Share on Facebook Share on Twitter Share on Google+ Share on Pinterest Share on Linkedin ਹਾਊਸ ਬਿਲਡਿੰਗ ਸੁਸਾਇਟੀ ਦੇ ਫਲੈਟਾਂ ਦੀ ਉਸਾਰੀ ਵਿੱਚ ਘਪਲੇਬਾਜੀ ਕਰਨ ਵਾਲਿਆਂ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਜੂਨ: ਦੀ ਏਸੀਸੀ ਮੈਂਬਰਜ ਸੈਲਫ ਸਪੋਰਟਿੰਗ ਕੋਆਪਰੇਟਿਵ ਹਾਊਸ ਬਿਲਡਿੰਗ ਸੁਸਾਇਟੀ ਮੁਹਾਲੀ ਦੇ ਇੱਕ ਵਫਦ ਨੇ ਅੱਜ ਐਸਐਸਪੀ ਨਾਲ ਮੁਲਾਕਾਤ ਕੀਤੀ ਅਤੇ ਮੰਗ ਕੀਤੀ ਕਿ ਸੁਸਾਇਟੀ ਦੇ ਫਲੈਟ ਬਣਾਉਣ ਵਿੱਚ ਘਪਲੇਬਾਜੀ ਕਰਨ ਵਾਲੇ ਸੁਸਾਇਟੀ ਦੇ ਸਾਬਕਾ ਅਹੁਦੇਦਾਰਾਂ ਨੂੰ ਗ੍ਰਿਫਤਾਰ ਕੀਤਾ ਜਾਵੇ। ਇਸ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਫਦ ਦੇ ਆਗੂਆਂ ਨੂੰ ਕਿਹਾ ਕਿ ਸਾਲ 2010 ਵਿੱਚ ਇਸ ਸੁਸਾਇਟੀ ਨੂੰ ਗਮਾਡਾ ਨੇ 3.70 ਏਕੜ ਜਮੀਨ ਅਲਾਟ ਕੀਤੀ ਸੀ ਤੇ ਇਸ ਜਮੀਨ ਉਪਰ 100 ਫਲੈਟ ਬਨਾਉਣ ਦੀ ਮਨਜੂਰੀ ਦਿੱਤੀ ਸੀ ਪਰ ਉਸ ਸਮੇੱ ਦੇ ਸੁਸਾਇਟੀ ਦੇ ਪ੍ਰਧਾਨ, ਸਕੱਤਰ ਅਤੇ ਆਰਕੀਟੈਕਟ ਨੇ 100 ਫਲੈਟਾਂ ਦੀ ਥਾਂ 110 ਫਲੈਟ ਬਨਾਉਣ ਦੇ ਨਕਸ਼ੇ ਬਣਾ ਲਏ, ਇਸ ਕਾਰਨ ਫਲੈਟਾਂ ਦਾ ਆਕਾਰ ਛੋਟਾ ਹੋ ਗਿਆ। ਉਸ ਸਮੇਂ ਦੀ ਸਭਾ ਦੀ ਪ੍ਰਬੰਧਕ ਕਮੇਟੀ ਨੇ ਇੱਕ ਕੰਪਨੀ ਨੂੰ ਫਲੈਟ ਬਨਾਉਣ ਦਾ ਠੇਕਾ 33.70 ਕਰੋੜ ਵਿੱਚ ਦਿੱਤਾ ਤੇ ਠੇਕੇਦਾਰ ਨੇ ਕੰਮ ਸ਼ੁਰੂ ਕਰ ਦਿੱਤਾ। ਉਹਨਾਂ ਦੱਸਿਆ ਕਿ ਸਭਾ ਦੇ ਕੁਝ ਮੈਬਰਾਂ ਨੇ ਇਸ ਸਬੰਧੀ ਰੋਸ ਪ੍ਰਗਟ ਕਰਦਿਆਂ ਗਮਾਡਾ ਕੋਲ ਸ਼ਿਕਾਇਤ ਕੀਤੀ ਤਾਂ ਗਮਾਡਾ ਨੇ ਫਲੈਟਾਂ ਦੀ ਉਸਾਰੀ ਉਪਰ ਰੋਕ ਲਗਾ ਦਿੱਤੀ, ਜੋ ਕਿ ਅਜੇ ਤੱਕ ਜਾਰੀ ਹੈ। ਉਸਾਰੀ ਬੰਦ ਹੋਣ ਕਰਕੇ ਸਭਾ ਦੇ ਮੈਂਬਰਾਂ ਨੇ ਕਿਸ਼ਤਾਂ ਦੇਣੀਆਂ ਬੰਦ ਕਰ ਦਿੱਤੀਆਂ ਤਾਂ ਠੇਕੇਦਾਰ ਨੇ ਸਭਾ ਦੇ ਖਿਲਾਫ ਅਦਾਲਤ ਵਿੱਚ ਕੇਸ ਕਰ ਦਿੱਤਾ ਅਤੇ ਆਰਥੀਟਰੇਟਰ ਨੇ 17 ਕਰੋੜ ਦਾ ਫੈਸਲਾ ਕਰ ਦਿੱਤਾ। ਉਹਨਾਂ ਦੱਸਿਆ ਕਿ ਫਿਰ ਸਭਾ ਨੇ ਵੀ ਐਡੀਸ਼ਨਲ ਡਿਸਟ੍ਰਿਕਟ ਜੱਜ ਮੁਹਾਲੀ ਦੀ ਅਦਾਲਤ ਵਿੱਚ ਕੇਸ ਕੀਤਾ, ਜੋ ਸੁਣਵਾਈ ਅਧੀਨ ਹੈ। ਸਭਾ ਦੀ ਮੌਜੂਦਾ ਪ੍ਰਬੰਧਕ ਕਮੇਟੀ ਵੱਲੋਂ ਐਸਐਸਪੀ ਨੂੰ ਸ਼ਿਕਾਇਤਾਂ ਕੀਤੀਆਂ ਗਈਆਂ ਤਾਂ ਪੁਲੀਸ ਨੇ ਸਭਾ ਦੇ ਸਾਬਕਾ ਪ੍ਰਧਾਨ, ਸਾਬਕਾ ਸਕੱਤਰ, ਇੱਕ ਮੈਂਬਰ ਅਤੇ ਆਰਕੀਟੈਕਟ, ਉਪ ਰਜਿਸਟਰਾਰ ਵਿਰੁੱਧ ਮਾਮਲਾ ਦਰਜ ਕਰ ਦਿਤਾ ਪਰ ਅਜੇ ਤੱਕ ਇਨ੍ਹਾਂ ਵਿਅਕਤੀਆਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ। ਉਹਨਾਂ ਮੰਗ ਕੀਤੀ ਕਿ ਇਸ ਘਪਲੇਬਾਜੀ ਵਿੱਚ ਸ਼ਾਮਲ ਸਾਰੇ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਵੇ। ਇਸ ਮੌਕੇ ਸੁਸਾਇਟੀ ਦੇ ਸਕੱਤਰ ਦਵਿੰਦਰ ਲਖਨਪਾਲ, ਚਮੌਕਰ ਸਿੰਘ ਡੈਲੀਗੇਟ ਮੈਂਬਰ, ਹਰਦਿਆਲ ਸਿੰਘ, ਸੰਦੀਪ ਭਾਰਦਵਾਜ, ਦਲਜੀਤ ਕੌਰ, ਕਮਲਜੋਤ ਵੀ ਮੌਜੂਦ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ