ਦੁਸ਼ਹਿਰਾ ਮੇਲੇ ਵਿੱਚ ਸਭ ਧਰਮ ਦੇ ਲੋਕਾਂ ਨੇ ਦਿੱਤਾ ਆਪਸੀ ਏਕਤਾ ਦਾ ਸੰਦੇਸ਼

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 3 ਅਕਤੂਬਰ:
ਸਥਾਨਕ ਸ਼ਹਿਰ ਦੇ ਮੇਨ ਬਜ਼ਾਰ ਵਿਚ ਸਥਿਤ ਦੁਸ਼ਹਿਰਾ ਗਰਾਉਂਡ ਵਿਖੇ ਮੇਲਾ ਗਰਾਉਂਡ ਕਮੇਟੀ ਕੁਰਾਲੀ ਵੱਲੋਂ ਪ੍ਰਧਾਨ ਠੇਕੇਦਾਰ ਮੋਨੂੰ ਵਿਨਾਇਕ ਦੇ ਦੇਖ ਰੇਖ, ਪਿੰਸ਼ ਸ਼ਰਮਾ ਦੀ ਅਗਵਾਈ ਅਤੇ ਡੇਰਾ ਗੋਸਾਈਆਂਣਾ ਦੇ ਮੁਖ ਪ੍ਰਬੰਧਕ ਬਾਬਾ ਧਨਰਾਜ ਗਿਰ ਦੇ ਅਸੀਰਵਾਦ ਨਾਲ ਦੁਸ਼ਹਿਰਾ ਮੇਲਾ ਕਰਵਾਇਆ ਗਿਆ ਜਿਸ ਵਿਚ ਪਹੁੰਚੇ ਸਭ ਧਰਮ ਦੇ ਲੋਕਾਂ ਨੇ ਆਪਸੀ ਏਕਤਾ ਅਤੇ ਭਾਈਚਾਰਕ ਪ੍ਰੇਮ ਦਾ ਸੰਦੇਸ਼ ਦਿੱਤਾ। ਇਸ ਮੇਲੇ ਵਿਚ ਵੱਖ ਵੱਖ ਰਾਜਨੀਤਕ ਪਾਰਟੀਆਂ ਦੇ ਨੁਮਾਇੰਦੇ, ਖੇਡ ਪ੍ਰਮੋਟਰ, ਸਮਾਜ ਸੇਵੀ ਆਗੂ, ਧਾਰਮਿਕ ਜਥੇਬੰਦੀਆਂ ਦੇ ਆਗੂਆਂ ਨੇ ਧਰਮਾਂ ਤੋਂ ਉੱਪਰ ਉਠਕੇ ਸ਼ਿਰਕਤ ਕੀਤੀ ਜਿਸ ਨਾਲ ਸ਼ਹਿਰ ਵਿਚ ਆਪਸੀ ਏਕਤਾ ਅਤੇ ਭਾਈਚਾਰੇ ਦਾ ਵਾਧਾ ਹੋਇਆ ਹੈ।
ਜ਼ਿਕਰਯੋਗ ਹੈ ਕਿ ਇਸ ਮੇਲੇ ਦੌਰਾਨ ਇਲਾਕੇ ਅਤੇ ਸ਼ਹਿਰ ਵਿੱਚੋਂ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਪਹੁੰਚੇ ਸਨ। ਜਿਸ ਕਾਰਨ ਸ਼ਹਿਰ ਵਿੱਚ ਕਾਫੀ ਭੀੜ ਰਹੀ ਅਤੇ ਦੁਕਾਨਦਾਰਾਂ ਦੇ ਸਮਾਨ ਦੀ ਵੀ ਜ਼ਿਆਦਾ ਵਿਕਰੀ ਹੋਈ। ਇਸ ਸਬੰਧੀ ਗੱਲਬਾਤ ਕਰਦਿਆਂ ਯੂਥ ਆਗੂ ਗੋਲਡੀ ਸ਼ੁਕਲਾ ਨੇ ਕਿਹਾ ਕਿ ਸ਼ਹਿਰ ਵਿਚ ਕੁਝ ਸਮਾਜ ਵਿਰੋਧੀ ਅਨਸਰ ਧਰਮ ਦੀ ਆੜ ਵਿਚ ਗੰਦੀ ਰਾਜਨੀਤੀ ਕਰਨ ਤੇ ਉਤਾਰੂ ਹਨ ਜਦਕਿ ਸ਼ਹਿਰ ਸਮੇਤ ਪੂਰੇ ਸੂਬੇ ਵਿਚ ਹਿੰਦੂ-ਸਿੱਖ ਭਾਈਚਾਰੇ ਦੇ ਲੋਕ ਆਪਸੀ ਪ੍ਰੇਮ ਨਾਲ ਰਹਿੰਦੇ ਹਨ ਅਤੇ ਨਾ ਹੀ ਕਿਸੇ ਤਰ੍ਹਾਂ ਦੇ ਅੱਤਵਾਦੀ ਜਾਂ ਵੱਖਵਾਦੀ ਹਮਲੇ ਦਾ ਡਰ ਹੈ। ਪਰ ਕੁਝ ਲੋਕ ਆਪਣੀਆਂ ਸਿਆਸੀ ਰੋਟੀਆਂ ਸੇਕ ਕੇ ਮਹੌਲ ਖਰਾਬ ਕਰਨ ਲਈ ਉਤਾਰੂ ਹਨ ਜਿਨ੍ਹਾਂ ਨੂੰ ਦੁਸ਼ਹਿਰਾ ਮੇਲੇ ਵਿਚ ਪਹੁੰਚੇ ਸਾਰੇ ਧਰਮ ਦੇ ਲੋਕਾਂ ਨੇ ਮੂੰਹਤੋੜਵਾਂ ਜਵਾਬ ਦਿੱਤਾ। ਉਨ੍ਹਾਂ ਕਿਹਾ ਕਿ ਮੇਲੇ ਵਿਚ ਹੱਦ ਤੋਂ ਵੱਧ ਇਕੱਠ ਨੇ ਸਮਾਜ ਵਿਰੋਧੀ ਤਾਕਤਾਂ ਨੂੰ ਜਵਾਬ ਦੇ ਦਿੱਤਾ ਅਤੇ ਆਉਣ ਵਾਲੇ ਸਮੇਂ ਵਿਚ ਇਹ ਏਕਤਾ ਅਤੇ ਭਾਈਚਾਰਾ ਇਸੇ ਤਰ੍ਹਾਂ ਕਾਇਮ ਰਹੇਗਾ। ਗੋਲਡੀ ਸ਼ੁਕਲਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਗਲਤ ਅਨਸਰਾਂ ਵੱਲੋਂ ਕੀਤੀ ਜਾਂਦੀ ਬਿਆਨਬਾਜ਼ੀ ਤੋਂ ਬਚਕੇ ਸੂਬੇ ਦਾ ਸ਼ਾਂਤਮਈ ਮਾਹੌਲ ਕਾਇਮ ਰੱਖਿਆ ਜਾਵੇ।
ਇਸ ਮੇਲੇ ਦੌਰਾਨ ‘ਆਪ’ ਆਗੂ ਨਰਿੰਦਰ ਸਿੰਘ ਸ਼ੇਰਗਿੱਲ, ਪ੍ਰਿਸ ਸ਼ਰਮਾ, ਜਗਮੋਹਨ ਸਿੰਘ ਕੰਗ ਸਾਬਕਾ ਮੰਤਰੀ, ਅਕਾਲੀ ਦਲ ਦੇ ਹਲਕਾ ਇੰਚਾਰਜ ਰਣਜੀਤ ਸਿੰਘ ਗਿੱਲ, ਅਨਿਲ ਪ੍ਰਾਸ਼ਰ, ਖੇਡ ਪ੍ਰਮੋਟਰ ਦਵਿੰਦਰ ਸਿੰਘ ਬਾਜਵਾ, ਖੇਡ ਪ੍ਰਮੋਟਰ ਜ਼ੈਲਦਾਰ ਸਤਵਿੰਦਰ ਸਿੰਘ ਚੈੜੀਆਂ, ਪੰ.ਪ੍ਰਦੀਪ ਕੁਮਾਰ ਰੂੜਾ, ਦਵਿੰਦਰ ਠਾਕੁਰ, ਬੀਬੀ ਲਖਵਿੰਦਰ ਕੌਰ ਗਰਚਾ, ਜੈ ਸਿੰਘ ਚੱਕਲਾਂ, ਗੁਰਵਿੰਦਰ ਸਿੰਘ ਡੂਮਛੇੜੀ, ਜਥੇ.ਤੇਜਪਾਲ ਸਿੰਘ ਕੁਰਾਲੀ, ਕੁਲਦੀਪ ਕੌਰ ਕੰਗ, ਸੁਖਜਿੰਦਰ ਸਿੰਘ ਮਾਵੀ, ਰਣਯੋਧ ਮਾਨ, ਸਤੀਸ਼ ਵਿਨਾਇਕ, ਰਣਧੀਰ ਸਿੰਘ ਧੀਰਾ ਗੁਰਮੇਲ ਸਿੰਘ ਪਾਬਲਾ, ਗੁਰਚਰਨ ਸਿੰਘ ਰਾਣਾ ਮੀਤ ਪ੍ਰਧਾਨ ਨਗਰ ਕੌਂਸਲ, ਰਾਜਦੀਪ ਹੈਪੀ, ਸੁਰਿੰਦਰ ਕੌਰ ਸ਼ੇਰਗਿੱਲ ਪ੍ਰਧਾਨ ਇਸਤਰੀ ਅਕਾਲੀ ਦਲ, ਲਖਵੀਰ ਲੱਕੀ, ਜਰਨੈਲ ਸਿੰਘ ਏਵਨ ਪ੍ਰਾਪਰਟੀ, ਬਹਾਦਰ ਸਿੰਘ ਓ.ਕੇ, ਅਨਿਲ ਪਰਾਸਰ, ਮੇਜਰ ਸਿੰਘ ਝਿੰਗੜਾਂ, ਰਾਜ ਸ਼ਰਮਾ,ਸਾਬੀ ਚੀਮਾ, ਰਾਣਾ ਹਰਮੇਸ਼ ਕੁਮਾਰ, ਨੰਦੀਪਾਲ ਬਾਂਸਲ, ਪਾਲਇੰਦਰ ਸਿੰਘ ਬਾਠ, ਜੁਗਰਾਜ ਸਿੰਘ ਮਾਨਖੇੜੀ, ਮੁਕੇਸ਼ ਰਾਣਾ, ਆਸੂ ਗੋਇਲ, ਜਸਵੀਰ ਸਿੰਘ ਰਾਠੌਰ, ਰਮਾਕਾਂਤ ਕਾਲੀਆ, ਰਾਜਪਾਲ ਬੇਗੜਾ, ਦਿਨੇਸ਼ ਗੌਤਮ, ਹੈਪੀ ਧੀਮਾਨ, ਜਰਨੈਲ ਸਿੰਘ ਸਮੇਤ ਵੱਖ ਵੱਖ ਰਾਜਨੀਤਕ ਅਤੇ ਸਮਾਜਿਕ ਜਥੇਬੰਦੀਆਂ ਦੇ ਆਗੂਆਂ ਨੇ ਸ਼ਿਰਕਤ ਕੀਤੀ। ਇਸ ਦੌਰਾਨ ਪੰਜਾਬ ਦੀ ਪ੍ਰਸ਼ਿੱਧ ਦੋਗਾਣਾ ਜੋੜੀ ਅਮਰ ਅਰਸ਼ੀ-ਬੀਬਾ ਨਰਿੰਦਰ ਜੋਤ, ਗੁਰਬਖਸ ਸੌਂਕੀ, ਸਤਵੀਰ ਸੱਤੀ, ਮਨਿੰਦਰ ਮੰਗਾ ਦਰਸ਼ਕਾਂ ਦਾ ਮਨੋਰੰਜਨ ਕੀਤਾ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…