Share on Facebook Share on Twitter Share on Google+ Share on Pinterest Share on Linkedin ਨੇਚਰ ਪਾਰਕ ਵਿਚਲੇ ਬਾਥਰੂਮ ਦੀਆਂ ਫਲੱਸ਼ ਟੈਂਕੀਆਂ ਖਰਾਬ ਹੋਣ ਕਾਰਨ ਲੋਕ ਪ੍ਰੇਸ਼ਾਨ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 28 ਜੂਨ: ਸਥਾਨਕ ਫੇਜ 8 ਵਿਚ ਸਥਿਤ ਲਈਅਰ ਵੈਲੀ ਵਿਚ ਪ੍ਰਸਾਸਨ ਵਲੋੱ ਲੋਕਾਂ ਦੀ ਸੁਵਿਧਾ ਲਈ ਜਨਤਕ ਬਾਥਰੂਮ ਤਾਂ ਬਣਾਏ ਹੋਏ ਹਨ ਪਰ ਇਥੇ ਫੇਜ਼-9 ਗੇਟ ਤੇ ਬਣੇ ਬਾਥਰੂਮ ਵਿੱਚ ਮਹਿਲਾ ਅਤੇ ਮਰਦ ਬਾਥਰੂਮਾਂ ਵਿੱਚ ਸਥਿਤ ਪਾਣੀ ਵਾਲੀਆਂ ਫਲੱਸ ਟੈਂਕੀਆਂ ਪਿਛਲੇ ਡੇਢ ਮਹੀਨੇ ਤੋਂ ਖਰਾਬ ਪਈਆਂ ਹਨ। ਇੱਥੇ ਤਾਇਨਾਤ ਕਰਮਚਾਰੀ ਵੱਲੋਂ ਇਨ੍ਹਾਂ ਬਾਥਰੂਮਾਂ ਦੇ ਦਰਵਾਜੇ ਬੰਦ ਕਰਕੇ ਦਰਵਾਜੇ ’ਤੇ ‘ਫਲਸ਼ ਖਰਾਬ ਹੈ’ ਦੀ ਪਰਚੀ ਚਿਪਕਾਈ ਗਈ ਹੈ ਅਤੇ ਜਦੋਂ ਲੋਕ ਬਾਥਰੂਮ ਵਿੱਚ ਜਾਂਦੇ ਹਨ ਤਾਂ ਅੱਗੋਂ ਦਰਵਾਜਾ ਬੰਦ ਦੇਖ ਕੇ ਉਹਨਾਂ ਨੂੰ ਵਾਪਸ ਮੁੜਣਾ ਪੈਂਦਾ ਹੈ। ਲਈਅਰ ਵੈਲੀ ਵਿੱਚ ਦੂਜਾ ਬਾਥਰੂਮ ਵਾਈਪੀਐਸ ਸਕੂਲ ਵਾਲੇ ਪਾਸੇ ਗੇੇਟ ’ਤੇ ਬਣਿਆ ਹੋਇਆ ਹੈ ਜੋ ਕਾਫੀ ਦੂਰ ਹੈ ਅਤੇ ਲੋਕਾਂ ਨੂੰ ਮਜਬੂਰੀ ਵਿੱਚ ਉੱਥੇ ਜਾਣਾ ਪੈਂਦਾ ਹੈ। ਇਸ ਕਾਰਨ ਲੋਕਾਂ ਨੂੰ ਬਹੁਤ ਪ੍ਰੇਸ਼ਾਨ ਹੋਣਾ ਪੈਂਦਾ ਹੈ ਖਾਸ ਕਰਕੇ ਅੌਰਤਾਂ ਨੂੰ ਇਸ ਕਾਰਨ ਕਾਫੀ ਪ੍ਰੇਸ਼ਾਨੀ ਆ ਰਹੀ ਹੈ। ਇਸ ਲਈਅਰ ਵੈਲੀ ਵਿਚ ਵੱਡੀ ਗਿਣਤੀ ਲੋਕ ਸੈਰ ਕਰਨ ਆਉਂਦੇ ਹਨ, ਜਿਹਨਾਂ ਵਿਚ ਵੱਡੀ ਗਿਣਤੀ ਮਹਿਲਾਵਾਂ ਵੀ ਹੁੰਦੀਆਂ ਹਨ। ਪਰ ਲਈਅਰ ਵੈਲੀ ਵਿਚ ਆਏ ਲੋਕਾਂ ਨੁੰ ਬਾਥਰੂਮ ਜਾਣ ਸਮੇੱ ਪ੍ਰੇਸਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਕਿ ਕਿਉੱਕਿ ਮਹਿਲਾਵਾਂ ਅਤੇ ਮਰਦਾਂ ਲਈ ਬਣੇ ਦੋਵੇਂ ਬਾਥਰੂਮਾਂ ਵਿਚ ਹੀ ਫਲਸ ਟੈਂਕੀਆਂ ਨਹੀਂ ਚਲ ਰਹੀਆਂ। ਜਿਸ ਕਾਰਨ ਉਥੇ ਕਾਫੀ ਬਦਬੂ ਮਾਰਦੀ ਰਹਿੰਦੀ ਹੈ। ਇਸ ਪਾਰਕ ਵਿਚ ਸੈਰ ਕਰਨ ਵਾਲੇ ਲੋਕਾਂ ਨੇ ਮੰਗ ਕੀਤੀ ਹੈ ਕਿ ਲਈਅਰ ਵੈਲੀ ਦੇ ਇਹਨਾ ਬਾਥਰੂਮਾਂ ਦੀਆਂ ਫਲੱਸ ਟੈਂਕੀਆਂ ਠੀਕ ਕੀਤੀਆਂ ਜਾਣ। ਇਸ ਸਬੰਧੀ ਅਕਾਲੀ ਦਲ ਦੇ ਕੌਂਸਲਰ ਕਮਲਜੀਤ ਸਿੰਘ ਰੂਬੀ ਗਮਾਡਾ ਅਤੇ ਨਗਰ ਨਿਗਮ ਤੋਂ ਮੰਗ ਕੀਤੀ ਕਿ ਲਈਅਰ ਵੈਲੀ ਵਿੱਚ ਬਾਥਰੂਮਾਂ ਦੀ ਹਾਲਤ ਸੁਧਾਰੀ ਜਾਵੇ ਤਾਂ ਜੋ ਕਿਸੇ ਵਿਅਕਤੀ ਨੂੰ ਕੋਈ ਪ੍ਰੇਸ਼ਾਨੀ ਨਾ ਹੋਵੇ। ਉਨ੍ਹਾਂ ਦੱਸਿਆ ਕਿ ਲਈਅਰ ਵੈਲੀ ਰੋਜ਼ਾਨਾ ਹਜ਼ਾਰਾਂ ਦੀ ਗਿਣਤੀ ਵਿੱਚ ਸ਼ਹਿਰ ਵਾਸੀ ਸੈਰ ਕਰਨ ਆਉਂਦੇ ਹਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ