Share on Facebook Share on Twitter Share on Google+ Share on Pinterest Share on Linkedin ਪੈਰੀਫੇਰੀ ਮਿਲਕਮੈਨ ਯੂਨੀਅਨ ਨੇ ਹਾਦਸਿਆ ਤੋੱ ਪੀੜਤ ਮੈਂਬਰਾਂ ਨੂੰ ਵਿੱਤੀ ਸਹਾਇਤਾ ਦਿੱਤੀ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 28 ਜੁਲਾਈ: ਪੈਰੀਫੇਰੀ ਮਿਲਕਮੈਨ ਯੂਨੀਅਨ ਚੰਡੀਗੜ੍ਹ-ਮੁਹਾਲੀ ਨੇ ਹਾਦਸਿਆਂ ਤੋਂ ਪੀੜਤ ਮੈਂਬਰਾਂ ਨੂੰ ਵਿੱਤੀ ਸਹਾਇਤਾ ਦਿੱਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਯੂਨੀਅਨ ਦੇ ਜਨਰਲ ਸਕੱਤਰ ਬਲਜਿੰਦਰ ਸਿੰਘ ਭਾਗੋ ਮਾਜਰਾ ਨੇ ਦੱਸਿਆ ਕਿ ਕੀਰਤ ਰਾਮ, ਕੜਾ ਸਿੰਘ, ਕਾਲਾ ਖੇੜੀ, ਜਸਵੀਰ ਸਿੰਘ, ਸ਼ੁਭਾਸ ਕੁਮਾਰ, ਹੀਰਾ ਸਿੰਘ, ਹਰਜੀਤ ਸਿੰਘ, ਕੇਸਰ ਸਿੰਘ ਮਹਿੰਦਰ ਸਿੰਘ ਨੂੰ ਐਕਸੀਡੈਂਟ ਹੋਣ ਤੇ ਕ੍ਰਮਵਾਰ ਚਾਰ ਚਾਰ ਹਜ਼ਾਰ ਦੇ ਚੈਂਕ ਦਿੱਤੇ ਗਏ। ਜੋਗਾ ਸਿੰਘ ਨੂੰ 2000 ਦਾ ਚੈਕ ਦਿੱਤਾ ਗਿਆ ਅਤੇ ਸਿਆਮ ਅਤੇ ਬਲਵੀਰ ਸਿੰਘ ਦੀ ਮੌਤ ਹੋ ਜਾਣ ਕਾਰਨ ਉਹਨਾਂ ਦੇ ਪਰਿਵਾਰ ਨੂੰ ਪੰਦਰਾਂ ਪੰਦਰਾਂ ਹਜ਼ਾਰ ਦੇ ਚੈਕ ਦਿੱਤੇ ਗਏ। ਇਸ ਮੌਕੇ 68000 ਦੇ ਚੈਕ ਤਕਸੀਮ ਕੀਤੇ ਗਏ। ਇਸ ਮੌਕੇ ਚੇਅਰਮੈਨ ਜਸਵੀਰ ਸਿੰਘ ਨਰੈਣਾ, ਸੀਨੀਅਰ ਆਗੂ ਹਾਕਮ ਸਿੰਘ ਮਨਾਣਾ, ਕਾਮਰੇਡ ਜੋਗਾ ਸਿੰਘ, ਜਨਰਲ ਸਕੱਤਰ ਬਲਜਿੰਦਰ ਸਿੰਘ ਭਾਗੋ ਮਾਜਰਾ, ਸੰਤ ਸਿੰਘ ਕੁਰੜੀ ਮੇਹਰ ਸਿੰਘ ਪਲਹੇੜੀ, ਸਤਪਾਲ ਸਿੰਘ ਸਵਾੜਾ, ਸਵਰਨ ਸਿੰਘ ਪੈਂਤਪੁਰ, ਬਰਖਾ ਰਾਮ ਪ੍ਰਧਾਨ ਡੇਰਾਬੱਸੀ, ਮਨਜੀਤ ਸਿੰਘ ਹੁਲਕਾ ਪ੍ਰਧਾਨ ਜੀਕਰਪੁਰ, ਸੁਰਿੰਦਰ ਸਿੰਘ ਬਰਿਆਲੀ, ਜਸਪਾਲ ਸਿੰਘ, ਦੀਦਾਰ ਸਿੰਘ, ਦਲੀਪ ਸਿੰਘ, ਬਲਵੰਤ ਸਿੰਘ ਕੁਬਾਹੇੜੀ ਮੌਜੂਦ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ