nabaz-e-punjab.com

ਬਿਜਲੀ ਦੇ ਅਣਐਲਾਨੇ ਕੱਟਾਂ ਤੋਂ ਪ੍ਰੇਸ਼ਾਨ ਕੁੰਭੜਾ ਦੇ ਵਸਨੀਕਾਂ ਨੇ ਐਸਡੀਓ ਤੇ ਐਕਸੀਅਨ ਦੇ ਪੁਤਲੇ ਫੂਕੇ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 6 ਜੂਨ:
ਪਿੰਡ ਕੁੰਭੜਾ ਦੇ ਮੁਹੱਲਾ ਰਾਮਦਾਸੀਆ ਅਤੇ ਹੋਰ ਵਸਨੀਕਾਂ ਨੇ ਬਿਜਲੀ ਸਪਲਾਈ ਦੀ ਮਾੜੀ ਹਾਲਤ ਤੋਂ ਦੁਖੀ ਹੋ ਕੇ ਬਿਜਲੀ ਮਹਿਕਮੇ ਦੇ ਸਰਕਲ ਸੋਹਾਣਾ ਦੇ ਐਸਡੀਓ ਅਤੇ ਸਰਕਲ ਜ਼ੀਰਕਪੁਰ ਦੇ ਐਕਸੀਅਨ ਦੇ ਪੁਤਲੇ ਫੂਕੇ। ਇਸ ਮੌਕੇ ਸੰਬੋਧਨ ਕਰਦਿਆਂ ਪੰਚਾਇਤ ਯੂਨੀਅਨ ਦੇ ਜਿਲਾ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਨੇ ਕਿਹਾ ਕਿ ਕੁੰਭੜਾ ਪਿੰਡ ਵਿਚ ਬਿਜਲੀ ਦੀ ਸਪਲਾਈ ਦਾ ਬੁਰਾ ਹਾਲ ਹੈ, ਹਰ ਦਿਨ ਹੀ ਕਈ ਕਈ ਘੰਟੇ ਦੇ ਲੰਮੇ ਲੰਮੇ ਬਿਜਲੀ ਦੇ ਕਟ ਲਗਾ ਦਿਤੇ ਜਾਂਦੇ ਹਨ, ਜਿਸ ਕਾਰਨ ਪਿੰਡ ਵਾਸੀਆਂ ਨੂੰ ਬਹੁਤ ਪ੍ਰੇਸਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਉਹਨਾਂ ਕਿਹਾ ਕਿ 5 ਜੂਨ ਨੂੰ ਵੀ ਪਿੰਡ ਵਿਚ 6 ਘੰਟੇ ਦਾ ਲਗਾਤਾਰ ਬਿਜਲੀ ਕਟ ਲਗਿਆ ਰਿਹਾ, ਜਿਸ ਕਾਰਨ ਇਲਾਕੇ ਦੇ ਲੋਕ ਬਹੁਤ ਹੀ ਪ੍ਰੇਸ਼ਾਨ ਹੋਏ। ਇਸ ਤੋੱ ਇਲਾਵਾ 5 ਜੂਨ ਦੀ ਰਾਤ ਨੂੰ ਵੀ ਬਿਜਲੀ ਦਾ ਕਈ ਘੰਟੇ ਕਟ ਰਿਹਾ ਜਿਸ ਕਾਰਨ ਪਿੰਡ ਵਾਸੀਆਂ ਨੂੰ ਸਾਰੀ ਰਾਤ ਆਪਣੇ ਘਰ ਦੇ ਬਾਹਰ ਹੀ ਬੈਠ ਕੇ ਬਤੀਤ ਕਰਨੀ ਪਈ।
ਉਨ੍ਹਾਂ ਕਿਹਾ ਕਿ ਇਸ ਬਿਜਲੀ ਦੇ ਕੱਟਾਂ ਵਿਰੁੱਧ ਅਤੇ ਬਿਜਲੀ ਸਪਲਾਈ ਸਹੀ ਤਰੀਕੇ ਨਾਲ ਕਰਨ ਲਈ ਪਿੰਡ ਵਾਸੀਆਂ ਨੇ ਬਿਜਲੀ ਮਹਿਕਮੇ ਦੇ ਵੱਖ ਵੱਖ ਅਧਿਕਾਰੀਆਂ ਨਾਲ ਵੀ ਸੰਪਰਕ ਕੀਤਾ ਪਰ ਸਭ ਅਧਿਕਾਰੀਆਂ ਨੇ ਹੀ ਟਾਲ ਮਟੌਲ ਦੀ ਨੀਤੀ ਅਪਨਾਈ ਰੱਖੀ। ਇਸ ਤੋੱ ਇਲਾਵਾ ਅਨੇਕਾਂ ਹੀ ਵਾਰ ਹੀ ਬਿਜਲੀ ਮਹਿਕਮੇ ਦੇ ਸ਼ਿਕਾਇਤ ਘਰ ਵਿਚ ਵੀ ਸ਼ਿਕਾਇਤਾਂ ਦਰਜ ਕਰਵਾਈਆਂ ਗਈਆਂ ਪਰ ਫਿਰ ਵੀ ਬਿਜਲੀ ਸਪਲਾਈ ਬਹਾਲ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਜਦੋੱ ਵੀ ਬਿਜਲੀ ਮੁਲਾਜਮ ਬਿਜਲੀ ਠੀਕ ਕਰਨ ਉਹਨਾਂ ਦੇ ਪਿੰਡ ਆਉੱਦੇ ਹਨ ਤਾਂ ਅਕਸਰ ਹੀ ਇਹ ਕਹਿੰਦੇ ਹਨ ਕਿ ਮਹਿਕਮੇ ਵਲੋੱ ਤਾਂ ਉਹਨਾਂ ਨੂੰ ਇਕ ਮੀਟਰ ਤਾਰ ਦਾ ਟੁਕੜਾ ਵੀ ਨਹੀੱ ਦਿਤਾ ਜਾਂਦਾ ਅਤੇ ਹੋਰ ਸਮਾਨ ਦੀ ਵੀ ਭਾਰੀ ਘਾਟ ਹੈ, ਜਿਸ ਕਰਕੇ ਉਹ ਬਿਜਲੀ ਸਪਲਾਈ ਦੇ ਨੁਕਸ ਕਿਸ ਤਰਾਂ ਠੀਕ ਕਰਨ।
ਉਨ੍ਹਾਂ ਕਿਹਾ ਕਿ ਇਕ ਪਾਸੇ ਤਾਂ ਪੰਜਾਬ ਸਰਕਾਰ ਅਤੇ ਕਾਂਗਰਸੀ ਵਿਧਾਇਕ ਪੰਜਾਬ ਦਾ ਸਰਵਪੱਖੀ ਵਿਕਾਸ ਕਰਨ ਅਤੇ ਪੰਜਾਬ ਨੁੰ ਬਿਜਲੀ ਦੇ ਖੇਤਰ ਵਿਚ ਸਰਪਲੱਸ ਸੂਬਾ ਬਨਾਉਣ ਦੇ ਦਾਅਵੇ ਕਰ ਰਹੇ ਹਨ ਪਰ ਦੂਜੇ ਪਾਸੇ ਪਿੰਡ ਕੁੰਭੜਾ ਵਿਚ ਤਾਂ ਕਈ ਕਈ ਘੰਟੇ ਬਿਜਲੀ ਹੀ ਨਹੀਂ ਆਉਂਦੀ, ਇਸ ਕਰਕੇ ਸਰਕਾਰ ਵਲੋੱ ਕੀਤੇ ਜਾਦੇ ਦਾਅਵੇ ਖੋਖਲੇ ਹਨ। ਉਹਨਾਂ ਕਿਹਾ ਕਿ ਬਿਜਲੀ ਦੇ ਖੰਭਿਆਂ ਉਪਰ ਲੱਗੀਆਂ ਤਾਰਾਂ ਅਤੇ ਬਿਜਲੀ ਦੇ ਖੰਭਿਆ ਤੋੱ ਲੋਕਾਂ ਦੇ ਘਰਾਂ ਤਕ ਨੂੰ ਜਾਂਦੀਆਂ ਤਾਰਾਂ ਦੀ ਹਾਲ ਤ ਬਹੁਤ ਹੀ ਖਰਾਬ ਹੈ, ਜਿਨ੍ਹਾਂ ਨੂੰ ਬਦਲਣ ਦੀ ਲੋੜ ਹੈ ਪਰ ਇਸ ਪਾਸੇ ਵੀ ਬਿਜਲੀ ਮਹਿਕਮੇ ਵਲੋੱ ਕੋਈ ਧਿਆਨ ਨਹੀਂ ਦਿੱਤਾ ਜਾਂਦਾ। ਉਨ੍ਹਾਂ ਮੰਗ ਕੀਤੀ ਕਿ ਬਿਜਲੀ ਸਪਲਾਈ ਵਿੱਚ ਸੁਧਾਰ ਕੀਤਾ ਜਾਵੇ। ਇਸ ਮੌਕੇ ਸੁਰਿੰਦਰ ਸਿੰਘ, ਗੁਰਨਾਮ ਕੌਰ ਸਾਬਕਾ ਬਲਾਕ ਸੰਮਤੀ ਮੈਂਬਰ, ਮਨਿੰਦਰ ਸਿੰਘ,ਗੁਰਿੰਦਰ ਸਿੰਘ, ਗੁਰਚਰਨ ਸਿੰਘ, ਬਲਜਿੰਦਰ ਸਿੰਘ,ਮਨਦੀਪ ਸਿੰਘ, ਹਰਦੀਪ ਸਿੰਘ, ਦਲਜੀਤ ਕੌਰ, ਜਗਦੀਪ ਸਿੰਘ, ਗੁਰਮੇਲ ਕੌਰ, ਗੁਰਚਰਨ ਸਿੰਘ, ਸੁੱਚਾ ਸਿੰਘ, ਪਰਮਜੀਤ ਕੌਰ, ਕੁਲਦੀਪ ਸਿੰਘ, ਹਰਬੰਸ ਸਿੰਘ , ਬਹਾਦਰ ਸਿੰਘ ਵੀ ਮੌਜੂਦ ਸਨ।

Load More Related Articles
Load More By Nabaz-e-Punjab
Load More In Problems

Check Also

ਮੁਹਾਲੀ ਹਲਕੇ ਵਿੱਚ ਸੀਵਰੇਜ, ਟੁੱਟੀਆਂ ਸੜਕਾਂ ਤੇ ਸਿਹਤ ਸਹੂਲਤਾਂ ਦੀ ਵੱਡੀ ਘਾਟ: ਬੱਬੀ ਬਾਦਲ

ਮੁਹਾਲੀ ਹਲਕੇ ਵਿੱਚ ਸੀਵਰੇਜ, ਟੁੱਟੀਆਂ ਸੜਕਾਂ ਤੇ ਸਿਹਤ ਸਹੂਲਤਾਂ ਦੀ ਵੱਡੀ ਘਾਟ: ਬੱਬੀ ਬਾਦਲ ਬੱਬੀ ਬਾਦਲ ਵੱ…