Share on Facebook Share on Twitter Share on Google+ Share on Pinterest Share on Linkedin ਖਰੜ ਹਲਕੇ ਦੇ ਲੋਕਾਂ ਦਾ ਮੇਰੇ ਪ੍ਰਤੀ ਵਿਸ਼ਵਾਸ ਹੀ ਮੇਰੀ ਅਸਲ ਸਿਆਸੀ ਤਾਕਤ: ਬੀਬੀ ਗਰਚਾ ਮਲਕੀਤ ਸਿੰਘ ਸੈਣੀ ਨਬਜ਼-ਏ-ਪੰਜਾਬ ਬਿਊਰੋ, ਖਰੜ, 29 ਅਪਰੈਲ: ਵਿਧਾਨ ਸਭਾ ਹਲਕਾ ਖਰੜ ਦੇ ਲੋਕਾਂ ਦਾ ਮੇਰੇ ਪ੍ਰਤੀ ਵਿਸ਼ਵਾਸ਼ ਹੀ ਮੇਰੀ ਸਿਆਸੀ ਤਾਕਤ ਹੈ ਅਤੇ ਹਲਕਾ ਖਰੜ ਮੇਰੇ ਪਰਿਵਾਰ ਦੀ ਤਰ੍ਹਾਂ ਹੈ। ਇਹ ਵਿਚਾਰ ਸਾਬਕਾ ਓਐਸਡੀ ਬੀਬੀ ਲਖਵਿੰਦਰ ਕੌਰ ਗਰਚਾ ਨੇ ਖਰੜ ਵਿੱਚ ਨਾਰਥ ਵੈਲੀ ਵੈਲਫੇਅਰ ਐਸੋਸੀਏਸ਼ਨ ਵੱਲੋਂ ਆਯੋਜਿਤ ਇੱਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਉਹ ਹਲਕਾ ਖਰੜ ਦੇ ਕੋਨੇ ਕੋਨੇ ਵਿੱਚ ਘੁੰਮ ਚੁੱਕੇ ਹਨ ਅਤੇ ਹਰ ਵੇਲੇ ਲੋਕਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਦੇ ਰਹੇ ਹਨ। ਇਹੀ ਕਾਰਨ ਹੈ ਕਿ ਲੋਕਾਂ ਵਿਚ ਵੀ ਉਨ੍ਹਾਂ ਪ੍ਰਤੀ ਅਥਾਹ ਪਿਆਰ ਅਤੇ ਵੱਡੀ ਗਿਣਤੀ ਵਿੱਚ ਲੋਕ ਉਨ੍ਹਾਂ ਦੇ ਨਾਲ ਜੁੜੇ ਹੋਏ ਹਨ। ਉਹਨਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਉਹ ਆਪਣੇ ਹਲਕਾ ਖਰੜ ਦੇ ਸਮਰਥਕਾਂ ਦਾ ਇੱਕ ਵੱਡਾ ਇਕੱਠ ਕਰਕੇ ਲੋਕ ਸਭਾ ਚੋਣਾਂ ਪ੍ਰਤੀ ਯੋਜਨਾ ਉਲੀਕਣਗੇ। ਇਸ ਮੌਕੇ ਐਸੋਸੀਏਸ਼ਨ ਦੇ ਪ੍ਰਧਾਨ ਗੁਰਦੀਪ ਸਿੰਘ ਵੇਰਕਾ ਅਤੇ ਅਹੁਦੇਦਾਰਾਂ ਪ੍ਰਿਥਵੀ ਪਾਲ ਸਿੰਘ ਠਾਕੁਰ, ਰਾਹੁਲ ਮਹਿਰਾ, ਅਵਤਾਰ ਸਿੰਘ ਭੁੱਲਰ, ਨਰਿੰਦਰ ਸਿੰਘ ਮਾਨ ਦੀ ਅਗਵਾਈ ਵਿੱਚ ਹੋਈ ਇਸ ਮੀਟਿੰਗ ਦੌਰਾਨ ਬੀਬੀ ਗਰਚਾ ਨੇ ਇਕੱਤਰ ਹੋਏ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ। ਐਸੋਸੀਏਸ਼ਨ ਦੇ ਅਹੁਦੇਦਾਰਾਂ ਨੇ ਬੀਬੀ ਗਰਚਾ ਵੱਲੋਂ ਹਲਕੇ ਦੇ ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਵਾਉਣ ਲਈ ਕੀਤੇ ਯਤਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਰਵੀਕਾਂਤ ਤ੍ਰਿਪਾਠੀ, ਬੀ.ਬੀ. ਸ਼ਰਮਾ ਕਾਰਜਕਾਰੀ ਮੈਂਬਰ, ਗੁਰਮੁੱਖ ਸਿੰਘ, ਸ੍ਰੀਮਤੀ ਜਸਵਿੰਦਰ ਕੌਰ, ਪ੍ਰੀਤ ਸੋਨੀ, ਇਲਾਕੇ ਦੇ ਨੌਜਵਾਨ ਆਗੂ ਹਰਜੀਤ ਸਿੰਘ ਗੰਜਾ, ਪਰਮਜੀਤ ਕੌਰ, ਹਰਜਿੰਦਰ ਕਾਲਾ ਸਮੇਤ ਹੋਰ ਪਤਵੰਤੇ ਵੀ ਹਾਜ਼ਰ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ