
ਬਨੂੜ-ਪਟਿਆਲਾ ਨੈਸ਼ਨਲ ਹਾਈਵੇਅ ’ਤੇ ਟਰੈਫ਼ਿਕ ਜਾਮ ਕਾਰਨ ਲੋਕ ਪ੍ਰੇਸ਼ਾਨ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਜੁਲਾਈ
ਬਨੂੜ-ਪਟਿਆਲਾ ਨੈਸ਼ਨਲ ਹਾਈਵੇਟ ਉੱਤੇ ਨਿਰਮਾਣ ਅਧੀਨ ਫਲਾਈਓਵਰ ਅਤੇ ਐਲੀਵੇਟਿਡ ਰੋਡ ਬਣਨ ਕਾਰਨ ਰੋਜ਼ਾਨਾ ਲੰਮੇ ਜਾਮ ਲੱਗ ਜਾਂਦੇ ਹਨ। ਜਿਸ ਕਾਰਨ ਰਾਹਗੀਰਾਂ ਨੂੰ ਬਹੁਤ ਤੰਗ ਪ੍ਰੇਸ਼ਾਨ ਹੋਣਾ ਪੈ ਰਿਹਾ ਹੈ। ਇਸ ਸੜਕ ਨੂੰ ਨਵੇਂ ਸਿਰਿਓਂ ਚੌੜਾ ਕਰਕੇ ਛੇ ਮਾਰਗੀ ਬਣਾਉਣ ਦਾ ਕੰਮ ਜੰਗੀ ਪੱਧਰ ’ਤੇ ਚਲ ਰਿਹਾ ਹੈ ਅਤੇ ਕਈ ਥਾਵਾਂ ਤੇ ਫਲਾਈਓਵਰ ਵੀ ਬਣਾਏ ਜਾ ਰਹੇ ਹਨ। ਜਿਸ ਕਾਰਨ ਇਸ ਸੜਕ ਉੱਪਰ ਆਵਾਜਾਈ ਦੀ ਗੰਭੀਰ ਸਮੱਸਿਆ ਖੜੀ ਹੋ ਗਈ ਹੈ। ਨਵੀਂ ਸੜਕ ਤੇ ਫਲਾਈਓਵਰ ਬਨਾਉਣ ਦਾ ਕੰਮ ਚਲਦਾ ਹੋਣ ਕਰਕੇ ਵਾਹਨਾਂ ਲਈ ਬਹੁਤ ਘੱਟ ਰਸਤਾ ਬਚਿਆ ਹੈ। ਉਸ ਰਸਤੇ ਉਪਰ ਵੀ ਵਾਹਨ ਚਾਲਕ ਇਕ ਦੂਜੇ ਤੋਂ ਅੱਗੇ ਨਿਕਲਨ ਦੀ ਦੌੜ ਵਿਚ ਆਪਣੇ ਵਾਹਨ ਫਸਾ ਲੈਂਦੇ ਹਨ ਅਤੇ ਜਾਮ ਲੱਗ ਜਾਂਦਾ ਹੈ। ਇਸ ਤੋੱ ਇਲਾਵਾ ਵੱਡੇ ਵੱਡੇ ਟਰਾਲਿਆਂ ਦੇ ਕਾਰਨ ਵੀ ਜਾਮ ਲੱਗ ਜਾਂਦਾ ਹੈ ਅਤੇ ਇਹ ਜਾਮ ਕਈ ਵਾਰ ਬਹੁਤ ਲੰਮਾ ਸਮਾਂ ਜਾਰੀ ਰਹਿੰਦਾ ਹੈ। ਇਸ ਜਾਮ ਕਾਰਨ ਲੋਕਾਂ ਨੂੰ ਬਹੁਤ ਪ੍ਰੇਸ਼ਾਨ ਹੋਣਾ ਪੈਂਦਾ ਹੈ।