Share on Facebook Share on Twitter Share on Google+ Share on Pinterest Share on Linkedin ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਸਥਿਤ ਸੇਵਾ ਕੇਂਦਰ ਵਿੱਚ ਈ-ਸਟੈਂਪ ਪੇਪਰ ਮਿਲਣ ਨਾਲ ਲੋਕਾਂ ਦੀ ਘਟੇਗੀ ਖੱਜ਼ਲ-ਖੁਆਰੀ: ਸਪਰਾ ਬੈਂਕਾਂ ਦੇ ਨਾਲ-ਨਾਲ ਹੁਣ ਜ਼ਿਲ੍ਹਾ ਪੱਧਰੀ ਸੇਵਾ ਕੇਂਦਰ ਵਿੱਚ ਵੀ ਈ-ਸਟੈਂਪ ਪੇਪਰ ਮਿਲਣ ਦੀ ਸਹੂਲਤ ਹੋਈ ਸ਼ੁਰੂ ਡੀਸੀ ਸ੍ਰੀਮਤੀ ਸਪਰਾ ਨੇ ਬਿਸਵਾਜੀਤ ਘੋਸ ਨੂੰ ਪਹਿਲਾ ਈ-ਸਟੈਂਪ ਪੇਪਰ ਸੌਂਪ ਕੇ ਸੇਵਾ ਕੇਂਦਰ ਤੋਂ ਈ-ਸਟੈਂਪ ਪੇਪਰ ਦੀ ਕੀਤੀ ਸ਼ੁਰੂਆਤ ਅਮਰਜੀਤ ਸਿੰਘ ਸੋਢੀ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 11 ਸਤੰਬਰ: ਪ੍ਰਸ਼ਾਸਕੀ ਸੁਧਾਰ ਵਿਭਾਗ ਪੰਜਾਬ ਵੱਲੋਂ ਸਟਾਕ ਹੋਲਡਿੰਗ ਕਾਰਪੋਰੇਸ਼ਨ ਆਫ਼ ਇੰਡੀਆ ਲਿਮਟਿਡ ਦੇ ਸਹਿਯੋਗ ਨਾਲ ਰਾਜ ਵਿੱਚ ਇੱਕ ਹੋਰ ਪਹਿਲ ਕਦਮੀ ਕਰਦਿਆਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਸੈਕਟਰ-76 ਐਸ.ਏ.ਐਸ. ਨਗਰ ਸਥਿਤ ਸੇਵਾ ਕੇਂਦਰ ਵਿਚ ਈ-ਸਟੈਂਪ ਪੇਪਰ ਦੀ ਸਹੂਲਤ ਸ਼ੁਰੂ ਕੀਤੀ ਗਈ ਹੈ। ਜਿਸਦਾ ਰਸਮੀ ਉਦਘਾਟਨ ਡਿਪਟੀ ਕਮਿਸ਼ਨਰ ਸ੍ਰੀਮਤੀ ਗੁਰਪ੍ਰੀਤ ਕੌਰ ਸਪਰਾ ਨੇ ਬਿਸਵਾਜੀਤ ਘੋਸ ਨੂੰ ਪਹਿਲਾ ਈ-ਸਟੈਂਪ ਪੇਪਰ ਸੌਂਪ ਕੇ ਕੀਤਾ। ਸ੍ਰੀਮਤੀ ਸਪਰਾ ਨੇ ਦੱਸਿਆ ਕਿ ਪਹਿਲੇ ਪੜਾਅ ਦੌਰਾਨ ਜ਼ਿਲ੍ਹਾ ਪੱਧਰ ਤੇ ਸੇਵਾ ਕੇਂਦਰ ਵਿਖੇ ਈ-ਸਟੈਂਪ ਪੇਪਰ ਮਿਲਣ ਦੀ ਹੋਈ ਸ਼ੁਰੂਆਤ ਨਾਲ ਲੋਕਾਂ ਦੀ ਖੱਜ਼ਲ ਖੁਆਰੀ ਘਟੇਗੀ ਕਿਉਂਕਿ ਹੁਣ ਬੈਂਕਾਂ ਦੇ ਨਾਲ-ਨਾਲ ਸੇਵਾ ਕੇਂਦਰ ਰਾਹੀਂ ਵੀ ਈ-ਸਟੈਂਪ ਲਏ ਜਾ ਸਕਣਗੇ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਤਹਿਸੀਲ ਦਫਤਰ ਵਿਖੇ ਰਜਿਸਟਰੀ ਕਰਾਉਣ ਵਾਲੇ ਲੋਕਾਂ ਨੂੰ ਹੁਣ ਈ-ਸਟੈਂਪ ਪੇਪਰ ਲੈਣ ਲਈ ਬਾਹਰ ਨਹੀਂ ਜਾਣਾ ਪਵੇਗਾ ਸਗੋਂ ਸੇਵਾ ਕੇਂਦਰ ਤੋਂ ਹੀ ਈ-ਸਟੈਂਪ ਪੇਪਰ ਮਿਲਣਗੇ। ਜਿਸ ਨਾਲ ਉਨ੍ਹਾਂ ਦੀ ਸਮੇਂ ਦੀ ਬੱਚਤ ਵੀ ਹੋਵੇਗੀ ਅਤੇ ਕੰਮ ਵੀ ਬਿਨ੍ਹਾਂ ਦੇਰੀ ਤੋਂ ਹੋ ਸਕਣਗੇ। ਮੌਕੇ ’ਤੇ ਮੌਜੂਦ ਬਿਸਵਾਜੀਤ ਘੋਸ ਨੇ ਸਰਕਾਰ ਦੇ ਇਸ ਕਦਮ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਰਜਿਸਟਰੀ ਕਰਾਉਣ ਲਈ ਈ-ਸਟੈਂਪ ਪੇਪਰ ਖਰੀਦਣ ਲਈ ਕਿਸੇ ਬੈਂਕ ਜਾਂ ਹੋਰ ਥਾਂ ਨਹੀਂ ਜਾਣਾ ਪਿਆ ਸਗੋਂ ਤਹਿਸੀਲ ਦੇ ਦਫਤਰ ਦੇ ਨਾਲ ਹੀ ਬਣੇ ਸੇਵਾਂ ਕੇਂਦਰ ਤੋਂ ਈ-ਸਟੈਂਪ ਪੇਪਰ ਮਿਲਣ ਨਾਲ ਉਨ੍ਹਾਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਨਹੀਂ ਆਈ ਅਤੇ ਉਨ੍ਹਾਂ ਦੀ ਰਜਿਸਟਰੀ ਵੀ ਸਮੇਂ-ਸਿਰ ਹੋਈ ਹੈ। ਇਸ ਮੌਕੇ ਸਟਾਕ ਹੋਲਡਿੰਗ ਕਾਰਪੋਰੇਸ਼ਨ ਆਫ਼ ਇੰਡੀਆ ਲਿਮ ਦੇ ਬ੍ਰਾਂਚ ਮੈਨੇਜਰ ਨੀਰਜ਼ ਗੋਇਲ ਅਤੇ ਜ਼ਿਲ੍ਹਾ ਕੁਆਰਡੀਨੇਟਰ ਪ੍ਰਸ਼ਾਸ਼ਕੀ ਸੁਧਾਰ ਵਿਭਾਗ ਪੰਜਾਬ ਸ੍ਰੀ ਪੁਨੀਤ ਸ਼ਰਮਾ ਵੀ ਮੌਜੂਦ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ