ਮੁਹਾਲੀ ਵਿੱਚ ਲੋਕਾਂ ਦੀ ਸਹੂਲਤ ਖੋਲ੍ਹੇ ਸਾਂਝ ਕੇਂਦਰਾਂ ਵਿੱਚ ਲੋਕ ਖੱਜਲ ਖੁਆਰ

ਨਿਊਜ਼ ਡੈਸਕ
ਮੁਹਾਲੀ, 9 ਦਸੰਬਰ
ਪੰਜਾਬ ਦੀ ਅਕਾਲੀ-ਭਾਜਪਾ ਗੱਠਜੋੜ ਸਰਕਾਰ ਵੱਲੋਂ ਲੋਕਾਂ ਦੀ ਸਹੁਲਤ ਲਈ ਖੋਲੇ ਗਏ ਸਾਂਝ ਕੇਂਦਰ ਅਸਲ ਵਿਚ ਲੋਕਾਂ ਲਈ ਮੁਸ਼ਕਿਲਾਂ ਦੇ ਕੇਂਦਰ ਬਣ ਗਏ ਹਨ, ਜਿਥੇ ਕਿ ਆਪਣੇ ਕੰਮ ਧੰਦੇ ਲਈ ਆਏ ਲੋਕਾਂ ਨੂੰ ਬੁਰੀ ਤਰ੍ਹਾਂ ਖੱਜਲ ਖੁਆਰ ਹੋਣਾ ਪੈ ਰਿਹਾ ਹੈ। ਮੇਅਰ ਨਾਲ ਅਕਾਲੀ ਦਲ ਵਿੱਚ ਸ਼ਾਮਲ ਹੋਏ ਫੇਜ਼-6 ਦੇ ਕੌਂਸਲਰ ਆਰ.ਪੀ. ਸ਼ਰਮਾ ਨੇ ਦੱਸਿਆ ਕਿ ਇਨ੍ਹਾਂ ਸਾਂਝ ਕੇਂਦਰਾਂ ਵਿਚ ਕੋਈ ਵੀ ਕੰਮ ਸਹੀ ਤਰੀਕੇ ਨਾਲ ਨਹੀਂ ਹੁੰਦਾ ਅਤੇ ਹਰ ਕੰਮ ਨੁੰ ਹੀ ਕਈ ਕਈ ਦਿਨ ਲਗਾ ਦਿਤੇ ਜਾਂਦੇ ਹਨ। ਜਿਸ ਕਾਰਨ ਲੋਕਾਂ ਨੂੰ ਇਨ੍ਹਾਂ ਸਾਂਝ ਕੇਂਦਰਾਂ ਵਿਚ ਬਹੁਤ ਹੀ ਖੱਜਲ ਖੁਆਰ ਹੋਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਸਾਂਝ ਕੇਂਦਰਾਂ ਦਾ ਸਰਵਰ ਹੀ ਕਈ ਕਈ ਦਿਨ ਡਾਊਨ ਰਹਿੰਦਾ ਹੈ,ਜਿਸ ਕਰਕੇ ਕੋਈ ਵੀ ਕੰਮ ਇਨ੍ਹਾਂ ਸਾਂਝ ਕੇਂਦਰਾਂ ਵਿਚ ਨਹੀਂ ਹੁੰਦਾ। ਉਨ੍ਹਾਂ ਕਿਹਾ ਕਿ ਜਿਹੜੇ ਲੋਕਾਂ ਨੇ ਆਪਣੀ ਜਾਇਦਾਦ ਦੇ ਕਿਸੇ ਦਸਤਾਵੇਜ ਦੀ ਸਰਟੀਫਾਈਡ ਕਾਪੀ ਲੈਣੀ ਹੁੰਦੀ ਹੈ,ਉਹ ਵੀ ਇਨ੍ਹਾਂ ਸਾਂਝ ਕੇਂਦਰਾਂ ਵਿਚ ਨਹੀਂ ਮਿਲਦੀ ਅਤੇ ਜਿਹੜੇ ਲੋਕਾਂ ਨੇ ਜਨਮ ਜਾਂ ਮੌਤ ਸਰਟੀਫਿਕੇਟ ਦੀ ਕਾਪੀ ਲੈਣੀ ਹੁੰਦੀ ਹੈ ਤਾਂ ਉਸ ਕੰਮ ਲਈ ਵੀ ਇਕ ਇਕ ਮਹੀਨਾਂ ਇਹ ਸਾਂਝ ਕੇਂਦਰ ਦੇ ਮੁਲਾਜ਼ਮ ਆਮ ਲੋਕਾਂ ਦੇ ਗੇੜੇ ਲਵਾਉਂਦੇ ਰਹਿੰਦੇ ਹਨ। ਜਿਸ ਕਾਰਨ ਆਮ ਲੋਕ ਬੁਰੀ ਤਰ੍ਹਾਂ ਖੱਜਲ ਖੁਆਰ ਹੋ ਰਹੇ ਹਨ।
ਉਨ੍ਹਾਂ ਦੋਸ਼ ਲਗਾਇਆ ਕਿ ਇਨ੍ਹਾਂ ਸਾਂਝ ਕੇਂਦਰਾਂ ਦੇ ਮੁਲਾਜ਼ਮਾਂ ਨੂੰ ਆਪਣਾ ਕੰਮ ਵੀ ਸਹੀ ਤਰੀਕੇ ਨਾਲ ਕਰਨਾ ਨਹੀਂ ਆਉਂਦਾ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਆਪਣੀ ਪਤਨੀ ਨਾਲ ਸਬੰਧਿਤ ਕੋਈ ਕਾਗਜ ਚਾਹੀਦਾ ਸੀ, ਪਹਿਲਾਂ ਉਹ ਡੀ ਸੀ ਦਫਤਰ ਵਿੱਚ ਬਣੇ ਸਾਂਝ ਕੇਂਦਰ ਗਏ ਪਰ ਉੱਥੇ ਸਰਵਰ ਡਾਊਨ ਸੀ ਇਸ ਕਾਰਨ ਉਹ ਫੇਜ਼-5 ਦੇ ਸਾਂਝ ਕੇਂਦਰ ਗਏ ਤਾਂ ਇਨ੍ਹਾਂ ਸਾਂਝ ਕੇਂਦਰ ਮੁਲਾਜਮਾਂ ਨੇ ਕਿਹਾ ਕਿ ਉਹਨਾਂ ਦੀ ਪਤਨੀ ਨੂੰ ਇਥੇ ਆਉਣਾ ਪਵੇਗਾ ਅਤੇ ਉਸਦੀ ਫੋਟੋ ਹੋਵੇਗੀ। ਜਦੋਂ ਕਿ ਉਹ ਕਾਗਜ ਲੈਣ ਲਈ ਉਨ੍ਹਾਂ ਦੀ ਪਤਨੀ ਨੂੰ ਆਉਣ ਦੀ ਕੋਈ ਲੋੜ ਹੀ ਨਹੀਂ ਸੀ। ਉਨ੍ਹਾਂ ਕਿਹਾ ਕਿ ਇਨ੍ਹਾਂ ਸਾਂਝ ਕੇਂਦਰ ਮੁਲਾਜ਼ਮਾਂ ਦਾ ਵਤੀਰਾ ਵੀ ਆਮ ਲੋਕਾਂ ਨਾਲ ਸਹੀ ਨਹੀਂ ਹੁੰਦਾ ਇਹ ਇਸ ਤਰਾਂ ਜਤਾਉਂਦੇ ਹਨ ਕਿ ਜਿਵੇਂ ਇਹਨਾਂ ਉਪਰ ਕੰਮ ਦਾ ਬਹੁਤ ਭਾਰੀ ਬੋਝ ਹੁੰਦਾ ਹੈ ਜਦੋਂ ਕਿ ਇਹ ਬੈਠੇ ਵਿਹਲੇ ਹੀ ਹੁੰਦੇ ਹਨ। ਇਸ ਤੋਂ ਇਲਾਵਾ ਇਨਾਂ ਸਾਂਝ ਕੇਂਦਰਾਂ ਦੇ ਮੁਲਾਜਮਾਂ ਵਲੋਂ ਆਮ ਲੋਕਾਂ ਨੂੰ ਸਹੀ ਤਰੀਕੇ ਨਾਲ ਬੋਲਿਆਂ ਨਹੀਂ ਜਾਂਦਾ ਅਤੇ ਕਈ ਲੋਕਾਂ ਨੁੰ ਤਾਂ ਤੱਤੀਆਂ ਠੰਡੀਆਂ ਸੂਣਾ ਦਿਤੀਆਂ ਜਾਂਦੀ ਆਂ ਹਨ।
ਇਸ ਦੌਰਾਨ ਅਕਾਲੀ ਕੌਂਸਲਰ ਬੀਬੀ ਗੁਰਮੀਤ ਕੌਰ ਦੇ ਪਤੀ ਹਰਵਿੰਦਰ ਸਿੰਘ ਨੇ ਵੀ ਦੋਸ ਲਗਾਇਆ ਕਿ ਲੋਕਾਂ ਦੀ ਸਹੂਲਤ ਲਈ ਬਣੈ ਸਾਂਝ ਕੇਂਦਰਾਂ ਵਿਚ ਲੋਕਾਂ ਨੂੰ ਬਹੁਤ ਹੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਲੋਕ ਇਹਨਾਂ ਸਾਂਝ ਕੇਂਦਰਾਂ ਵਿਚ ਬਹਤ ਖੱਜਲ ਖੁਆਰ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਜੇ ਕੋਈ ਜਰੂਰੀ ਕਾਗਜਾਤ ਲੈਣ ਇਨ੍ਹਾਂ ਸਾਂਝ ਕੇਂਦਰਾਂ ਵਿਚ ਜਾਂਦਾ ਹੈ ਤਾਂ ਉਸ ਨੂੰ ਇਹ ਕਹਿ ਦਿਤਾ ਜਾਂਦਾ ਹੈ ਕਿ ਸਰਵਰ ਡਾਉਨ ਹੈ, ਜਦੋਂ ਕਿ ਸਰਵਨ ਡਾਉਨ ਹੋਏ ਨੂੰ ਮਹੀਨਾ ਮਹੀਨਾਂ ਸਮਾਂ ਹੋ ਜਾਂਦਾ ਹੈ ਪਰ ਇਸ ਨੁੰ ਠੀਕ ਕਰਨ ਦੇ ਕੋਈ ਯਤਨ ਨਹੀਂ ਕੀਤੇ ਜਾਂਦੇ। ਉਨ੍ਹਾਂ ਮੰਗ ਕੀਤੀ ਕਿ ਇਨ੍ਹਾਂ ਸਾਂਝ ਕੇਂਦਰਾਂ ਦਾ ਸਰਵਰ ਠੀਕ ਕੀਤਾ ਜਾਵੇ,ਸਾਂਝ ਕੇਂਦਰ ਦੇ ਮੁਲਾਜ਼ਮਾਂ ਨੂੰ ਬੋਲਣ ਅਤੇ ਕੰਮ ਕਰਨ ਦਾ ਤਰੀਕਾ ਸਿਖਾਇਆ ਜਾਵੇ ਤਾਂ ਜੋ ਆਮ ਲੋਕਾਂ ਨੂੰ ਇਸ ਸਬੰਧੀ ਪੇਸ਼ ਆ ਰਹੀਆਂ ਮੁਸ਼ਕਲਾਂ ਤੋਂ ਛੁਟਕਾਰਾ ਮਿਲੇ।

Load More Related Articles
Load More By Nabaz-e-Punjab
Load More In Problems

Check Also

ਮੁਹਾਲੀ ਹਲਕੇ ਵਿੱਚ ਸੀਵਰੇਜ, ਟੁੱਟੀਆਂ ਸੜਕਾਂ ਤੇ ਸਿਹਤ ਸਹੂਲਤਾਂ ਦੀ ਵੱਡੀ ਘਾਟ: ਬੱਬੀ ਬਾਦਲ

ਮੁਹਾਲੀ ਹਲਕੇ ਵਿੱਚ ਸੀਵਰੇਜ, ਟੁੱਟੀਆਂ ਸੜਕਾਂ ਤੇ ਸਿਹਤ ਸਹੂਲਤਾਂ ਦੀ ਵੱਡੀ ਘਾਟ: ਬੱਬੀ ਬਾਦਲ ਬੱਬੀ ਬਾਦਲ ਵੱ…