Share on Facebook Share on Twitter Share on Google+ Share on Pinterest Share on Linkedin ਪੂਰਾ ਕਰਜ਼ਾ ਮੁਆਫ਼ੀ ਵਾਅਦੇ ਤੋਂ ਮੁੱਕਰੀ ਕਾਂਗਰਸ ਨੂੰ ਮੁਆਫ ਨਹੀਂ ਕਰੇਗੀ ਪੰਜਾਬ ਦੀ ਜਨਤਾ: ਆਪ ਕਾਂਗਰਸ ਦੇ ਚੋਣ ਮੈਨੀਫੈਸਟੋ ਨੂੰ ਕਾਨੂੰਨੀ ਦਾਇਰੇ ਵਿੱਚ ਲਿਆਉਣ ਦੀ ਮੰਗ ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 21 ਜਨਵਰੀ: ਕਾਂਗਰਸ ਦੇ ਚੋਣ ਵਾਅਦੇ ਦੇ ਉਲਟ ਕੈਪਟਨ ਅਮਰਿੰਦਰ ਸਿੰਘ ਸਰਕਾਰ ਵਲੋਂ ਪੰਜਾਬ ਦੇ ਕਿਸਾਨਾਂ ਅਤੇ ਖੇਤ ਮਜਦੂਰਾਂ ਦਾ ਪੂਰਾ ਕਰਜਾ ਮੁਆਫ ਕਰਨ ਤੋਂ ਮੁੱਕਰ ਜਾਣ ਨੂੰ ਅੰਨਦਾਤਾ ਨਾਲ ਧੋਖਾ ਕਰਾਰ ਦਿੰਦੇ ਹੋਏ ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਪੰਜਾਬ ਦੀ ਜਨਤਾ ਨੂੰ ਸੱਦਾ ਦਿੱਤਾ ਕਿ ਆਉਂਦੀਆਂ ਲੋਕ ਸਭਾ ਚੋਣਾਂ ਵਿਚ ਲੋਕ ਕਾਂਗਰਸ ਦੇ ਹੱਥ ਖੜੇ ਕਰਾਉਣ ਅਤੇ ਕਰਾਰੀ ਹਾਰ ਦੇਣ। ‘ਆਪ’ ਵਲੋਂ ਜਾਰੀ ਸਾਂਝੇ ਪ੍ਰੈਸ ਬਿਆਨ ਰਾਹੀਂ ਕਿਸਾਨ ਸੰਘਰਸ਼ ਸੰਮਤੀ ਦੇ ਕਨਵੀਨਰ ਅਤੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ, ਮੈਂਬਰ ਅਤੇ ਵਿਧਾਇਕ ਜੈ ਕਿਸ਼ਨ ਸਿੰਘ ਰੋੜੀ, ਵਿਧਾਨ ਸਭਾ ਦੀ ਖੁਦਕੁਸ਼ੀ ਪੀੜਿਤ ਕਿਸਾਨ ਪਰਿਵਾਰਾਂ ਨੂੰ ਮੁਆਵਜੇ ਸਬੰਧੀ ਕਮੇਟੀ ਦੇ ਮੈਂਬਰ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆਂ, ਪ੍ਰੋਗੇਰੈਸਿਵ ਡੇਅਰੀ ਫਾਰਮਰ ਕਿਸਾਨ ਆਗੂ ਅਤੇ ਕਿਸਾਨ ਸੰਘਰਸ਼ ਕਮੇਟੀ ਸੰਮਤੀ ਮੈਂਬਰ ਦਲਜੀਤ ਸਿੰਘ ਸਦਰਪੁਰਾ, ਜੀਵਨ ਸਿੰਘ ਫੌਜੀ, ਕਾਰਜ ਸਿੰਘ ਮਿੱਢਾ (ਮੈਂਬਰ) ਅਤੇ ਉਪ ਪ੍ਰਧਾਨ ਮੋਹਨ ਸਿੰਘ ਫਲੀਆਵਾਲਾ (ਸਾਬਕਾ ਸੰਸਦ ਮੈਂਬਰ), ਕੁਲਦੀਪ ਸਿੰਘ ਧਾਲੀਵਾਲ, ਕਰਨਬੀਰ ਸਿੰਘ ਟਿਵਾਣਾ, ਡਾ. ਬਲਵੀਰ ਸਿੰਘ ਸੈਣੀ, ਪਿੰ੍ਰਸੀਪਲ ਬਲਦੇਵ ਸਿੰਘ ਅਜਾਦ, ਆਸ਼ੂਤੋਸ਼ ਟੰਡਨ ਅਤੇ ਮੁੱਖ ਬੁਲਾਰੇ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਵਿੱਤੀ ਸੰਕਟ ਦਾ ਬਹਾਨਾ ਬਣਾ ਕੇ ਕਿਸਾਨਾਂ ਅਤੇ ਖੇਤ ਮਜਦੂਰਾਂ ਨਾਲ ਕੈਪਟਨ ਅਮਰਿੰਦਰ ਸਿੰਘ ਧੋਖਾ ਕਰਕੇ ਸੱਤਾ ਹਾਸਲ ਕੀਤੀ ਹੈ। ਆਪ ਆਗੂਆਂ ਨੇ ਸਵਾਲ ਕੀਤਾ ਕਿ ਜਦ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨ ਕਰਜਾ ਕੁਰਕੀ ਖਤਮ ਦਾ ਨਾਅਰਾ ਦੇ ਕੇ ਕਿਸਾਨਾਂ ਕੋਲੋਂ ਆਪਣੇ ਦਸਤਖਤਾਂ ਹੇਠ ਕਰਜਾ ਮੁਕਤੀ ਦੇ ਫਾਰਮ ਭਰਵਾਏ ਸਨ ਕੀ ਉਸ ਸਮੇਂ ਉਹ ਸੂਬੇ ਦੇ ਵਿੱਤੀ ਹਾਲਾਤ ਤੋਂ ਜਾਣੂ ਨਹੀਂ ਸਨ? ‘ਆਪ’ ਆਗੂਆਂ ਨੇ ਦੋਸ਼ ਲਗਾਇਆ ਕਿ ਕੈਪਟਨ ਨੇ ਵੋਟਾਂ ਲੈਣ ਲਈ ਸੋਚ ਸਮਝ ਕੇ ਕਿਸਾਨਾਂ ਅਤੇ ਖੇਤ ਮਜਦੂਰਾਂ ਦੀਆਂ ਮੰਦਹਾਲੀਆਂ ਅਤੇ ਮਜਬੂਰੀਆਂ ਨਾਲ ਖੇਡਿਆ, ਜਦਕਿ ਉਹ ਸੂਬੇ ਦੀ ਵਿੱਤੀ ਸਥਿਤੀ ਤੋਂ ਭਲੀਭਾਂਤ ਜਾਣੂ ਸਨ ਅਤੇ ਚੋਣਾਂ ਤੋਂ ਪਹਿਲਾਂ ਬਾਦਲ ਸਰਕਾਰ ਉਪਰ ਸੂਬੇ ਨੂੰ ਵਿੱਤੀ ਤੌਰ ਉਤੇ ਤਬਾਹ ਕਰਨ ਦੇ ਰੋਜ ਬਿਆਨ ਦਾਗਦੇ ਸਨ। ਇਥੋਂ ਤੱਕ ਕਿ ਕਾਂਗਰਸ ਦਾ ਚੋਣ ਮੈਨੀਫੈਸਟੋ ਤਿਆਰ ਕਰਨ ਵਾਲੇ ਮਨਪ੍ਰੀਤ ਬਾਦਲ ਦਲਬਦਲੀ ਕਰਨ ਤੋਂ ਪਹਿਲਾਂ ਪਿਛਲੀ ਬਾਦਲ ਸਰਕਾਰ ਵਿਚ ਲੰਬਾ ਸਮਾਂ ਵਿੱਤ ਮੰਤਰੀ ਰਹੇ ਸਨ ਅਤੇ ਪੰਜਾਬ ਦੀਆਂ ਵਿੱਤੀ ਹਕੀਕਤਾਂ ਤੋਂ ਚੰਗੀ ਤਰਾਂ ਵਾਕਿਫ ਸਨ। ਇਸ ਲਈ ਪੰਜਾਬ ਦੇ ਲੋਕ ਕੈਪਟਨ ਅਮਰਿੰਦਰ ਸਿੰਘ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਤੇ ਸਮੁੱਚੀ ਕਾਂਗਰਸ ਨੂੰ ਇਸ ਧੋਖੇ ਬਦਲੇ ਡਟ ਕੇ ਭਾਜੀ ਮੋੜਨਗੇ ਤਾਂ ਕਿ ਭਵਿੱਖ ਵਿਚ ਕੋਈ ਵੀ ਸਿਆਸੀ ਪਾਰਟੀ ਸਿਰਫ਼ ਅਤੇ ਸਿਰਫ਼ ਵੋਟਾਂ ਹਾਸਿਲ ਕਰਨ ਦੀ ਹਿੰਮਤ ਨਾ ਕਰ ਸਕੇ। ਆਪ ਆਗੂਆਂ ਨੇ ਕਿਹਾ ਕਿ ਜੇਕਰ ਕੈਪਟਨ ਅਮਰਿੰਦਰ ਸਿੰਘ ਅਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵਿਚ ਪੰਜਾਬ ਅਤੇ ਪੰਜਾਬ ਦੇ ਕਿਸਾਨਾਂ-ਖੇਤ ਮਜਦੂਰ ਪ੍ਰਤੀ ਥੋੜੀ ਜਿਹੀ ਵੀ ਹਮਦਰਦੀ ਹੁੰਦੀ ਤਾਂ ਉਹ ਕਿਸਾਨਾਂ ਤੇ ਖੇਤ ਮਜਦੂਰਾਂ ਨੂੰ ਕਰਜ਼ਾ ਮੁਕਤ ਕਰਨ ਤੋਂ ਹੱਥ ਖੜੇ ਕਰਨ ਦੀ ਥਾਂ ਆਪਣੇ ਅਹੁਦਿਆਂ ਤੋਂ ਅਸਤੀਫੇ ਦਿੰਦੇ ਅਤੇ ਪਛਚਾਤਾਪ ਕਰਦੇ। ਆਪ ਆਗੂਆਂ ਨੇ ਚੋਣ ਮੈਨੀਫੈਸਟੋ ਨੂੰ ਕਾਨੂੰਨੀ ਦਸਤਾਵੇਜ ਬਣਾਉਣ ਦੀ ਵੀ ਮੰਗ ਕੀਤੀ ਤਾਂ ਕਿ ਸਿਆਸੀ ਦਲ ਸੋਚ ਸਮਝ ਕੇ ਲਾਰੇ ਲਗਾਉਣ ਅਤੇ ਉਨਾਂ ਉਪਰ ਪਾਰਟੀ ਦੀ ਰਜਿਸਟ੍ਰੇਸ਼ਨ ਖਤਮ ਹੋਣ ਦੀ ਤਲਵਾਰ ਲਟਕਦੀ ਰਹੇ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ