nabaz-e-punjab.com

ਲੋਕ ਇਨਸਾਫ਼ ਪਾਰਟੀ ਹੁਣ ਟਰੈਵਲ ਏਜੰਟਾਂ ਵਿਰੁੱਧ ਹੋਈ ਸਰਗਰਮ, ਟਰੈਵਲ ਏਜੰਟ ਤੋਂ ਪੌਣੇ 11 ਲੱਖ ਵਾਪਸ ਕਰਵਾਏ

ਪੀੜਤ ਵਿਅਕਤੀ ਨੇ ਸਟੱਡੀ ਵੀਜ਼ੇ ’ਤੇ ਕੈਨੇਡਾ ਜਾਣ ਲਈ ਟਰੈਵਲ ਏਜੰਟ ਨੂੰ ਦਿੱਤੇ ਸੀ ਲੱਖਾਂ ਰੁਪਏ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 19 ਦਸੰਬਰ:
ਲੋਕ ਇਨਸਾਫ਼ ਪਾਰਟੀ ਨੇ ਜ਼ਿਲ੍ਹਾ ਐਸ.ਏ.ਐਸ. ਨਗਰ (ਮੁਹਾਲੀ) ਵਿੱਚ ਆਪਣੀਆਂ ਸਰਗਰਮੀਆਂ ਤੇਜ਼ ਕਰਨ ਦੇ ਨਾਲ ਨਾਲ ਧੋਖੇਬਾਜ਼ ਟਰੈਵਲ ਏਜੰਟਾਂ ਵਿਰੁੱਧ ਵੀ ਸਰਗਰਮ ਹੋ ਗਈ ਹੈ। ਪਾਰਟੀ ਦੀ ਜ਼ਿਲ੍ਹਾ ਪ੍ਰਧਾਨ ਸੰਨੀ ਬਰਾੜ ਅਤੇ ਸੀਨੀਅਰ ਆਗੂ ਜਰਨੈਲ ਸਿੰਘ ਬੈਂਸ ਨੇ ਛੱਤੀਸਗੜ੍ਹ ਦੇ ਵਸਨੀਕ ਨੂੰ ਵਿਦੇਸ਼ ਭੇਜਣ ਦੇ ਨਾਂ ’ਤੇ ਟਰੈਵਲ ਏਜੰਟ ਵੱਲੋਂ ਧੋਖੇ ਨਾਲ ਹੜੱਪੇ 11 ਲੱਖ ਰੁਪਏ ’ਚੋਂ 10 ਲੱਖ 70 ਹਜ਼ਾਰ ਰੁਪਏ ਵਾਪਸ ਕਰਵਾਏ ਗਏ ਹਨ। ਅੱਜ ਇੱਥੇ ਮੀਡੀਆ ਨਾਲ ਗੱਲਬਾਤ ਦੌਰਾਨ ਲੋਕ ਇਨਸਾਫ਼ ਪਾਰਟੀ ਦੇ ਆਗੂਆਂ ਨੇ ਦੱਸਿਆ ਕਿ ਛੱਤੀਸਗੜ੍ਹ ਦੇ ਰਾਏਪੁਰ ਵਾਸੀ ਦਵਿੰਦਰਪਾਲ ਸ਼ਰਮਾ ਨੇ ਆਪਣੇ ਪੁੱਤਰ ਅਜੈ ਸ਼ਰਮਾ ਨੂੰ ਸਟੱਡੀ ਵੀਜ਼ੇ ’ਤੇ ਕੈਨੇਡਾ ਭੇਜਣ ਲਈ ਇੱਥੋਂ ਦੇ ਫੇਜ਼-2 ਦੀ ਇੱਕ ਟਰੈਵਲ ਏਜੰਟ ਨੂੰ 11 ਲੱਖ ਰੁਪਏ ਦਿੱਤੇ ਸਨ ਅਤੇ ਕਿਹਾ ਸੀ ਕਿ ਇਹ ਪੈਸੇ ਕੈਨੇਡਾ ਦੇ ਇੱਕ ਕਾਲਜ ਦੀ ਫੀਸ ਵਜੋਂ ਭੇਜ ਦਿੱਤੇ ਹਨ।
ਆਗੂਆਂ ਨੇ ਦੱਸਿਆ ਕਿ ਜਦੋਂ ਅਜੈ ਸ਼ਰਮਾ ਦਾ ਵੀਜ਼ਾ ਨਹੀਂ ਆਇਆ ਤਾਂ ਸ਼ੱਕ ਪੈਣ ’ਤੇ ਉਨ੍ਹਾਂ ਨੇ ਕੈਨੇਡਾ ਵਿੱਚ ਸਬੰਧਤ ਕਾਲਜ ਨਾਲ ਤਾਲਮੇਲ ਕੀਤਾ ਤਾਂ ਪਤਾ ਲੱਗਾ ਕਿ ਟਰੈਵਲ ਏਜੰਟ ਨੇ ਅਜੈ ਕੁਮਾਰ ਦੀ ਫੀਸ ਕਾਲਜ ਨੂੰ ਨਹੀਂ ਭੇਜੀ ਗਈ। ਜਦੋਂ ਦਵਿੰਦਰਪਾਲ ਨੇ ਏਜੰਟ ਨਾਲ ਗੱਲ ਕੀਤੀ ਤਾਂ ਉਸ ਨੇ ਪੈਸੇ ਵਾਪਸ ਮੋੜਨ ਦੀ ਥਾਂ ਟਾਲ-ਮਟੋਲ ਸ਼ੁਰੂ ਕਰ ਦਿੱਤੀ। ਇਸ ਦੌਰਾਨ ਦਵਿੰਦਰਪਾਲ ਕਈ ਵਾਰ ਛੱਤੀਸਗੜ੍ਹ ਤੋਂ ਏਜੰਟ ਨੂੰ ਮਿਲਣ ਮੁਹਾਲੀ ਵੀ ਆਇਆ ਪਰ ਏਜੰਟ ਨੇ ਪੀੜਤ ਨੂੰ ਮਿਲਣ ਦਾ ਸਮਾਂ ਵੀ ਨਹੀਂ ਦਿੱਤਾ। ਇਸ ਮਗਰੋਂ ਪੀੜਤ ਦਵਿੰਦਰਪਾਲ ਨੇ ਆਪਣੇ ਇੱਕ ਨਜ਼ਦੀਕੀ ਰਿਸ਼ਤੇਦਾਰ ਰਾਹੀਂ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨਾਲ ਤਾਲਮੇਲ ਕੀਤਾ ਅਤੇ ਸ੍ਰੀ ਬੈਂਸ ਨੇ ਇਸ ਕੇਸ ਦੀ ਪੈਰਵੀ ਲਈ ਜ਼ਿਲ੍ਹਾ ਮੁਹਾਲੀ ਇਕਾਈ ਦੇ ਆਗੂਆਂ ਦੀ ਡਿਊਟੀ ਲਗਾਈ ਗਈ।
ਇਸ ਤਰ੍ਹਾਂ ਪਾਰਟੀ ਆਗੂਆਂ ਨੇ ਪੀੜਤ ਵਿਅਕਤੀ ਨੂੰ ਲੈ ਕੇ ਟਰੈਵਲ ਏਜੰਟ ਦੇ ਦਫ਼ਤਰ ਜਾ ਕੇ ਗੱਲਬਾਤ ਕੀਤੀ ਅਤੇ ਉਨ੍ਹਾਂ ਖ਼ਿਲਾਫ਼ ਪੁਲੀਸ ਅਤੇ ਅਦਾਲਤ ਵਿੱਚ ਸ਼ਿਕਾਇਤ ਕਰਨ ਦੀ ਗੱਲ ਆਖੀ ਟਰੈਵਲ ਏਜੰਟਾਂ ਨਾ ਸਿਰਫ਼ ਉਨ੍ਹਾਂ ਤੋਂ ਮੁਆਫ਼ੀ ਮੰਗੀ ਸਗੋਂ 15 ਦਸੰਬਰ ਨੂੰ ਸਵਾ ਤਿੰਨ ਲੱਖ ਰੁਪਏ ਦਵਿੰਦਰਪਾਲ ਦੇ ਖਾਤੇ ਵਿੱਚ ਪਾ ਦਿੱਤੇ ਅਤੇ ਬੀਤੇ ਦਿਨੀਂ 17 ਦਸੰਬਰ ਨੂੰ ਬਾਕੀ ਰਹਿੰਦੇ ਪੈਸਿਆਂ ਦੀ ਅਦਾਇਗੀ ਲਈ ਦਵਿੰਦਰਪਾਲ ਨੂੰ ਚੈੱਕ ਦੇ ਦਿੱਤੇ, ਜੋ ਕਿ ਅੱਜ ਪੀੜਤ ਨੂੰ ਮਿਲ ਗਏ ਹਨ। ਇਸ ਦੌਰਾਨ ਏਜੰਟ ਨੇ ਉਕਤ ਰਾਸ਼ੀ ’ਚੋਂ 32 ਹਜ਼ਾਰ ਰੁਪਏ ਇਹ ਕਹਿ ਕੇ ਕੱਟ ਲਏ ਕਿ ਇਹ ਫਾਈਲ ਚਾਰਜਿਜ਼ ਫੀਸ ਹੈ ਅਤੇ ਕੈਨੇਡਾ ਦੇ ਕਾਲਜ ਤੋਂ ਆਫ਼ਰ ਲੈਟਰ ਮੰਗਾਉਣ ’ਤੇ ਖਰਚ ਆ ਚੁੱਕੇ ਹਨ।

Load More Related Articles
Load More By Nabaz-e-Punjab
Load More In General News

Check Also

ਬੰਦੀ ਸਿੰਘਾਂ ਦੀ ਰਿਹਾਈ: ਮੁੱਖ ਮੰਤਰੀ ਦੀ ਕੋਠੀ ਵੱਲ ਕੂਚ ਕਰ ਰਹੇ ਸਿੱਖਾਂ ਦਾ ਰਾਹ ਰੋਕਿਆ, ਅੱਥਰੂ ਗੈੱਸ ਦੇ ਗੋਲੇ ਸੁੱਟੇ

ਬੰਦੀ ਸਿੰਘਾਂ ਦੀ ਰਿਹਾਈ: ਮੁੱਖ ਮੰਤਰੀ ਦੀ ਕੋਠੀ ਵੱਲ ਕੂਚ ਕਰ ਰਹੇ ਸਿੱਖਾਂ ਦਾ ਰਾਹ ਰੋਕਿਆ, ਅੱਥਰੂ ਗੈੱਸ ਦੇ…