Nabaz-e-punjab.com

ਲਾਇਸੈਂਸ ਟਰੈਵਲ/ਇਮੀਗਰੇਸ਼ਨ ਕੰਪਨੀਆਂ ਕੋਲ ਹੀ ਵੀਜ਼ਾ ਅਪਲਾਈ ਕਰਨ ਲੋਕ: ਸੰਧੂ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਨਵੰਬਰ:
ਆਮ ਲੋਕ ਸਿਰਫ ਲਾਇਸੈਂਸੀ ਟਰੈਵਲ/ਇਮੀਗਰੇਸ਼ਨ ਕੰਪਨੀਆਂ ਕੋਲ ਵੀਜ਼ਾ ਅਪਲਾਈ ਕਰਨ ਤਾਂ ਜੋ ਵਿਦੇਸ਼ ਜਾਣ ਸਬੰਧੀ ਲੋਕਾਂ ਦੇ ਕੰਮ ਸਾਫ਼ ਸੁਥਰੇ ਢੰਗ ਨਾਲ ਅਤੇ ਪਾਰਦਰਸ਼ਤਾ ਨਾਲ ਕੀਤੇ ਜਾ ਸਕਣ। ਇਹ ਵਿਚਾਰ ਸ੍ਰੀ ਕੇ.ਐਸ.ਸੰਧੂ ਪ੍ਰਧਾਨ ਟਰੈਵਲ ਏਜੰਟ ਐਸੋਸੀਏਸ਼ਨ ਭਾਰਤ ਨੇ ਹੋਟਲ ਕਾਮਾ ਵਿੱਚ ਮਹੀਨਾਵਾਰ ਸੂਬਾ ਪੱਧਰੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ। ਮੀਟਿੰਗ ਵਿੱਚ ਪੂਰੇ ਪੰਜਾਬ ਤੋਂ 40 ਤੋਂ ਵੀ ਵੱਧ ਟਰੈਵਲ/ਇਮੀਗਰੇਸ਼ਨ/ ਆਇਲਟਸ ਸੈਂਟਰਾਂ ਦੇ ਮੈਂਬਰ ਹਾਜ਼ਰ ਹੋਏ। ਮੀਟਿੰਗ ਵਿੱਚ ਕੁੱਝ ਫੈਸਲੇ ਲਏ ਗਏ ਜਿਨ੍ਹਾਂ ਵਿੱਚ ਜਲਦ ਹੀ ਪੁਲੀਸ ਪ੍ਰਸ਼ਾਸਨ ਨੂੰ ਮਿਲ ਕੇ ਸਮੱਸਿਆਵਾਂ ਸਬੰਧੀ ਜਾਣਕਾਰੀ ਦੇਣਾ, ਮੈਂਬਰਸ਼ਿਪ ਵਧਾਉਣਾ, ਹਰ ਮਹੀਨੇ ਇੱਕ ਸੂਬਾ ਪੱਧਰੀ ਮੀਟਿੰਗ ਕਰਨੀ ਅਤੇ ਆਮ ਜਨਤਾ ਨੂੰ ਪ੍ਰੈਸ ਅਤੇ ਹੋਰ ਸਾਧਨਾਂ ਰਾਹੀਂ ਠੱਗ ਟਰੈਵਲ ਏਜੰਟਾਂ ਤੋਂ ਸਾਵਧਾਨ ਰਹਿਣ ਅਤੇ ਕੇਵਲ ਲਾਇਸੈਂਸੀ ਕੰਪਨੀਆਂ ਕੋਲ ਅਪਲਾਈ ਕਰਨ ਲਈ ਪ੍ਰੇਰਿਤ ਕੀਤਾ ਜਾਵੇਗਾ। ਉਨ੍ਹਾਂ ਮੰਗ ਕੀਤੀ ਕਿ ਘੱਟੋ-ਘੱਟ ਸਲਾਹਕਾਰ ਫੀਸ 25000 ਕੀਤੀ ਜਾਵੇ ਅਤੇ ਨਾਲ ਨਵੇਂ ਲਾਇਸੈਂਸਾਂ ਲਈ 5 ਲੱਖ ਬੈਂਕ ਗਾਰੰਟੀ ਲਾਜ਼ਮੀ ਕੀਤੀ ਜਾਵੇ। ਮੀਟਿੰਗ ਤੋਂ ਬਾਅਦ 20 ਤੋਂ ਵੱਧ ਨਵੇਂ ਮੈਂਬਰਾਂ ਨੂੰ ਸਰਟੀਫਿਕੇਟ ਵੰਡੇ ਗਏ। ਉਨ੍ਹਾਂ ਇਸ ਮੌਕੇ ਭਰੋਸਾ ਦਵਾਇਆ ਕਿ ਸਮੂਹ ਏਜੰਟ ਅਤੇ ਕੰਸਲਟੈਂਟ ਪ੍ਰਸ਼ਾਸਨ ਨਾਲ ਹਰ ਤਰ੍ਹਾਂ ਦਾ ਸਹਿਯੋਗ ਕਰਨ ਲਈ ਵਚਨਬੱਧ ਹਨ। ਇਸ ਮੌਕੇ ਪ੍ਰਧਾਨ ਕੇ.ਐਸ. ਸੰਧੂ ਤੋਂ ਇਲਾਵਾ ਡਾ. ਰਵੀ ਰਾਜ (ਜਨਰਲ ਸਕੱਤਰ), ਏ.ਐਸ.ਸੇਖੋਂ (ਐਡੀਸ਼ਨਲ ਵਾਈਸ ਪ੍ਰਧਾਨ), ਪਵਿੱਤਰ ਸਿੰਘ (ਵਾਈਸ ਪ੍ਰਧਾਨ) ਸਰਬਜੀਤ ਸਿੰਘ (ਮੈਂਬਰ ਲੁਧਿਆਣਾ), ਪੂਜਾ ਜੈਨ (ਮੈਂਬਰ ਅੰਮ੍ਰਿਤਸਰ) ਅਤੇ ਹੋਰ ਮੈਂਬਰ ਹਾਜ਼ਰ ਸਨ।
ਉਧਰ, ਦੂਜੇ ਪਾਸੇ ਪੰਜਾਬ ਅਗੇਂਸਟ ਕੁਰੱਪਸ਼ਨ ਦੇ ਪ੍ਰਧਾਨ ਸਤਨਾਮ ਸਿੰਘ ਦਾਊਂ ਨੇ ਉਕਤ ਸੰਸਥਾ ਦੇ ਇਸ ਫੈਸਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਜਿਹੜੇ ਏਜੰਟ ਲਾਇਸੈਂਸ ਲੈ ਕੇ ਵੀ ਠੱਗੀਆਂ ਮਾਰ ਰਹੇ ਹਨ ਅਤੇ ਜਿਹੜੇ ਟਰੈਵਲ ਏਜੰਟ ਠੱਗੀਆਂ ਮਾਰ ਕੇ ਭੱਜ ਚੁੱਕੇ ਹਨ। ਉਨ੍ਹਾਂ ਖ਼ਿਲਾਫ਼ ਵੀ ਇਸ ਸੰਸਥਾ ਨੂੰ ਝੰਡਾ ਚੁੱਕਦਿਆਂ ਠੱਗ ਏਜੰਟਾਂ ਦੀ ਗ੍ਰਿਫ਼ਤਾਰੀ ਦੀ ਮੰਗ ਕਰਨੀ ਚਾਹੀਦੀ ਹੈ।

Load More Related Articles
Load More By Nabaz-e-Punjab
Load More In General News

Check Also

ਮੁਹਾਲੀ: ਫੇਜ਼-3ਏ ਵਿੱਚ ਬਣਾਏ ਗਏ ਆਰਐਮਸੀ ਪੁਆਇੰਟ ਨੂੰ ਖ਼ਤਮ ਕਰਨ ਦੀ ਗੁਹਾਰ

ਮੁਹਾਲੀ: ਫੇਜ਼-3ਏ ਵਿੱਚ ਬਣਾਏ ਗਏ ਆਰਐਮਸੀ ਪੁਆਇੰਟ ਨੂੰ ਖ਼ਤਮ ਕਰਨ ਦੀ ਗੁਹਾਰ ਫੇਜ਼-2 ਅਤੇ ਫੇਜ਼-3ਏ ਦੇ ਵਸਨੀਕਾਂ…