ਇਪਟਾ ਪੰਜਾਬ ਵੱਲੋਂ ਲੋਕ ਹਿਤੈਸ਼ੀ ਸਭਿਆਚਾਰਕ ਮੇਲਾ 1 ਤੇ 2 ਦਸੰਬਰ ਨੂੰ

ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਮੁੱਖ ਮਹਿਵਾਨ ਵਜੋਂ ਕਰਨਗੇ ਸ਼ਿਰਕਤ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 22 ਨਵੰਬਰ:
ਇਪਟਾ ਪੰਜਾਬ ਵੱਲੋਂ 1-2 ਦਸੰਬਰ 2017 ਨੂੰ ਨਾਮਧਾਰੀ ਦਰਬਾਰ ਸ੍ਰੀ ਭੈਣੀ ਸਾਹਿਬ ਦਰਬਾਰ ਅਤੇ ਸ਼ਹੀਦ ਭਗਤ ਸਿੰਘ ਇੰਸੀਟੀਚਿਊਟ ਦੇ ਸਹਿਯੋਗ ਨਾਲ ਇਪਟਾ ਦੀ 75 ਵੀਂ ਵਰ੍ਹੇਗੰਢ ਅਤੇ ਇਪਟਾ ਦੇ ਕਾਰਕੁਨ ਸਵਰਗੀ ਰਜਿੰਦਰ ਭੋਗਲ ਦੀ ਯਾਦ ਵਿਚ ਲੋਕ-ਹਿਤੈਸ਼ੀ ਸਭਿਆਚਾਰਕ ਮੇਲੇ ਦਾ ਅਯੋਜਨ ਆਰ.ਸੀ.ਐਫ. ਕਪੂਰਥਲਾ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਇਪਟਾ ਖੰਨਾ ਵੱਲੋਂ ਪੰਕਜ ਸੁਬੀਰ (ਮੱਧਿਆ ਪ੍ਰਦੇਸ਼) ਦੀ ਕਹਾਣੀ ਉਤੇ ਅਧਾਰਿਤ ਜਗਦੀਸ਼ ਖੰਨਾ ਵੱਲੋਂ ਨਿਰਦੇਸ਼ਿਤ ਨਾਟਕ ‘‘ਅੰਤਹੀਣ’’ ਦੇ ਮੰਚਣ ਤੋਂ ਇਲਾਵਾ ਰੈਡ ਆਰਟ ਮੋਗਾ ਵੱਲੋਂ ਨੁਕੜ ਨਾਟਕ ਅਤੇ ਇਪਟਾ, ਪੰਜਾਬ ਦੇ ਗਾਇਕਾਂ ਅਤੇ ਰੰਗਕਰਮੀਆਂ ਵੱਲੋਂ ਲੋਕਾਈ ਦੇ ਦੁੱਖ-ਦਰਦ ਦੀ ਬਾਤ ਪਾਉਂਦੀ ਗਾਇਕੀ ਅਤੇ ਕੋਰੀਓਗ੍ਰਾਫੀਆਂ ਦੀ ਪੇਸ਼ ਕੀਤੀਆਂ ਜਾਣਗੀਆਂ। ਇਸ ਸਮਾਗਮ ਵਿਚ ਵਿੱਤ ਮੰਤਰੀ, ਪੰਜਾਬ ਸ੍ਰੀ ਮਨਪ੍ਰੀਤ ਬਾਦਲ ਮੁੱਖ ਮਹਿਮਾਨ ਵੱਜੋਂ ਸ਼ਿਰਕਤ ਕਰਨਗੇ।
ਵਿਸ਼ੇਸ ਮਹਿਮਾਨ ਸ੍ਰੀ ਨਵਤੇਜ ਸਿੰਘ ਚੀਮਾ (ਐਮ.ਐਲ.ਏ) ਅਤੇ ਪ੍ਰਧਾਨਗੀ ਸ੍ਰੀ ਸਮਸ਼ੇਰ ਸਿੰਘ ਕਲਸੀ, ਪ੍ਰਧਾਨ, ਐਸ.ਬੀ.ਐਸ.ਆਈ ਕਰਨਗੇ। ਇਹ ਜਾਣਕਰੀ ਦਿੰਦੇ ਇਪਟਾ,ਪੰਜਾਬ ਦੇ ਮੀਤ ਪ੍ਰਧਾਨ ਅਮਨ ਭੋਗਲ ਅਤੇ ਡਾ. ਸੁਰੇਸ਼ ਮਹਿਤਾ ਦੱਸਿਆ ਕਿ ਸਵੇਰੇ 11.00 ਵਜੇ ਇਪਟਾ ਦੇ ਕੌਮੀ ਸੰਗਠਨ ਸਬੰਧੀ ਕਾਰਜਸ਼ਾਲਾ ਵਿਚ ਦੇਸ਼ ਭਰ ਦੀਆਂ ਇਪਟਾ ਇਕਾਈ ਦੇ ਪ੍ਰਧਾਨ ਅਤੇ ਜਨਰਲ ਸੱਕਤਰਾਂ ਦੀ ਸ਼ਮੂਲੀਅਤ ਹੋਵੇਗੀ। ਇਸ ਕਰਜਜਸ਼ਾਲਾ ਵਿਚ ਸਾਰੇ ਦੇਸ਼ ਵਿਚ ਇਪਟਾ ਦੀਆਂ ਸਰਗਰਮੀਆਂ ਵਿਚ ਤੇਜ਼ੀ ਅਤੇ ਇਕਸਾਰਤਾ ਲਿਆਉਂਣ ਲਈ ਵਿਚਰਾ-ਚਰਚਾ ਹੋਵੇਗੀ। ਜਿਸ ਦਾ ਉਦਘਾਟਨ ਸ੍ਰੀ ਰਣਬੀਰ ਸਿੰਘ, ਰਾਸ਼ਟਰੀ ਪ੍ਰਧਾਨ, ਇਪਟਾ ਅਤੇ ਸ੍ਰੀ ਰਕੇਸ਼, ਰਾਸ਼ਟਰੀ ਜਨਰਲ ਸਕੱਤਰ, ਇਪਟਾ ਕਰਨਗੇ।
ਪ੍ਰਧਾਨਗੀ ਮੰਡਲ ਵਿਚ ਬੁਜ਼ਰਗ ਲੋਕ ਗਾਇਕ ਤੇ ਇਪਟਾ, ਪੰਜਾਬ ਦੇ ਮੁਢਲੇ ਕਰਕੁਨ ਅਮਰਜੀਤ ਗੁਰਦਾਸਪੁਰੀ, ਤਨਵੀਰ ਅਖਤਰ, ਰਾਸ਼ਟਰੀ ਮੀਤ ਪ੍ਰਧਾਨ, ਇਪਟਾ, ਇੰਦਰਜੀਤ ਰੂਪੋਵਾਲੀ, ਪ੍ਰਧਾਨ, ਇਪਟਾ, ਪੰਜਾਬ ਅਤੇ ਸੰਜੀਵਨ ਸਿੰਘ, ਜਨਰਲ ਸਕੱਤਰ, ਇਪਟਾ, ਪੰਜਾਬ ਸ਼ਾਮਿਲ ਹੋਣਗੇ। ਜ਼ਿਕਰਯੋਗ ਹੈ ਕਿ ਲੋਕ ਹਿਤੈਸ਼ੀ, ਸਾਫ-ਸੁਥਰੇ ਅਤੇ ਨਿਰੋਏ ਸਭਿਆਚਾਰ ਦੇ ਵਿਕਾਸ, ਪ੍ਰਚਾਰ ਅਤੇ ਪ੍ਰਸਾਰ ਲਈ ਯਤਨਸ਼ੀਲ ਇਪਟਾ 25 ਮਈ 1943 ਨੂੰ ਹੌਂਦ ਵਿਚ ਆਈ। ਇਪਟਾ ਨੇ ਆਪਣੀ ਸਥਾਪਨਾਂ ਮੌਕੇ ਹੀ ਐਲਾਨ ਕਰ ਦਿਤਾ ਸੀ ਕਿ ਕਲਾ ਸਿਰਫ਼ ਕਲਾ ਨਹੀਂ ਬਲਕਿ ਲੋਕਾਂ ਲਈ ਹੈ। ਭਾਂਵੇ ਬੰਗਾਲ ਦਾ ਹਿਰਦਾ ਹਿਲਾਊ ਅਕਾਲ ਹੋਵੇ, ਅਜ਼ਾਦੀ ਦੀ ਲੜਾਈ ਜਾਂ ਕਿਸਾਨਾਂ-ਮਜ਼ਦੂਰਾਂ ਦਾ ਸੰਘਰਸ਼ ਹੋਵੇ। ਇਪਟਾ ਨੇ ਹਮੇਸ਼ਾਂ ਹੀ ਆਪਣੀ ਜ਼ੁੰਮੇਵਾਰੀ ਇਮਾਨਦਾਰੀ ਅਤੇ ਗੰਭੀਰਤਾ ਨਾਲ ਨਿਭਾਈ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…