nabaz-e-punjab.com

ਮੁਹਾਲੀ ਦਿਵਾਲੀ ਮੇਲੇ ਵਿੱਚ ਲੋਕ ਗਾਇਕ ਭੁਪਿੰਦਰ ਬੱਬਲ ਨੇ ਖੂਬ ਰੰਗ ਬੰਨ੍ਹਿਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 29 ਅਕਤੂਬਰ:
ਯੂਨੀਵਰਸਲ ਆਰਟ ਐਂਡ ਕਲਚਰ ਵੈਲਫੇਅਰ ਸੁਸਾਇਟੀ ਮੁਹਾਲੀ ਵੱਲੋਂ ਇੱਥੋਂ ਦੇ ਫੇਜ਼-1 ਵਿੱਚ ਨਾਰਥ ਜ਼ੋਨ ਕਲਚਰ ਸੈਂਟਰ ਚੰਡੀਗੜ੍ਹ ਅਤੇ ਮਾਰਕਫੈੱਡ ਪੰਜਾਬ ਦੇ ਸਹਿਯੋਗ ਨਾਲ ਲੜੀਵਾਰ ਵਿਰਾਸਤੀ ਅਖਾੜੇ ਵਿੱਚ ਦਿਵਾਲੀ ਮੇਲਾ ਕਰਵਾਇਆ ਗਿਆ। ਜਿਸ ਵਿੱਚ ਭਾਜਪਾ ਦੇ ਕੌਂਸਲਰ ਹਰਦੀਪ ਸਿੰਘ ਸਰਾਓ ਮੁੱਖ ਮਹਿਮਾਨ ਸਨ ਜਦੋਂਕਿ ਬਾਲ ਮੁਕੰਦ ਸ਼ਰਮਾ (ਏਐਮਡੀ ਮਾਰਕਫੈੱਡ, ਫਿਲਮ ਅਤੇ ਹਾਸਰਸ ਕਲਾਕਾਰ) ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਪ੍ਰਬੰਧਕਾਂ ਨੂੰ ਸ਼ਹਿਰ ਵਿੱਚ ਪੇਂਡੂ ਮਾਹੌਲ ਸਿਰਜਣ ’ਤੇ ਵਧਾਈ ਦਿੰਦੇ ਹੋਏ ਕਿਹਾ ਕਿ ਇਹੋ ਜਿਹੇ ਮਿਆਰੀ ਪ੍ਰੋਗਰਾਮ ਵੱਖ ਵੱਖ ਸ਼ਹਿਰਾਂ ‘ਚ ਵੀ ਹੋਣੇ ਚਾਹੀਦੇ ਹਨ। ਅਖਾੜੇ ਵਿੱਚ ਕਾਂਗਰਸ ਦੇ ਕੌਂਸਲਰ ਭਰਤ ਭੂਸ਼ਨ ਮੈਣੀ ਅਤੇ ਮੁਹਾਲੀ ਕਾਂਗਰਸ ਦੇ ਜਨਰਲ ਸਕੱਤਰ ਅਸ਼ੀਸ਼ ਗਰਗ ਹਾਜ਼ਰ ਸਨ।
ਅਖਾੜੇ ਦੀ ਸ਼ੁਰੂਆਤ ਵਿੱਚ ਪੀਟੀਸੀ ਚੈਨਲ ਲਿਟਲ ਚੈਂਪ ਦੇ ਫਾਇਨਲਿਸਟ ਅਤੇ ਐਮਐਚ ਵਨ ਦੇ ਜੇਤੂ ਕਾਕਾ ਜਸਕਰਨ, ਬੇਬੀ ਜੈਸਮੀਨ, ਸਿਮਰਨਪ੍ਰੀਤ ਕੌਰ ਅਤੇ ਗਗਨਦੀਪ ਗੱਗੀ ਨੇ ਅਨੂਰੀਤ ਪਾਲ ਕੌਰ ਦੇ ਅਲਗੋਜ਼ਿਆਂ ਨਾਲ ਸੱਭਿਆਚਾਰਕ ਗੀਤ ਗਾ ਕੇ ਹਾਜ਼ਰੀ ਲਵਾਈ। ਪੰਜਾਬੀ ਲੋਕ ਗਾਇਕੀ ਦੀ ਬੁਲੰਦ ਅਵਾਜ਼ ਭੁਪਿੰਦਰ ਬੱਬਲ ਵੱਲੋਂ ਲੋਕ ਗਾਇਕੀ ਦੇ ਰੰਗ ਬੰਨਦੇ ਹੋਏ ਪਹਿਲਾਂ ਭਾਈ ਬਚਿੱਤਰ ਸਿੰਘ ਦੀ ਵਾਰ ਤੋਂ ਸ਼ੁਰੂ ਕਰਕੇ ਬਾਬੂ ਰਜਬ ਅਲੀ ਦੀ ਕਵੀਸ਼ਰੀ, 72 ਕਲੀਆ ਛੰਦ, ਕਲੀਆਂ, ਝੂੰਮਰ, ਮੁੰਡਿਓ ਆਗੀ ਓਏ ਸਿਰ ਤੇ ਗਾਗਰ ਰੱਖੀ, ਅੱਖ ਵਿੱਚ ਤੇਲ ਪੈ ਗਿਆ ਅਤੇ ਹੋਰ ਮਕਬੂਲ ਗੀਤ ਗਾ ਕੇ ਦਰਸ਼ਕ ਨੱਚਣ ਲਾ ਦਿੱਤੇ।
ਗੀਤਕਾਰੀ ਖੇਤਰ ਵਿੱਚ ਤਾ-ਉਮਰ ਨਿਭਾਈ ਸੇਵਾ ਲਈ ਗੀਤਕਾਰ ਭੁਪਿੰਦਰ ਮਟੌਰੀਆ ਅਤੇ ਗੀਤਕਾਰ ਬਲਜੀਤ ਫਿੱਡਿਆਂ ਵਾਲਾ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ. ਪ੍ਰੋਗਰਾਮ ਨੂੰ ਕਾਮਯਾਬ ਕਰਨ ਵਿੱਚ ਸਟੇਜ ਸਕੱਤਰ ਕਰਮਜੀਤ ਸਿੰਘ ਬੱਗਾ, ਅੰਤਰਰਾਸ਼ਟਰੀ ਭੰਗੜਾ ਕਲਾਕਾਰ ਆਤਮਜੀਤ ਸਿੰਘ, ਸਵਰਨ ਸਿੰਘ ਚੰਨੀ, ਨੇਤਰ ਸਿੰਘ, ਫਿਲਮ ਡਾਇਰੈਕਟਰ ਗੋਪਾਲ ਸ਼ਰਮਾ, ਅਦਾਕਾਰਾ ਸੁਖਬੀਰਪਾਲ ਕੌਰ, ਹਰਕੀਰਤ, ਮਨਦੀਪ, ਸ਼ਗੁਨਪ੍ਰੀਤ, ਹਰਮਨ, ਸ਼ਗਨ, ਗੁਰਸਿਮਰਨ ਨੇ ਵਿਸ਼ੇਸ਼ ਹਿੱਸਾ ਪਾਇਆ। ਅੰਤ ਵਿੱਚ ਸੁਸਾਇਟੀ ਦੇ ਪ੍ਰਧਾਨ ਤੇ ਫਿਲਮ ਅਦਾਕਾਰ ਨਰਿੰਦਰ ਨੀਨਾ ਵੱਲੋਂ ਗਾਇਕ ਅਤੇ ਮੁੱਖ ਮਹਿਮਾਨਾਂ ਦਾ ਸਨਮਾਨ ਕਰਦੇ ਹੋਏ ਸਭ ਦਾ ਧੰਨਵਾਦ ਕੀਤਾ।

Load More Related Articles
Load More By Nabaz-e-Punjab
Load More In Entertainment

Check Also

ਰੋਟਰੀ ਕਲੱਬ ਆਫ਼ ਰਾਜਪੁਰਾ ਗਰੇਟਰ ਨੇ ਇੱਕ ਲੋੜਵੰਦ ਲੜਕੀ ਦਾ ਵਿਆਹ ਕਰਵਾਇਆ

ਰੋਟਰੀ ਕਲੱਬ ਆਫ਼ ਰਾਜਪੁਰਾ ਗਰੇਟਰ ਨੇ ਇੱਕ ਲੋੜਵੰਦ ਲੜਕੀ ਦਾ ਵਿਆਹ ਕਰਵਾਇਆ ‘ਆਪ’ ਵਿਧਾਇਕਾ ਸ੍ਰੀਮਤੀ ਨੀਨਾ ਮਿ…