nabaz-e-punjab.com

ਕੈਪਟਨ ਸਰਕਾਰ ’ਤੇ ਕੋਈ ਉਮੀਦ ਨਾ ਹੋਣ ਕਰਕੇ ਲੋਕਾਂ ਨੇ ਲਿੰਕ ਸੜਕਾਂ ਤੋਂ ਜਾਣਾ ਕੀਤਾ ਸ਼ੁਰੂ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 17 ਅਗਸਤ:
ਪਿਛਲੇ ਦਸ ਸਾਲ ਅਕਾਲੀ ਭਾਜਪਾ ਸਰਕਾਰ ਵੱਲੋਂ ਕੀਤੀ ਹਕੁਮਤ ਦੌਰਾਨ ਜਿੱਥੇ ਲਾਂਡਰਾਂ ਵਿਖੇ ਲੱਗਦੇ ਜਾਮ ਦਾ ਮਸਲਾ ਹੱਲ ਨਹੀਂ ਹੋ ਸਕਿਆ ਅਤੇ ਨਾ ਹੀ ਸੜਕ ਦਾ ਨਿਰਮਾਣ ਕਾਰਜ ਹੋਇਆ। ਉਥੇ ਮੌਜੂਦਾ ਕਾਂਗਰਸ ਸਰਕਾਰ ਤੋਂ ਵੀ ਲੋਕਾ ਨੂੰ ਕੋਈ ਬਹੁਤੀ ਉਮੀਦ ਨਾ ਦਿਸਦੀ ਵੇਖ ਲੋਕਾ ਨੇ ਰੋਜਾਨਾ ਦੋ ਘੰਟੇ ਜਾਮ ਵਿਚ ਫਸਣ ਦੀ ਬਜਾਏ ਆਸ ਪਾਸ ਦੇ ਪਿੰਡਾਂ ਤੋਂ ਹੋ ਕੇ ਮੁਹਾਲੀ ਪੁੱਜਣ ਦੇ ਰਸਤੇ ਲੱਭਣੇ ਸ਼ੁਰੂ ਹੋ ਗਏ ਹਨ ਪਰ ਹੈਰਾਨੀ ਦੀ ਗੱਲ ਹੈ ਵਿਰੋਧੀ ਧਿਰ ਦੀ ਸਰਕਾਰ ਵੇਲੇ ਸੁਰਖੀਆਂ ਵਿੱਚ ਚਮਕਣ ਵਾਲੇ ਵੀ ਹੁਣ ਚੁੱਪ ਧਾਰੀ ਬੈਠੇ ਹਨ। ਲੋਕਾ ਵੱਲੋਂ ਸਰਹੰਦ ਵੱਲੋਂ ਆਉਂਦਿਆਂ ਸਵਾੜਾ ਤੱਕ ਲੱਗੇ ਜਾਮ ਤੋਂ ਬਚਣ ਲਈ ਅਤੇ ਮੁਹਾਲੀ ਪੁੱਜਣ ਲਈ ਸਵਾੜਾ ਤੋਂ ਸੈਦਪੁਰ ਹੋ ਕੇ ਚਡਿਆਲਾ ਤੋਂ ਭਾਰਤਪੁਰ ਹੋ ਕੇ ਭਾਗੋਮਾਜਰਾ ਬਾਬਾ ਬੰਦਾ ਸਿੰਘ ਬਹਾਦਰ ਮੁੱਖ ਮਾਰਗ ‘ਤੇ ਪੁੱਜਣਾ ਸ਼ੁਰੂ ਕਰ ਦਿੱਤਾ ਹੈ।
ਇਸ ਤੋਂ ਇਲਾਵਾ ਸਵਾੜਾ ਤੋਂ ਰਸਨਹੇੜੀ ਹੋ ਕੇ ਖਰੜ ਪੁੱਜਣ ਅਤੇ ਝੰਜੇੜੀ ਤੋਂ ਰਸਨਹੇੜੀ ਰਾਹੀਂ ਖਰੜ ਪੁੱਜ ਕੇ ਵਾਇਆ ਚੱਪੜਚਿੜੀ ਪੁੱਜਣਾ ਸ਼ੁਰੂ ਕੀਤਾ ਹੈ। ਇਸ ਤੋਂ ਇਲਾਵਾ ਵਾਪਸੀ ‘ਤੇ ਲਾਂਡਰਾਂ ਦੇ ਜਾਮ ਤੋ ਬਾਹਰ ਨਿਕਲਣ ਲਈ ਡੀ ਸੀ ਦਫਤਰ ਦੇ ਕੋਲੋ ਭਾਗੋਮਾਜਰਾ ਨੁੰ ਜਾਂਦੀ ਮੁੱਖ ਸੜਕ ਰਾਹੀ ਲਿੰਕ ਸੜਕ ਨੂੰ ਹੋ ਕੇ ਭਾਗੋਮਾਜਰਾ ਰਾਹੀਂ ਅਸਥਾਈ ਰਸਤਿਆਂ ਰਾਹੀਂ ਸਰਹੰਦ ਮਾਰਗ ਅਤੇ ਦੂਜੇ ਪਾਸੇ ਚੱਪੜਚਿੜੀ ਰਾਹੀਂ ਲਾਂਡਰਾਂ ਪੱੁਜਣ ਦਾ ਰਸਤਾ ਆਪਣਾਇਆ ਹੈ। ਹੁਣ ਵੱਡੀ ਸਮੱਸਿਆ ਇਹ ਆਣ ਖੜੀ ਹੋਈ ਹੈ ਕਿ ਸੰਪਰਕ ਸੜਕਾਂ ਰਾਹੀਂ ਮੁਹਾਲੀ ਵੇਲੇ ਸੜਕਾਂ ‘ਤੇ ਪਏ ਗਹਿਰੇ ਟੋਏ ਬਰਸਾਤ ਕਰਕੇ ਪਾਣੀ ਨਾਲ ਭਰੇ ਪਏ ਹਨ ਅਤੇ ਲੋਕ ਹਾਦਸਿਆਂ ਦਾ ਸ਼ਿਕਾਰ ਹੋ ਰਹੇ ਹਨ। ਲੋਕਾਂ ਨੇ ਮੰਗ ਕੀਤੀ ਕਿ ਜੇ ਸਰਕਾਰ ਸੜਕ ਵੀ ਨਹੀਂ ਸਣਾ ਸਕਦੀ ਅਤੇ ਸਮੱਸਿਆ ਦਾ ਹੱਲ ਵੀ ਕਰਨ ਵਿੱਚ ਅਸਮਰੱਥ ਹੈ ਤਾਂ ਮੁਹਾਲੀ ਡੀਸੀ ਦਫ਼ਤਰ ਤੋਂ ਭਾਗੋਮਾਜਰਾ ਜਾਣ ਵਾਲੀ ਕਰੀਬ 20 ਫੁੱਟ ਦਾ ਸੜਕ ਦੇ ਟੋਟੇ ਨੂੰ ਹੀ ਮੁੱਖ ਸੜਕ ਨਾਲ ਜੋੜਨ ਦਾ ਕੰਮ ਦੇਵੇ ਤਾਂ ਜੋ ਰਸਤਾ ਸਿੱਧਾ ਹੋ ਜਾਣ ਕਰਕੇ ਸਮੱਸਿਆ ਦਾ ਕੁੱਝ ਹੱਦ ਤੱਕ ਹੱਲ ਹੋ ਸਕੇ।

Load More Related Articles
Load More By Nabaz-e-Punjab
Load More In Government

Check Also

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ ਸਿੰ…