Nabaz-e-punjab.com

ਮੁਹਾਲੀ ਅਦਾਲਤ ਵਿੱਚ ਹੁਣ ਨਵੇਂ ਕੇਸ ਦਾਇਰ ਕਰ ਸਕਣਗੇ ਲੋਕ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ 16 ਜੂਨ:
ਆਖਰਕਾਰ ਤਿੰਨ ਮਹੀਨੇ ਕੰਮ ਬੰਦ ਰਹਿਣ ਤੋਂ ਬਾਅਦ ਜ਼ਿਲ੍ਹਾ ਅਦਾਲਤ ਵਿੱਚ ਨਵੇਂ ਕੇਸ ਦਾਇਰ ਕਰਨ ਦਾ ਕੰਮ ਹੋਇਆ ਸ਼ੁਰੂ ਹੋ ਗਿਆ ਹੈ। ਇਸ ਸਬੰਧੀ ਅੱਜ ਇੱਥੇ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਬਾਰ ਐਸੋਸੀਏਸ਼ਨ ਮੁਹਾਲੀ ਦੇ ਪ੍ਰਧਾਨ ਮਨਪ੍ਰੀਤ ਸਿੰਘ ਚਾਹਲ ਨੇ ਦੱਸਿਆ ਕਿ ਹੁਣ ਕੇਵਲ ਜ਼ਰੂਰੀ ਮਸਲਿਆਂ ਤੋਂ ਇਲਾਵਾ ਵੀ ਹਰ ਤਰਾਂ ਦੇ ਨਵੇਂ ਕੇਸ ਅਦਾਲਤ ਵਿੱਚ ਦਾਇਰ ਕੀਤੇ ਜਾ ਸਕਣਗੇ ਪਰ ਸੁਣਵਾਈ ਫਿਲਹਾਲ ਸਿਰਫ਼ ਜ਼ਰੂਰੀ ਮਾਮਲਿਆਂ ‘ਤੇ ਹੀ ਹੋਵੇਗੀ ਅਤੇ ਜ਼ਰੂਰੀ ਮਸਲਿਆਂ ਤੋਂ ਇਲਾਵਾ ਬਾਕੀ ਮਾਮਲੇ ਅਗਲੀ ਤਰੀਕ ਤੱਕ ਫਿਲਹਾਲ ਮੁਲਤਵੀ ਹੀ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਤੇ ਸੈਸ਼ਨ ਜੱਜ ਰਜਿੰਦਰ ਸਿੰਘ ਰਾਏ ਨਾਲ ਹੋਈ ਮੀਟਿੰਗ ਵਿੱਚ ਇਸ ਗੱਲ ‘ਤੇ ਸਹਿਮਤੀ ਬਣੀ ਹੈ ਕਿ ਫਿਲਹਾਲ ਜ਼ਿਲ੍ਹਾ ਅਦਾਲਤ ਕੰਪਲੈਕਸ ਵਿੱਚ ਕਰੋਨਾ ਦੇ ਫੈਲਾਅ ਨੂੰ ਰੋਕਣ ਦੇ ਮੱਦੇਨਜ਼ਰ ਆਮ ਜਨਤਾ ਦੀ ਘੱਟ ਤੋਂ ਘੱਟ ਆਮਦ ਯਕੀਨੀ ਬਣਾਈ ਜਾਵੇ। ਜਿਸ ਦੇ ਤਹਿਤ ਅਗੇਤਰੀ ਜ਼ਮਾਨਤ ਅਤੇ ਸਟੇਅ ਦੇ ਕੇਸਾਂ ਤੋਂ ਇਲਾਵਾ ਹੋਰ ਕਿਸੇ ਕੇਸ ‘ਤੇ ਫਿਲਹਾਲ ਸੁਣਵਾਈ ਨਹੀਂ ਹੋਵੇਗੀ ਅਤੇ ਪੁਰਣੇ ਲੰਬਿਤ ਅਤੇ ਨਵੇਂ ਦਾਇਰ ਕੀਤੇ ਜਾਣ ਵਾਲੇ ਆਮ ਕੇਸ ਫਿਲਹਾਲ ਅਗਲੀ ਤਰੀਕ ਤੱਕ ਮਲਤਵੀ ਹੀ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਆਮ ਕੇਸਾਂ ਦੀ ਸੁਣਵਾਈ ਸਾਰੀਆਂ ਧਿਰਾਂ ਦੀ ਸਹਿਮਤੀ ਨਾਲ ਹੀ ਹੋ ਸਕੇਗੀ। ਜਿਕਰਯੋਗ ਹੈ ਲੋਕਡਾਊਨ ਲਾਗੂ ਹੋਣ ਤੋਂ ਹੁਣ ਤੱਕ ਅਦਾਲਤਾਂ ਦਾ ਕੰਮ ਲਗਭਗ ਬੰਦ ਰਿਹਾ ਹੈ ਅਤੇ ਅਗੇਤਰੀ ਜ਼ਮਾਨਤ ਅਤੇ ਸਟੇਅ ਦੇ ਮਾਮਲਿਆਂ ਤੋਂ ਇਲਾਵਾ ਹੋਰ ਕੋਈ ਨਵਾਂ ਕੇਸ ਦਾਇਰ ਨਹੀਂ ਹੋ ਰਿਹਾ ਸੀ ਅਤੇ ਨਾ ਹੀ ਪਹਿਲਾਂ ਚਲਦੇ ਮਾਮਲਿਆਂ ਵਿੱਚ ਸੁਣਵਾਈ ਹੋ ਰਹੀ ਹੈ।ਸਿਰਫ਼ ਤੇ ਸਿਰਫ਼ ਅੈਮਰਜੈਂਸੀ ਕੇਸਾਂ ਵਿੱਚ ਹੀ ਸੁਣਵਾਈ ਹੋ ਰਹੀ ਹੈ।
ਸਬੰਧਤ ਫੋਟੋ: ਜਿਲਾ ਬਾਰ ਅੈਸੋਸੀਏਸ਼ਨ ਦੇ ਪ੍ਰਧਾਨ ਮਨਪ੍ਰੀਤ ਸਿੰਘ ਚਾਹਲ ਜਾਣਕਾਰੀ ਦਿੰਦੇ ਹੋਏ।

Load More Related Articles

Check Also

ਹਾਈ ਕੋਰਟ ਵੱਲੋਂ ਭਾਜਪਾ ਦੇ ਮੇਅਰ ਜੀਤੀ ਸਿੱਧੂ ਨੂੰ ਵੱਡੀ ਰਾਹਤ, ਕੌਂਸਲਰ ਵਜੋਂ ਮੈਂਬਰਸ਼ਿਪ ਬਹਾਲ

ਹਾਈ ਕੋਰਟ ਵੱਲੋਂ ਭਾਜਪਾ ਦੇ ਮੇਅਰ ਜੀਤੀ ਸਿੱਧੂ ਨੂੰ ਵੱਡੀ ਰਾਹਤ, ਕੌਂਸਲਰ ਵਜੋਂ ਮੈਂਬਰਸ਼ਿਪ ਬਹਾਲ ਨਬਜ਼-ਏ-ਪੰਜ…