Share on Facebook Share on Twitter Share on Google+ Share on Pinterest Share on Linkedin ਜੰਡਿਆਲਾ ਗੁਰੂ ਦੇ ਲੋਕ ਬੁਨਿਆਦੀ ਸਹੂਲਤਾਂ ਨੂੰ ਤਰਸੇ ਪਿਛਲੇ 10 ਸਾਲਾਂ ਤੋਂ ਪੀਣ ਵਾਲੇ ਪਾਣੀ ਤੋਂ ਵਾਂਝੇ ਹਨ ਮਾਡਲ ਟਾਊਨ ਦੇ ਬਾਸ਼ਿੰਦੇ ਕੁਲਜੀਤ ਸਿੰਘ ਨਬਜ਼-ਏ-ਪੰਜਾਬ ਬਿਊਰੋ, ਜੰਡਿਆਲਾ ਗੁਰੂ, 9 ਜੁਲਾਈ ਜਿੰਨਾ ਖਰਚ ਸਰਕਾਰਾਂ ਆਪਣੀ ਇਸ਼ਤਿਹਾਰਬਾਜੀ ਤੇ ਕਰਦੀਆਂ ਹਨ ਇਹ ਦੱਸਣ ਲਈ ਕਿ ਅਸੀਂ ਕੀ ਕੁੱਝ ਕੀਤਾ ਜੇਕਰ ਇਹੀ ਪੈਸਾ ਵਿਕਾਸ ਕੰਮਾਂ ’ਤੇ ਖਰਚਿਆਂ ਜਾਵੇ ਤਾਂ ਸਾਇਦ ਵਿਕਾਸ ਦੇ ਮਾਇਨੇ ਹੀ ਬਦਲ ਜਾਣ। ਭਾਵ ਵਿਕਾਸ ਹੋ ਜਾਵੇ ਅਤੇ ਗਲਾ ਪਾੜ ਪਾੜ ਕੇ ਜਨਤਾ ਨੂੰ ਇਹ ਨਾ ਦੱਸਣਾ ਪਵੇ ਕਿ ਅਸੀਂ ਕੀ ਕੀ ਕੰਮ ਕੀਤੇ ਹਨ। ਅਗਰ ਵਿਕਾਸ ਦੇ ਕੰਮ ਹੋਏ ਹੋਣ ਤਾਂ ਉਹਨਾਂ ਬਾਰੇ ਇਸ਼ਤਿਹਾਰ ਦੇਣ ਦੀ ਲੋੜ ਨਾ ਪਵੇ ਕਿਉਂਕਿ ਕੰਮ ਤਾਂ ਜਨਤਾ ਨੂੰ ਆਪਣੇ ਆਪ ਦਿਖਾਈ ਦਿੰਦੇ ਹਨ। ਲੋਕਾਂ ਨੂੰ ਸੁਪਨੇ ਬੂਲਟ ਟਰੇਨਾਂ ਦੇ ਦਿਖਾਏ ਜਾ ਰਹੇ ਹਨ ਪਰ ਹਾਲੇ ਤੱਕ ਅਸੀਂ ਲੋਕਾਂ ਵਾਸਤੇ ਮੁੱਢਲੀਆਂ ਸਹੂਲਤਾਂ ਨਹੀ ਪੈਦਾ ਕਰ ਸਕੇ। ਕਸਬਾ ਜੰਡਿਆਲਾ ਗੁਰੂ ਜਿਥੇ ਸ਼ਹਿਰ ਵਾਸੀਆਂ ਨੂੰ ਰੋਜ਼ਮਰਾ ਦੀਆਂ ਬੁਨਿਆਦੀ ਸਹੂਲਤਾਂ ਵਾਸਤੇ ਹੀ ਜੂਝਣਾ ਪੈ ਰਿਹਾ ਹੈ। ਇਨ੍ਹਾਂ ਵਿਚੋਂ ਜਿੰਦਗੀ ਜਿਉਣ ਵਾਸਤੇ ਪੀਣ ਵਾਲਾ ਪਾਣੀ, ਨਿਕਾਸੀ ਪਾਣੀ, ਸੀਵਰੇਜ ਅਤੇ ਪਬਲਿਕ ਗੁਸਲਖਾਨਿਆਂ ਦੀ ਆ ਰਹੀ ਹੈ। ਸੱਭ ਤੋਂ ਵੱਧ ਮੁਸ਼ਕਲ ਅੱਜ ਕੱਲ ਗਰਮੀ ਦੇ ਮੌਸਮ ਵਿੱਚ ਪੀਣ ਵਾਲੇ ਪਾਣੀ ਦੀ ਆ ਰਹੀ ਹੈ। ਸੱਭ ਤੋਂ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਸ਼ਹਿਰ ਦੇ ਮੁਹੱਲਾ ਮਾਡਲ ਟਾਊਨ ਜੋ ਕੇ ਜੀ ਟੀ ਰੋਡ ਉਪਰ ਸਥਿਤ ਹੈ। ਇਸ ਇਲਾਕੇ ਵਿੱਚ ਪੀਣ ਵਾਲੇ ਪਾਣੀ ਦੀ ਸਪਲਾਈ ਲਾਈਨ ਪਈ ਨੂੰ ਤਕਰੀਬਨ 10 ਸਾਲ ਤੋਂ ਉਪਰ ਹੋ ਚੁੱਕੇ ਹਨ ਪਰ ਇਨ੍ਹਾਂ ਕਿਸਮਤ ਦੀਆਂ ਮਾਰੀਆਂ ਪਾਈਪਾਂ ਨੂੰ ਅਜੇ ਤੱਕ ਪਾਣੀ ਨਸੀਬ ਨਹੀਂ ਹੋਇਆ। ਮੁਹੱਲਾ ਵਾਸੀ ਨਗਰ ਕੌਂਸਲ ਅਤੇ ਸਬੰਧਤ ਵਿਭਾਗ ਨੂੰ ਪਾਣੀ ਦੀ ਸਪਲਾਈ ਵਾਸਤੇ ਕਹਿ ਕਹਿ ਕਿ ਥੱਕ ਹਾਰ ਚੁੱਕੇ ਹਨ ਕਿਉਂਕਿ ਹਰ ਵਾਰ ਸਬੰਧਤ ਵਿਭਾਗ ਕੋਲ ਕੋਈ ਨਾ ਕੋਈ ਨਵਾਂ ਹੀ ਜਵਾਬ ਮਿਲਦਾ ਹੈ। ਜੰਡਿਆਲਾ ਗੁਰੂ ਵਿੱਚ ਬਹੁਤ ਸਾਰੀਆਂ ਅਜਿਹੀਆਂ ਵਾਟਰ ਸਪਲਾਈ ਕਰਨ ਵਾਲੀਆਂ ਮੋਟਰਾਂ ਹਨ ਜੋ ਲੱਗ ਭੱਗ ਪਿਛਲੇ ਦੋ ਦੋ ਸਾਲ ਤੋਂ ਖਰਾਬ ਪਈਆਂ ਹਨ। ਪਰ ਉਨ੍ਹਾਂ ਨੂੰ ਨਗਰ ਕੌਂਸਲ ਵਲੋਂ ਠੀਕ ਨਹੀਂ ਕਰਵਾਇਆ ਜਾ ਰਿਹਾ।ਜਿਨ੍ਹਾਂ ਮੋਟਰਾਂ ਦੇ ਬੰਦ ਹੋਣ ਨਾਲ ਸ਼ਹਿਰ ਵਿੱਚ ਪਾਣੀ ਦੀ ਸਪਲਾਈ ਬਹੁਤ ਬੁਰੀ ਤਰ੍ਹਾਂ ਨਾਲ ਪ੍ਰਭਾਵਤ ਹੋਈ ਹੈ। ਸਮਝ ਨਹੀ ਆਉਂਦੀ ਪਿਛਲੀ ਸਰਕਾਰ ਘਰ ਘਰ ਵਿੱਚ ਪੀਣ ਵਾਲੇ ਪਾਣੀ ਮੁਹੱਈਆ ਕਰਵਾਉਣ ਬਾਰੇ ਕਿੰਨੇ ਕਰੋੜਾਂ ਦੇ ਇਸ਼ਤਿਹਾਰ ਦੇ ਚੁੱਕੀ ਹੈ। ਅਗਰ ਇਸ਼ਤਿਹਾਰਾਂ ਦੀ ਥਾਂ ਲੋੜੀਂਦੀਆਂ ਥਾਵਾਂ ਤੇ ਪੀਣ ਵਾਲੇ ਪਾਣੀ ਦੇ ਬੋਰ ਕਰਵਾਕੇ ਜਾਂ ਖਰਾਬ ਪਈਆਂ ਮੋਟਰਾਂ ਹੀ ਠਕਿ ਕਰਵਾਕੇ ਲੋਕਾਂ ਨੂੰ ਪਾਣੀ ਪਹੁੰਚਾਇਆ ਹੁੰਦਾ ਤਾਂ ਸ਼ਾਇਦ ਇਸ਼ਤਿਹਾਰ ਦੇਣ ਦੀ ਲੋੜ ਹੀ ਨਾ ਪੈਂਦੀ। ਕਾਰਜ ਸਾਧਕ ਅਫਸਰ ਦਾ ਕੀ ਕਹਿਣਾ:-ਇਸ ਸਬੰਧੀ ਜਦੋਂ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਜਗਤਾਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਇਹ ਕਹਿ ਕਿ ਪੱਲਾ ਝਾੜ ਦਿਤਾ ਕਿ ਹੁਣ ਇਹ ਪਾਣੀ ਦਾ ਮਹਿਕਮਾਂ ਸਾਡੇ ਅਧਿਕਾਰ ਖੇਤਰ ਵਿੱਚ ਨਹੀਂ ਅਉਂਦਾ। ਕੌਂਸਲਰ ਦਾ ਕੀ ਕਹਿਣਾ ਹੈ:ਇਸ ਸਬੰਧ ਵਿੱਚ ਜਦੋਂ ਸਬੰਧਤ ਕੌਂਸਲਰ ਅਵਤਾਰ ਸਿੰਘ ਕਾਲਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਅਕਾਲੀ ਸਰਕਾਰ ਵੇਲੇ ਅਸੀਂ ਟੈਂਡਰ ਪਾਸ ਕਰਵਾ ਕਿ ਪਾਣੀ ਵਾਲੇ ਪੰਪ ਦੀ ਮੰਨਜੂਰੀ ਲੈ ਲਈ ਸੀ ਪਰ ਹੁਣ ਇਸ ਨਵੀਂ ਬਣੀ ਸਰਕਾਰ ਨੇ ਠੇਕੇਦਾਰਾਂ ਦੇ ਪੈਸੇ ਰੋਕੇ ਹੋਏ ਹਨ। ਜਦੋਂ ਵੀ ਪੈਸੇ ਰਲੀਜ ਹੁੰਦੇ ਹਨ ਪਹਿਲ ਦੇ ਅਧਾਰ ਤੇ ਇਸ ਇਲਾਕੇ ਵਿੱਚ ਬੋਰ ਕਰਵਾ ਕਿ ਲੰਬੇ ਸਮੇਂ ਤੋਂ ਆ ਰਹੀ ਲੋਕਾਂ ਦੀ ਮੰਗ ਨੂੰ ਪੂਰਾ ਕੀਤਾ ਜਾਵੇਗਾ। ਠੇਕੇਦਾਰ ਦਾ ਕੀ ਕਹਿਣਾ: ਜਦੋਂ ਠੇਕੇਦਾਰ ਨਾਲ ਗੱਲ ਕੀਤੀ ਤਾਂ ਉਸ ਦਾ ਵੀ ਇਹੀ ਕਹਿਣਾ ਸੀ ਕਿ ਸਰਕਾਰ ਨੇ ਸਾਡੇ ਪਿਛਲੇ ਪੈਸੇ ਰੋਕੇ ਹੋਏ ਹਨ ਇਸ ਕਰਕੇ ਜਦੋਂ ਸਰਕਾਰ ਸਾਡੇ ਪਿਛਲੇ ਪੈਸੇ ਦੇ ਦੇਵਗੀ ਉਸ ਸਮੇਂ ਅਸੀਂ ਨਵਾਂ ਟਿਊਬਵੈਲ ਲਗਵਾ ਦਿਆਂਗੇ। ਇਸ ਸਬੰਧ ਵਿੱਚ ਜਦੋਂ ਹਲਕਾ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਦੇ ਪੀ ਏ ਨੇ ਦੱਸ ਮਿੰਟ ‘ਚ ਗੱਲ ਕਰਵਾਉਣ ਦਾ ਕਹਿ ਕੇ ਮੁੜ ਪੱਤਰਕਾਰਾਂ ਨਾਲ ਫੋਨ ਤੇ ਗੱਲ ਕਰਨੀ ਮੁਨਾਸਬ ਨਹੀਂ ਸਮਝੀ।ਹੁਣ ਦੇਖਣਾ ਇਹ ਹੈ ਕਿ ਹਲਕਾ ਵਿਧਾਇਕ ਜਨਤਾ ਦੀ ਇਸ ਮੁਢਲੀ ਲੋੜ ਬਾਰੇ ਕੋਈ ਧਿਆਨ ਦੇਕੇ ਕਿਨੇ ਸਮੇਂ ਵਿੱਚ ਲੋਕਾਂ ਦੇ ਹਤੈਸ਼ੀ ਹੋਣ ਦਾ ਸਬੂਤ ਦਿੰਦੇ ਹਨ।ਨਗਰ ਵਾਸੀਆਂ ਦੀ ਹਲਕਾ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਅਤੇ ਸਬੰਧਤ ਮਹਿਕਮੇਂ ਕੋਲੋਂ ਪੁਰਜੋਰ ਮੰਗ ਹੈ ਕਿ ਅਗਰ ਕੁਝ ਦਿਨਾਂ ਅੰਦਰ ਸ਼ਹਿਰ ਵਿੱਚ ਪੀਣ ਵਾਲੇ ਪਾਣੀ ਦੀ ਸਪਲਾਈ ਠੀਕ ਤਰ੍ਹਾਂ ਨਾਲ ਚਾਲੂ ਨਾ ਕਰਵਾਈ ਗਈ ਤਾਂ ਲੋਕ ਸਰਕਾਰ ਵਿਰੁਧ ਕੋਈ ਸਖਤ ਸਟੈਂਡ ਲੈਣ ਤੋਂ ਗੁਰੇਜ ਨਹੀਂ ਕਰਨਗੇ। ਕਿਉਂਕਿ ਗਰਮੀ ਦਾ ਮੌਸਮ ਹੋਣ ਕਰਕੇ ਪਾਣੀ ਬਿਨਾਂ ਇਕ ਡੰਗ ਟਪਾਉਣਾ ਵੀ ਬਹੁਤ ਮੁਸ਼ਕਲ ਹੈ ‘ਤੇ ਇਹ ਸੱਭ ਦਾ ਬੁਨਿਆਦੀ ਹੱਕ ਵੀ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ