਜਾਂਦੀ ਹੈ ਅਤੇ ਅੱਜ ਵੀ ਅਜਿਹਾ ਹੀ ਹੋਇਆ। ਦੁਪਹਿਰ 1 ਵਜੇ ਦੇ ਆਸਪਾਸ ਸ਼ੁਰੂ ਹੋਇਆ। ਬਾਅਦ ਵਿੱਚ ਦੁਪਹਿਰ 3 ਵਜੇ ਦੇ ਕਰੀਬ ਪੁਲੀਸ ਕਰਮਚਾਰੀ ਨੇ ਆ ਕੇ ਜਾਮ ਖੁੱਲ੍ਹਵਾਇਆ।
ਉਧਰ, ਕਾਂਗਰਸ ਦੇ ਸੀਨੀਅਰ ਕੌਂਸਲਰ ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਸਬੰਧਤ ਅਧਿਕਾਰੀਆਂ ਦੀ ਕਥਿਤ ਲਾਪਰਵਾਹੀ ਅਤੇ ਅਣਦੇਖੀ ਕਾਰਨ ਲੋਕ ਤੰਗ ਪ੍ਰੇਸ਼ਾਨ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਫੇਜ਼-3ਬੀ2 ਅਤੇ ਫੇਜ਼-7 ਸ਼ਹਿਰ ਦੇ ਸੈਂਟਰ ਪਲੇਸ ਹਨ। ਉਂਜ ਵੀ ਇਨ੍ਹਾਂ ਥਾਵਾਂ ’ਤੇ ਬੈਂਕ ਸੁਕਾਇਡ ਅਤੇ ਸਰਕਾਰੀ ਤੇ ਪ੍ਰਾਈਵੇਟ ਦਫ਼ਤਰ ਹਨ। ਜਿਸ ਕਾਰਨ ਕਾਰਨ ਇਸ ਇਲਾਕੇ ਵਿੱਚ ਅਕਸਰ ਲੋਕਾਂ ਦਾ ਵੱਧ ਆਉਣਾ ਜਾਣਾ ਲੱਗਿਆ ਰਹਿੰਦਾ ਹੈ ਪ੍ਰੰਤੂ ਹਫ਼ਤਾਂ ਪਹਿਲਾਂ ਮੀਂਹ ਦੇ ਪਾਣੀ ਤੇਜ਼ ਵਹਾਅ ਕਾਰਨ ਚਾਵਲਾ ਚੌਕ ਨੇੜੇ ਸੜਕ ਵਿੱਚ ਪਏ ਵੱਡੇ ਖੱਡੇ ਦੀ ਅਜੇ ਤਾਈਂ ਮੁਰੰਮਤ ਨਹੀਂ ਕੀਤੀ ਗਈ। ਜਿਸ ਕਾਰਨ ਇੱਥੇ ਕਿਸੇ ਵੀ ਵੇਲੇ ਵੱਡਾ ਹਾਦਸਾ ਵਾਪਰਨ ਦਾ ਵੀ ਡਰ ਬਣਿਆ ਰਹਿੰਦਾ ਹੈ। ਉਨ੍ਹਾਂ ਮੰਗ ਕੀਤੀ ਕਿ ਲੋਕਾਂ ਦੀ ਸਮੱਸਿਆਵਾਂ ਨੂੰ ਦੇਖਦੇ ਹੋਏ ਸੜਕ ਵਿੱਚ ਪਏ ਖੱਡੇ ਨੂੰ ਤੁਰੰਤ ਪੂਰਿਆ ਜਾਵੇ।

Load More Related Articles
Load More By Nabaz-e-Punjab
Load More In Problems

Check Also

ਮੁਹਾਲੀ ਹਲਕੇ ਵਿੱਚ ਸੀਵਰੇਜ, ਟੁੱਟੀਆਂ ਸੜਕਾਂ ਤੇ ਸਿਹਤ ਸਹੂਲਤਾਂ ਦੀ ਵੱਡੀ ਘਾਟ: ਬੱਬੀ ਬਾਦਲ

ਮੁਹਾਲੀ ਹਲਕੇ ਵਿੱਚ ਸੀਵਰੇਜ, ਟੁੱਟੀਆਂ ਸੜਕਾਂ ਤੇ ਸਿਹਤ ਸਹੂਲਤਾਂ ਦੀ ਵੱਡੀ ਘਾਟ: ਬੱਬੀ ਬਾਦਲ ਬੱਬੀ ਬਾਦਲ ਵੱ…