ਪ੍ਰਭ ਆਸਰਾ ਨੂੰ ਸਰਕਾਰੀ ਹਸਪਤਾਲਾਂ ਵਾਂਗ ਪੱਕੇ ਤੌਰ ’ਤੇ ਮੁਫ਼ਤ ਬਿਜਲੀ ਪਾਣੀ ਦੀ ਸਹੂਲਤ ਦੇਣ ਦੀ ਮੰਗ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 9 ਮਈ:
ਪੰਜਾਬ ਸਰਕਾਰ ਵੱਲੋਂ ਬੀਤੇ ਦਿਨੀਂ ਬੇਆਸਰਿਆਂ ਨੂੰ ਆਸੋਰਾ ਦੇਣ ਵਾਲੀ ਮਸ਼ਹੂਰ ਸੰਸਥਾ ਪ੍ਰਭ ਆਸਰਾ ਦੀ ਬਿਜਲੀ ਪਾਣੀ ਦੀ ਸਪਲਾਈ ਬੰਦ ਕੀਤੇ ਜਾਣ ਦੀ ਕਾਰਵਾਈ ਵਾਪਸ ਲੈ ਲਈ ਗਈ ਹੈ। ਪੰਜਾਬ ਸਰਕਾਰ ਵੱਲੋਂ ਪ੍ਰਭ ਆਸਰਾ ਸੰਸਥਾ ਦੀ ਪਹਿਲਾਂ ਬੰਦ ਕੀਤੀ ਬਿਜਲੀ ਸਪਲਾਈ ਬਹਾਲ ਮੁੜ ਬਹਾਲ ਕਰ ਦਿੱਤੀ ਗਈ ਹੈ ਪ੍ਰੰਤੂ ਵਿਭਾਗ ਵੱਲੋਂ ਬਿਜਲੀ ਸਪਲਾਈ ਮੁੜ ਨਾ ਕੱਟਣ ਸਬੰਧੀ ਹੁਣ ਤੱਕ ਕੋਈ ਭਰੋਸਾ ਨਹੀ ਦਿੱਤਾ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਅਗੇਂਸਟ ਕੁਰੱਪਸ਼ਨ ਦੇ ਪ੍ਰਧਾਨ ਸਤਨਾਮ ਸਿੰਘ ਦਾਊਂ, ਸੀਨੀਅਰ ਆਗੂ ਡਾ. ਦਲੇਰ ਸਿੰਘ ਮੁਲਾਤਨੀ, ਪੰਜਾਬ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਦੇ ਮੁਖੀ ਤੇ ਸੀਨੀਅਰ ਵਕੀਲ ਰਾਜਵਿੰਦਰ ਸਿੰਘ ਬੈਂਸ ਨੇ ਸੰਸਥਾ ਦਾ ਦੌਰਾ ਕਰਨ ਉਪਰੰਤ ਦੱਸਿਆ ਕਿ ਬੇਸਹਾਰਾ ਮਰੀਜਾਂ ਨੂੰ ਸੜਕਾਂ ਤੇ ਰੁਲਦੇ ਦੇਖਦੇ ਹੋਏ ਸ਼ਮਸ਼ੇਰ ਸਿੰਘ ਦੀ ਅਗਵਾਈ ਵਿੱਚ ਪ੍ਰਭ ਆਸਰਾ ਸੰਸਥਾ ਦੀ ਸਥਾਪਨਾ ਕੀਤੀ ਗਈ ਸੀ ਅਤੇ ਇਹ ਸੰਸਥਾ ਪਿਛਲੇ ਦੋ ਦਹਾਕਿਆਂ ਤੋੱ ਲੋਕਾਂ ਵੱਲੋਂ ਦਿੱਤੇ ਦਾਨ ਨਾਲ ਮਰੀਜਾਂ ਨੂੰ ਹਰ ਤਰ੍ਹਾਂ ਦੀ ਸਹੂਲਤ ਦੇ ਕੇ ਬੇਸਹਾਰਾ ਮਰੀਜ਼ਾਂ ਦੀ ਸਾਂਭ ਸੰਭਾਲ ਕਰ ਰਹੀ ਹੈ।
ਉਹਨਾਂ ਕਿਹਾ ਕਿ ਕਰੋਨਾ ਕਾਲ ਸਮੇਂ ਅਤੇ ਕੇੱਦਰ ਸਰਕਾਰ ਵੱਲੋੱ ਵਿਦੇਸ਼ਾਂ ਤੋੱ ਦਾਨ ਪ੍ਰਾਪਤ ਕਰਨ ਤੇ ਲਗਾਈਆਂ ਪਾਬੰਦੀਆਂ ਕਾਰਨ ਇਸ ਸੰਸਥਾ ਨੂੰ ਵੀ ਦਾਨ ਮਿਲਣਾ ਲੱਗਭਗ ਬੰਦ ਹੋ ਗਿਆ ਹੈ। ਜਿਸ ਕਾਰਨ ਇਹ ਸੰਸਥਾ ਮਰੀਜਾਂ ਦੀ ਸਾਂਭ ਸੰਭਾਲ ਤੋੱ ਅਸਮਰੱਥ ਹੋ ਗਈ ਹੈ। ਪ੍ਰੰਤੂ ਫੇਰ ਵੀ ਮੌਜੂਦਾ ਪੰਜਾਬ ਸਰਕਾਰ ਦੇ ਅਫਸਰਾਂ, ਅਦਾਲਤਾਂ, ਐਮ ਐਲ ਏਜ ਅਤੇ ਲੋਕਾਂ ਵੱਲੋੱ ਇੱਥੇ ਮਰੀਜਾਂ ਨੂੰ ਭੇਜਣਾ ਜਾਰੀ ਰੱਖਿਆ ਗਿਆ ਅਤੇ ਕਰੋਨਾ ਕਾਲ ਵਿੱਚ ਇੱਥੇ ਮਰੀਜਾਂ ਦੀ ਗਿਣਤੀ ਵਿੱਚ ਭਾਰੀ ਵਾਧਾ ਹੋਇਆ ਹੈ ਅਤੇ ਆਰਥਿਕ ਸੰਕਟ ਵਿੱਚ ਫਸੇ ਹੋਣ ਦੇ ਬਾਵਜੂਦ ਇਹ ਸੰਸਥਾ ਮਰੀਜਾਂ ਦੀ ਸੇਵਾ ਕਰਕੇ ਸਰਕਾਰ ਦੀ ਮੱਦਦ ਕਰਦੀ ਰਹੀ ਹੈ।
ਉਨ੍ਹਾਂ ਕਿਹਾ ਕਿ ਪਿੱਛਲੀਆਂ ਸਰਕਾਰਾਂ ਵੱਲੋਂ ਇਸ ਸੰਸਥਾ ਨੂੰ ਕੋਈ ਸਹੂਲਤ ਦੇਣ ਦੀ ਥਾਂ ਭਾਰੀ ਜੁਰਮਾਨੇ ਲਗਾ ਕੇ ਬਿਜਲੀ ਦੇ ਬਿਲ ਭੇਜੇ ਗਏ, ਜਦੋਂ ਕਿ ਇੱਥੇ ਇਲਾਜ ਕਰਵਾਉਣ ਵਾਲੇ ਮਰੀਜ ਸਰਕਾਰਾਂ ਦੀ ਜਿੰਮੇਵਾਰੀ ਸਨ ਅਤੇ ਬਹੁਤੇ ਮਰੀਜ ਸਰਕਾਰਾਂ ਦੇ ਅਫ਼ਸਰਾਂ ਵੱਲੋਂ ਹੀ ਲਿਖਤੀ ਰੂਪ ਵਿੱਚ ਭੇਜੇ ਜਾਂਦੇ ਹਨ ਪਰ ਫਿਰ ਵੀ ਕਈ ਵਾਰ ਇਸ ਸੰਸਥਾ ਦੀਆਂ ਬ੍ਰਾਂਚਾਂ ਦੇ ਬਿਜਲੀ ਕੁਨੈਕਸ਼ਨ ਕੱਟ ਕੇ ਮਰੀਜ਼ਾਂ ਨੂੰ ਤੜਫ਼ਾਇਆ ਜਾਂਦਾ ਰਿਹਾ ਹੈ। 12 ਦਿਨ ਪਹਿਲਾਂ ਸੰਸਥਾ ਦੀ ਬਿਜਲੀ ਸਪਲਾਈ ਕੱਟ ਕੇ ਮਰੀਜਾਂ ਦਾ ਬਿਜਲੀ ਪਾਣੀ ਬੰਦ ਕਰਕੇ ਮਰੀਜਾਂ ਨੂੰ ਅੱਤ ਦੀ ਗਰਮੀ ਵਿੱਚ ਵਿੱਚ ਫੇਰ ਤੜਫ਼ਾਇਆ ਗਿਆ ਅਤੇ ਮਰੀਜ਼ਾਂ ਦੀਆਂ ਮੈਡੀਕਲ ਸਹੂਲਤਾਂ ਬੰਦ ਕਰਕੇ ਉਹਨਾਂ ਦੀ ਜਾਨ ਲਈ ਜੋਖਿਮ ਖੜਾ ਕੀਤਾ ਗਿਆ।
ਉਹਨਾਂ ਕਿਹਾ ਕਿ ਸਰਕਾਰੀ ਅਧਿਕਾਰੀ ਤੱਕ ਪਹੁੰਚ ਕਰਨ ਤੋਂ ਬਾਅਦ ਵੀ ਮਾਮਲਾ ਹੱਲ ਨਾ ਹੋਣ ਤੇ ਸਰਕਾਰ ਤੱਕ ਆਵਾਜ ਪਹੁੰਚਾਉਣ ਲਈ ਖਰੜ ਤੋਂ ਵਿਧਾਇਕ ਅਨਮੋਲ ਗਗਨ ਮਾਨ ਰਾਹੀਂ ਮਾਮਲਾ ਪੰਜਾਬ ਸਰਕਾਰ ਦੇ ਧਿਆਨ ਵਿੱਚ ਲਿਆਦਾ ਗਿਆ, ਜਿਸ ਕਾਰਨ ਐਤਵਾਰ ਰਾਤ ਨੂੰ ਹੀ ਪ੍ਰਭ ਆਸਰਾ ਸੰਸਥਾ ਦੀ ਸਰਕਾਰ ਵੱਲੋਂ ਬਿਜਲੀ ਸਪਲਾਈ ਬਹਾਲ ਕਰ ਦਿੱਤੀ ਗਈ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਪ੍ਰਭ ਆਸਰਾ ਵਰਗੀ ਸੰਸਥਾ ਦੇ ਵਿਲੱਖਣ ਕੰਮ ਨੂੰ ਦੇਖਦੇ ਹੋਏ ਇਸ ਸੰਸਥਾ ਨੂੰ ਪੱਕੇ ਤੌਰ ’ਤੇ ਸਰਕਾਰੀ ਹਸਪਤਾਲਾਂ ਵਾਂਗ ਬਿਜਲੀ ਪਾਣੀ ਦੀ ਸਹੂਲਤ ਮੁਫ਼ਤ ਦਿੱਤੀ ਜਾਵੇ।

Load More Related Articles
Load More By Nabaz-e-Punjab
Load More In General News

Check Also

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ ਪ੍ਰਿਤਪਾਲ ਫਗਵਾੜਾ ਨ…