nabaz-e-punjab.com

ਪਿੰਡ ਮਾਣਕ ਮਾਜਰਾ ਵਿੱਚ ਉਸਾਰੀਆਂ ਢਾਹੁਣ ਵਿਰੁੱਧ ਪੀੜਤ ਪਰਿਵਾਰਾਂ ਵੱਲੋਂ ਡੀ ਸੀ ਦਫ਼ਤਰ ਦੇ ਬਾਹਰ ਧਰਨਾ

ਸਰਪੰਚ ’ਤੇ ਰਾਜਸੀ ਬਦਲੇਖੋਰੀ ਤਹਿਤ ਕਾਰਵਾਈ ਦਾ ਦੋਸ਼, ਸਰਪੰਚ ਨੇ ਕਿਹਾ ਦੋਸ਼ ਬੇਬੁਨਿਆਦ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 19 ਜੂਨ:
ਆਦਿ ਧਰਮ ਸਮਾਜ ਆਧਮ ਭਾਰਤ ਦੇ ਰਾਸ਼ਟਰੀ ਸੰਚਾਲਕ ਸ੍ਰੀ ਪ੍ਰਵੀਨ ਟਾਂਕ ਮੁਹਾਲੀ ਨੇ ਅੱਜ ਡਿਪਟੀ ਕਮਿਸ਼ਨਰ ਮੁਹਾਲੀ ਨੂੰ ਇਕ ਪੱਤਰ ਦੇ ਕੇ ਇਲਜਾਮ ਲਗਾਇਆ ਕਿ ਪਿੰਡ ਮਾਣਕ ਮਾਜਰਾ ਦੇ ਸਾਬਕਾ ਸੈਨਿਕ ਅਮਰ ਸਿੰਘ ਅਤੇ ਸਮਸ਼ੇਰ ਕੌਰ ਪਤਨੀ ਲੇਟ ਗੁਰਮੇਲ ਸਿੰਘ ਲਖਨੌਰ ਦੇ ਘਰ ਬੀ ਡੀ ਪੀ ਓ ਪੰਚਾਇਤ ਸਕੱਤਰ ਅਤੇ ਸੋਹਾਣਾ ਥਾਣੇ ਦੀ ਪੁਲੀਸ ਦੇ ਮੁਲਾਜਮਾਂ ਦੀ ਅਗਵਾਈ ਵਿਚ ਕੁਝ ਵਿਅਕਤੀਆਂ ਨੇ ਧੱਕੇ ਨਾਲ ਹੀ ਢਾਹ ਦਿਤੇ ਹਨ ਅਤੇ ਉਥੋਂ ਇੱਟਾਂ, ਰੇਤਾ ਬਜਰੀ, ਸੀਮਿੰਟ,ਸਰੀਆ ਚੁਕ ਕੇ ਲੈ ਗਏ ਹਨ। ਉਹਨਾਂ ਕਿਹਾ ਕਿ ਇਹ ਕਾਰਵਾਈ ਪਿੰਡ ਦੇ ਸਰਪੰਚ ਵੱਲੋਂ ਸਿਆਸੀ ਦੁਰਭਾਵਨਾ ਤਹਿਤ ਕਰਵਾਈ ਗਈ ਹੈ। ਉਹਨਾਂ ਚਿਤਾਵਨੀ ਦਿਤੀ ਕਿ ਜੇ ਪੀੜਤਾਂ ਨੂੰ ਇਨਸਾਫ ਨਾ ਦਿਤਾ ਗਿਆ ਤਾਂ ਵੱਡੇ ਪੱਧਰ ਉਪਰ ਸੰਘਰਸ਼ ਕੀਤਾ ਜਾਵੇਗਾ। ਉਹਨਾਂ ਇਸ ਮੌਕੇ ਮੁਹਾਲੀ ਜਿਲ੍ਹੇ ਦੇ ਡਿਪਟੀ ਕਮਿਸ਼ਨਰ ਦੇ ਨਾਮ ਏ ਡੀ ਸੀ ਮੁਹਾਲੀ ਸ੍ਰ. ਚਰਨਦੇਵ ਸਿੰਘ ਮਾਨ ਨੂੰ ਇੱਕ ਮੰਗ ਪੱਤਰ ਵੀ ਸੌਂਪਿਆ।
ਇਸ ਮੌਕੇ ਬਾਲਮੀਕੀ ਸਭਾ ਮੁਹਾਲੀ, ਡੋ ਰ ਟੂ ਡੋਰ ਗਾਰਬੇਜ ਕਲੈਕਸ਼ਨ ਮੁਹਾਲੀ ਦੇ ਪ੍ਰਧਾਨ ਸਚਿਨ ਮੁਹਾਲੀ, ਆਦਿ ਧਰਮ ਸਮਾਜ ਦੇ ਜਿਲਾ ਪ੍ਰਧਾਨ ਕਰਮ ਚੰਦ ਸਿਆਲਵਾ ਮਾਜਰਾ, ਲਖਨੌਰ ਤੋੱ ਗੁਰਜੀਤ ਸਿੰਘ, ਮੌਲੀ ਬੈਦਵਾਨ ਤੋੱ ਅਮਰਜੀਤ ਸਿੰਘ, ਅਮਰਜੀਤ ਸਿੰਘ ਬਠਲਾਣਾ, ਲੈਬ ਸਿੰਘ ਗਡਾਣਾ, ਨਰਿੰਦਰ ਸਿੰਘ ਮੱਛਲੀਕਲਾਂ, ਬਚਨ ਸਿੰਘ, ਸੰਤ ਸਿੰਘ, ਨੈਬ ਸਿੰਘ, ਦਵਿੰਦਰ ਸਿੰਘ, ਬੰਤ ਸਿੰਘ, ਹਰਪ੍ਰੀਤ ਸਿੰਘ, ਛਿੰਦਾ ਮਾਣਕ,ਸੁਰਿੰਦਰ ਕਾਗੜਾ, ਮੋਹਣ ਸਿੰਘ, ਗੋਲਡੀ ਪੈਂਤਪੁਰ, ਵਿਕੀ ਬਰਵਾਲਾ ਵੀ ਮੌਜੂਦ ਸਨ।
ਦੂਜੇ ਪਾਸੇ ਪਿੰਡ ਦੇ ਸਰਪੰਚ ਨਿਰਮਲ ਸਿੰਘ ਨੇ ਉਸ ਉੱਪਰ ਸਿਆਸੀ ਬਦਲਾਖੋਰੀ ਤਹਿਤ ਕਾਰਵਾਈ ਕਰਨ ਦੇ ਇਲਜਾਮ ਨੂੰ ਪੂਰੀ ਤਰ੍ਹਾਂ ਬੇਬੁਨਿਆਦ ਦੱਸਿਆ ਹੈ। ਇਸ ਸਬੰਧੀ ਸੰਪਰਕ ਕਰਨ ਤੇ ਉਹਨਾਂ ਕਿਹਾ ਕਿ ਇਹਨਾਂ ਵਿਅਕਤੀਆਂ ਵਲੋੱ ਪਿੰਡ ਦੀ ਸ਼ਾਮਲਾਟ ਜਮੀਨ ਤੇ ਨਾਜਾਇਜ ਕਬਜਾ ਕੀਤਾ ਸੀ ਅਤੇ ਉਲਟਾ ਪੰਚਾਇਤ ਤੇ ਹੀ ਕੇਸ ਕਰ ਦਿਤਾ ਸੀ। ਜਿਸਦਾ ਫੈਸਲਾ ਪੰਚਾਇਤ ਦੇ ਹੱਕ ਵਿੱਚ ਆਇਆ। ਇਸ ਧਿਰ ਵਜੋੱ ਫੈਸਲੇ ਦੇ ਖਿਲਾਫ ਪਾਈ ਅਪੀਲ ਵੀ ਖਾਰਿਜ ਹੋ ਗਈ ਸੀ ਜਿਸਤੋੱ ਬਾਅਦ ਪੰਚਾਇਤ ਵਲੋੱ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਨੂੰ ਜਾਣਕਾਰੀ ਦੇ ਦਿੱਤੀ ਗਈ ਸੀ ਅਤੇ ਬੀਡੀਪੀਓ ਦਫਤਰ ਵੱਲੋਂ ਪੂਰੀ ਤਰ੍ਹਾਂ ਕਾਨੂੰਨ ਦੇ ਦਾਇਰੇ ਵਿੱਚ ਰਹਿੰਦਿਆਂ ਇਸ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ ਹੈ।

Load More Related Articles
Load More By Nabaz-e-Punjab
Load More In General News

Check Also

Excise and Taxation Department, Punjab Initiates Comprehensive GST Registration Drive for Dealers

Excise and Taxation Department, Punjab Initiates Comprehensive GST Registration Drive for …